ਪਿਛਲੇ 7 ਸਾਲਾਂ ਤੋਂ ਜਨਤਾ ਨੁੰ ਝੂਠ ਬੋਲ ਕੇ ਗੁੰਮਰਾਹ ਕਰਨ ਵਾਲੇ ਕੇਜਰੀਵਾਲ ਦਿੱਲੀ ਦੇ ਸਭ ਤੋਂ ਵੱਡੇ ਠੱਗ : ਮਨਜਿੰਦਰ ਸਿਰਸਾ/ਆਦੇਸ਼ ਗੁਪਤਾ

ਪਿਛਲੇ 7 ਸਾਲਾਂ ਤੋਂ ਜਨਤਾ ਨੁੰ ਝੂਠ ਬੋਲ ਕੇ ਗੁੰਮਰਾਹ ਕਰਨ ਵਾਲੇ ਕੇਜਰੀਵਾਲ ਦਿੱਲੀ ਦੇ ਸਭ ਤੋਂ ਵੱਡੇ ਠੱਗ : ਮਨਜਿੰਦਰ ਸਿਰਸਾ/ਆਦੇਸ਼ ਗੁਪਤਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਹੈ ਕਿ ਦਿੱਲੀ ਦੇ ਅੰਦਰ ਤੀਜੇ ਕਾਰਜਕਾਲ ਦੇ ਦੋ ਸਾਲ ਪੂਰੇ ਕਰਲ ਵਾਲੇ ਕੇਜਰੀਵਾਲ ਪੂਰੇ ਬਜਟ ਦੇ ਸਿਰਫ 21 ਫੀਸਦੀ ਪੈਸੇ ਹੀ ਖਰਚ ਕਰ ਸਕੇ ਹਨ। 65000 ਕਰੋੜ ਰੁਪਏ ਦਾ ਸਾਲਾਨਾ ਬਜਟ ਅਤੇ ਇਸਦਾ ਸਿਰਫ 21 ਫੀਸਦੀ ਖਰਚ ਕਰਨਾ ਇਹ ਦਰਸਾਉਂਦਾ ਹੈ ਕਿ ਦਿੱਲੀ ਦੇ ਅੰਦਰ ਕੰਮ ਨਾ ਕਰਨ ਦੀ ਨੀਤ ਕੇਜਰੀਵਾਲ ਸਰਕਾਰ ਦੀ ਸ਼ੁਰੂ ਤੋਂ ਹੀ ਰਹੀ ਹੈ।

ਇਥੇ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਦੇਸ਼ ਗੁਪਤਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀਕਿ ਉਹ ਪਿਛਲੇ 7 ਸਾਲਾਂ ਤੋਂ ਦਿੱਲੀ ਦੇ ਲੋਕਾਂ ਨਾਲ ਝੂਠ ਬੋਲ ਕੇ ਉਹਨਾਂ ਨੁੰ ਗੁੰਮਰਾਹ ਕਰਨ ਵਾਲੇ ਕੇਜਰੀਵਾਲ ਅਸਲ ਵਿਚ ਠੱਗ ਹਨ, ਇਸ ਲਹੀ ਅਜਿਹੇ ਆਗੂ ਅਤੇ ਪਾਰਟੀ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਪ੍ਰੈਸ ਕਾਨਫਰੰਸ ਵਿਚ ਕੌਮੀ ਬੁਲਾਰੇ ਅਤੇ ਦਿੱਲੀ ਭਾਜਪਾ ਆਈ ਟੀ ਤੇ ਸੋਸ਼ਲ ਮੀਡੀਆ ਸੈਲ ਦੇ ਇੰਚਾਰਜ ਸ਼ਹਿਜ਼ਾਦ ਪੂਨਾਵਾਲਾ ਤੇ ਸੂਬਾ ਮੀਡੀਆ ਮੁਖੀ ਨਵੀਨ ਕੁਮਾਰ ਜਿੰਦਲ ਵੀ ਮੌਜੂਦ ਸਨ।

