ਡਾਕਟਰ ਜਸਮੀਤ ਕੌਰ ਬੈਂਸ ਬੇਕਰਸਫੀਲਡ ਤੋਂ ਅਸੈਬਲੀ ਚੋਣ ਲੜੇਗੀ

ਡਾਕਟਰ ਜਸਮੀਤ ਕੌਰ ਬੈਂਸ ਬੇਕਰਸਫੀਲਡ ਤੋਂ ਅਸੈਬਲੀ ਚੋਣ ਲੜੇਗੀ

ਅੰਮ੍ਰਿਤਸਰ ਟਾਈਮਜ਼
ਫਰੀਮਾਂਟ
: ਬੀਤੇ ਕੱਲ 15 ਸਤੰਬਰ ਦਿਨ ਵੀਰਵਾਰ ਨੂੰ ਹਰਨੇਕ ਸਿੰਘ ਅਤੇ ਦੇਵ ਸਿੰਘ ਅਟਵਾਲ ਦੇ ਗ੍ਰਿਹ ਵਿਖੇ ਸਿੱਖ ਭਾਈਚਾਰੇ  ਦੀ ਹੋਣਹਾਰ ਲੜਕੀ ਡਾਕਟਰ ਜਸਮੀਤ ਕੋਰ ਬੈਂਸ ਜੋ ਬੇਕਰਸਫੀਲਡ ਤੋਂ ਅਸੈਬਲੀ ਦੀ ਚੋਣ ਲੜ ਰਹੀ ਹੈ ਉਸ ਦਾ ਫੰਡ ਰੇਂਜ ਕੀਤਾ ਗਿਆ ।

ਜਦੋਂ ਜਸਮੀਤ ਕੌਰ ਬੈਂਸ ਨੂੰ ਪੁੱਛਿਆ ਗਿਆ ਕਿ ਉਹ ਆਪਣਾ ਡਾਕਟਰੀ ਦਾ ਕੈਰੀਅਰ ਛੱਡ ਚੋਣ ਲੜਨ ਦਾ ਮੰਨ  ਕਿਉਂ  ਬਣਾਇਆ ? ਤਦ  ਉਸ ਨੇ ਬਹੁਤ ਹੀ ਪ੍ਰਭਾਵ ਸ਼ਾਲੀ ਤਕਰੀਰ ਦੇ ਵਿੱਚ ਦੱਸਿਆ ਕੀ ਸਾਨੂੰ ਸਭ ਨੂੰ ਇਹੋ ਜਿਹੇ ਬੱਚੇ ਬੱਚੀਆਂ ਉਪਰ ਮਾਣ ਮਹਿਸੂਸ ਕਰਨਾ ਚਾਹੀਦਾ ਹੈ  ਜੋ ਪੜ੍ਹ ਲਿਖ ਕੇ ਉਸ ਪਾਵਰ ਦਾ ਹਿੱਸਾ ਬਣਨ ਜਾ ਰਹੇ ਹਨ, ਜਿੱਥੇ ਕਈ ਅਹਿਮ  ਫ਼ੈਸਲੇ ਲਏ ਜਾਂਦੇ ਹਨ ਅਤੇ ਆਉਣ ਵਾਲੇ ਸਮੇਂ ਲਈ ਕਾਨੂੰਨ ਬਣਾਏ ਜਾਂਦੇ ਹਨ । ਜੇਕਰ ਅਸੀਂ  ਉਸ ਦਾ ਅੰਗ ਬਣਦੇ ਹਾਂ ਤਦ  ਅਸੀਂ ਆਪਣੀ ਕਮਿਊਨਿਟੀ ਦੇ ਲਈ  ਪ੍ਰਭਾਵਸ਼ਾਲੀ ਕੰਮ ਕਰ ਸਕਦੇ ਹਾਂ । 

ਜਿੱਥੇ ਜਸਮੀਤ ਕੌਰ ਦੇ ਮਾਤਾ ਪਿਤਾ ਅਤੇ ਸਮੁੱਚੇ ਪਰਿਵਾਰ ਵਲੋਂ ਬੱਚੀ ਦੀ ਪੂਰੀ ਮੱਦਦ ਅਤੇ ਹੌਸਲਾ ਦਿੱਤਾ ਜਾ ਰਿਹਾ ਹੈ  ਉਥੇ ਹੀ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਮੱਦਦ ਕੀਤੀ ਜਾ ਰਹੀ ਹੈ। ਇਸ ਮੋਕੇ ਸਿੱਖ ਭਾਈਚਾਰੇ ਦੇ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਗੁਲਭਿੰਦਰ ਸਿੰਘ ਭਿੰਦਾ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਸਟਾਕਟਨ, ਮਨਜੀਤ ਸਿੰਘ ਉੱਪਲ਼ ਸਾਬਕਾ ਪ੍ਰਧਾਨ ਹਰਮਿੰਦਰ ਸਿੰਘ ਸਮਾਣਾ ਦਲਜੀਤ ਸਿੰਘ ਗੁਰਦੁਆਰਾ ਸਾਹਿਬ ਸਟਾਕਟਨ ਦੇ ਸਟੇਜ ਸਕੱਤਰ, ਬੇ ਏਰੀਆ ਤੋਂ ਡਾਕਟਰ ਪ੍ਰਿਤਪਾਲ ਸਿੰਘ, ਸਿੱਖ ਕਾਕਸ ਅਜਮੇਰ ਸਿੰਘ ਨਿੱਜਰ, ਸਿੱਖ  ਪੰਚਾਇਤ ਫਰੀਮਾਂਟ ਭਾਈ ਜਸਵੰਤ ਸਿੰਘ ਹੋਠੀ ਜ਼ਿਹਨਾਂ ਨੇ ਬਾਕੀ ਬੁਲਾਰਿਆਂ ਵਾਂਗ ਆਪਣੇ ਵਿਚਾਰ ਵੀ ਰੱਖੇ। 

ਇਨ੍ਹਾਂ ਤੋਂ ਇਲਾਵਾ ਅਸੈਬਲੀਮੈਨ  ਕਾਰਲੋਸ ਅਤੇ ਸਟੈਨਲੁਇਸ ਕਾਊਂਟੀ ਸੁਪਰਵਾਈਜ਼ਰ ਮੈਨੀ ਗਰੇਵਾਲ਼ ਨੇ ਸ਼ਿਰਕਤ ਕੀਤੀ। ਇਸ ਭਰਵੇਂ ਇੱਕਠ ਦੌਰਾਨ ਅਟਵਾਲ ਪਰਿਵਾਰ ਨੇ ਆਏ ਹੋਏ ਸਾਰੇ ਸੱਜਣਾਂ ਦੀ ਚਾਹ ਪਾਣੀ ਅਤੇ ਲੰਗਰ ਦੀ ਸੇਵਾ ਕੀਤੀ ਅਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ।