ਮੁਸਲਿਮ ਮਰੀਜ਼ਾਂ ਬਾਰੇ ਡਾਕਟਰਾਂ ਦੀ ਨਫਰਤੀ ਚੈਟ ਵਾਇਰਲ ਹੋਈ

ਮੁਸਲਿਮ ਮਰੀਜ਼ਾਂ ਬਾਰੇ ਡਾਕਟਰਾਂ ਦੀ ਨਫਰਤੀ ਚੈਟ ਵਾਇਰਲ ਹੋਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਰਾਜਸਥਾਨ ਵਿਚ ਮੁਸਲਿਮ ਵਿਰੋਧੀ ਨਫਰਤ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਮੁਸਲਮਾਨਾਂ ਪ੍ਰਤੀ ਹਿੰਦੂ ਡਾਕਟਰਾਂ ਦੀ ਨਫਰਤ ਪ੍ਰਤੱਖ ਦੇਖਣ ਨੂੰ ਮਿਲੀ ਹੈ। ਦਰਅਸਲ ਰਾਜਸਥਾਨ ਦੇ ਇਕ ਹਸਪਤਾਲ ਦੇ ਡਾਕਟਰਾਂ ਦੀ ਵਟਸਐਪ ਚੈਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਜਿਸ ਵਿਚ ਉਹ ਗੱਲ ਕਰ ਰਹੇ ਹਨ ਕਿ ਮੁਸਲਿਮ ਮਰੀਜ਼ਾਂ ਦਾ ਇਲਾਜ਼ ਨਾ ਕੀਤਾ ਜਾਵੇ।

ਸਰਦਾਰਸ਼ਹਿਰ ਵਿਚ ਸ੍ਰੀਚੰਦ ਬਾਰਾਦੀਆ ਰੋਗ ਨਿਦਾਨ ਕੇਂਦਰ ਨਾਮੀਂ ਪ੍ਰਾਈਵੇਟ ਹਸਪਤਾਲ ਚਲਾਉਂਦੇ ਡਾਕਟਰ ਸੁਨੀਲ ਚੌਧਰੀ ਅਤੇ ਉਸ ਦੇ ਸਟਾਫ ਦਰਮਿਆਨ ਹੋਈ ਇਹ ਗੱਲਬਾਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਤੋਂ ਬਾਅਦ ਡਾਕਟਰ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਮੁਆਫੀ ਮੰਗੀ ਹੈ। ਰਾਜਸਥਾਨ ਪੁਲਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਾਈ ਗਈ ਹੈ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ। 

ਵਾਇਰਲ ਹੋਏ ਸੁਨੇਹਿਆਂ ਵਿਚ ਇਕ ਸੁਨੇਹਾ ਹੈ, "ਕੱਲ੍ਹ ਤੋਂ ਮੈਂ ਮੁਸਲਿਮ ਪੇਸ਼ੈਂਟ ਕਾ ਐਕਸ-ਰੇ ਨਹੀਂ ਕਰੂੰਗਾ। ਯੇਹ ਮੇਰੀ ਸ਼ਪਤ ਹੈ।"

ਇਕ ਸੁਨੇਹਾ ਹੈ, "ਮੁਸਲਿਮ ਪੇਸ਼ੈਂਟ ਕੋ ਦੇਖਨਾ ਹੀ ਬੰਦ ਕਰਵਾ ਦੋ।"

ਇਕ ਸੁਨੇਹੇ ਵਿਚ ਕਿਹਾ ਗਿਆ, "ਅਗਰ ਹਿੰਦੂ ਪੋਸੇਟਿਵ ਹੋਤੇ ਔਰ, ਮੁਸਲਿਮ ਡਾਕਟਰ ਹੋਤਾ ਤੋ ਹਿੰਦੂਓਂ ਕੋ ਕਭੀ ਨੀ ਦੇਖਤੇ। ਮੈਂ ਨਹੀਂ ਦੇਖੂੰਗੀ ਮੁਸਲਿਮ ਓਪੀਡੀ। ਬੋਲ ਦੇਨਾ ਮੈਡਮ ਹੈ ਹੀ ਨੀ ਯਹਾਂ।"