ਸੰਘ ਪਰਿਵਾਰ ਵਲੋਂ  ਮੋਦੀ ਸਰਕਾਰ ਉਪਰ ਵਿਚਾਰਧਾਰਕ ਹਮਲੇ ਜਾਰੀ

ਸੰਘ ਪਰਿਵਾਰ ਵਲੋਂ  ਮੋਦੀ ਸਰਕਾਰ ਉਪਰ ਵਿਚਾਰਧਾਰਕ ਹਮਲੇ ਜਾਰੀ

 *ਸੰਘ ਪਰਿਵਾਰ   ਮੋਦੀ ਤੇ ਸ਼ਾਹ ਨੂੰ ਕਰਨਾ ਚਾਹੁੰਦਾ ਹੈ ਗੋਡਿਆਂ ਭਾਰ 

*ਸੰਘੀ  ਆਗੂ ਇੰਦਰੇਸ਼  ਭਾਜਪਾ ਗੱਠਜੋੜ ਬਾਰੇ ਬੋਲੇ ਜਿਹੜੇ ਹੰਕਾਰੀ ਹੋ ਗਏ ਸਨ, ਉਨ੍ਹਾਂ ਨੂੰ ਪ੍ਰਭੂ ਰਾਮ ਨੇ 241 'ਤੇ ਰੋਕਿਆ

ਸੰਘ ਪਰਿਵਾਰ ਵਲੋਂ ਮੋਦੀ ਸਰਕਾਰ ਉਪਰ ਲਗਾਤਾਰ ਹਮਲੇ ਜਾਰੀ ਹਨ।ਸੰਘ ਪਰਿਵਾਰ ਭਾਜਪਾ ਦੇ ਪ੍ਰਮੁਖ ਲੀਡਰਾਂ ਮੋਦੀ ਤੇ ਸ਼ਾਹ ਨੂੰ ਗੋਡਿਆਂ ਭਾਰ ਕਰਨਾ ਚਾਹੁੰਦਾ ਹੈ।ਹੁਣੇ ਜਿਹੇ ਆਰਐਸਐਸ ਆਗੂ ਇੰਦਰੇਸ਼ ਕੁਮਾਰ ਨੇ ਸੱਤਾਧਾਰੀ ਭਾਜਪਾ ਦੇ "ਹੰਕਾਰ" ਦੇ ਨਾਲ-ਨਾਲ ਵਿਰੋਧੀ ਪਾਰਟੀ ਇੰਡੀਆ ਬਲਾਕ ਦੀ "ਰਾਮ ਵਿਰੋਧੀ" ਵਜੋਂ ਪਛਾਣ ਦੀ ਆਲੋਚਨਾ ਕੀਤੀ।

ਆਰਐਸਐਸ ਦੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਇੰਦਰੇਸ਼ ਕੁਮਾਰ ਨੇ ਸਪੱਸ਼ਟ ਤੌਰ 'ਤੇ ਕਿਸੇ ਪਾਰਟੀ ਦਾ ਨਾਂ ਨਹੀਂ ਲਿਆ ਪਰ ਸੰਕੇਤ ਦਿੱਤਾ ਕਿ ਚੋਣ ਨਤੀਜੇ ਉਨ੍ਹਾਂ ਦੇ ਰਵੱਈਏ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਜਿਸ ਭਾਜਪਾ ਪਾਰਟੀ ਨੂੰ ਭਗਵਾਨ ਰਾਮ ਦੀ ਸ਼ਰਧਾ ਸੀ ਪਰ ਹੰਕਾਰੀ ਹੋ ਗਈ, ਉਸ ਨੂੰ 241 'ਤੇ ਰੋਕ ਦਿੱਤਾ ਗਿਆ ਪਰ ਸਭ ਤੋਂ ਵੱਡੀ ਪਾਰਟੀ ਬਣਾ ਦਿੱਤੀ ਗਈ। ਉਹ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦਾ ਜ਼ਿਕਰ ਕਰ ਰਹੇ ਸਨ। ਭਾਜਪਾ ਨੂੰ ਲੋਕ ਸਭਾ ਵਿੱਚ 240 ਸੀਟਾਂ ਮਿਲੀਆਂ ਹਨ। ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਇੰਡੀਆ ਬਲਾਕ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰਾਮ ਵਿਚ ਵਿਸ਼ਵਾਸ ਨਾ ਰੱਖਣ ਵਾਲਿਆਂ 'ਤੇ ਧਾਰਾ 234 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਗਈ ਸੀ।ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਰਾਮਰਾਜ ਦਾ ਵਿਧਾਨ ਦੇਖੋ, ਜਿਹੜੇ ਲੋਕ ਰਾਮ ਦੀ ਪੂਜਾ ਕਰਦੇ ਸਨ, ਪਰ ਹੌਲੀ-ਹੌਲੀ ਉਹ ਹੰਕਾਰੀ ਹੋ ਗਏ, ਉਹ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ, ਪਰ ਜਿਹੜੀਆਂ ਵੋਟਾਂ ਅਤੇ ਸ਼ਕਤੀਆਂ ਉਸ ਨੂੰ ਮਿਲਣੀਆਂ ਚਾਹੀਦੀਆਂ ਸਨ, ਉਹ ਉਸ ਦੇ ਹੰਕਾਰ ਕਾਰਨ ਭਗਵਾਨ ਨੇ ਨਹੀਂ  ਦਿੱਤੀਆਂ।

