ਹਮਾਸ ਦੇ ਲੜਾਕਿਆਂ ਨੇ ਜੰਗ ਦੇ ਨਿਯਮਾਂ ਨੂੰ ਤੋੜਿਆ !

ਹਮਾਸ ਦੇ ਲੜਾਕਿਆਂ ਨੇ ਜੰਗ ਦੇ ਨਿਯਮਾਂ ਨੂੰ ਤੋੜਿਆ !

ਜਰਮਨ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ, ਨਗਨ ਕਰਕੇ ਮਰਦਾਂ ਵਿਚਕਾਰ ਕਰਾਈ ਪਰੇਡ, ਕ੍ਰੈਡਿਟ ਕਾਰਡ ਵੀ ਲੁੱਟਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਤੇਲ ਅਵੀਵ-ਟੈਟੂ ਕਲਾਕਾਰ ਔਰਤ ਸ਼ਨੀ ਲੌਕ ਦੇ  ਨਾਲ ਹਮਾਸ ਦੇ ਲੜਾਕਿਆਂ ਨੇ ਦੁਰਵਿਹਾਰ ਕੀਤਾ ਸੀ ਅਤੇ ਉਸਨੂੰ ਨਗਨ ਕਰਕੇ  ਭੀੜ ਸਾਹਮਣੇ ਪਰੇਡ ਕੀਤੀ । ਇਸ ਤੋਂ ਇਲਾਵਾ ਉਸ ਦੀ ਲੁੱਟ ਮਾਰ ਵੀ ਕੀਤੀ ਗਈ।ਪਹਿਲਾ ਵਿਸ਼ਵ ਯੁੱਧ ਹੋਵੇ ਜਾਂ ਦੂਜਾ ਵਿਸ਼ਵ ਯੁੱਧ, ਜੰਗ ਲੜਨ ਦੇ ਕੁਝ ਨਿਯਮ ਦੁਨੀਆ ਨੇ ਤੈਅ ਕੀਤੇ ਸਨ। ਜੇਕਰ ਦੋ ਦੇਸ਼ਾਂ ਵਿਚਾਲੇ ਜੰਗ ਹੁੰਦੀ ਹੈ ਤਾਂ ਇਹ ਸਿਰਫ਼ ਫ਼ੌਜੀ ਕਾਰਵਾਈ ਹੋਵੇਗੀ। ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਜੋ ਯੁੱਧ ਦਾ ਹਿੱਸਾ ਨਹੀਂ ਹਨ। ਪਰ ਹਮਾਸ ਵੱਲੋਂ ਇਸ ਵੇਲੇ ਜੋ ਕੁਝ ਕੀਤਾ ਜਾ ਰਿਹਾ ਹੈ, ਉਹ ਤਾਲਿਬਾਨ ਨੂੰ ਵੀ ਸ਼ਰਮਸਾਰ ਕਰ ਦੇਵੇਗਾ। ਇਜ਼ਰਾਈਲ ਨਾਲ ਜੰਗ ਦੌਰਾਨ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਜਾ ਰਿਹਾ ਹੈ।ਇਜ਼ਰਾਈਲ ਦੀ ਸਰਕਾਰ ਦਾ ਕਹਿਣਾ ਹੈ ਕਿ ਹਮਾਸ ਨੇ ਹਮਲੇ ਵਿੱਚ ਘੱਟੋ-ਘੱਟ 100 ਇਜ਼ਰਾਇਲੀ ਫੌਜੀਆਂ ਅਤੇ ਨਾਗਰਿਕਾਂ ਨੂੰ ਅਗਵਾ ਕੀਤਾ ਗਿਆ ਸੀ।

ਟੈਟੂ ਕਲਾਕਾਰ ਸ਼ਨੀ ਲੌਕ ਦੇ ਮਾਪਿਆਂ ਨੇ ਇੱਕ ਜਰਮਨ ਨਿਊਜ਼ ਆਊਟਲੈੱਟ ਨੂੰ ਦੱਸਿਆ ਕਿ ਉਸਦਾ ਕ੍ਰੈਡਿਟ ਕਾਰਡ ਗਾਜ਼ਾ ਵਿੱਚ ਵਰਤਿਆ ਗਿਆ ਸੀ। ਰਿਪੋਰਟਾਂ ਦੇ ਅਨੁਸਾਰ, ਇੱਕ ਜਰਮਨ ਔਰਤ, ਜਿਸਦੇ ਨਗਨ ਅਤੇ ਕੁਚਲੇ ਸਰੀਰ ਨੂੰ ਹਮਾਸ ਦੇ ਲੜਾਕਿਆਂ ਦੁਆਰਾ ਇਜ਼ਰਾਈਲ ਦੇ ਵਿਰੁੱਧ ਅਚਾਨਕ ਹਮਲੇ ਤੋਂ ਬਾਅਦ ਦੁਰਵਿਹਾਰ ਕੀਤਾ ਗਿਆ ਸੀ, ਫਿਲਹਾਲ ਔਰਤ ਨਾਲ ਲੜਾਕਿਆਂ ਨੇ ਕੀ ਕੀਤਾ,ਕਿਸੇ ਨੂੰ ਨਹੀਂ ਪਤਾ।ਉਸ ਦਾ ਸਰੀਰ ਪੂਰੀ ਤਰ੍ਹਾਂ ਕੁਚਲਿਆ ਹੋਇਆ ਜ਼ਖਮੀ ਸੀ।  ਔਰਤ ਦੇ ਪਰਿਵਾਰ ਵਾਲਿਆਂ ਅਨੁਸਾਰ ਉਨ੍ਹਾਂ ਦੀ ਲੜਕੀ ਦਾ ਕ੍ਰੈਡਿਟ ਕਾਰਡ ਵਰਤਿਆ ਗਿਆ ਸੀ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਔਰਤ ਨੂੰ ਬੇਰਹਿਮੀ ਨਾਲ ਮਾਰਨ ਤੋਂ ਪਹਿਲਾਂ  ਉਸਨੂੰ ਲੁੱਟਿਆ ਗਿਆ ਹੋਵੇਗਾ।

ਸ਼ਨੀ ਲੂਕ ਦੀ ਮਾਂ, ਰਿਕਾਰਡਾ ਲੂਕ, ਅਜੇ ਵੀ ਆਸ ਰਖ ਰਹੀ ਹੈ ਕਿ ਉਸਦੀ ਧੀ ਜ਼ਿੰਦਾ ਹੋ ਸਕਦੀ ਹੈ, ਐਕਸ (ਪਹਿਲਾਂ ਟਵਿੱਟਰ) 'ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਉਸ ਨੇ ਕਿਹਾ ਕਿ ਉਸਨੇ ਆਪਣੀ ਧੀ ਨੂੰ "ਫਲਸਤੀਨੀਆਂ ਦੇ ਨਾਲ ਇੱਕ ਕਾਰ ਵਿੱਚ ਬੇਹੋਸ਼ ਦੇਖਿਆ ਸੀ। ਸੂਤਰਾਂ ਅਨੁਸਾਰ ਜਦੋਂ ਹਮਾਸ ਦੇ ਲੜਾਕਿਆਂ ਨੇ ਹਮਲਾ ਕੀਤਾ ਤਾਂ ਸ਼ਨੀ ਲੂਕ ਕਿਬਬਟਜ਼ ਉਰਿਮ ਦੇ ਨੇੜੇ ਇੱਕ ਆਊਟਡੋਰ "ਫੈਸਟੀਵਲ ਫਾਰ ਪੀਸ" ਪਾਰਟੀ ਵਿੱਚ ਸ਼ਾਮਲ ਹੋ ਰਹੀ ਸੀ । ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਜਦੋਂ ਲੜਾਕੂ   ਸਮਾਗਮ ਵਿੱਚ ਪਹੁੰਚੇ ਤਾਂ ਭੀੜ ਵਿੱਚ ਦਹਿਸ਼ਤ ਫੈਲ ਗਈ  

ਹਮਾਸ ਦੇ ਸੈਨਿਕਾਂ ਦੁਆਰਾ ਘਿਰੇ ਇੱਕ ਪਿਕਅਪ ਟਰੱਕ ਦੇ ਪਿਛਲੇ ਹਿੱਸੇ ਵਿੱਚ ਅਧ ਕੱਜੀ ਇੱਕ ਮੁਟਿਆਰ ਦੀ ਇੱਕ ਵੀਡੀਓ ਹਮਲੇ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ 'ਤੇ ਘੁੰਮਣ ਲੱਗੀ। ਉਸਦਾ ਚਿਹਰਾ ਦਿਖਾਈ ਨਹੀਂ ਦਿੰਦਾ ਸੀ, ਪਰ ਉਸਦੇ ਵਿਲੱਖਣ ਵਾਲਾਂ ਅਤੇ ਟੈਟੂਆਂ  ਕਾਰਣ ਉਸਦੇ ਪਰਿਵਾਰ ਨੇ ਉਸਦੀ ਪਛਾਣ  ਕੀਤੀ। 

