ਹਿੰਦੂਤਵੀਆਂ ਵਲੋਂ ਮਾਰੇ ਗਏ ਬਿ੍ਗੇਡੀਅਰ  ਲਿੱਧੜ  ਦੀ ਧੀ ਨੂੰ ਧਮਕੀਆਂ

  ਹਿੰਦੂਤਵੀਆਂ ਵਲੋਂ ਮਾਰੇ ਗਏ ਬਿ੍ਗੇਡੀਅਰ  ਲਿੱਧੜ  ਦੀ ਧੀ ਨੂੰ ਧਮਕੀਆਂ

*ਮਾਮਲਾ ਤਾਮਿਲਨਾਡੂ ਦੇ ਕਨੂੰਰ ਵਿੱਚ ਹੋਏ ਹੈਲੀਕਾਪਟਰ ਹਾਦਸੇ ਦਾ                 

* ਟਵਿੱਟਰ ਤੋਂ ਹਟਣ ਲਈ ਕੀਤਾ ਮਜਬੂਰ 

ਅੰਮ੍ਰਿਤਸਰ ਟਾਈਮਜ਼

ਕਨੂੰਰ :ਤਾਮਿਲਨਾਡੂ ਦੇ ਕਨੂੰਰ ਵਿੱਚ ਹੋਏ ਹੈਲੀਕਾਪਟਰ ਹਾਦਸੇ ਵਿੱਚ ਸੀ ਡੀ ਐੱਸ ਬਿਪਨ ਰਾਵਤ ਤੇ ਉਨ੍ਹਾ ਦੀ ਪਤਨੀ ਮਧੁਲਿਕਾ ਨਾਲ ਜਿਹੜੇ ਹੋਰ 11 ਜਵਾਨ ਮਾਰੇ ਗਏ ਸਨ, ਉਨ੍ਹਾਂ ਵਿੱਚ ਬਿ੍ਗੇਡੀਅਰ ਐੱਲ ਐੱਸ ਲਿੱਧੜ ਵੀ ਸਨ । ਬੀਤੇ ਦਿਨੀ ਬਿ੍ਗੇਡੀਅਰ ਐੱਲ ਐੱਸ ਲਿੱਧੜ ਨੂੰ ਦਿੱਲੀ ਛਾਉਣੀ ਦੇ ਬਰਾੜ ਸਕੁਐਰ ਵਿੱਚ ਫੌਜੀ ਸਨਮਾਨਾਂ ਨਾਲ ਵਿਦਾਇਗੀ ਦਿੱਤੀ ਗਈ । ਇਸ ਮੌਕੇ ਲਿੱਧੜ ਦੀ ਪਤਨੀ ਤੇ 17 ਸਾਲਾ ਬੇਟੀ ਵੀ ਮੌਜੂਦ ਸਨ । ਇਸ ਪੀੜਾਦਾਇਕ ਘੜੀ ਮੌਕੇ ਵੀ ਪਰਿਵਾਰ ਨੇ ਜਿਹੜੀ ਹਿੰਮਤ ਦਿਖਾਈ, ਉਸ ਦੀ ਹਰ ਕੋਈ ਪ੍ਰਸੰਸਾ ਕਰਦਾ ਹੈ । ਲਿੱਧੜ ਦੀ ਬੇਟੀ ਆਸ਼ਨਾ ਲਿੱਧੜ ਨੇ ਕਿਹਾ, 'ਮੈਂ ਆਪਣੇ ਜੀਵਨ ਦੇ 17 ਸਾਲ ਉਨ੍ਹਾਂਂ ਨਾਲ ਗੁਜ਼ਾਰੇ ਹਨ । ਸ਼ਾਇਦ ਇਹੀ ਕਿਸਮਤ ਵਿੱਚ ਸੀ | ਉਹ ਬਹੁਤ ਖੁਸ਼ਮਿਜ਼ਾਜ ਇਨਸਾਨ ਸਨ, ਸਭ ਤੋਂ ਵੱਡੇ ਪ੍ਰੇਰਕ ਸਨ, ਮੇਰੀ ਹਰ ਗੱਲ ਮੰਨਦੇ ਸਨ।

