#DishaRavi ਦਾ ਪੰਜ ਦਿਨਾਂ ਪੁਲਿਸ ਰਿਮਾਂਡ

#DishaRavi ਦਾ ਪੰਜ ਦਿਨਾਂ ਪੁਲਿਸ ਰਿਮਾਂਡ

ਕੱਲ੍ਹ ਮੌਸਮ ਅਤੇ ਵਾਤਾਵਰਣ ਤੇ ਕੰਮ ਕਰਣ ਵਾਲੀ ਦਿਸ਼ਾ ਰਵੀ ਨੂੰ ਉਸਦੇ ਘਰੋਂ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਅਤੇ ਅੱਜ ਦਿੱਲੀ ਪੁਲਿਸ ਨੇ ਸ਼ੋਸ਼ਲ ਮੀਡੀਆ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਨੇ ਕਨੇਡਾ ਦੀ ਖਾਲਸਤਾਨੀ ਜੱਥੇਬੰਦੀ ਪੋਏਟਿਕ ਜਸਟਿਸ ਨਾਲ ਟੂਲ ਕਿੱਟ ਬਨਾਉਣ ਦੇ ਇਲਜ਼ਾਮ ਲਗਾਏ ਹਨ। ਐਫ ਆਈ ਆਰ ਵਿੱਚ ਦਿਸ਼ਾ ਰਵੀ ਨੂੰ ਇੱਕ ਵੈਟਸਐਪ ਗਰੁੱਪ ਬਣਾ ਕੇ ਟੂਲ ਕਿੱਟ ਬਨਾਉਣ ਵਿੱਚ ਮਦਦ ਵੀ ਕੀਤੀ ਅਤੇ ਉਸਦਾ ਪ੍ਰਚਾਰ ਵੀ ਕੀਤਾ। ਕਚਹਿਰੀ ਵੱਲੋਂ ਦਿਸ਼ਾ ਦਾ 5 ਦਿਨਾਂ ਪੁਲਿਸ ਰਿਮਾਂਡ ਦਿੱਤਾ ਗਿਆ। 

ਅੱਜ-ਕੱਲ੍ਹ ਭਾਰਤ ਦੇ ਲੋਕ-ਤੰਤਰ ਦੇ ਢਾਂਚੇ ਦਾ ਪਖੰਡ ਦਿਨੋ ਦਿਨ ਦੁਨੀਆ ਸਾਹਮਣੇ ਆ ਰਿਹਾ ਅਤੇ ਗ਼ੈਰ ਭਾਰਤੀ ਲੋਕ ਇਹ ਸੱਭ ਦੇਖ ਕੇ ਬਹੁਤ ਹੈਰਾਨ ਹਨ। ਪਹਿਲਾਂ ਵੀ ਸਿੱਖਾਂ , ਦਲਿਤਾਂ ਅਤੇ ਮੁਸਲਿਮ ਭਾਈਚਾਰੇ ਵੱਲੋਂ ਭਾਰਤ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਵਿਦੇਸ਼ੀ ਸਰਕਾਰਾਂ ਜਾਂ ਸੰਸਥਾਵਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਸੀ ਪਰ ਉਹ ਘਟਨਾਵਾਂ ਨੂੰ ਇੱਕਾ-ਦੁੱਕਾ ਸਮਝ ਕੇ ਹਮਦਰਦੀ ਪ੍ਰਗਟਾਉਣ ਤੱਕ ਹੀ ਸੀਮਤ ਰਹਿੰਦੇ ਸਨ। ਪਰ ਭਾਰਤੀ ਲੋਕ-ਤੰਤਰ ਨੂੰ ਕਾਰਪੋਰੇਟ ਅਤੇ ਬੀ ਜੇ ਪੀ ਵਲੋਂ ਕਿਵੇਂ ਆਪਣੇ ਅਧੀਨ ਕਰਕੇ ਤਾਨਾਸ਼ਾਹ ਵਾਂਗ ਵਰਤਿਆ ਜਾ ਰਿਹਾ ਬਾਰੇ ਕਿਸਾਨ ਅੰਦੋਲਨ ਨੇ ਬੇਪਰਤ ਕੀਤਾ ਹੈ। ਇਸ ਅੰਦੋਲਨ ਕਾਰਣ ਹੀ ਸਾਰੇ ਭਾਰਤ ਅਤੇ ਦੁਨੀਆਂ ਦੀਆਂ ਅੱਖਾਂ ਖੁੱਲ੍ਹੀਆਂ ਹਨ ਕਿ ਕਿਵੇਂ ਕਾਰਪੋਰੇਟ ਸਿਰਫ ਦੋ ਬੰਦੇ ਖਰੀਦ ਕੇ ਆਪਣੀ ਮਰਜ਼ੀ ਨਾਲ ਦੇਸ਼ ਚਲਾ ਸਕਦਾ ਹੈ। ਆਪਣੇ ਮੁਣਾਫੇ ਕਮਾਉਣ ਲਈ ਚਾਹੇ ਦੇਸ਼ ਦੀ GDP ਜਿੰਨੀ ਮਰਜ਼ੀ ਹੇਠਾਂ ਜਾ ਰਹੀ ਹੋਵੇ ਤੇ ਬੇਰੁਜ਼ਗਾਰੀ ਵਿੱਚ ਵਾਧਾ ਹੋਣ ਦੇ ਬਾਵਜੂਦ ਵੀ ਸਰਕਾਰ ਨੂੰ ਆਪਣੇ ਲਈ ਵਰਤ ਸਕਦਾ ਹੈ। ਕਿਵੇਂ ਕਾਰਪੋਰੇਟ ਸਰਕਾਰੀ ਅਦਾਰਿਆਂ ਦੀ ਬੋਲੀ ਲੁਆ ਕੇ ਆਪਣੇ ਅਧੀਨ ਪ੍ਰਾਈਵੇਟ ਕਰਾ ਸਕਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਾਰਪੋਰੇਟ ਦਾ ਮਾਡਲ ਮੁਨਾਫ਼ਾ ਕਮਾਉਣਾ ਹੈ ਉਸ ਵਿੱਚ ਲੋਕ ਭਲਾਈ ਦੀ ਪਹਿਲ ਨਹੀਂ ਹੁੰਦੀ। 

