ਸਿੰਘੂ ਬਾਰਡਰ ਕਿਸਾਨਾਂ 'ਤੇ ਹੋਏ ਹਮਲੇ ਦਾ ਮੁਕੱਦਮਾ ਹੁਣ ਪੰਥਕ ਵਕੀਲ ਹਰਪ੍ਰੀਤ ਸਿੰਘ ਹੋਰਾ ਲੜਨਗੇ

ਸਿੰਘੂ ਬਾਰਡਰ ਕਿਸਾਨਾਂ 'ਤੇ ਹੋਏ ਹਮਲੇ ਦਾ ਮੁਕੱਦਮਾ ਹੁਣ ਪੰਥਕ ਵਕੀਲ ਹਰਪ੍ਰੀਤ ਸਿੰਘ ਹੋਰਾ ਲੜਨਗੇ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 13 ਮਈ (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਸਾਲ ਦੀ 29 ਜਨਵਰੀ 21  ਨੂੰ ਸਿੰਘੂ ਬਾਰਡਰ ਤੇ ਚਲ ਰਹੇ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ 'ਤੇ ਹੋਇਆ ਵਹਿਸ਼ੀ ਭੀੜ ਵਲੋਂ ਵਹਿਸ਼ੀਆਨਾ ਹਮਲਾ, ਉਸ ਹਮਲੇ ਦੇ ਦਿਨ ਤੋਂ ਹੀ ਸੁਰਖੀਆਂ ਵਿੱਚ ਸੀ। ਪੁਲਿਸ ਨੇ 29 ਜਨਵਰੀ 21 ਨੂੰ ਸਿੰਘੂ ਬਾਰਡਰ 'ਤੇ ਸ਼ਾਂਤਮਈ ਕਿਸਾਨਾਂ ਦੀ ਸੁਰੱਖਿਆ ਲਈ ਇੱਕ ਤਰਫਾ ਸਟੈਂਡ ਲਿਆ ਸੀ ਅਤੇ ਪੁਲਿਸ ਤੰਤਰ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਸੀ। ਇਹ ਉਹੀ ਦਿਨ ਹੈ ਜਦੋਂ ਨੌਜਵਾਨ ਸਿੱਖ ਰਣਜੀਤ ਸਿੰਘ 'ਤੇ ਪੁਲਿਸ ਨੇ ਹਮਲਾ ਕੀਤਾ ਸੀ ਅਤੇ ਕਈ ਹੋਰ ਨੌਜਵਾਨ ਲੜਕਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਰਵਣ ਸਿੰਘ ਪੰਧੇਰ ਅਤੇ ਗੁਰਲਾਲ ਸਿੰਘ ਰਾਹੀਂ ਇਸ ਹਮਲੇ ਦੀ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ ਸੀ। ਇਹ ਕੇਸ ਹੁਣ ਦਿੱਲੀ ਦੇ ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਵੱਲੋਂ ਲੜਿਆ ਜਾਵੇਗਾ ਜੋ ਪੁਲਿਸ ਵਿਭਾਗ ਦੇ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਨੁਮਾਇੰਦਗੀ ਕਰਨਗੇ।

ਅਦਾਲਤ ਅੰਦਰ ਦਾਖਿਲ ਕੀਤੀ ਗਈ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪੁਲਿਸ ਅਤੇ ਰਾਜ ਦੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਕਰਨ ਵਿੱਚ ਮਸ਼ੀਨਰੀ ਅਸਫਲ ਰਹੀ ਹੈ ।

ਸ਼ਾਂਤਮਈ ਚਲ ਰਹੇ ਵਿਰੋਧ ਪ੍ਰਦਰਸ਼ਨ ਤੇ ਹੋਇਆ ਹਮਲੇ 'ਚ ਸਗੋਂ ਪੁਲਿਸ ਅਤੇ ਰਾਜ ਦੇ ਕਾਰਕੁੰਨ ਬਦਮਾਸ਼ਾਂ ਅਤੇ ਰਾਸ਼ਟਰ ਵਿਰੋਧੀਆਂ ਨਾਲ ਮਿਲੀਭੁਗਤ ਦਿਖਾਈ ਦਿੰਦੀ ਹੈ। 

ਸਿੰਘੂ ਬਾਰਡਰ ਤੇ ਚਲ ਰਹੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਨੂੰ ਨਾਕਾਮ ਕਰਨ ਅਤੇ ਦਬਾਉਣ ਲਈ ਕਿਸ ਤਰ੍ਹਾਂ ਕਿਸਾਨਾਂ ਨੂੰ ਕੁਟਿਆ ਗਿਆ ।

ਦੱਸਿਆ ਜਾ ਰਿਹਾ ਹੈ ਕਿ ਵਾਪਰੀ ਘਟਨਾ ਤੋਂ 30-40 ਮਿੰਟਾਂ ਬਾਅਦ ਪੁਲਿਸ ਹਮਲਾਵਰਾਂ ਨਾਲ ਸੀ ਅਤੇ ਪੁਲਿਸ ਕਰਮਚਾਰੀਆਂ ਦੀ ਸਹਾਇਤਾ ਅਤੇ ਮਾਰਗਦਰਸ਼ਨ ਹੇਠ 

ਕਿਸਾਨਾਂ/ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦੇ ਕੈਂਪ 'ਤੇ ਲਾਠੀਆਂ ਅਤੇ ਪੱਥਰਾਂ ਨਾਲ ਭਿਆਨਕ ਹਮਲਾ ਕੀਤਾ ਗਿਆ ।

ਇਨ੍ਹਾਂ ਵੱਲੋਂ ਕਿਸਾਨਾਂ 'ਤੇ ਕੀਤੇ ਗਏ ਹਮਲੇ ਵਿਚ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕੁੱਟਣ ਤੇ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ । ਇਸ ਵਿੱਚ ਕਈ ਕਿਸਾਨਾਂ ਨੂੰ ਗੰਭੀਰ ਸੱਟਾਂ ਵੱਜੀਆਂ ਸਨ ਜਿਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਸੀ ।