ਗੁਰੂ ਤੇਗ਼ ਬਹਾਦੁਰ ਸਾਹਿਬ ਨੇ ਸ਼ਹਾਦਤ, ਸਮੁੱਚੀ ਇਨਸਾਨੀਅਤ ਲਈ ਦਿੱਤੀ, ‘ਹਿੰਦੂਆਂ, ਜਾਂ ਹਿੰਦੁਸਤਾਨੀ ਸਭਿਅਤਾ ’ ਲਈ ਨਹੀਂ: ਸਰਨਾ/ ਜੀਕੇ 

ਗੁਰੂ ਤੇਗ਼ ਬਹਾਦੁਰ ਸਾਹਿਬ ਨੇ ਸ਼ਹਾਦਤ, ਸਮੁੱਚੀ ਇਨਸਾਨੀਅਤ ਲਈ ਦਿੱਤੀ, ‘ਹਿੰਦੂਆਂ, ਜਾਂ ਹਿੰਦੁਸਤਾਨੀ ਸਭਿਅਤਾ ’ ਲਈ ਨਹੀਂ: ਸਰਨਾ/ ਜੀਕੇ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰਦਵਾਰਾ ਕਮੇਟੀ ਵੱਲੋਂ ਗੁਰੂ ਤੇਗ਼ ਬਹਾਦੁਰ ਸਾਹਿਬ ਦੀ ਯਾਦ ਵਿੱਚ ਹੋ ਰਹੇ ਸੈਮੀਨਾਰ ਸਬੰਧੀ ਸੱਦੇ ਪੱਤਰ ਉਤੇ ਗੁਰੂ ਸਾਹਿਬ ਦੀ ਸ਼ਹਾਦੱਤ ਸਬੰਧੀ ਸ਼ਬਦਾਵਲੀ ਕਾਬਿਲੇ ਕਬੂਲ ਨਹੀਂ ਹੈ । ਉਨ੍ਹਾਂ ਵਲੋਂ ਗੁਰੂ ਸਾਹਿਬ ਨੂੰ ਇਕ ਧਿਰ ਨਾਲ ਜੋੜ ਕੇ ਦਿਖਾਣ ਨਾਲ ਸਿੱਖ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ ਹੈ, ਇਸ ਨਾਲ ਇਹ ਵੀ ਲੱਗ ਰਿਹਾ ਹੈ ਕਿ ਕਿਥੇ ਇਹ ਇਸ਼ਤਿਹਾਰ ਕੇਂਦਰ ਸਰਕਾਰ ਨੂੰ ਖੁਸ਼ ਕਰਣ ਦੀ ਨਿਯਤ ਨਾਲ ਤੇ ਨਹੀਂ ਜਾਰੀ ਕੀਤਾ ਗਿਆ । 

ਜਾਗੋ ਪਾਰਟੀ ਦੇ ਮੁੱਖੀ ਮਨਜੀਤ ਸਿੰਘ ਜੀਕੇ ਅਤੇ ਸਕੱਤਰ ਪਰਮਿੰਦਰ ਪਾਲ ਸਿੰਘ ਨੇ ਇਸ ਬਾਰੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਜਦੋਂ ਗੁਰੂ ਸਥਾਨਾਂ ਦੀ ਸੇਵਾ ਸੰਭਾਲ 'ਨਿਗੁਰਿਆਂ' ਕੋਲ ਹੋਵੇਗੀ, ਤਾਂ ਅਜਿਹਾ ਹੋਣਾ ਲਾਜ਼ਮੀ ਹੈ। ਇਹ ਸਿੱਖ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀ ਆਪਣੇ ਆਕਾਵਾਂ ਤੋਂ ਸੁਪਾਰੀ ਲੈ ਚੁੱਕੇ ਹਨ। ਇਸ ਕਰਕੇ ਲਗਦਾ ਹੈ ਕਿ ਇਨ੍ਹਾਂ ਨੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਿਤ ਇਤਿਹਾਸ ਹੀ ਪਲਟਣ ਦੀ ਵਿਉਂਤ ਘੜ ਲਈ ਹੈ। ਇਨ੍ਹਾਂ ਵੱਲੋਂ ਉਦਘਾਟਨ ਬਾਬਤ ਜਾਰੀ ਕੀਤੇ ਗਏ ਇਸ਼ਤਿਹਾਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 'ਹਿੰਦੁਸਤਾਨੀ ਸਭਿਅਤਾ' ਦੀ ਰਖਿਆ ਲਈ ਸ਼ਹਾਦਤ ਦਿੱਤੀ ਸੀ। ਜਦਕਿ ਗੁਰੂ ਸਾਹਿਬ ਦੀ ਸ਼ਹਾਦਤ ਸਰਬ ਲੋਕਾਈ ਨੂੰ ਮਜ਼ਹਬੀ ਵਿਤਕਰੇ ਤੋਂ ਕੱਢ ਕੇ ਧਾਰਮਿਕ ਅਜ਼ਾਦੀ ਦਿਵਾਉਣ ਲਈ ਸੀ। ਇਸ ਲਈ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਕਿਸੇ ਮੁਲਕ ਦੀ ਭੁਗੋਲਿਕ ਸੀਮਾ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਗੁਰੂ ਤੇਗਬਾਹਦਰ ਪਾਤਸ਼ਾਹ ਦੀ ਪਛਾਣ ਨੂੰ ਹਿੰਦੁਸਤਾਨੀ ਸੱਭਿਅਤਾ ਤੱਕ ਸੀਮਤ ਕਰਨ ਵਾਲੇ ਇਨਾਂ ਪ੍ਰਬੰਧਕਾਂ ਤੇ ਬੁਲਾਰਿਆਂ ਨੇ ਘੁੰਢ ਲਾਹ ਕੇ ਸਿੱਖ ਇਤਿਹਾਸ ਪਲਟਣਾ ਸ਼ੁਰੂ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਜ਼ੇਕਰ ਹਿੰਦੂਆਂ ਦੀ ਜਗਾ, ਜੇਕਰ ਮੁਸਲਮਾਨਾਂ ਤੇ ਹਿੰਦੂ ਜ਼ੁਲਮ ਕਰਦੇ ਹੁੰਦੇ ਤਾਂ ਵੀ ਗੁਰੂ ਸਾਹਿਬ ਨੇ ਸ਼ਹਾਦਤ ਦੇਣੀ ਸੀ, ਗੁਰੂ ਸਾਹਿਬ ਜੀ ਨੇ ਇਹ ਸ਼ਹਾਦਤ ਹਿੰਦੂ ਧਰਮ ਵਾਸਤੇ ਨਹੀਂ ਦਿੱਤੀ, ਬਲਕਿ ਜ਼ੁਲਮ ਦੇ ਖਿਲਾਫ ਦਿੱਤੀ, ਇਸ ਲਈ ਉਨ੍ਹਾਂ ਦੀ ਸ਼ਹਾਦਤ ਨੂੰ ਹਿੰਦੂ ਧਰਮ ਨਾਲ ਜੋੜ ਕੇ ਵੇਖਣਾ ਨਹੀਂ ਚਾਹੀਦਾ।  ਉਨ੍ਹਾਂ ਨੇ ਕਿਹਾ ਕਿ ਗੁਰੂ ਤੇਗ਼ ਬਹਾਦੁਰ ਸਾਹਿਬ ਨੇ ਸ਼ਹਾਦਤ ਮਨੁੱਖੀ ਕਦਰਾਂ ਕੀਮਤਾਂ ਲਈ ਦਿੱਤੀ, ਸਮੁੱਚੀ ਇਨਸਾਨੀਅਤ ਲਈ ਦਿੱਤੀ, ‘ਹਿੰਦੂਆਂ, ਜਾਂ ਹਿੰਦੁਸਤਾਨੀ ਸਭਿਅਤਾਲਈ ਨਹੀਂ । ਇਹੋ ਜਿਹੇ ਪ੍ਰੋਗਰਾਮਾਂ ਵਿੱਚ ਜਿਨ੍ਹਾਂ ਦਾ ਮਕਸਦ ਸਿੱਖ ਗੁਰੂ ਸਾਹਿਬਾਨ ਨੂੰ ਹਿੰਦੁਤੱਵੀ ਸੋਚ ਅਤੇ ਸਭਿਅਤਾ ਨਾਲ ਜੋੜ੍ਹਨਾ ਹੁੰਦਾ ਹੈ, ਤੱਖਤਾਂ ਦੇ ਜੱਥੇਦਾਰ ਸਾਹਿਬਾਨ, ਤੇ ਖਾਸਕਰ ਅਕਾਲ ਤੱਖਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਇਹੋ ਜਿਹੀ ਸੋਚ ਦਰਸ਼ਾਦੇ ਪ੍ਰੋਗਰਾਮਾਂ ਵਿਚ ਸ਼ਾਮਿਲ ਨਹੀਂ ਹੋਣਾ ਚਾਹੀਦਾ । ਗੁਰੂ ਸਾਹਿਬ ਜੀ ਦੀ ਸ਼ਹਾਦਤ ਸਿਰਫ ਹਿੰਦੁਸਤਾਨ ਤੱਕ ਸੀਮਤ ਨਹੀਂ ਹੈ।