ਭਾਰਤੀ- ਅਮਰੀਕੀ ਇੰਜੀਨੀਅਰ ਇਕ ਵੋਟ ਨਾਲ ਸਨੀਵੇਲ ਦੀ ਕੌਂਸਲ ਚੋਣ ਜਿੱਤਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ ( ਹੁਸਨ ਲੜੋਆ ਬੰਗਾ): ਭਾਰਤੀ-ਅਮਰੀਕੀ ਇੰਜੀਨੀਅਰ ਮੁਰਾਲੀ ਸ੍ਰੀਨਿਵਾਸਨ ਇਕ ਬਹੁਤ ਹੀ ਫਸਵੇਂ ਮੁਕਾਬਲੇ ਵਿਚ ਸਨੀਵੇਲ ਸ਼ਹਿਰ ਦੀ ਕੌਂਸਲ ਚੋਣ ਜਿੱਤ ਗਿਆ ਹੈ। ਉਹ ਪਹਿਲਾ ਭਾਰਤੀ ਮੂਲ ਦਾ ਅਮਰੀਕੀ ਹੈ ਜੋ ਡਿਸਟ੍ਰਿਕਟ ਤੋਂ ਭਾਈਚਾਰੇ ਦੀ ਪ੍ਰਤੀਨਿੱਧਤਾ ਕਰੇਗਾ। ਉਸ ਨੇ ਆਪਣੇ ਵਿਰੋਧੀ ਨੂੰ ਇਕ ਵੋਟ ਦੇ ਫਰਕ ਨਾਲ ਮਾਤ ਦਿੱਤੀ। ਸ੍ਰੀਨਵਾਸਨ ਨੂੰ 2813 ਵੋਟਾਂ ਪਈਆਂ ਜਦ ਕਿ ਉਨਾਂ ਦੇ ਵਿਰੋਧੀ ਜਸਟਿਨ ਵਾਂਗ ਨੂੰ 2812 ਵੋਟਾਂ ਮਿਲੀਆਂ। ਸ੍ਰੀਨਿਵਾਸਨ ਨੇ ਜਿੱਤ ਉਪਰੰਤ ਕਿਹਾ ਕਿ ਲੋਕਤੰਤਰ ਦੀ ਇਹ ਮਹਾਨ ਜਿੱਤ ਹੈ ਤੇ ਇਸ ਦਾ ਸਿਹਰਾ ਡਿਸਟ੍ਰਿਕਟ-3 ਦੇ ਵੋਟਰਾਂ ਨੂੰ ਜਾਂਦਾ ਹੈ ਜੋ ਵਧਾਈ ਦੇ ਪਾਤਰ ਹਨ।
Comments (0)