ਦੀਪ ਸਿੱਧੂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਛੇੜੀ ਮੁਹਿੰਮ

ਅੰਮ੍ਰਿਤਸਰ ਟਾਈਮਜ਼ ਬਿਉਰੋ
ਜੈਤੋ:ਦੀਪ ਸਿੱਧੂ ਨੇ ਜੈਤੋ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਲੋਕਾਂ ਨੂੰ ਮਿਲ ਕੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਜਨਤਕ ਲਾਮਬੰਦੀ ਦਾ ਸੱਦਾ ਦਿੱਤਾ। ਚੋਣਾਂ ਲੜਨ ਤੋਂ ਇਨਕਾਰ ਦੌਰਾਨ ਉਨ੍ਹਾਂ ਵਿਚਾਲੇ ਗੁੰਜਾਇਸ਼ ਵੀ ਰੱਖੀ ਕਿ ‘ਜੋ ਲੋਕ ਕਹਿਣਗੇ, ਉਸ ’ਤੇ ਫੁੱਲ ਚੜ੍ਹਾਵਾਂਗੇ’। ਸਿੱਧੂ ਨੇ ਦੋਸ਼ ਲਾਇਆ ਕਿ ਲਾਲ ਕਿਲ੍ਹੇ ਵਾਲੀ ਘਟਨਾ ਕੇਵਲ ਉਨ੍ਹਾਂ ’ਤੇ ਮੜ੍ਹੀ ਗਈ। ਉਨ੍ਹਾਂ ਕਿਹਾ ਕਿ 26 ਜਨਵਰੀ ਦੀ ਘਟਨਾ ਸੁੱਤੀ ਸਰਕਾਰ ਨੂੰ ਜਗਾਉਣ ਦਾ ਸੰਕੇਤਕ ਰੋਸ ਪ੍ਰਦਰਸ਼ਨ ਸੀ, ਜੋ ਇਤਿਹਾਸਕ ਬਣ ਗਿਆ। ਉਨ੍ਹਾਂ ਆਖਿਆ ਕਿ ਭਵਿੱਖ ’ਚ ਹਰ 26 ਜਨਵਰੀ ਨੂੰ ਲੋਕ ਉਸ ਘਟਨਾ ਦੀ ਗੱਲ ਕਰਨਗੇ। ਉਸ ਨੇ ਕਿਹਾ ਕਿ 26 ਜਨਵਰੀ ਨੂੰ ਜੋ ਇਤਿਹਾਸ ਰਚਿਆ ਗਿਆ, ਉਹ ਪ੍ਰਾਪਤੀ ਹੀ ਹੈ
Comments (0)