ਭਾਰਤੀ ਰੇਲਵੇ ਵਿੱਚ ਇੱਕ ਖਾਸ ਜਾਤ ਵਾਲਿਆਂ ਨੂੰ ਨੌਕਰੀ ਦੇਣ ਲਈ ਇਸ਼ਤਿਹਾਰ ਕੱਢਿਆ

ਭਾਰਤੀ ਰੇਲਵੇ ਵਿੱਚ ਇੱਕ ਖਾਸ ਜਾਤ ਵਾਲਿਆਂ ਨੂੰ ਨੌਕਰੀ ਦੇਣ ਲਈ ਇਸ਼ਤਿਹਾਰ ਕੱਢਿਆ

ਨਵੀਂ ਦਿੱਲੀ: ਭਾਰਤ ਦੀ ਸੱਤਾ 'ਤੇ ਬ੍ਰਾਹਮਣਵਾਦੀ ਗਲਬੇ ਦੀ ਇੱਕ ਹੋਰ ਮਿਸਾਲ ਸਾਹਮਣੇ ਆਈ ਜਦੋਂ ਭਾਰਤੀ ਰੇਲਵੇ ਵਿੱਚ ਭੋਜਨ ਪਰੋਸਣ ਦਾ ਕੰਮ ਕਰਦੀ ਕੰਪਨੀ ਆਰਕੇ ਐਸੋਸੀਏਟਸ ਨੇ 100 ਅਸਾਮੀਆਂ ਲਈ ਦਿੱਤੇ ਇਸ਼ਤਿਹਾਰ ਵਿੱਚ ਇਹ ਸ਼ਰਤ ਰੱਖੀ ਕਿ ਰੇਲਵੇ ਪ੍ਰਬੰਧ ਵਿੱਚ ਕੰਮ ਲਈ "ਅਗਰਵਾਲ ਵੈਸ਼ ਜਾਤੀ" ਦੇ ਲੋਕ ਹੀ ਇਹਨਾਂ ਅਸਾਮੀਆਂ ਲਈ ਬਿਨੇ ਪੱਤਰ ਦੇਣ। 

ਇਹ ਮਾਮਲਾ ਸੋਸ਼ਲ ਮੀਡੀਆ 'ਤੇ ਉੱਠਣ ਤੋਂ ਬਾਅਦ ਜਦੋਂ ਰੇਲਵੇ ਵਿੱਚ ਇਸ ਪ੍ਰਬੰਧ ਲਈ ਜ਼ਿੰਮੇਵਾਰ ਭਾਰਤੀ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਨੇ ਆਰਕੇ ਐਸੋਸੀਏਟਸ ਤੋਂ ਜਵਾਬ ਤਲਬੀ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਇਸ਼ਤਿਹਾਰ ਨੂੰ ਦੇਣ ਵਾਲੇ ਜਿੰਮੇਵਾਰ ਅਫਸਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।