ਐਨ ਉਸ ਸਮੇਂ ਜਦੋਂ ਬਿ੍ਗੇਡੀਅਰ ਐੱਲ ਐੱਸ ਲਿੱਧੜ ਦਾ ਸਾਰਾ ਪਰਿਵਾਰ ਆਪਣੇ ਪਿਆਰੇ ਜੀਅ ਦੀ ਦੁਖਦਾਈ ਮੌਤ ਦੇ ਗਮ ਵਿੱਚ ਡੁੱਬਿਆ ਹੋਇਆ ਸੀ, ਭਾਜਪਾ ਦੀ ਟਰੋਲਰ ਆਰਮੀ ਉਨ੍ਹਾਂ ਦੇ ਜ਼ਖ਼ਮਾਂ ਉਤੇ ਲੂਣ ਛਿੜਕਣ ਦਾ ਕੰਮ ਕਰ ਰਹੀ ਸੀ । ਅਸਲ ਵਿੱਚ ਜਦੋਂ ਲਖੀਮਪੁਰ ਖੀਰੀ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਨੇ 4 ਕਿਸਾਨਾਂ ਨੂੰ ਆਪਣੀ ਜੀਪ ਹੇਠ ਕੁਚਲ ਕੇ ਮਾਰ ਦਿੱਤਾ ਸੀ ਤਾਂ ਯੋਗੀ ਸਰਕਾਰ ਨੇ ਲਖੀਮਪੁਰ ਖੀਰੀ ਜਾ ਰਹੀ ਪਿ੍ਅੰਕਾ ਗਾਂਧੀ ਨੂੰ ਗਿ੍ਫ਼ਤਾਰ ਕਰ ਲਿਆ ਸੀ । ਹਿਰਾਸਤ ਦੌਰਾਨ ਪਿ੍ਅੰਕਾ ਗਾਂਧੀ ਦੀ ਇੱਕ ਫੋਟੋ ਸਾਹਮਣੇ ਆਈ ਸੀ, ਜਿਸ ਵਿੱਚ ਉਹ ਕਮਰੇ ਵਿਚ ਝਾੜੂ ਲਗਾ ਰਹੀ ਸੀ | ਇਸ ਉੱਤੇ ਪ੍ਰਤੀਕ੍ਰਿਆ ਦਿੰਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਕਿਹਾ ਸੀ ਕਿ ਜਨਤਾ ਨੇ ਪਿ੍ਅੰਕਾ ਗਾਂਧੀ ਨੂੰ ਇਸੇ ਲਾਇਕ ਛੱਡਿਆ ਹੈ, ਯਾਨੀ ਕਿ ਝਾੜੂ ਲਾਉਣ ਲਾਇਕ । ਇਸ ਉੱਤੇ ਬਿ੍ਗੇਡੀਅਰ ਲਿੱਧੜ ਦੀ ਬੇਟੀ ਆਸ਼ਨਾ ਨੇ ਟਵੀਟ ਕੀਤਾ ਸੀ, ''ਜਦੋਂ ਸੌਂ ਕੇ ਉੱਠੀ ਤਾਂ ਯੋਗੀ ਆਦਿੱਤਿਆ ਨਾਥ ਵਿਰੋਧ ਨੂੰ ਨਜ਼ਰ-ਅੰਦਾਜ਼ ਕਰ ਰਹੇ ਸਨ ।ਮੈਂ ਸਮਝ ਗਈ ਹਾਂ ਕਿ ਇਹ ਸਿਆਸਤ ਹੈ, ਪ੍ਰੰਤੂ ਇਹ ਬਹੁਤ ਖਰਾਬ ਹੈ ਅਤੇ ਇਹ ਕਹਿਣਾ ਠੀਕ ਨਹੀਂ ਕਿ ਉਹ ਸਿਰਫ਼ ਫਰਸ਼ ਸਾਫ਼ ਕਰਨ ਲਾਇਕ ਹੀ ਰਹਿ ਗਈ ਹੈ । ਯੋਗੀ ਪਹਿਲਾਂ ਯੂ ਪੀ ਵਿੱਚ ਮਚੀ ਹਨ੍ਹੇਰਗਰਦੀ ਨੂੰ ਠੀਕ ਕਰਨ ।''

