ਕਾਲਾ ਧਨੌਲਾ ਦਾ ਝੂਠਾ ਮੁਕਾਬਲਾ ਕਰ, ਪੰਜਾਬ ਪੁਲਿਸ ਤਰੱਕੀਆਂ ਦੇ ਲਾਲਚ ਵਿੱਚ ਨੌਜਵਾਨਾ ਦਾ ਕਰ ਰਹੀ ਕਤਲੇਆਮ : ਜਥੇਦਾਰ ਕਰਮ ਸਿੰਘ ਹਾਲੈਂਡ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 22 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਅਖੰਡ ਕੀਰਤਨੀ ਜੱਥੇ ਦੇ ਸਿੰਘ ਜਥੇਦਾਰ ਕਰਮ ਸਿੰਘ ਹਾਲੈਂਡ ਨੇ ਕਾਲਾ ਧਨੌਲਾ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕਰਨ ਦੀ ਸਖ਼ਤ ਨਿਖੇਧੀ ਕਰਦਿਆ ਕਿਹਾ ਕਿ ਪੰਜਾਬ ਪੁਲਿਸ ਨੇ ਤਰੱਕੀਆਂ ਦੇ ਲਾਲਚ ਵਿੱਚ ਹਮੇਸ਼ਾ ਪੰਜਾਬ ਦੇ ਨੌਜਵਾਨਾ ਦਾ ਕਤਲੇਆਮ ਕੀਤਾ। ਚਾਹੇ ਉਹ ਨਕਸਲਵਾਦੀ ਲਹਿਰ ਹੋਵੇ, ਜਾਂ ਖਾੜਕੂਵਾਦ ਲਹਿਰ ਹੋਵੇ, ਜਾਂ ਹੁਣ ਗੈਗਸਟਰਾਂ ਦੇ ਨਾਂ ਹੇਠ ਕਤਲ ਹੋਣ। ਹਮੇਸ਼ਾ ਪੰਜਾਬੀਆਂ ਦਾ ਨੁਕਸਾਨ ਹੋਇਆ, ਪੰਜਾਬ ਵਾਸੀਆ ਨੂੰ ਛੋਟੀਆਂ ਲੜਾਈਆਂ ਛੱਡ ਕੇ ਪੰਜਾਬ ਦੀ ਅਜ਼ਾਦੀ ਲਈ ਲਾਮਬੰਦ ਹੋ ਕੇ ਜੁਲਮੀ ਰਾਜ ਦੀਆ ਜੜ੍ਹਾ ਪੁੱਟਣ ਦੀ ਲੜਾਈ ਲੜ ਕੇ ਹੀ ਪੰਜਾਬ ਅਜਾਦ ਦੇਸ਼ ਬਣ ਸਕਦਾ ਹੈ। ਦੀਪ ਸਿੱਧੂ, ਮੂਸੇਵਾਲਾ, ਹਾਲ ਹੀ ਵਿੱਚ ਵਿਦੇਸ਼ਾ ਵਿੱਚ ਸਿੱਖਾਂ ਦੇ ਕਤਲ, ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਕਤਲ ਅਤੇ ਖਾੜਕੂਵਾਦ ਦੌਰਾਨ ਹਜ਼ਾਰਾ ਸਿੱਖ ਨੌਜਵਾਨਾ ਦੇ ਕਤਲ ਇਸ ਗੱਲ ਦੀ ਗਵਾਹੀ ਹਨ ਕੇ ਭਾਰਤ ਵਿਚ ਪੰਜਾਬ ਵਾਸੀ ਗੁਲਾਮ ਹਨ ਅਤੇ ਪੰਜਾਬੀਆਂ ਨੇ ਗੁਲਾਮੀ ਦਾ ਜੂਲਾ ਗਲੋ ਲਾਹੁਣਾ ਹੈ। ਸਿੱਖਸ ਫਾਰ ਜਸਟਿਸ ਵਲੋ ਪੰਜਾਬ ਦੀ ਅਜ਼ਾਦੀ ਵਾਸਤੇ ਕਰਵਾਏ ਜਾ ਰਹੇ ਰਿਫਰੈਂਡਮ ਦੌਰਾਨ ਵਿਦੇਸ਼ਾ ਵਿੱਚ ਲੱਖਾਂ ਪੰਜਾਬੀਆਂ ਦੇ ਇਕੱਠ ਦੇਖ ਕੇ ਭਾਰਤ ਸਰਕਾਰ ਬੁਖਲਾਹਟ ਵਿੱਚ ਆ ਗਈ ਹੈ। ਧਾਰਮਿਕ, ਪੰਥਕ ਅਤੇ ਇਨਸਾਫ ਪਸੰਦ ਜਥੇਬੰਦੀਆ ਨੂੰ ਅਪੀਲ ਹੈ ਕਿ ਲਾਮਬੰਦ ਹੋ ਕੇ ਭਾਈ ਅਮ੍ਰਿਤਪਾਲ ਸਿੰਘ ਅਤੇ ਹੋਰ ਸੰਮੂਹ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਯੋਗ ਉਪਰਾਲੇ ਕੀਤੇ ਜਾਣ।
Comments (0)