ਆਦੇਸ਼ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਦਾ ਦਿੱਲੀ ਮਾਡਲ ਬਦਹਾਲ ਮੁਹੱਲਾ ਕਲੀਨਿਕ ਹੈ ਜਿਸਨੁੰ ਬਣਵਾਉਣ ਤੇ 1500 ਕਰੋੜ ਰੁਪਏ ਖਰਚ ਹੋਏ ਅਤੇ 500 ਕਰੋਡ ਰੁਪਏ ਸਾਲਾਨਾ ਖਰਚ ਹੁੰਦੇ ਹਨ ਪਰ ਉਥੇ ਅਜਿਹੀਆਂ ਦਵਾਈਆਂ ਦਿੱਤੀਆਂ ਜਾਂਦੀਆ ਹਨ ਜਿਹਨਾਂ ਨਾਲ ਬੱਚਿਆਂ ਦੀ ਜਾਨ ਵੀ ਚਲੀ ਜਾਂਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਰੋਜ਼ਗਾਰ ਦੇਣ ਦੀ ਗੱਲ ਕਰਨ ਵਾਲੇ ਕੇਜਰੀਵਾਲ ਦੇ ਘਰ ਦੇ ਬਾਹਰ ਇਕ ਹਫਤੇ ਤੋਂ ਆਂਗਣਵਾੜੀ ਵਰਕਰਾਂ ਆਪਣੀਆਂ ਮੰਗਾਂ ਨੁੰ ਲੈ ਕੇ ਧਰਨਾ ਦੇ ਰਹੀਆਂ ਹਨ ਪਰ ਕੇਜਰੀਵਾਲ  ਉਹਨਾਂ ਦੀ ਗੱਲ ਸੁਣਨ ਦੀ ਥਾਂ ਚੋਣਾਂ ਵਿਚ ਰੁੱਝੇ ਹੋਏ ਹਨ। ਉਹਨਾਂ ਕਿਹਾ ਕਿ ਦਿੱਲੀ ਵਿ ਕਰੀਬ 2200 ਗੈਸਟ ਲੈਕਚਰਾਰ ਹਨ ਜਿਹਨਾਂ ਨੁੰ ਅੱਜ ਤੱਕ ਰੈਗੂਲਰ ਨਹੀਂ ਕੀਤਾ ਗਿਆ ਤੇ ਜਦੋਂ ਲੈਕਚਰਾਰਾਂ ਨੇ  ਅਦਾਲਤ ਦਾ ਰੁੱਖ ਕੀਤਾ ਤਾਂ ਦਿੱਲੀ ਸਰਕਾਰ ਨੇ ਉਹਨਾਂ ਨੁੰ ਨੌਕਰੀ ਤੋਂ ਕੱਢ ਦਿੱਤਾ।

