ਭਾਰਤ ਤੇ ਪਾਕਿਸਤਾਨ ਵਿਚਕਾਰ ਕਸ਼ਮੀਰ ਸੀਮਾ ਤੇ ਹੋਇਆ ਗੋਲੀਬੰਦੀ ਲਈ ਸਮਝੌਤਾ

ਭਾਰਤ ਤੇ ਪਾਕਿਸਤਾਨ ਵਿਚਕਾਰ ਕਸ਼ਮੀਰ ਸੀਮਾ ਤੇ ਹੋਇਆ ਗੋਲੀਬੰਦੀ ਲਈ ਸਮਝੌਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਤੇ ਪਾਕਿਸਤਾਨ ਨੇ ਵਿਵਾਦਿਤ ਕਸ਼ਮੀਰ ਦੇ ਹਿੱਸੇ ਨਾਲ ਲੱਗਦੀ ਅਸਲ ਸੀਮਾ ਰੇਖਾ ਤੇ, ਸਾਰੇ ਸਮਝੌਤਿਆਂ, ਸਮਝਾਂ ਅਤੇ ਗੋਲੀਬੰਦੀ ਤੇ ਆਪਸੀ ਸਹਿਮਤੀ ਜਤਾਉਂਦੇ ਹੋਏ, ਇਹਨਾਂ ਨੂੰ 'ਸਖਤ ਨਿਗਰਾਨੀ' ਹੇਠ ਅਮਲ ਵਿੱਚ ਲਿਆਉਣਾ ਮਿੱਥਿਆ।

"ਭਾਰਤ ਅਤੇ ਪਾਕਿਸਤਾਨ ਦੇ ਮਿਲਟਰੀ ਅਪ੍ਰੇਸ਼ਨਾਂ ਦੇ ਡਾਇਰੈਕਟਰ ਜਨਰਲਾਂ ਨੇ ਵੀਰਵਾਰ ਸਵੇਰੇ ਇਸ ਮੁੱਦੇ ਤੇ 'ਹਾਟ ਲਾਈਨ' ਉੱਪਰ ਚਰਚਾ ਕੀਤੀ। ਜਿਸ ਤੋਂ ਬਾਅਦ ਇਸ ਤੇ ਸਾਂਝੀ ਸਹਿਮਤੀ ਹੋਈ," ਇੱਕ ਪਾਕਿਸਤਾਨੀ ਸੈਨਾ ਦੇ ਬਿਆਨ ਵਿੱਚ ਆਖਿਆ ਗਿਆ।

ਦੋਵੇਂ ਪਾਸੇ 'ਸਖਤ ਨਿਗਰਾਨੀ' ਹੇਠ ਸਾਰੇ ਸਮਝੌਤਿਆਂ,ਆਪਸੀ ਸਹਿਮਤੀਆਂ ਅਤੇ ਗੋਲੀਬੰਦੀ ਕਰਨ ਤੇ ਰਾਜ਼ੀ ਹਨ, ਜਿਸ ਤੇ ਅਮਲ 'ਲਾਈਨ ਆਫ ਕੰਟਰੋਲ' ਅਤੇ ਹੋਰ ਸਾਰੇ ਸੈਕਟਰਾਂ ਤੋਂ ਸ਼ੁੱਕਰਵਾਰ ਅੱਧੀ ਰਾਤ ਤੋਂ ਸ਼ੁਰੂ ਹੋ ਜਾਵੇਗਾ," ਬਿਆਨ 'ਚ ਦਰਜ ਕੀਤਾ ਗਿਆ।