ਹਰਿਆਣਾ ਦੀ ਮਸ਼ਹੂਰ ਗਾਇਕਾ-ਡਾਂਸਰ ਸਪਨਾ ਚੌਧਰੀ ਤੇ ਲਟਕੀ ਗਿਰਫਤਾਰੀ ਦੀ ਤਲਵਾਰ

ਹਰਿਆਣਾ ਦੀ ਮਸ਼ਹੂਰ ਗਾਇਕਾ-ਡਾਂਸਰ ਸਪਨਾ ਚੌਧਰੀ ਤੇ ਲਟਕੀ ਗਿਰਫਤਾਰੀ ਦੀ ਤਲਵਾਰ
ਗਾਇਕਾ-ਡਾਂਸਰ ਸਪਨਾ ਚੌਧਰੀ

 ਲਖਨਊ ਅਦਾਲਤ ਵਲੋਂ ਗ੍ਰਿਫਤਾਰੀ ਵਾਰੰਟ ਹੋਏ ਜਾਰੀ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 23 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਹਰਿਆਣਾ ਦੀ ਗਾਇਕਾ-ਡਾਂਸਰ ਸਪਨਾ ਚੌਧਰੀ ਕਾਨੂੰਨੀ ਮੁਸੀਬਤ ਵਿੱਚ ਫਸ ਗਈ ਹੈ।  ਰੱਦ ਕੀਤੇ ਗਏ ਡਾਂਸ ਪ੍ਰੋਗਰਾਮ ਲਈ ਟਿਕਟ ਦੇ ਪੈਸੇ ਵਾਪਸ ਨਾ ਕਰਨ ਦੇ ਦੋਸ਼ ਵਿੱਚ ਉਸਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।  ਸਪਨਾ ਵਿਰੁੱਧ ਐਫਆਈਆਰ ਲਖਨਊ ਵਿੱਚ 2018 ਵਿੱਚ ਦਰਜ ਕੀਤੀ ਗਈ ਸੀ ਅਤੇ ਉਸ ਨੂੰ 22 ਅਗਸਤ ਨੂੰ ਲਖਨਊ ਦੀ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਏਸੀਜੇਐਮ) ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਹ ਹਾਜ਼ਰ ਨਹੀਂ ਹੋਈ।  ਇਸ ਲਈ ਅਦਾਲਤ ਨੇ ਚੌਧਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ। ਡਾਂਸ ਪ੍ਰੋਗਰਾਮ ਦੇ ਆਯੋਜਕਾਂ ਨੇ ਦਾਅਵਾ ਕੀਤਾ ਹੈ ਕਿ 'ਬਿੱਗ ਬੌਸ 11' ਦੀ ਮਸ਼ਹੂਰ ਸਪਨਾ ਨੇ ਬੁਕਿੰਗ ਅਮਾਊਂਟ ਦੇ ਤੌਰ 'ਤੇ ਲੱਖਾਂ ਰੁਪਏ ਐਡਵਾਂਸ ਲਏ ਸਨ, ਪਰ ਉਹ ਪ੍ਰੋਗਰਾਮ 'ਚ ਨਹੀਂ ਆਈ ਅਤੇ ਸ਼ੋਅ ਰੱਦ ਹੋ ਗਿਆ, ਜਿਸ ਕਰਕੇ ਸਾਨੂੰ ਵੱਡਾ ਨੁਕਸਾਨ ਹੋਇਆ ਸੀ ।