ਹਿੰਦੁਤਵੀ ਜ਼ਬਰਦਸਤੀ: ਸੰਸਕ੍ਰਿਤ ਵਿਭਾਗ ਵਿੱਚ ਨਿਯੁਕਤ ਮੁਸਲਿਮ ਪ੍ਰੋਫੈਸਰ ਨੇ ਦਿੱਤਾ ਅਸਤੀਫਾ

ਹਿੰਦੁਤਵੀ ਜ਼ਬਰਦਸਤੀ: ਸੰਸਕ੍ਰਿਤ ਵਿਭਾਗ ਵਿੱਚ ਨਿਯੁਕਤ ਮੁਸਲਿਮ ਪ੍ਰੋਫੈਸਰ ਨੇ ਦਿੱਤਾ ਅਸਤੀਫਾ
ਫਿਰੋਜ਼ ਖਾਨ

ਨਵੀਂ ਦਿੱਲੀ: ਭਾਰਤ ਵਿੱਚ ਘੱਟਗਿਣਤੀਆਂ ਦੀ ਖਤਮ ਹੋ ਰਹੀ ਥਾਂ ਅਤੇ ਘੱਟਗਿਣਤੀਆਂ ਵਿੱਚ ਫੈਲ ਰਹੀ ਹਿੰਦੁਤਵੀ ਹਮਲਿਆਂ ਦੀ ਦਹਿਸ਼ਤ ਦਾ ਪ੍ਰਮਾਣ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਆਪਣੀ ਕਾਬਲੀਅਤ ਦੇ ਅਧਾਰ 'ਤੇ ਸੰਸਕ੍ਰਿਤ ਵਿਭਾਗ ਵਿੱਚ ਨਿਯੁਕਤ ਹੋਏ ਪ੍ਰੋਫੈਸਰ ਨੂੰ ਹਿੰਦੁਤਵੀਆਂ ਦੇ ਵਿਰੋਧ ਕਰਕੇ ਆਪਣੀ ਨੌਕਰੀ ਤੋਂ ਅਸਤੀਫਾ ਦੇਣ ਲਈ ਮਜ਼ਬੂਰ ਹੋਣਾ ਪਿਆ। 

ਜ਼ਿਕਰਯੋਗ ਹੈ ਕਿ ਫਿਰੋਜ਼ ਖਾਨ ਦੀ ਨਿਯੁਕਤੀ ਯੂਨੀਵਰਸਿਟੀ ਦੇ ਸੰਸਕ੍ਰਿਤ ਵਿਭਾਗ ਵਿੱਚ ਹੋਈ ਸੀ, ਪਰ ਹਿੰਦੁਤਵੀ ਜਥੇਬੰਦੀਆਂ ਨਾਲ ਜੁੜੇ ਵਿਦਿਆਰਥੀਆਂ ਨੇ ਸੰਸਕ੍ਰਿਤ ਵਿਭਾਗ ਵਿੱਚ ਮੁਸਲਿਮ ਅਧਿਆਪਕ ਦੀ ਨਿਯੁਕਤੀ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਇਹਨਾਂ ਹਿੰਦੁਤਵੀਆਂ ਦੇ ਇਸ ਗੈਰ-ਇਖਲਾਕੀ ਅਤੇ ਗੈਰ-ਸੰਵਿਧਾਨਕ ਵਿਰੋਧ ਸਾਹਮਣੇ ਯੂਨੀਵਰਸਿਟੀ ਦਾ ਸਾਰਾ ਪ੍ਰਸ਼ਾਸਨ ਗੋਡੇ ਟੇਕ ਗਿਆ ਤੇ ਅੰਤ ਫਿਰੋਜ਼ ਖਾਨ ਦੀ ਨਿਯੁਕਤੀ ਆਰਟਸ ਵਿਭਾਗ ਵਿੱਚ ਕਰ ਦਿੱਤੀ ਗਈ। 

ਫਿਰੋਜ਼ ਖਾਨ ਵੱਲੋਂ ਸੰਸਕ੍ਰਿਤ ਵਿਭਾਗ ਵਿੱਚੋਂ ਅਸਤੀਫਾ ਦੇਣ ਦੀਆਂ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਨੇ ਖੁਸ਼ੀ ਮਨਾਈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।