ਲਖੀਮਪੁਰ ਖੀਰੀ ਦੀ ਘਟਨਾ ਕਿੰਨੀ ਪੁਰਾਣੀ ਹੈ, ਪਰ ਭਾਜਪਾ ਭਗਤਾਂ ਨੂੰ ਤਾਂ ਮੌਕਾ ਚਾਹੀਦਾ ਸੀ, ਉਹ ਉਨ੍ਹਾਂ ਨੂੰ ਮਿਲ ਗਿਆ ਹੈਲੀਕਾਪਟਰ ਹਾਦਸੇ ਵਿੱਚ ਬਿ੍ਗੇਡੀਅਰ ਲਿੱਧੜ ਦੇ ਮਾਰੇ ਜਾਣ ਨਾਲ । ਆਸ਼ਨਾ ਲਿੱਧੜ ਨੂੰ ਟਵਿੱਟਰ ਉਤੇ ਲਗਾਤਾਰ ਨਿਸ਼ਾਨਾ ਬਣਾਇਆ ਗਿਆ, ਜਿਸ ਤੋ ਤੰਗ ਆ ਕੇ ਉਸ ਨੇ ਆਪਣਾ ਅਕਾਊਂਂਟ ਡਿਲੀਟ ਕਰ ਦਿੱਤਾ । ਇਸ ਘਟਨਾ ਤੋਂ ਬਾਅਦ ਕਈ ਸਿਆਸੀ ਆਗੂ, ਪੱਤਰਕਾਰ ਤੇ ਆਮ ਲੋਕ ਆਸ਼ਨਾ ਦੇ ਸਮਰਥਨ ਵਿੱਚ ਆ ਗਏ । ਸ਼ਿਵ ਸੈਨਾ ਦੀ ਰਾਜ ਸਭਾ ਮੈਂਬਰ ਪਿ੍ਅੰਕਾ ਚਤੁਰਵੇਦੀ ਨੇ ਕਿਹਾ, ''17 ਸਾਲਾ ਲੜਕੀ ਨੇ ਇਸ ਦੁੱਖ ਵਿੱਚ ਵੀ ਹਿੰਮਤ ਨਹੀਂ ਹਾਰੀ, ਆਪਣੇ ਪਿਤਾ ਦਾ ਅੰਤਮ ਸਸਕਾਰ ਕੀਤਾ, ਜੋ ਇੱਕ ਸ਼ਾਨਦਾਰ ਅਫ਼ਸਰ ਸਨ ।ਉਸ ਨੂੰ ਆਪਣੇ ਵਿਚਾਰਾਂ ਕਾਰਨ ਟਰੋਲ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਸ ਨੇ ਆਪਣਾ ਅਕਾਊਂਂਟ ਡਿਲੀਟ ਕਰ ਦਿੱਤਾ ਹੈ, ਤੁਸੀਂ ਹੋਰ ਕਿੰਨਾ ਨੀਵੇਂ ਗਿਰੋਗੇ ।' ਕਾਂਗਰਸੀ ਆਗੂ ਪੀ. ਚਿਦੰਬਰਮ ਦੇ ਬੇਟੇ ਕਾਰਤੀ ਨੇ ਕਿਹਾ, ''ਝੂਠੇ ਦੇਸ਼ਭਗਤਾਂ ਤੇ ਰਾਸ਼ਟਰਵਾਦੀਆਂ ਨੂੰ ਧਿੱਕਾਰ ਹੈ, ਜਿਨ੍ਹਾਂ ਇੱਕ ਜਵਾਨ ਪੜ੍ਹੀ-ਲਿਖੀ ਤੇ ਵਿਚਾਰਸ਼ੀਲ ਲੜਕੀ ਨੂੰ ਟਵਿੱਟਰ ਤੋਂ ਹਟਣ ਲਈ ਮਜਬੂਰ ਕਰ ਦਿੱਤਾ ।'' ਕਾਂਗਰਸੀ ਆਗੂ ਗੌਰਵ ਪਾਂਧੀ ਨੇ ਕਿਹਾ, ''ਯੋਗੀ ਅਦਿੱਤਿਆਨਾਥ ਤੇ ਭਾਜਪਾ ਵਿਰੋਧੀ ਵਿਚਾਰਾਂ ਕਾਰਨ ਸ਼ੈਤਾਨ ਮੋਦੀ ਭਗਤਾਂ ਨੇ ਸ਼ਹੀਦ ਬਿ੍ਗੇਡੀਅਰ ਐੱਲ ਐੱਸ ਲਿੱਧੜ ਦੀ ਸਾਹਸੀ ਬੇਟੀ ਆਸ਼ਨਾ ਨੂੰ ਟਰੋਲ ਕੀਤਾ ਤੇ ਗਾਲ੍ਹਾਂ ਦਿੱਤੀਆਂ ।ਇਸ ਤੋਂ ਬਾਅਦ ਆਸ਼ਨਾ ਨੇ ਆਪਣਾ ਅਕਾਊਾਟ ਡਿਲੀਟ ਕਰ ਦਿੱਤਾ । ਇਹ ਸਭ ਉਸ ਸਮੇਂ ਹੋਇਆ, ਜਦੋਂ ਉਸ ਦੇ ਪਿਤਾ ਦਾ ਅੰਤਮ ਸਸਕਾਰ ਹੋ ਰਿਹਾ ਸੀ, ਇਹ ਆਰ ਐੱਸ ਐੱਸ ਦਾ ਫਰਜ਼ੀ ਰਾਸ਼ਟਰਵਾਦ ਹੈ ।''

