ਅਮਰੀਕਾ ਦੇ ਇੰਡਿਆਨਾ ਰਾਜ ਵਿਚ ਇਕ ਘਰ ਵਿਚ ਹੋਏ ਜਬਰਦਸਤ ਧਮਾਕੇ ਕਾਰਨ 3 ਮੌਤਾਂ ਤੇ ਨਾਲ ਲੱਗਦੇ 39 ਘਰਾਂ ਨੂੰ ਪੁੱਜਾ ਨੁਕਸਾਨ 

ਅਮਰੀਕਾ ਦੇ ਇੰਡਿਆਨਾ ਰਾਜ ਵਿਚ ਇਕ ਘਰ ਵਿਚ ਹੋਏ ਜਬਰਦਸਤ ਧਮਾਕੇ ਕਾਰਨ 3 ਮੌਤਾਂ ਤੇ ਨਾਲ ਲੱਗਦੇ 39 ਘਰਾਂ ਨੂੰ ਪੁੱਜਾ ਨੁਕਸਾਨ 
ਕੈਪਸ਼ਨ: ਇਵਾਨਸਵਿਲੇ ਦੇ ਇਕ ਘਰ ਵਿਚ ਹੋਏ ਧਮਾਕੇ ਉਪਰੰਤ ਮੌਕੇ ਉਪਰ ਪੁੱਜੇ ਪੁਲਿਸ ਅਧਿਕਾਰੀ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 12 ਅਗਸਤ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਇੰਡਿਆਨਾ ਰਾਜ ਵਿਚ ਇਵਾਨਸਵਿਲੇ ਵਿਖੇ ਇਕ ਘਰ ਵਿਚ ਹੋਏ ਜਬਰਦਸਤ ਧਮਾਕੇ ਵਿੱਚ ਪਤੀ-ਪਤਨੀ ਸਮੇਤ 3 ਜਣਿਆਂ ਦੀ ਮੌਤ ਹੋ ਗਈ ਤੇ ਨਾਲ ਲੱਗਦੇ 39 ਘਰਾਂ ਨੂੰ ਨੁਕਸਾਨ ਪੁੱਜਾ। ਕਈ ਘਰ ਪੂਰੀ ਤਰਾਂ ਤਬਾਹ ਹੋ ਗਏ ਹਨ ਤੇ ਕਈਆਂ ਨੂੰ ਘੱਟ ਨੁਕਸਾਨ ਪੁੱਜਾ ਹੈ। ਇਵਾਨਸਵਿਲੇ ਦੇ ਅੱਗ ਬੁਝਾਊ ਵਿਭਾਗੇ ਦੇ ਮੁੱਖੀ ਮੀਸ਼ੈਲ ਕੋਨੈਲੀ ਨੇ ਦਸਿਆ ਕਿ ਧਮਾਕਾ ਅਚਨਚੇਤ ਹੋਇਆ । ਉਨਾਂ ਕਿਹਾ ਕਿ ਬਹੁਤ ਸਾਰੀਆਂ ਏਜੰਸੀਆਂ ਘਟਨਾ ਦੀ ਜਾਂਚ ਕਰ ਰਹੀਆਂ ਹਨ ਤੇ ਇਸ ਸਬੰਧੀ ਛੇਤੀ ਹੀ ਕਿਸੇ ਸਿੱਟੇ ਉਪਰ ਪੁੱਜਿਆ ਜਾਵੇਗਾ। ਮ੍ਰਿਤਕਾਂ ਦੀ ਪਛਾਣ ਪਤੀ-ਪਤਨੀ 43 ਸਾਲਾ ਚਾਰਲਸ ਹਾਈਟ ਤੇ 37 ਸਾਲਾ ਮਾਰਟੀਨਾ ਹਾਈਟ ਅਤੇ 29 ਸਾਲਾ ਜੈਸਿਕਾ ਟੀਗੂ ਵਜੋਂ ਹੋਈ ਹੈ। ਕੋਨੈਲੀ ਨੇ ਕਿਹਾ ਹੈ ਕਿ ਪ੍ਰਭਾਵਿਤ ਪਰਿਵਾਰਾਂ ਦੀ ਰੈਡ ਕਰਾਸ ਮੱਦਦ ਕਰ ਰਹੀ ਹੈ।