ਦਰਬਾਰ ਸਾਹਿਬ ਸਮੂਹ ਵਿਚ ਸ਼੍ਰੋਮਣੀ ਕਮੇਟੀ ਦੀ ਗੁੰਡਾਗਰਦੀ; ਧਰਨੇ 'ਤੇ ਬੈਠੇ ਸਿੱਖਾਂ ਅਤੇ ਪੱਤਰਕਾਰਾਂ 'ਤੇ ਟਾਸਕ ਫੋਰਸ ਦਾ ਹਮਲਾ

ਦਰਬਾਰ ਸਾਹਿਬ ਸਮੂਹ ਵਿਚ ਸ਼੍ਰੋਮਣੀ ਕਮੇਟੀ ਦੀ ਗੁੰਡਾਗਰਦੀ; ਧਰਨੇ 'ਤੇ ਬੈਠੇ ਸਿੱਖਾਂ ਅਤੇ ਪੱਤਰਕਾਰਾਂ 'ਤੇ ਟਾਸਕ ਫੋਰਸ ਦਾ ਹਮਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸ਼੍ਰੋਮਣੀ ਕਮੇਟੀ ਦੀ ਟਾਸਕ ਫੋਸਰ ਨੇ ਅੱਜ ਦਰਬਾਰ ਸਾਹਿਬ ਸਮੂਹ ਵਿਚ ਗੁੰਡਾਗਰਦੀ ਕਰਦਿਆਂ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਲਾਏ ਗਏ ਧਰਨੇ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਇਕੱਠੇ ਕੀਤੇ ਗਰੋਹ ਨੇ ਪੱਤਰਕਾਰਾਂ ਨਾਲ ਵੀ ਕੁੱਟਮਾਰ ਕੀਤੀ। 

ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਬਾਬਾ ਅਟੱਲ ਰਾਏ ਵਾਲੇ ਰਸਤੇ, ਗੁਰੂ ਰਾਮਦਾਸ ਸਰਾਂ ਦੇ ਨਜ਼ਦੀਕ ਅਤੇ ਮੰਜੀ ਸਾਹਿਬ ਦੀਵਾਨ ਹਾਲ ਨੂੰ ਜਾਂਦੇ ਰਸਤਿਆਂ 'ਤੇ ਟੀਨਾਂ ਨਾਲ ਬੈਰੀਕੇਡਿੰਗ ਕਰ ਦਿੱਤੀ ਗਈ ਸੀ ਤਾਂ ਕਿ ਆਮ ਸ਼ਰਧਾਲੂ ਰੋਸ ਧਰਨੇ ਵਾਲੇ ਪਾਸੇ ਨਾ ਜਾ ਸਕਣ। 

ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੀ ਅਗਵਾਈ ਪ੍ਰਤਾਪ ਸਿੰਘ ਮੀਤ ਸਕੱਤਰ ਕਰ ਰਹੇ ਸਨ ਅਤੇ ਉਨ੍ਹਾਂ ਵਲੋਂ ਮਾਰ-ਕੁੱਟ ਕਰਨ ਦੇ ਨਾਲ-ਨਾਲ ਧਰਨੇ 'ਤੇ ਬੈਠੇ ਸਿੱਖਾਂ ਨੂੰ ਗਾਲ੍ਹਾਂ ਵੀ ਕੱਢੀਆਂ ਗਈਆਂ। ਕੁੱਟਮਾਰ ਦੌਰਾਨ ਟਾਸਕ ਫੋਰਸ ਵਲੋਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਦੁਮਾਲੇ ਤੱਕ ਲਾਹ ਦਿੱਤੇ ਗਏ ਅਤੇ ਕਈਆਂ ਦੇ ਸੱਟਾਂ ਲੱਗਣ ਦੀਆਂ ਖ਼ਬਰਾਂ ਵੀ ਹਨ।