ਭਾਰਤ ਦੇਸ਼ ਦੇ ਢਾਂਚੇ ਵਿੱਚ ਜਿੱਥੇ ਏਨੀ ਜ਼ਿਆਦਾ ਅਬਾਦੀ, ਸਾਖਰਤਾ ਦਰ (literacy rate) ਏਨਾ ਘੱਟ, ਪੇੰਡੂ ਅਬਾਦੀ ਤਕਰੀਬਨ 70% ਹੋਵੇ ਉਸ ਦੇਸ਼ ਵਿੱਚ ਇਹ ਮਾਡਲ ਕਾਮਯਾਬ ਨਹੀਂ ਹੋਵੇਗਾ ਕਿਉਂ ਕਿ ਕਾਰਪੋਰੇਟ ਵੱਲੋਂ ਨਵੀਂ ਤਕਨੀਕ ਲਿਆਉਣ ਨਾਲ ਲੋਕ ਹੋਰ ਬੇਰੁਜ਼ਗਾਰ ਹੋਣਗੇ ਅਤੇ ਦੇਸ਼ ਅੰਦਰੂਨੀ ਜੰਗ (civil war) ਵੱਲ ਜਾਵੇਗਾ ਜਿਸ ਦੇ ਲੱਛਨ ਹੁਣ ਸ਼ੁਰੂ ਹੋ ਚੁੱਕੇ ਹਨ। ਲਾਲ ਕਿਲ੍ਹੇ ਦੀਆਂ ਘਟਨਾਵਾਂ ਕਰਕੇ ਫੜੇ ਬੰਦੇ ਅਤੇ ਹੁਣ ਬੀਬੀ ਦਿਸ਼ਾ ਰਵੀ ਨੂੰ ਭਾਰਤ ਵਿੱਚ ਟੂਲ ਕਿੱਟ ਨੂੰ ਪ੍ਰਚਾਰਣ ਜਾਂ ਉਸਦੀ ਸਮੱਗਰੀ ਵਰਤਣ ਲਈ ਗ੍ਰਿਫਤਾਰ ਕਰਨਾ ਤਾਨਾਸ਼ਾਹਾਂ ਤੋਂ ਘੱਟ ਨਹੀਂ। ਇਸਤਰਾਂ ਦੀ ਅਸਿਹਣਸ਼ੀਲਤਾ ਭਾਰਤ ਲਈ ਅਤੇ ਖ਼ਾਸ ਕਰ ਬੀ ਜੇ ਪੀ ਲਈ ਖ਼ਤਰੇ ਦੀ ਘੰਟੀ ਹੈ।

#FarmersProtest