ਉਨ੍ਹਾਂ ਕਿਹਾ ਕਿ ਰਾਮ ਦਾ ਵਿਰੋਧ ਕਰਨ ਵਾਲਿਆਂ ਵਿੱਚੋਂ ਕਿਸੇ ਨੂੰ ਵੀ ਸੱਤਾ ਨਹੀਂ ਦਿੱਤੀ ਗਈ। ਇੱਥੋਂ ਤੱਕ ਕਿ ਸਾਰਿਆਂ ਨੇ ਮਿਲ ਕੇ ਨੰਬਰ ਦੋ ਬਣਾ ਲਿਆ। ਭਗਵਾਨ ਦਾ ਨਿਆਂ, ਸੱਚਾ ਅਤੇ ਅਨੰਦਦਾਇਕ ਹੈ।'

ਸੱਚੇ ਸੇਵਕ ਦੀ ਕੋਈ ਹਉਮੈਂਂ ਨਹੀਂ ਹੁੰਦੀ-ਭਾਗਵਤ

 ਇੰਦਰੇਸ਼ ਕੁਮਾਰ ਦੀ ਟਿੱਪਣੀ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਤਾਜ਼ਾ ਬਿਆਨ ਤੋਂ ਬਾਅਦ ਆਈ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਇੱਕ ਸੱਚਾ 'ਸੇਵਕ' ਨਿਮਰ ਹੁੰਦਾ ਹੈ ਅਤੇ 'ਮਾਣ' ਨਾਲ ਲੋਕਾਂ ਦੀ ਸੇਵਾ ਕਰਦਾ ਹੈ। ਭਾਗਵਤ ਨੇ ਕਿਹਾ ਕਿ ਇੱਕ ਸੱਚੇ ਸੇਵਕ ਦੀ ਕੋਈ ਹਉਮੈਂਂ ਨਹੀਂ ਹੁੰਦੀ ਹੈ ਅਤੇ ਉਹ ਦੂਜਿਆਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਕੰਮ ਕਰਦਾ ਹੈ।ਚੋਣ ਮੁਹਿੰਮ ਨੂੰ ਲੈਕੇ ਭਾਗਵਤ ਨੇ ਕਿਹਾ ਕਿ ਚੋਣਾਂ ਦੌਰਾਨ ਮਰਿਯਾਦਾ ਨਹੀਂ ਰਖੀ ਗਈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਜ਼ਰੂਰੀ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ਵਿਚ ਮੁਕਾਬਲਾ ਹੈ, ਕਿਉਂਕਿ ਇਸ ਵਿੱਚ ਦੋ ਧਿਰਾਂ ਹਨ।     ਪਰ ਇਸ ਵਿਚ  ਝੂਠ ਦੀ ਵਰਤੋਂ ਨਹੀਂ ਕਰਨੀ ਚਾਹੀਦੀ।  ਭਾਗਵਤ ਨੇ ਅੱਗੇ ਕਿਹਾ, 'ਜਿਸ ਤਰ੍ਹਾਂ ਦੀ ਇਕ-ਦੂਜੇ ਦੀ ਆਲੋਚਨਾ ਹੋਵੇਗੀ, ਜਿਸ ਤਰ੍ਹਾਂ ਦੀ ਮੁਹਿੰਮ ਚਲਾਈ ਜਾਵੇਗੀ, ਉਸ ਨਾਲ ਸਮਾਜ ਵਿਚ ਮਤਭੇਦ ਅਤੇ ਵੰਡ ਪੈਦਾ ਹੋਵੇਗੀ- ਇਸ 'ਤੇ ਕੋਈ ਧਿਆਨ ਨਹੀਂ ਦਿਤਾ ਗਿਆ।  ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਸੰਘ ਪਰਿਵਾਰ ਵਰਗੀਆਂ ਸੰਸਥਾਵਾਂ ਨੂੰ ਵੀ ਬੇਲੋੜਾ ਘਸੀਟਿਆ ਗਿਆ।

