ਕੰਵਲਜੀਤ ਸਿੰਘ ਨੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਰੁੱਧ ਦਸਤਾਰ ਪਾੜਨ ਦੇ ਲਾਏ ਦੋਸ਼

ਕੰਵਲਜੀਤ ਸਿੰਘ ਨੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਰੁੱਧ ਦਸਤਾਰ ਪਾੜਨ ਦੇ ਲਾਏ ਦੋਸ਼

ਸਰੀ: ਕੈਨੇਡਾ ਦੀ ਬੀਸੀ ਵਿਚ ਇੱਕ ਸਿੱਖ ਕੰਵਲਜੀਤ ਸਿੰਘ ਨੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਅਫਸਰਾਂ ਵਿਰੁੱਧ ਉਸ ਦੀ ਦਸਤਾਰ ਪਾੜਨ ਅਤੇ ਉਸ ਨੂੰ ਸੁੱਟਣ ਦੇ ਦੋਸ਼ ਲਾਏ ਗਏ ਹਨ। ਕੰਵਲਜੀਤ ਸਿੰਘ ਦਾ ਕਹਿਣਾ ਹੈ ਕਿ 2 ਸਾਲ ਪਹਿਲਾਂ ਜਦ ਪੁਲਿਸ ਉਸ ਨੂੰ ਕਿਸੇ ਕਾਰਨ ਗ੍ਰਿਫ਼ਤਾਰ ਕਰਨ ਪੁੱਜੀ ਤਾਂ ਆਰਸੀਐੱਮਪੀ ਅਫਸਰ ਵੱਲੋਂ ਉਸ ਦੇ ਧਾਰਮਿਕ ਚਿੰਨ੍ਹ ਦੀ ਬੇਅਦਬੀ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਬੀਸੀ ਦੀ ਅਦਾਲਤ ਵਿਚ ਪੁਲਿਸ ਵਿਰੁੱਧ ਸਿਵਲ ਮੁਕੱਦਮਾ ਦਾਇਰ ਕੀਤਾ ਗਿਆ ਹੈ। 

ਇਹ ਘਟਨਾ 30 ਜੂਨ, 2017 ਨੂੰ ਵਾਪਰੀ ਸੀ ਜਿਸ ਸਬੰਧੀ ਹੁਣ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਅਬਟਸਫੋਰਟ ਵਾਸੀ ਕੰਵਲਜੀਤ ਸਿੰਘ ਅਨੁਸਾਰ ਇਸ ਘਟਨਾ ਵਿਚ ਉਸ ਨੂੰ 4-5 ਅਫਸਰਾਂ ਵੱਲੋਂ ਘੇਰ ਕੇ ਗਿ੍ਫ਼ਤਾਰ ਕਰਨ ਵੇਲੇ ਇੱਕ ਅਫਸਰ ਵੱਲੋਂ ਉਸ ਦੀ ਦਸਤਾਰ ਉਤਾਰ ਦਿੱਤੀ ਗਈ ਸੀ ਅਤੇ ਉਸ ਦੇ ਵਾਲ ਤਕ ਫੜੇ ਗਏ ਜਿਸ ਕਾਰਨ ਉਸ ਦਾ ਜੂੜਾ ਖੁੱਲ ਗਿਆ ਅਤੇ ਉਸ ਦੀ ਦਸਤਾਰ ਫੱਟ ਗਈ ਜੋਕਿ ਉਸ ਨੇ ਕਾਫ਼ੀ ਅਪਮਾਨਿਤ ਮਹਿਸੂਸ ਕੀਤਾ। ਉਸ ਨੇ ਪੁਲਿਸ ਅਫਸਰ ਨੂੰ ਅਜਿਹਾ ਕਰਨ ਤੋਂ ਰੋਕਿਆ । ਉਹ ਇਨਸਾਫ ਚਾਹੁੰਦਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