ਜੇਲ੍ਹ ਬਾਹਰ ਇਕੱਠੇ ਹੋਣ ਲੱਗੇ ਗੁਰਮੀਤ ਇੰਸਾ ਦੇ ਪ੍ਰੇਮੀ; ਪੁਲਿਸ ਨੇ ਲਾਈ ਪਾਬੰਦੀ

ਜੇਲ੍ਹ ਬਾਹਰ ਇਕੱਠੇ ਹੋਣ ਲੱਗੇ ਗੁਰਮੀਤ ਇੰਸਾ ਦੇ ਪ੍ਰੇਮੀ; ਪੁਲਿਸ ਨੇ ਲਾਈ ਪਾਬੰਦੀ

ਰੋਹਤਕ: ਸਾਧਵੀਆਂ ਦੇ ਜਿਣਸੀ ਸੋਸ਼ਣ ਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਦੇ ਦੋਸ਼ੀ ਡੇਰਾ ਸਿਰਸਾ ਮੁਖੀ ਗੁਰਮੀਤ ਇੰਸਾ ਵਲੋਂ ਆਪਣੀ ਪੈਰੋਲ ਵਾਪਸ ਲੈਣ  ਤੋਂ ਬਾਅਦ ਉਨ੍ਹਾਂ ਦੇ ਭਗਤਾਂ ਨੇ ਜੇਲ੍ਹ ਦੇ ਬਾਹਰ ਡੇਰੇ ਲਾ ਲਏ ਹਨ। ਰੋਹਤਕ ਪੁਲਿਸ ਨੇ ਜੇਲ੍ਹ ਦੇ ਆਸ-ਪਾਸ ਫੋਟੋਗ੍ਰਾਫ਼ੀ ਤੇ ਵੀਡੀਓਗ੍ਰਾਫ਼ੀ ਕਰਨ 'ਤੇ ਪਾਬੰਦੀ ਲਾ ਦਿੱਤੀ ਹੈ ਤੇ ਇਸ ਬਾਬਤ ਜੇਲ੍ਹ ਦੇ ਬਾਹਰ ਬੋਰਡ ਵੀ ਲਾ ਦਿੱਤਾ ਗਿਆ ਹੈ।

ਪਰ ਜੇਲ੍ਹ ਪ੍ਰਸ਼ਾਸਨ ਵੱਲੋਂ ਸਖ਼ਤੀ ਦੇ ਬਾਵਜੂਦ ਜੇਲ੍ਹ ਦੇ ਆਸਪਾਸ ਗੁਰਮੀਤ ਇੰਸਾ ਦੇ ਪ੍ਰੇਮੀ ਡੇਰੇ ਲਾਈ ਬੈਠੇ ਹਨ। ਲੋਕਾਂ ਨੇ ਬਾਈਪਾਸ ਸਥਿਤ ਢਾਬਿਆਂ 'ਤੇ ਆਪਣੀਆਂ ਗੱਡੀਆਂ ਖੜੀਆਂ ਕੀਤੀਆਂ ਹਨ ਤੇ ਖ਼ੁਦ ਨੂੰ ਬਾਬੇ ਦੇ ਮੁਲਾਕਾਤੀ ਦੱਸ ਕੇ ਬੇਰੋਕ ਘੁੰਮਦੇ ਰਹਿੰਦੇ ਹਨ।

ਇਨ੍ਹਾਂ ਹਾਲਾਤਾਂ ਨੂੰ ਵੇਖਦਿਆਂ ਪੁਲਿਸ ਨੇ ਜੇਲ੍ਹ ਜੇ ਬਾਹਰ ਇੱਕ ਬੋਰਡ ਲਾ ਦਿੱਤਾ ਜਿਸ ਮੁਤਾਬਕ ਜੇਲ੍ਹ ਦੇ ਆਸ-ਪਾਸ ਫੋਟੋਗ੍ਰਾਫ਼ੀ ਤੇ ਵੀਡੀਓਗ੍ਰਾਫ਼ੀ ਕਰਨ ਦੀ ਮਨਾਹੀ ਕੀਤੀ ਗਈ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਕਿਉਂਕਿ ਗੁਰਮੀਤ ਇੰਸਾ ਦੇ ਸਮਰਥਕ ਕਿਸੇ ਨਾ ਕਿਸੇ ਬਹਾਨੇ ਇੱਥੇ ਪਹੁੰਚਦੇ ਸੀ ਤੇ ਫੋਟੋਆਂ ਖਿੱਚਦੇ ਸੀ। ਕਈ ਲੋਕ ਝਾੜੀਆਂ ਵਿੱਚ ਬੈਠ ਕੇ ਖਾਣਾ-ਪੀਣਾ ਵੀ ਖਾਂਦੇ ਸੀ। ਫਿਲਹਾਲ ਪੁਲਿਸ ਇਨ੍ਹਾਂ ਲੋਕਾਂ 'ਤੇ ਨਜ਼ਰ ਰੱਖ ਰਹੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