ਸੌਦਾ ਸਾਧ ਦੀ ਸਿਹਤ ਮੁੜ ਵਿਗੜੀ

 ਸੌਦਾ ਸਾਧ ਦੀ ਸਿਹਤ ਮੁੜ ਵਿਗੜੀ

 *ਹਰਿਆਣਾ ਤੋਂ ਦਿੱਲੀ ਲਿਆਂਦਾ ਏਮਜ 'ਚ ਹੋਵੇਗਾ ਇਲਾਜ

ਅੰਮ੍ਰਿਤਸਰ ਟਾਈਮਜ਼ ਬਿਉਰੋ

ਚੰਡੀਗੜ੍ਹ : ਦੋ ਸਾਧਵੀਆਂ ਨਾਲ ਜਬਰ ਜਨਾਹ ਤੇ ਇਕ ਪੱਤਰਕਾਰ ਦੀ ਹੱਤਿਆ ਮਾਮਲੇ 'ਚ ਹਰਿਆਣਾ ਦੀ ਰੋਹਤਕ ਜੇਲ੍ਹ ਵਿਚ ਸਜ਼ਾ ਕੱਟ ਰਹੇ ਡੇਰਾ  ਸੌਦਾ ਮੁਖੀ  ਇਕ ਵਾਰ ਫਿਰ ਚਰਚਾ 'ਚ ਹੈ। ਡੇਰਾ  ਮੁਖੀ  ਨੂੰ ਐਂਡੋਸਕੋਪੀ ਲਈ ਦਿੱਲੀ ਦੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ 'ਚ ਲਿਆਂਦਾ ਗਿਆ ਹੈ। ਇੱਥੇ ਉਸ ਨੂੰ ਨਿਗਰਾਨੀ ਹੇਠ ਰੱਖਿਆ ਜਾਵੇਗਾ ਤੇ ਕੁਝ ਜ਼ਰੂਰੀ ਟੈਸਟ ਵੀ ਕੀਤੇ ਜਾਣਗੇ।