ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਦਰਸਾਦਾਂ ਸੁਨੱਖੀ ਪੰਜਾਬਣ ਦੇ ਆਡੀਸ਼ਨ ਹੋਏ

ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਦਰਸਾਦਾਂ ਸੁਨੱਖੀ ਪੰਜਾਬਣ ਦੇ ਆਡੀਸ਼ਨ ਹੋਏ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 26 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਸੁਨੱਖੀ ਪੰਜਾਬਣ ਅਵਨੀਤ ਕੌਰ ਭਾਟੀਆ, ਟੂਗੇਦਰ ਮੀਡੀਆ ਵਲੋਂ ਪਿਛਲੇ 4 ਸਾਲਾਂ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ । ਇਹ ਦਿੱਲੀ ਵਿੱਚ ਸਥਿਤ ਪਹਿਲਾ ਸੂਰਤ ਅਤੇ ਸੀਰਤ ਦਾ ਮੁਕਾਬਲਾ ਹੈ ਜੋ ਪੰਜਾਬੀ ਔਰਤਾਂ ਦੀ ਪ੍ਰਤਿਭਾ ਨੂੰ ਉਜਾਗਰ ਕਰਦਾ ਹੈ। ਇਹ ਪਲੇਟਫਾਰਮ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨ ਦਾ ਮੌਕਾ ਦਿੰਦਾ ਹੈ । ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਉਮਰ ਸੀਮਾ 18-40 ਦੇ ਵਿਚਕਾਰ ਹੈ। ਨਾਲ ਹੀ, ਭਾਗੀਦਾਰਾਂ ਨੂੰ ਪੰਜਾਬੀ ਪੜ੍ਹਨਾ, ਲਿਖਣਾ ਅਤੇ ਬੋਲਣਾ ਆਉਣਾ   ਚਾਹੀਦਾ ਹੈ।

ਇਸ ਸਾਲ ਪ੍ਰਤੀਯੋਗੀਆਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਇਸ ਮੁਕਾਬਲੇ ਵਿੱਚ ਦਿੱਲੀ, ਚੰਡੀਗੜ੍ਹ, ਪੰਜਾਬ ਹਰਿਆਣਾ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ। ਜਿਨ੍ਹਾਂ ਨੂੰ ਸਾਡੇ ਮਾਣਯੋਗ ਜੱਜਾਂ ਦੇ ਸਾਹਮਣੇ ਆਪਣੀ ਅੰਦਰ ਛੁਪੀ ਕਲਾ ਦੇ ਨਾਲ  ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਵੱਖ ਵੱਖ ਪਹਿਲੂ ਰੱਖਣ ਦਾ ਮੌਕਾ ਮਿਲਿਆ।  ਮਾਣਯੋਗ ਜੱਜਾਂ ਨੇ  ਜਿਨ੍ਹਾਂ ਪ੍ਰਤੀਭਾਗੀਆਂ ਦੀ ਚੋਣ ਕੀਤੀ ਉਹ ਸੁਨੱਖੀ ਪੰਜਾਬਣ ਦੇ ਗ੍ਰੈਂਡ ਫਿਨਾਲੇ ਤੋਂ ਪਹਿਲਾਂ ਗਰੂਮਿੰਗ ਸੈਸ਼ਨਾਂ ਲਈ ਅੱਗੇ ਵਧਣਗੇ।

ਸੁਨੱਖੀ ਪੰਜਾਬਣ ਸੀਜ਼ਨ 4 ਦੇ ਆਡੀਸ਼ਨ 25 ਸਤੰਬਰ, ਐਤਵਾਰ ਨੂੰ ਗੁਰਸ਼ਰਨ ਕਾਨਵੈਂਟ ਸਕੂਲ ਪੱਛਮੀ ਵਿਹਾਰ ਦਿੱਲੀ ਵਿਖੇ ਹੋਏ। ਸੁਨੱਖੀ ਪੰਜਾਬਣ ਸੀਜ਼ਨ 4‍ ਦੇ ਆਡੀਸ਼ਨ ਲਈ ਸਾਡੇ ਮਾਣਯੋਗ ਜੱਜ ਸਨ ਸ੍ਰੀਮਤੀ ਹਰਬੀਰ ਕੌਰ ( ਡਾਇਰੈਕਟਰ ਟੋਨੀ ਐੱਨ ਐੱਨ), ਮਿਸਟਰ ਵਿਸ਼ੇਸ਼ ਛਾਬੜਾ ( ਆਰ ਜੇ ਪੰਜਾਬੀ ਫੀਵਰ ), ਡਾ: ਸਿਮਰਨ ਸੇਠੀ (ਸਹਾਇਕ ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ), ਗੁਰਪ੍ਰੀਤ ਕੌਰ (ਡਾਇਰੈਕਟਰ ਪੋਸ਼ਕ) ਨੇ  ਵਿਚ ਬੱਚਿਆਂ ਦੇ ਪ੍ਰੋਗਰਾਮ ਨੂੰ ਦੇਖ ਕੇ ਖੁਸ਼ੀ ਪ੍ਰਗਟ ਕਰਦਿਆਂ ਆਪਣਾ ਵਧੀਆ ਹੁੰਗਾਰਾ ਦਿੱਤਾ ਸੀ ।

ਪ੍ਰੋਗਰਾਮ ਦੀ ਸੰਚਾਲਕ ਅਵਨੀਤ ਕੌਰ ਭਾਟੀਆ ਨੇ ਦਸਿਆ ਕਿ “ਇਹ ਸ਼ੋਅ ਮੇਰੀ ਸਵਰਗਵਾਸੀ ਮਾਂ ਦਵਿੰਦਰ ਕੌਰ ਦਾ ਸੁਪਨਾ ਹੈ ਅਤੇ ਸਾਡੀ ਮਾਂ ਬੋਲੀ ਪੰਜਾਬੀ, ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਪ੍ਰਫੁੱਲਤ ਕਰਨਾ ਹੈ। ਨੌਜਵਾਨਾਂ ਨੂੰ ਸ਼ਕਤੀ ਪ੍ਰਦਾਨ ਕਰਨ ਅਤੇ ਪੰਜਾਬੀ ਸੱਭਿਆਚਾਰ ਦੀ ਵਿਰਾਸਤ ਨੂੰ ਸੰਭਾਲਣ ਲਈ ਵੀ ਇਹ ਸਭ ਤੋਂ ਵਧੀਆ ਪਲੇਟਫਾਰਮ ਹੈ। ਮੇਰਾ ਮੰਨਣਾ ਹੈ ਕਿ ਹਰ ਕੋਈ ਆਪਣੇ ਆਪ ਵਿੱਚ ਵਿਲੱਖਣ ਹੈ, ਹਰ ਕੋਈ ਇੱਕ ਕੀਮਤੀ ਹੀਰਾ ਹੈ। ਤੁਹਾਨੂੰ ਸਿਰਫ਼ ਉਸ ਹੀਰੇ ਨੂੰ ਤਰਾਸ਼ਣ ਦੀ ਲੋੜ ਹੈ”।