 ਸੋਸ਼ਲ ਮੀਡੀਆ 'ਤੇ ਘੁੰਮ ਰਹੀ ਇਕ ਹੋਰ ਵੀਡੀਓ ਉਸ ਪਲ ਨੂੰ ਦਰਸਾਉਂਦੀ ਹੈ ਜਦੋਂ ਇਕ ਇਜ਼ਰਾਈਲੀ ਔਰਤ ਆਪਣੀ ਜ਼ਿੰਦਗੀ ਦੀ ਭੀਖ ਮੰਗ ਰਹੀ ਸੀ ਕਿਉਂਕਿ ਉਸ ਨੂੰ ਉਸ ਦੇ ਸਾਥੀ ਤੋਂ ਵੱਖ ਕੀਤਾ ਗਿਆ ਸੀ ਅਤੇ ਹਮਾਸ ਦੇ ਲੜਾਕਿਆਂ ਦੁਆਰਾ ਉਸਨੂੰ ਗਾਜ਼ਾ ਵਿਚ ਭਜਾ ਦਿੱਤਾ ਗਿਆ ਸੀ।25 ਸਾਲਾ ਨੋਆ ਅਰਗਾਮਨੀ ਅਤੇ ਉਸ ਦੇ ਸਾਥੀ ਅਵੀ ਨਤਨ ਵੀ ਸ਼ਨੀਵਾਰ ਨੂੰ ਇੱਕ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋ ਰਹੇ ਸਨ ਜਦੋਂ ਉਨ੍ਹਾਂ ਨੂੰ ਬੰਦੀ ਬਣਾਇਆ ਗਿਆ ਸੀ। ਕਲਿੱਪ ਵਿੱਚ ਅਰਗਾਮਣੀ ਨੂੰ  ਅਗਵਾਕਾਰਾਂ ਅਗੇ ਬੇਨਤੀ ਕਰਦਿਆਂ ਸੁਣਿਆ ਜਾ ਸਕਦਾ ਹੈ: "ਮੈਨੂੰ ਨਾ ਮਾਰੋ!"

ਹਮਾਸ ਦੁਆਰਾ ਇਜ਼ਰਾਈਲ 'ਤੇ ਹਮਲੇ ਦੇ ਦੌਰਾਨ, ਫਲਸਤੀਨੀ ਲੜਾਕਿਆਂ ਨੇ ਅਣਗਿਣਤ ਅੱਤਿਆਚਾਰ ਕੀਤੇ ਜਾਣ ਦੇ ਦੋਸ਼ ਹਨ। ਜ਼ਮੀਨੀ-ਹਵਾਈ-ਸਮੁੰਦਰੀ ਹਮਲੇ ਦੌਰਾਨ ਘੱਟੋ-ਘੱਟ 100 ਇਜ਼ਰਾਈਲੀ ਬੰਧਕਾਂ ਵਿੱਚ ਔਰਤਾਂ, ਬੱਚੇ ਅਤੇ ਬਜ਼ੁਰਗ ਨਾਗਰਿਕ ਸ਼ਾਮਲ ਸਨ।ਇਜਰਾਈਲ ਡੀਫੈਂਸ ਫੋਰਸ ਦੇ ਬੁਲਾਰੇ ਜੋਨਾਥਨ ਕੋਨਰਿਕਸ ਨੇ ਕਿਹਾ ਕਿ ਨਾਗਰਿਕ "ਔਰਤਾਂ, ਬੱਚੇ, ਬਜ਼ੁਰਗ, ਅਪਾਹਜ" ਨੂੰ "ਬੇਮਿਸਾਲ" ਗਿਣਤੀ ਵਿੱਚ "ਗਾਜ਼ਾ ਵਿਖੇ ਸੜਕ ਉਪਰ ਘਸੀਟਿਆ ਗਿਆ"।