ਚੋਣਾਂ ਵਾਲੇ 5 ਰਾਜਾਂ 'ਵਿਚ ਚੋਣ ਕਮਿਸ਼ਨ ਨੇ ਨਵੀਆਂ ਪਾਰਟੀਆਂ ਦੀ ਰਜਿਸਟਰੇਸ਼ਨ ਲਈ ਨਿਯਮਾਂ ਵਿਚ ਦਿੱਤੀ ਖੁਲ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ-ਚੋਣ ਕਮਿਸ਼ਨ ਨੇ ਬੀਤੇ ਸ਼ੁੱਕਰਵਾਰ ਨੂੰ ਕੋਵਿਡ-19 ਦੇ ਕਾਰਨ ਲਾਈਆਂ ਪਾਬੰਦੀਆਂ ਕਾਰਨ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਚੋਣਾਂ ਵਾਲੇ 5 ਰਾਜਾਂ ਵਿਚ ਨਵੀਆਂ ਸਿਆਸੀ ਪਾਰਟੀਆਂ ਦੇ ਰਜਿਸਟਰੇਸ਼ਨ ਲਈ ਨੋਟਿਸ ਦਾ ਸਮਾਂ 30 ਦਿਨਾਂ ਤੋਂ ਘਟਾ ਕੇ 7 ਦਿਨ ਕਰਨ ਦਾ ਐਲਾਨ ਕੀਤਾ ਹੈ । ਇਕ ਬਿਆਨ ਵਿਚ ਚੋਣ ਕਮਿਸ਼ਨ ਨੇ ਕਿਹਾ ਕਿ ਮੌਜੂਦਾ ਦਿਸ਼ਾ-ਨਿਰਦੇਸ਼ਾਂ ਤਹਿਤ ਰਜਿਸਟਰੇਸ਼ਨ ਦੀ ਮੰਗ ਕਰਨ ਵਾਲੀ ਪਾਰਟੀ ਨੂੰ ਪਾਰਟੀ ਦੇ ਗਠਨ ਦੇ 30 ਦਿਨਾਂ ਦੇ ਅੰਦਰ-ਅੰਦਰ ਇਕ ਅਰਜ਼ੀ ਦੇਣੀ ਪੈਂਦੀ ਹੈ । ਬਿਨੈਕਾਰ ਨੂੰ ਪਾਰਟੀ ਦਾ ਪ੍ਰਸਤਾਵਿਤ ਨਾਂਅ ਦੋ ਰਾਸ਼ਟਰੀ ਰੋਜ਼ਾਨਾ ਅਤੇ ਦੋ ਸਥਾਨਕ ਰੋਜ਼ਾਨਾ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕਰਨ ਲਈ ਕਿਹਾ ਜਾਂਦਾ ਹੈ । ਜੇਕਰ ਪ੍ਰਸਤਾਵਿਤ ਪਾਰਟੀ ਦੇ ਰਜਿਸਟਰੇਸ਼ਨ ਦੇ ਸੰਬੰਧ ਵਿਚ ਕੋਈ ਇਤਰਾਜ਼ ਹੋਵੇ ਤਾਂ ਨੋਟਿਸ ਪ੍ਰਕਾਸ਼ਿਤ ਹੋਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਇਤਰਾਜ਼ ਦਰਜ ਕਰਵਾਉਣਾ ਹੁੰਦਾ ਹੈ । ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੇ ਪੱਖਾਂ 'ਤੇ ਵਿਚਾਰ ਕਰਨ ਦੇ ਬਾਅਦ ਕਮਿਸ਼ਨ ਨੇ ਇਹ ਢਿੱਲ ਦਿੱਤੀ ਹੈ ਅਤੇ ਜਿਨ੍ਹਾਂ ਪਾਰਟੀਆਂ ਨੇ 8 ਜਨਵਰੀ ਨੂੰ ਜਾਂ ਉਸ ਤੋਂ ਪਹਿਲਾਂ ਆਪਣਾ ਨੋਟਿਸ ਪ੍ਰਕਾਸ਼ਿਤ ਕੀਤਾ ਹੈ ਉਨ੍ਹਾਂ ਲਈ ਨੋਟਿਸ ਦਾ ਸਮਾਂ 30 ਦਿਨਾਂ ਤੋਂ ਘਟਾ ਕੇ 7 ਦਿਨ ਕਰ ਦਿੱਤਾ ਗਿਆ ਹੈ ।ਹਾਲਾਂਕਿ ਕੇਜਰੀਵਾਲ ਬੇਵਜਾ ਚੋਣ ਕਮਿਸ਼ਨ ਉਪਰ ਦੋਸ਼ ਲਗਾ ਰਹੇ ਹਨ ਕਿ ਇਹ ਨਿਯਮ ਭਾਜਪਾ ਨੇ ਸੰਯੁਕਤ ਕਿਸਾਨ ਮੋਰਚਾ ਨੂੰ ਚੋਣ ਲੜਾਉਣ ਲਈ ਬਦਲਾਏ ਹਨ।
Comments (0)