ਉੜੀਸਾ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਨਵੀਨ ਪਟਨਾਇਕ ਨੇ ਸਿੱਖ ਧਰਮ ਨਾਲ ਸਬੰਧਿਤ ਪੁਸਤਕ ਦਾ ਕੀਤਾ ਉਦਘਾਟਨ

ਉੜੀਸਾ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਨਵੀਨ ਪਟਨਾਇਕ ਨੇ ਸਿੱਖ ਧਰਮ ਨਾਲ ਸਬੰਧਿਤ ਪੁਸਤਕ ਦਾ ਕੀਤਾ ਉਦਘਾਟਨ
ਉੜੀਸਾ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਨਵੀਨ ਪਟਨਾਇਕ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਉੜੀਸਾ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਨਵੀਨ ਪਟਨਾਇਕ ਨੇ ਵੀਰਵਾਰ ਨੂੰ ਸ੍ਰੀ ਅਬਿਨਾਸ਼ ਮਹਾਪਾਤਰਾ ਦੀ ਕਿਤਾਬ ਮਾਈ ਰਿਸਰਚ ਵਰਕ ਆਨ ਸਿੱਖ ਹਿਸਟਰੀ ਐਂਡ ਫਿਲਾਸਫੀ” ਦਾ ਉਦਘਾਟਨ ਕੀਤਾ ਇਸ ਪੁਸਤਕ ਵਿੱਚ ਸਿੱਖ ਧਰਮ ਅਤੇ ਫਲਸਫੇ ਨੂੰ ਸ਼ਾਮਲ ਕੀਤਾ ਗਿਆ ਹੈ ਇਹ ਪੁਸਤਕ ਪੂਰਬੀ ਭਾਰਤਦੱਖਣ ਭਾਰਤਦਿੱਲੀਵਿਸਾਖੀ ਅਤੇ ਅਫਗਾਨਿਸਤਾਨ ਦੇ ਸਿੱਖ ਇਤਿਹਾਸ ਦਾ ਵੇਰਵਾ ਦਿੰਦੀ ਹੈ ਸ੍ਰੀ ਅਬਿਨਾਸ਼ ਮਹਾਪਾਤਰਾ ਸਿੱਖ ਇਤਿਹਾਸ ਦੇ ਮਹਾਨ ਵਿਦਵਾਨਾਂ ਦੀ ਲੜੀ ਵਿੱਚੋਂ ਇੱਕ ਹਨ ਜ਼ਿਕਰਯੋਗ ਹੈ ਕਿ ਲੇਖਕ ਨੇ ਸਿੱਖ ਧਰਮ ਦੇ ਅਧਿਐਨ ਸਮੇਤ ਕੁੱਲ ੩੮ ਪੁਸਤਕਾਂ ਸਿੱਖ ਧਰਮ ਬਾਰੇ ਲਿਖੀਆਂ ਹਨ ਪੁਸਤਕ ਦੀ ਮੁਖਬੰਧ ਸ਼੍ਰੋਮਣੀ ਕਮੇਟੀ (ਸ੍ਰੀ ਅੰਮ੍ਰਿਤਸਰ ਸਾਹਿਬਦੇ ਮੀਤ ਪ੍ਰਧਾਨ ਸਰਦਾਰ ਗੁਰਬਖਸ਼ ਸਿੰਘਸ੍ਰੀਮਤੀ ਏਕਤਾ ਸ਼ੇਖਾਵਤ (ਸਚੀਵ - ਰਾਜ ਭਾਸ਼ਾ ਵਿਭਾਗਭਾਰਤ ਸਰਕਾਰ) ਅਤੇ ਹੋਰ ਬਹੁਤ ਸਾਰੇ ਸਿੱਖ ਵਿਦਵਾਨ ਤੇ ਸਰਕਾਰੀ ਬੁੱਧੀਜੀਵੀਆਂ ਨੇ ਦਿੱਤੇ ਹਨ ਇਹ ਪੁਸਤਕ ਬਾਲਾਸੌਰ ਸਥਿਤ ਪੰਜਾਬੀ ਗਲੋਬਲ ਫਾਊਂਡੇਸ਼ਨ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ ਸ੍ਰੀ ਮਹਾਪਾਤਰਾ ਇਸ ਸਮੇਂ ਬਾਲਾਸੌਰ ਦੇ ਮਕਲਪੁਰ ਵਿੱਚ ਰਹਿੰਦੇ ਹਨ