ਝੂਠ ਦਾ ਪ੍ਰਚਾਰ ਕਰਨ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਗਈ। ਇੰਝ ਦੇਸ਼ ਕਿਵੇਂ ਚੱਲੇਗਾ? ਸੰਘ ਨਾਲ ਜੁੜੇ ਇੱਕ ਮੈਗਜ਼ੀਨ ਨੇ ਇੱਕ ਲੇਖ ਛਾਪਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੇ ਲੋਕ ਸਭਾ ਚੋਣਾਂ ਵਿੱਚ ਮਦਦ ਲਈ ਆਰਐਸਐਸ ਤੱਕ ਪਹੁੰਚ ਨਹੀਂ ਕੀਤੀ ਅਤੇ ਇਸ ਕਾਰਨ ਪਾਰਟੀ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ। 

ਮੈਗਜ਼ੀਨ ਵਿੱਚ ਪ੍ਰਕਾਸ਼ਿਤ ਲੇਖ ਵਿੱਚ ਕੋਈ ਸੰਪਰਕ ਨਾ ਹੋਣ ਬਾਰੇ ਜੋ ਕਿਹਾ ਗਿਆ ਹੈ, ਉਸ ਦੀ ਪੁਸ਼ਟੀ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਵੀ ਲੋਕ ਸਭਾ ਚੋਣਾਂ ਦੌਰਾਨ ਇੱਕ ਇੰਟਰਵਿਊ ਵਿੱਚ ਕੀਤੀ ਸੀ।ਨੱਡਾ ਨੇ ਕਿਹਾ ਸੀ ਕਿ ਜੋ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਤੇ ਮੌਜੂਦਾ ਸਮੇਂ ਵਿਚ ਵਿਚ ਕਾਫੀ ਕੁਝ ਬਦਲ ਗਿਆ ਹੈ। ਉਨ੍ਹਾਂ ਨੇ ਇੰਡੀਅਨ ਐਕਸਪ੍ਰੈਸ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ 'ਪਹਿਲਾਂ ਅਸੀਂ ਇੰਨੀ ਵੱਡੀ ਪਾਰਟੀ ਨਹੀਂ ਸੀ ਅਤੇ ਅਸਮਰੱਥ ਸੀ, ਸਾਨੂੰ ਆਰਐਸਐਸ ਦੀ ਜ਼ਰੂਰਤ ਸੀ, ਪਰ ਅੱਜ ਅਸੀਂ ਬਹੁਤ ਤਰੱਕੀ ਕਰ ਚੁੱਕੇ ਹਾਂ ਅਤੇ ਆਪਣੇ ਦਮ 'ਤੇ ਅੱਗੇ ਵਧਣ ਦੇ ਸਮਰੱਥ ਹਾਂ।

ਇਸ ਲੇਖ ਵਿੱਚ ਮਹਾਰਾਸ਼ਟਰ ਵਿੱਚ ਜੋੜ ਤੋੜ ਦੀ ਸਿਆਸਤ ਉੱਤੇ ਵੀ ਭਾਜਪਾ ਦੀ ਆਲੋਚਨਾ ਕੀਤੀ ਗਈ ਹੈ।ਕਿਹਾ ਗਿਆ ਹੈ ਕਿ ਮਹਾਰਾਸ਼ਟਰ ਵਿੱਚ ਜੋੜ-ਤੋੜ ਦੀ ਸਿਆਸਤ ਤੋਂ ਬਚਿਆ ਜਾ ਸਕਦਾ ਸੀ। ਇਹ ਵੀ ਕਿਹਾ ਗਿਆ ਕਿ ਭਾਜਪਾ ਵਰਕਰ ਮੋਦੀ ਦੀ ਗਰੰਟੀ, ਅਬ ਕੀ ਬਾਰ 400 ਪਾਰ ਦੇ ਅਤਿ-ਆਤਮ ਵਿਸ਼ਵਾਸ ਵਿੱਚ ਫਸ ਗਏ ਸਨ।

