ਦੋ ਸਾਲਾਂ ਤੋਂ ਰੋਜ਼ਾਨਾ ਐਨਰਜੀ ਡਰਿੰਕ ਪੀਣ ਨਾਲ ਹਾਰਟ ਅਟੈਕ

ਦੋ ਸਾਲਾਂ ਤੋਂ ਰੋਜ਼ਾਨਾ ਐਨਰਜੀ ਡਰਿੰਕ  ਪੀਣ ਨਾਲ ਹਾਰਟ ਅਟੈਕ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ : ਐਨਰਜੀ ਡਰਿੰਕ ਦਾ ਜ਼ਿਆਦਾ ਇਸਤੇਮਾਲ ਕਰਨਾ ਖ਼ਤਰਨਾਕ ਹੋ ਸਕਦਾ ਹੈ ਇਸ ਗੱਲ ਦਾ ਅੰਦਾਜ਼ਾ ਤੁਸੀਂ 21 ਸਾਲਾ ਇਕ ਲੜਕੇ ਤੋਂ ਲਗਾ ਸਕਦੇ ਹੋ, ਜਿਸ ਨੂੰ ਇਸ ਦਰਦ ਤੋਂ ਲੰਘਣਾ ਪਿਆ। ਇਹ ਲੜਕਾ ਯੂਕੇ ਦਾ ਰਹਿਣ ਵਾਲਾ ਹੈ। ਉਹ ਰੋਜ਼ਾਨਾ 2 ਲੀਟਰ ਐਨਰਜੀ ਡਰਿੰਕ ਪੀਂਦਾ ਸੀ ਤੇ ਪਿਛਲੇ ਦੋ ਸਾਲਾਂ ਤੋਂ ਇਸ ਦਾ ਸੇਵਨ ਕਰਦਾ ਰਿਹਾ ਸੀ, ਨਤੀਜਾ ਇਸ ਡਰਿੰਕ ਦੇ ਜ਼ਿਆਦਾ ਇਸਤੇਮਾਲ ਨਾਲ ਉਸ ਦਾ ਹਾਰਟ ਫੇਲ੍ਹ ਹੋ ਗਿਆ। ਜਾਣਕਾਰੀ ਅਨੁਸਾਰ ਕਰੀਬ ਚਾਰ ਮਹੀਨੇ ਬਿਮਾਰ ਰਹਿਣ ਤੋਂ ਬਾਅਦ ਸਾਹ ਦੀ ਤਕਲੀਫ ਤੇ ਵਜ਼ਨ ਦੀ ਕਮੀ ਦੇ ਚਲਦਿਆਂ ਨੌਜਵਾਨ ਨੂੰ ਡਾਕਟਰਾਂ ਦੀ ਸਲਾਹ ਲੈਣੀ ਪਵੇਗੀ। ਬਲੱਡ ਟੈਸਟ, ਸਕੈਨ, ਈਸੀਜੀ ਵਿਚ ਇਹ ਖੁਲਾਸਾ ਹੋਇਆ ਹੈ ਕਿ ਉਸ ਦਾ ਹਾਰਟ ਤੇ ਕਿਡਨੀ ਦੋਵੇਂ ਫੇਲ੍ਹ ਹੋ ਗਈਆਂ ਹਨ।

ਡਾਕਟਰਾਂ ਨੇ ਦੱਸਿਆ ਕਿ ਦਿਲ ਫੇਲ੍ਹ ਹੋਣ ਦਾ ਸਭ ਤੋਂ ਵੱਡਾ ਕਾਰਨ ਉਸ ਵੱਲੋਂ ਐਨਰਜੀ ਡਰਿੰਕ ਦਾ ਜ਼ਿਆਦਾ ਸੇਵਨ ਕਰਨਾ ਸੀ। ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਹੋਰ ਬਿਮਾਰੀ ਨਹੀਂ ਸੀ ਪਰ ਜਿਹੜੀ ਉਹ ਐਨਰਜੀ ਡਰਿੰਕ ਪੀ ਰਿਹਾ ਸੀ ਉਸ ਵਿਚ ਕੈਫੀਨ ਦੀ ਹਰ ਵਾਰ 160 ਮਿਲੀਗ੍ਰਾਮ ਮਾਤਰਾ ਹੁੰਦੀ ਸੀ। ਉਸ ਨੇ ਰਿਪੋਰਟ ਵਿਚ ਕਿਹਾ ਕਿ ਉਹ ਰੋਜ਼ਾਨਾ ਚਾਰ ਐਨਰਜੀ ਡਰਿੰਕ ਤਕ ਪੀਂਦਾ ਸੀ। ਡਾਕਟਰ ਕੇਲੀ ਮੋਰਗਨ ਨੇ ਕਿਹਾ ਕਿ ਐਨਰਜੀ ਡਰਿੰਕਸ ਦਾ ਰੋਜ਼ਾਨਾ ਇਸਤੇਮਾਲ ਨੌਜਵਾਨਾਂ ਦੇ ਵਿਚ ਘੱਟ ਨਹੀਂ ਹੋਇਆ ਹੈ।