ਆਦੇਸ਼ ਗੁਪਤਾ ਨੇ ਕਿਹਾ ਕਿ ਦਿੱਲੀ ਵਿਚ ਵਿਧਾਨ ਸਭਾ ਦਾ ਇਕ ਵਿਸ਼ੇਸ਼ ਸੈਸ਼ਨ ਸੱਦ ਕੇ ਕੇਜਰੀਵਾਲ ਪੰਜਾਬ ਬਾਰੇ ਚਰਚਾ ਕਰਦੇ ਹਨ ਪਰ ਪਿਛਲੇ 8 ਦਿਨਾਂ ਤੋਂ ਉਹਨਾਂ ਦੇ ਘਰ ਦੇ ਬਾਹਰ ਕਿਸਾਨ ਆਪਣੀਆਂ ਮੰਗਾਂ ਨੁੰ ਲੈ ਕੇ ਧਰਨਾ ਦੇ ਰਹੇ ਹਨ, ਉਹਨਾਂ ਦੀਆਂ ਮੁਸ਼ਕਿਲਾਂ ਸੁਣਨ ਦੀ ਥਾਂ ਤੇ ਕੇਜਰੀਵਾਲ ਪੰਜਾਬ ਜਾ ਕੇ ਕਿਸਾਨਾਂ ਦੇ ਹਿੱਤ ਵਿਚ ਝੁਠੇ ਚੋਣ ਵਾਅਦੇ ਕਰਨ ਵਿਚ ਰੁੱਝੇ ਹੋਏ ਹਨ। ਦਿੱਲੀ ਦੇ ਕਿਸਾਨਾਂ ਤੋਂ ਕਮਰਸ਼ੀਅਲ ਦਰਾਂ ਤੇ ਬਿਜਲੀ ਦੇ ਬਿੱਲ ਵਸੂਲੇ ਜਾ ਰਹੇ ਹਨ ਅਤੇ ਉਹਨਾਂ ਨੁੰ ਟਰੈਕਟਰ, ਖਾਦਾਂ ਆਦਿ ਤੇ ਖੇਤੀਬਾੜੀ ਲਈ ਉਪਕਰਣ ਤੇ ਸਿੰਜਾਈ ਸਹੂਲਤਾਂ ਲਈ ਕੋਈ ਸਬਸਿਡੀ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ ਕੇਜਰੀਵਾਲ ਪੰਜਾਬ ਜਾ ਕੇ ਦਿੱਲੀ ਦੇ ਕਿਸਾਨਾਂ ਨੁੰ 2616 ਰੁਪਏ ਐਮ ਐਸ ਪੀ ਦੇਣ ਦੀ ਗੱਲ ਕਹਿ ਕੇ ਲੋਕਾਂ ਵਿਚ ਦੁਬਿਧਾ ਪੈਦਾ ਕਰ ਰਹੇ ਹਨ।

ਉਹਨਾਂ ਕਿਹਾ ਕਿ ਪਿਛਲੇ 7 ਸਾਲਾਂ ਤੋਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਸੱਤਾ ਸੰਭਾਲੀ ਸੀ ਤਾਂ 11000 ਨਵੀਂਆਂ ਬੱਸਾਂ ਲਿਆਉਣ ਦਾ ਵਾਅਦਾ ਕੀਤਾ ਸੀ। ਉਸ ਵੇਲੇ ਡੀ ਟੀ ਸੀ ਕੋਲ 6600 ਬੱਸਾਂ ਸਨ ਜੋ ਘੱਟ ਕੇ 3700 ਰਹਿ ਗਈਆਂ ਹਨ। ਯਮੁਨਾ ਦੀ ਸਫਾਈ ਨੁੰ ਲੈ ਕੇ ਵੀ ਪਿਛਲੇ 7 ਸਾਲਾਂ ਤੋਂ ਝੁਠ ਬੋਲ ਕੇ ਦਿੱਲੀ ਦੇ ਲੋਕਾਂ ਨੁੰ ਗੁੰਮਰਾਹ ਕਰਨ ਦਾ ਕੰਮ ਕੇਜਰੀਵਾਲ ਸਰਕਾਰ ਨੇ ਕੀਤਾ ਹੈ।ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾ ਬਦੇ ਵੋਟਰਾਂ ਨੁੰ ਇਕ ਵਾਰ ਫਿਰ ਬਦਲਾਅ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਸੁਰੱਖਿਅਤ, ਬੇਰੋਜ਼ਾਗਰੀ ਤੇ ਨਸ਼ਾ ਮੁਕਤ ਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਇਕ ਵਾਰ ਭਾਜਪਾ ਗਠਜੋੜ ਦੀ ਸਰਕਾਰ ਲਿਆਉਣੀ ਜ਼ਰੂਰੀ ਹੇ। ਉਹਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਖੌਟਾ ਪਾਇਆ ਹੋਇਆ ਹੈ ਤੇ ਉਹਨਾਂ ਆਮ ਆਦਮੀ ਪਾਰਟੀ ਨੁੰ ਲੁਟੇਰਿਆਂ ਦਾ ਗਿਰੋਹ ਕਰਾਰ ਦਿੰਦਿਆਂ ਕਿਹਾ ਕਿ ਪੰਜਾਰਬ ਵਿਚ ਕੇਜਰੀਵਾਲ ਜੋ ਵੀ ਵਾਅਦੇ ਕਰ ਰਿਹਾ ਹੈ, ਉਹਨਾਂ ਨੁੰ ਅੱਜ ਤੱਕ ਦਿੱਲੀ ਵਿਚ ਪੂਰਾ ਨਹੀਂ ਕੀਤਾ।

