ਨਾਲਾਇਕ ਔਲਾਦ ਨੂੰ ਸਬਕ...

ਨਾਲਾਇਕ ਔਲਾਦ ਨੂੰ ਸਬਕ...

"ਕੋਈ ਗੱਲ ਨਹੀਂ ਸਾਡੇ ਪੁੱਤ ਪੋਤਰੇ ਹੀ ਨੇ ਨਾਲੇ ਅਸੀਂ ਵਹਿਲੇਆ ਨੇ ਕਿ ਕਰਨਾ

ਮਾਂ ਪਿਓ ਨੇ ਆਪਣੇ ਇਕਲੋਤੇ ਪੁੱਤਰ ਨੂੰ ਚੰਗਾ ਪੜ੍ਹਾਇਆ ਲਿਖਾਇਆ ਉਸਦੀ ਹਰ ਸੁੱਖ ਸਹੂਲਤਾਂ ਦਾ ਖਿਆਲ ਰੱਖਿਆ, ਉਸਦੀ ਹਰ ਖੁਆਸ਼ ਪੂਰੀ ਕਿਤੀ ਅਤੇ ਫਿਰ ਉਸਦਾ ਵਿਆਹ ਕਿਤਾ, ਇਹ ਸੋਚਕੇ ਕਿ ਹੁਣ ਅਸੀਂ ਬੁਜ਼ੁਰਗ ਹੋ ਗਏ ਹਾਂ ਘਰ ਦਾ ਸਾਰਾ ਕੰਮ ਕਾਰ ਸਾਡੇ ਕੋਲੋਂ ਹੁਣ ਨਹੀ ਹੁੰਦਾ, ਨੂੰਹ ਆਕੇ ਆਪਣੀ ਸੱਸ ਨਾਲ ਘਰਦਾ ਕੰਮ ਕਰੇਗੀ ਅਤੇ ਸਾਡਾ ਮੁੰਡਾ ਸਾਡਾ ਬਿਜ਼ਨਸ ਸੰਭਾਲ ਲਵੇਗਾ.  ਪਰ ਮੁੰਡੇ ਦੇ ਵਿਆਹ ਪਿੱਛੋਂ ਹੋਇਆ ਬਿਲਕੁੱਲ ਉਸਦੇ ਉਲਟ, ਨੂੰਹ ਡੱਕਾ ਤੋੜਕੇ ਰਾਜੀ ਨਹੀਂ ਸਾਰਾ ਦਿਨ ਫੋਨ ਰਿਸ਼ਤੇਦਾਰਾਂ ਨਾਲ ਗੱਲਾਂ ਅਤੇ ਟੀਵੀ ਦੇਖਣ ਤੋ ਫੁਰਸਤ ਨਹੀਂ, ਕੁੱਝ ਦੇਰ ਬਾਅਦ ਦੋ ਬੱਚੇ ਵੀ ਹੋ ਗਏ.  ਹੁਣ ਮਾਂ ਪਿਉ ਹੋਰ ਵੀ ਪਰੇਸ਼ਾਨ ਬੁੱਚੀਆਂ ਨੂੰ ਸੰਭਾਲੋ ਅਤੇ ਆਪਣੇ ਨੂੰਹ ਪੁੱਤ ਨੂੰ ਵੀ, ਕਈ ਵਾਰ ਪਿਓ ਨੇ ਆਪਣੀ ਘਰਵਾਲੀ ਨਾਲ ਲੜ ਪੈਣਾ ਕਿ "ਅਸੀਂ ਤਾਂ ਸੋਚਿਆ ਸੀ ਕਿ ਸਾਨੂੰ ਬੁੱਢੇਪੈ ਵਿੱਚ ਸੁੱਖ ਮਿਲੇਗਾ ਪਰ ਅਸੀਂ ਤਾਂ ਹੋਰ ਪਰੇਸ਼ਾਨ ਹੋ ਗਏ" ਅਗਿਓ ਪਤਨੀ ਨੇ ਹੱਸਕੇ ਗੱਲ ਨੂੰ ਟਾਲ ਦੇਣਾ ਕਿ "ਕੋਈ ਗੱਲ ਨਹੀਂ ਸਾਡੇ ਪੁੱਤ ਪੋਤਰੇ ਹੀ ਨੇ ਨਾਲੇ ਅਸੀਂ ਵਹਿਲੇਆ ਨੇ ਕਿ ਕਰਨਾ ਇਸੇ ਬਹਾਨੇ ਟਾਈਮ ਪਾਸ ਵੀ ਹੋ ਜਾਂਦਾਂ" ਘਰਵਾਲੀ ਦੀ ਇਹ ਗੱਲਾਂ ਸੁਣ ਪਿਓ ਨੇ ਸ਼ਾਂਤ ਹੋ ਜਾਣਾ.ਇੱਕ ਦਿਨ ਮਾਂ ਬਿਮਾਰ ਹੋ ਗਈ ਨੂੰਹ ਪੁੱਤ ਨੇ ਸਾਂਭ ਸੰਭਾਲ ਤੋ ਦੂਰੀ ਬਣਾਕੇ ਰੱਖੀ ਅਤੇ ਬੁਜ਼ੁਰਗ ਬਾਪ ਆਪਣੀ ਪਤਨੀ ਦੀ ਸਾਂਭ ਸੰਭਾਲ ਕਰਦਾ, ਪਰ ਪਤਨੀ ਬਿਮਾਰੀ ਦਾ ਦੁੱਖ ਨਾ ਸਹਾਰਦੀ ਹੋਈ ਦੁਨੀਆ ਤੋ ਚੱਲ ਵੱਸੀ.