ਆਸ਼ਨਾ ਲਿੱਧੜ ਨੇ, 'ਇਨ ਸਰਚ ਆਫ਼ ਏ ਟਾਈਟਲ' ਨਾਮੀ ਇੱਕ ਕਿਤਾਬ ਵੀ ਲਿਖੀ ਹੈ ।ਇਸ ਦਾ ਮੁੱਖ ਬੰਦ ਸੀ ਡੀ ਐੱਸ ਬਿਪਨ ਰਾਵਤ ਨੇ ਲਿਖਿਆ ਸੀ | ਬਿਪਨ ਰਾਵਤ ਨੇ ਲਿਖਿਆ ਸੀ, ''ਆਸ਼ਨਾ ਨੇ ਕਵਿਤਾਵਾਂ ਦੇ ਮਾਧਿਅਮ ਰਾਹੀਂ ਮਾਨਵਤਾ ਦੀ ਭਾਵਨਾ ਨੂੰ ਪ੍ਰਗਟ ਕੀਤਾ ਹੈ ।ਇੱਕ ਫ਼ੌਜੀ ਪਰਵਾਰ ਵਿੱਚ ਪਲੀ-ਵਧੀ, ਉਸ ਨੇ ਆਪਣੇ ਵਰਗੀ ਹਾਲਤ ਵਿੱਚ ਹਰ ਬੱਚੇ ਵਾਂਗ ਉਤਰਾਅ-ਚੜ੍ਹਾਅ ਦਾ ਅਨੁਭਵ ਕੀਤਾ ਹੈ । ਸ਼ਬਦ ਤੇ ਵਾਕ ਉਸ ਦੇ ਵਿਸ਼ਵਾਸ ਦਾ ਪ੍ਰਗਟਾਵਾ ਹਨ ਤੇ ਪੱਕੇ ਤੌਰ ਉੱਤੇ ਉਹ ਇੱਕ ਉਭਰਦੀ ਕਵਿਤਰੀ ਹੈ

A