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਨੁੰ ਨਸ਼ਾ ਮੁਕਤ ਬਣਾਉਣ ਦਾ ਵਾਅਦਾ ਕਰਨ ਵਾਲੇ ਕੇਜਰਵਾਲ ਨੇ ਦਿੱਲੀ ਵਿਚ 850 ਤੋਂ ਜ਼ਿਆਦਾ ਸ਼ਰਾਰ ਦੇ ਠੇਕੇ  ਖੋਲ੍ਹ ਕੇ ਦਿੱਲੀ ਵਿਚ ਘਰ ਘਰ ਸ਼ਰਾਬ ਪਹੁੰਚਾਉਣ ਅਤੇ ਨਸ਼ੇ ਦਾ ਵਪਾਰ ਕਰਨ ਦਾ ਕੰਮ ਕੀਤਾ ਹੈ।

ਉਹਨਾਂ ਨੇ ਆਮ ਆਦਮੀ ਪਾਰਟੀ ਅਤੇ ਇਸਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਵਿਚ ਹਿੰਦੂ ਸਿੱਖ ਭਾਈਚਾਰੇ ਵਿਚ ਵੰਡੀਆਂ ਪਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ  ਇਹ ਸਿਰਫ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲਣ ਵਾਲੇ ਲੋਕਾਂ ਦਾ ਗਿਰੋਹ ਹੈ। ਉਹਨਾਂ ਕਿਹਾ ਕਿ ਦਿੱਲੀ ਵਿਚ 10 ਲੱਖ ਤੋਂ ਜ਼ਿਆਦਾ ਨੌਕਰੀਆਂ ਦੇਣ ਦਾ ਦਾਅਵਾ ਕਰਨ ਵਾਲੇ ਕੇਜਰੀਵਾਲ ਸਿਰਫ ਪੰਜ ਹਜ਼ਾਰ ਲੋਕਾਂ ਦਾ ਨਾਂ ਦੱਸ ਦੇਣ ਜਿਹਨਾਂ ਨੁੰ ਨੌਕਰੀਆਂ ਦਿੱਤੀਆਂ ਹਨ ਤਾਂ ਮੈਂ ਰਾਜਨੀਤੀ ਛੱਡ ਦਿਆਂਗਾ।ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਨੁੰ ਭਾਜਪਾ ਦੀ ਡਬਲ ਇੰਜਣ ਸਰਕਾਰ ਦੀ ਸਖ਼ਤ ਜ਼ਰੂਰਤ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਮੰਨਣਾ ਹੈ ਕਿ ਦੇਸ਼ ਦੀ ਖੁਸ਼ਹਾਲੀ ਤੇ ਸੁਰੱਖਿਆ ਪੰਜਾਬ ਤੋਂ ਚੱਲਦੀ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਦਿੱਲੀ ਵਿਚ ਹਿੰਦੂਆਂ ਨੁੰ ਡਰੇ ਹੋਏ ਦੱਸਣ ਦੀ ਚਾਲ ਚੱਲ ਰਹੇ ਹਨ ਜਦੋਂ ਕਿ ਅਸਲੀਅਤ ਵਿਚ ਪੰਜਾਬ ਵਿਚ ਹਿੰਦੂ ਸਿੱਖ ਏਕਤਾ ਨਹੁੰ ਮਾਸ ਦਾ ਰਿਸ਼ਤਾ ਹੈ ਜਿਸਨੁੰ ਕਦੇ ਵੱਖ ਨਹੀਂ ਕੀਤਾ ਜਾ ਸਕਦਾ।