ਮਾਂ ਜਾਣ ਤੋ ਕੁੱਝ ਦਿਨ ਬਆਦ ਮੁੰਡਾ ਪਿਓ ਨੂੰ ਕਹਿਣ ਲੱਗੀ ਕਿ ਡੈਡੀ ਤੁਹਾਡੀ ਨੂੰਹ ਨੂੰ ਤੁਹਾਡੀ ਮਜੂਦਗੀ ਚ ਘਰਦਾ ਕੰਮ ਕਰਨ ਵਿੱਚ ਪਰੇਸ਼ਾਨੀ ਹੁੰਦੀ ਹੈ ਤੁਸੀ ਗੈਰੇਜ਼ ਵਿੱਚ ਸ਼ਿਪਟ ਹੋ ਜਾਓ. ਪਿਓ ਬਿਨਾ ਕੁੱਝ ਬੋਲਿਆ ਗੈਰੇਜ ਵਿੱਚ ਸ਼ਿਪਟ ਹੋ ਗਿਆ, ਕਰੀਬ ਪੰਦਰਾਂ ਕੁ ਦਿਨਾਂ ਬਾਅਦ ਪਿਓ ਨੇ ਆਪਣੇ ਮੁੰਡੇ ਨੂੰ ਬੁਲਾਕੇ ਉਸਦੇ ਪਰਿਵਾਰ ਲਈ ਬਾਹਰਲੇ ਮੁਲਖ ਦੇ ਟੂਰ ਦਾ ਪਾਸ ਦਿੱਤਾ ਅਤੇ ਕਹਾ ਕਿ ਪੁੱਤ ਜਾ ਬੱਚਿਆਂ ਨੂੰ ਥੋੜਾ ਘੁੰਮਾ ਫਿਰਾ ਕੇ ਲੈ ਆਓਂ ਸਭ ਦਾ ਥੋੜਾ ਮੰਨ ਹਲਕਾ ਹੋ ਜਾਵੇਗਾ. ਮੁੰਡੇ ਦੇ ਜਾਣ ਦੇ ਪਿੱਛੋ ਪਿਓ ਨੇ ਤੁਰੰਤ ਪੰਜ ਕਰੋੜ ਦੀ ਕੋਠੀ ਤਿੰਨ ਕਰੋੜ ਚ ਵੇਚ ਦਿੱਤੀ ਅਤੇ ਆਪਣੇ ਲਈ ਕਿਸੇ ਹੋਰ ਜਗਾ ਇੱਕ ਅਪਾਰਟਮੈਂਟ ਵਿੱਚ ਵਧਿਆ ਫਲੈਟ ਲੈ ਲਿਆ, ਇੱਕ ਹੋਰ ਮਕਾਨ ਕਰਾਏ ਤੇ ਲੈ ਕੇ ਅਪਣੇ ਮੁੰਡੇ ਦਾ ਸਾਰਾ ਸਮਾਨ ਉੱਥੇ ਸ਼ਿਪਟ ਕਰਾ ਦਿੱਤਾਂ.  ਜਦੋ ਮੁੰਡਾ ਘੁੰਮ ਕੇ ਵਾਪਸ ਆਇਆ ਤਾ ਕੋਠੀ ਦੇ ਬਾਹਰ ਗਾਰਡ ਬੈਠਾ ਸੀ, ਗਾਰਡ ਨੇ ਦੱਸਿਆ ਕਿ ਇਹ ਕੋਠੀ ਵਿਕ ਚੁੱਕੀ ਹੈ, ਮੁੰਡੇ ਨੇ ਆਪਣੇ ਪਿਓ ਨੂੰ ਫੋਨ ਲਗਾਇਆ ਤਾ ਨੰਬਰ ਬੰਦ ਆ ਰਹਿ ਸੀ, ਮੁੰਡੇ ਨੂੰ ਪਰੇਸ਼ਾਨ ਵੇਖ ਗਾਰਡ ਪੁੱਛਿਆ ਪੁਰਾਣੇ ਮਲਿਕ ਨੂੰ ਫੋਨ ਕਰ ਰਹੇ ਹੋ,  ਮੁੰਡੇ ਦੇ ਹਾਂ ਕਹਿਣ ਤੇ ਗਾਰਡ ਨੇ ਦੱਸਿਆ ਕਿ ਪੁਰਾਣੇ ਮਲਿਕ ਨੇ ਆਪਣਾ ਨੰਬਰ ਬਦਲ ਦਿੱਤਾ ਹੈ ਅਤੇ ਤੁਹਾਡੇ ਆਉਣ ਤੇ ਉਹਨਾਂ ਨਾਲ ਤੁਹਾਡੀ ਗੱਲ ਕਰਾਉਣ ਲਈ ਕਹਾ ਹੈ, ਗਾਰਡ ਨੇ ਆਪਣੇ ਫੋਨ ਤੋ ਮੁੰਡੇ ਦੇ ਪਿਓ ਨੂੰ ਫੋਨ ਲਾ ਮੁੰਡੇ ਨਾਲ ਗੱਲ ਕਰਾਈ, ਪਿਓ ਨੇ ਕਹਾ ਕਿ ਇਥੇ ਹੀ ਰੁਕੋ ਮੇ ਉਥੇ ਆ ਰਿਹਾ ਹਾਂ, ਕੁੱਝ ਦੇਰ ਬਆਦ ਉੱਥੇ ਇੱਕ ਕਾਰ ਆਕੇ ਰੁਕੀ ਮੁੰਡੇ ਦਾ ਪਿਓ ਕਾਰ ਵਿਚੋਂ ਬਾਹਰ ਆਇਆ ਤੇ ਮੁੰਡੇ ਨੂੰ ਕਰਾਏ ਦੇ ਮਕਾਨ ਦੀਆ ਚਾਬੀਆਂ ਦੇਂਦਾ ਹੋਇਆ ਬੋਲਿਆ, ਬੇਟਾ ਮੈਂ ਇੱਕ ਸਾਲ ਦਾ ਕਰਾਇਆ ਭਰ ਦਿੱਤਾ ਹੈ ਹੁਣ ਤੇਰੀ ਅਤੇ ਤੇਰੀ ਘਰਦੀ ਦੀ ਮਰਜੀ ਤੁਸੀਂ ਜਿਵੇਂ ਰਹਿਣਾ ਚਾਹੋ ਓਵੇ ਹੀ ਰਹੋ, ਹੁਣ ਤੁਹਾਂਨੂੰ ਮੇਰੇ ਵੱਲੋਂ ਕਦੀ ਕੋਈ ਪ੍ਰੇਸ਼ਾਨੀ ਨਹੀਂ ਹੋਵੇ ਗੀ,

ਏਨਾ ਕਹਿ ਕੇ ਪਿਓ ਉਥੋ ਚਲਾ ਗਿਆ ਅਤੇ ਮੁੰਡਾ ਅਤੇ ਉਸਦੀ ਘਰਵਾਲੀ ਬਸ ਦੇਖਦੇ ਹੀ ਰਹਿ ਗਏ....

ਬਲਦੀਪ_ਸਿੰਘ_ਖੱਖ