ਭਾਰਤੀ-ਅਮਰੀਕੀ ਸਿੱਖ ਵਿਦਿਆਰਥੀ ਨੇ ਮਾਣਹਾਨੀ ਦਾ ਕੇਸ ਜਿੱਤਿਆ

ਭਾਰਤੀ-ਅਮਰੀਕੀ ਸਿੱਖ ਵਿਦਿਆਰਥੀ ਨੇ ਮਾਣਹਾਨੀ ਦਾ ਕੇਸ ਜਿੱਤਿਆ
ਤਸਵੀਰ : ਰਣਦੀਪ ਸਿੰਘ ਹੋਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਯੁਨੀਵਰਸਿਟੀ ਆਫ ਮਿਸ਼ੀਗਨ ਦੇ ਵਿਦਿਆਰਥੀ ਇਕ ਸਿੱਖ ਵਿਦਿਆਰਥੀ ਵੱਲੋਂ ਟੈਲਸਾ ਦੇ ਸੀ ਈ ਓ ਐਲਨ ਮਸਕ ਵਿਰੁੱਧ ਦਾਇਰ ਮਾਣਹਾਨੀ ਦਾ ਕੇਸ ਜਿੱਤ ਲੈਣ ਦੀ ਖਬਰ ਹੈ। ਉੱਤਰੀ ਕੈਲੀਫੋਰਨੀਆ ਵਾਸੀ ਰਣਦੀਪ ਸਿੰਘ ਹੋਤੀ ਯੁਨੀਵਰਸਿਟੀ ਵਿਚ ਏਸ਼ੀਅਨ ਭਾਸ਼ਾਵਾਂ ਤੇ ਸਭਿਆਚਾਰ ਵਿਚ ਡਾਕਟਰੇਟ ਕਰ ਰਿਹਾ ਹੈ। ਉਸ ਨੇ ਮਸਕ ਵਿਰੁੱਧ 2020 ਵਿਚ ਮਾਣਹਾਨੀ ਕੇਸ ਦਾਇਰ ਕੀਤਾ ਸੀ ਜਿਸ ਵਿਚ ਉਸ ਨੇ ਦੋਸ਼ ਲਾਇਆ ਸੀ ਕਿ ਅਰਬਪਤੀ ਮਸਕ ਨੇ ਉਸ ਉਪਰ ਤੰਗ-ਪ੍ਰੇਸ਼ਾਨ ਕਰਨ ਤੇ ਟੈਲਸਾ ਮੁਲਾਜ਼ਮਾਂ ਦੀ ਸੰਭਾਵੀ ਹੱਤਿਆ ਕਰਨ ਦੇ ਝੂਠੇ ਦੋਸ਼ ਲਾਏ ਹਨ। ਲੰਬੀ ਤੇ ਗੁੰਝਲਦਾਰ ਕਾਨੂੰਨੀ ਲੜਾਈ ਤੋਂ ਬਾਅਦ ਆਖਰਕਾਰ ਮਸਕ  ਮਾਮਲਾ ਨਿਪਟਾਉਣ ਲਈ ਸਹਿਮਤ ਹੋ ਗਿਆ।  ਉਸ ਨੇ ਮਾਮਲਾ ਨਿਪਟਾਉਣ ਲਈ 10000 ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਜੋ ਰਣਦੀਪ ਹੋਤੀ ਨੇ ਪ੍ਰਵਾਨ ਕਰ ਲਈ। ਰਣਦੀਪ ਹੋਤੀ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਮਾਮਲਾ ਪ੍ਰਸਿੱਧੀ ਖੱਟਣ ਜਾਂ ਪੈਸੇ ਲਈ ਨਹੀਂ ਸੀ ਕੀਤਾ ਗਿਆ ਬਲਕਿ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਲੜਾਈ ਸੀ।