ਲੇਖ ਵਿੱਚ ਸਵਾਲ ਚੁੱਕਿਆ ਗਿਆ ਕਿ ਜਦੋਂ ਭਾਜਪਾ ਅਤੇ ਸ਼ਿਵਸੇਨਾ ਨੂੰ ਬਹੁਮਤ ਮਿਲ ਰਿਹਾ ਸੀ ਤਾਂ ਵੀ ਅਜੀਤ ਪਵਾਰ ਨੂੰ ਨਾਲ ਕਿਉਂ ਮਿਲਾਇਆ ਗਿਆ। ਭਾਜਪਾ ਹਮਾਇਤੀ ਉਨ੍ਹਾਂ ਲੋਕਾਂ ਨੂੰ ਆਪਣੇ ਨਾਲ ਲੈਣ ਤੋਂ ਦੁਖੀ ਹਨ। ਜਿਨ੍ਹਾਂ ਦੇ ਖਿਲਾਫ਼ ਉਨ੍ਹਾਂ ਨੇ ਸਾਲਾਂ ਤੱਕ ਲੜਾਈ ਲੜੀ। ਇੱਕ ਝਟਕੇ ਵਿੱਚ ਆਪਣੀ ਬਰਾਂਡ ਵੈਲਿਊ ਘੱਟ ਕਰਨ ਬਾਰੇ ਭਾਜਪਾ ਦੀ ਸਖ਼ਤ ਆਲੋਚਨਾ ਹੋ ਰਹੀ ਹੈ।

ਇਨ੍ਹਾਂ ਬਿਆਨਾਂ ਅਤੇ ਲੇਖਾਂ ਤੋਂ ਪਹਿਲਾਂ ਸੰਘ ਦੀ ਮਸ਼ੀਨਰੀ ਨੇ ਆਪਣੇ ਸਵੈਮ ਸੇਵਕਾਂ, ਅਹੁਦੇਦਾਰਾਂ ਤੋਂ ਚੋਣ ਨਤੀਜਿਆਂ ਬਾਰੇ ‘ਫੀਡਬੈਕ’ ਇਕੱਠੀ ਕੀਤੀ ਸੀ।

ਇਸ ਸੀਨੀਅਰ ਸਵੈਮ ਸੇਵਕ ਜਿਨ੍ਹਾਂ ਤੋਂ ਇਹ ‘ਫੀਡਬੈਕ’ ਲਿਆ ਗਿਆ ਸੀ ਅਤੇ ਜੋ ਪੇਸ਼ੇਵਰ ਰੂਪ ਵਿੱਚ ਇਨ੍ਹਾਂ ਚੋਣਾਂ ਦੇ ਸਿਆਸੀ ਬੰਦੋਬਸਤ ਵਿੱਚ ਵੀ ਸ਼ਾਮਿਲ ਸਨ। ਉਨ੍ਹਾਂ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ ਉੱਤੇ  ਦੱਸਿਆ, “ਸੰਘ ਦੀ ਸ਼ਾਖਾ ਦੇ ਪੱਧਰ ਉੱਤੇ ਇਸ ਤਰ੍ਹਾਂ ਦਾ ਫੀਡਬੈਕ ਆਇਆ ਹੈ, ਕੌਮੀ ਕਾਰਜ ਕਰਣੀ ਦੇ ਪੱਧਰ ਉੱਤੇ ਇਹ ਕੋਈ ਗੱਲ ਨਹੀਂ ਹੈ।”

ਮੋਹਨ ਭਾਗਵਤ ਨੇ ਇਸ ਮਾਮਲੇ ਬਾਰੇ ਭਾਸ਼ਣ 10 ਜੂਨ ਦੀ ਰਾਤ ਨੂੰ ਦਿੱਤਾ ਸੀ ਅਤੇ ਅਗਲੇ ਹੀ ਦਿਨ 11 ਜੂਨ ਨੂੰ ਸੰਘ ਦੇ ਰਸਾਲੇ ਆਗਰੇਨਾਈਜ਼ਰ ਨੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ।

 ਭਾਜਪਾ ਵਲੋਂ ਸੰਘ ਨੂੰ ਅੱਖੋਂ ਪਰੌਖੇ ਕਰਨ ਕਾਰਣ ਸੰਘ ਪਰਿਵਾਰ ਨੇ ਬੁਰਾ ਮਨਾਇਆ ਸੀ ਤੇ ਇਸ ਨੂੰ ਆਪਣੇ ਸੰਗਠਨ ਲਈ ਚੁਣੌਤੀ ਮੰਨਿਆ ਸੀ।ਭਾਜਪਾ ਆਗੂਆਂ ਦੀ ਰਾਜਨੀਤਕ ਹੰਕਾਰ ਕਾਰਣ ਸੰਘ ਨਾਲ ਸਬੰਧ ਵਿਗੜੇ ਹੋਏ ਹਨ। ਉਹ ਭਾਜਪਾ ਦੀ ਹਾਈਕਮਾਂਡ ਲੀਡਰਸ਼ਿਪ ਬਦਲਣਾ ਚਾਹੁੰੰਦੀ ਹੈ ਪਰ ਉਸਦੀ ਪੇਸ਼ ਨਹੀਂ ਜਾ ਰਹੀ।