ਸੌਂਢਾ ਦਰਬਾਰ ਵਿੱਚ ਮਨਾਈ ਜ਼ਨਮ ਅਸ਼ਟਮੀ -ਡਾਕਟਰ ਖੇੜਾ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ : ਮਨੁੱਖੀ ਅਧਿਕਾਰ ਮੰਚ (ਰਜਿ:) ਭਾਰਤ ਦੀ ਜ਼ਿਲ੍ਹਾ ਅੰਬਾਲਾ ਸਟੇਟ ਹਰਿਆਣਾ ਦੇ ਪਿੰਡ ਸੌਂਢਾ ਵਿਖੇ ਬਾਬਾ ਰਘਬੀਰ ਸਿੰਘ ਰਾਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕ੍ਰਿਸ਼ਨ ਭਗਵਾਨ ਜ਼ਨਮ ਅਸ਼ਟਮੀ ਅਤੇ ਜ਼ਨਮ ਦਿਹਾੜਾ ਗੁੱਗਾ ਜਾਹਰ ਵੀਰ ਜੀ ਦਾ ਕੇਕ ਕੱਟ ਕੇ ਬੜੀ ਧੂਮਧਾਮ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ , ਡਾਕਟਰ ਗੁਰਦੀਪ ਸਿੰਘ ਕੌਮੀ ਚੇਅਰਮੈਨ ਐਂਟੀ ਕ੍ਰਾਈਮ ਸੈਲ, ਮੱਖਣ ਗੁਪਤਾ ਕੌਮੀ ਚੀਫ਼ ਅਡਵਾਈਜ਼ਰ ਕਲਚਰਲ ਸੈੱਲ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਪ੍ਰਭਪ੍ਰੀਤ ਸਿੰਘ ਕੌਮੀ ਉਪ ਪ੍ਰਧਾਨ ਯੂਥ ਵਿੰਗ ਇਸਲਾਮ ਬਾਈ ਚੇਅਰਮੈਨ ਸਲਾਹਕਾਰ ਕਮੇਟੀ ਗੁੜਗਾਉਂ, ਅਤੇ ਅਜੈ ਕੁਮਾਰ ਸ਼ਰਮਾ ਚੇਅਰਮੈਨ ਬੁੱਧੀਜੀਵੀ ਸੈਲ ਹਰਿਆਣਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਇਹ ਤਿਉਹਾਰ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਹਨ ਇਹ ਤਿਉਹਾਰ ਸਾਨੂੰ ਇਕਸੁਰਤਾ ,ਖੁਸ਼ਹਾਲੀ ਅਤੇ ਸਮਾਜਿਕ ਏਕਤਾ ਵਿੱਚ ਰਲਮਿਲ ਕੇ ਮਨਾਉਣ ਦਾ ਸੰਦੇਸ਼ ਦਿੰਦੇ ਹਨ।ਇਹ ਖੁਸੀ ਭਰੇ ਤਿਉਹਾਰ ਬਿਨਾਂ ਕਿਸੇ ਭੇਦ ਭਾਵ ਤੋਂ ਇਲਾਵਾ ਸਰਬ ਸਾਂਝੀਵਾਲਤਾ ਨਾਲ ਮਨਾਉਂਣੇ ਚਾਹੀਦੇ ਹਨ। ਚੇਅਰਮੈਨ ਰਘਬੀਰ ਸਿੰਘ ਰਾਣਾ ਨੇ ਬੋਲਦਿਆਂ ਕਿਹਾ ਕਿ ਜ਼ਨਮ ਅਸ਼ਟਮੀ ਵੇਲੇ ਸਵੇਰੇ ਤੋਂ ਹੀ ਲੰਗਰ ਪ੍ਰਸ਼ਾਦਿ ਅਤੁੱਟ ਵਰਤਾਇਆ ਜਾ ਰਿਹਾ ਹੈ। ਅੱਗੇ ਤੋਂ ਵੀ ਸਾਰੇ ਤਿਉਹਾਰ ਰਲਮਿਲ ਮਨਾਇਆ ਕਰਾਂਗੇ। ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ, ਮਹਿੰਦਰ ਸਿੰਘ ਸੌਂਢਾ, ਪਰਮਜੀਤ ਸਿੰਘ,ਬਾਲਕ ਨਾਥ ਜੀ, ਵੀਨਾ ਗੁਪਤਾ, ਸਵਰਨ ਕੌਰ ਕਰਮਵੀਰ ਸਿੰਘ , ਹਰਪ੍ਰੀਤ ਸਿੰਘ, ਨਿਰਮਲ ਰਾਣੀ, ਕਰਮਵੀਰ ਸਿੰਘ, ਸ਼ਿਵਜੋਤ ਸਿੰਘ, ਸਤਵਿੰਦਰ ਸਿੰਘ, ਕਰਮ ਸਿੰਘ, ਸੁਨੀਤਾ ਰਾਣੀ, ਸੁਭਾਸ਼ ਕੁਮਾਰ ਸ਼ਰਮਾ, ਅਮਿਤ ਗੁਪਤਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਆਦਿ ਨੇ ਵੀ ਇਸ ਮੌਕੇ ਸ਼ਮੂਲੀਅਤ ਕੀਤੀ। ਬਾਲਕ ਨਾਥ ਜੀ ਨੇ ਆਈ ਹੋਈ ਸਮੂਹ ਸੰਗਤ ਦਾ ਧੰਨਵਾਦ ਕੀਤਾ।
Comments (0)