ਗ੍ਰੈਜੂਏਸ਼ਨ ਸਿਲੇਬਸ ਵਿੱਚ ਹਿੰਦੀ ਥੋਪਣ ਨਾਲ ਭਾਰਤ ਦੀ ਏਕਤਾ ਟੁੱਟ ਸਕਦੀ ਹੈ: ਸੀਪੀਐੱਮ

ਗ੍ਰੈਜੂਏਸ਼ਨ ਸਿਲੇਬਸ ਵਿੱਚ ਹਿੰਦੀ ਥੋਪਣ ਨਾਲ ਭਾਰਤ ਦੀ ਏਕਤਾ ਟੁੱਟ ਸਕਦੀ ਹੈ: ਸੀਪੀਐੱਮ

ਨਵੀਂ ਦਿੱਲੀ: ਖੱਬੇਪੱਖੀ ਪਾਰਟੀ ਸੀਪੀਐਮ ਦਾ ਕਹਿਣਾ ਹੈ ਕਿ ਗ੍ਰੈਜੂਏਸ਼ਨ ਦੇ ਸਿਲੇਬਸ ਵਿਚ ਹਿੰਦੀ ਨੂੰ ਜ਼ਰੂਰੀ ਵਿਸ਼ੇ ਦੇ ਤੌਰ ’ਤੇ ਸ਼ਾਮਲ ਕਰਨ ਦੀ ਯੂਜੀਸੀ ਦੀ ਕੋਸ਼ਿਸ਼ ਨਾਲ ਹੋਰ ਭਾਸ਼ਾਈ ਸਮੂਹਾ ਲਈ ਕਈ ਸਮੱਸਿਆਵਾਂ ਖੜ੍ਹੀਆਂ ਹੋ ਜਾਣਗੀਆਂ ਤੇ ਇਸ ਨਾਲ ਭਾਰਤ ਦੀ ਏਕਤਾ ਪ੍ਰਭਾਵਿਤ ਹੋ ਸਕਦੀ ਹੈ। 

ਹਿੰਦੀ ਨੂੰ ਲਾਜ਼ਮੀ ਵਿਸ਼ਾ ਬਣਾਉਣ ਬਾਰੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਜੁਲਾਈ 2018 ਵਿਚ ਪੱਤਰ ਲਿਖਿਆ ਸੀ ਕਿ ਗ੍ਰੈਜੂਏਸ਼ਨ ਦੇ ਸਿਲੇਬਸ ਵਿਚ ਇਸ ਭਾਸ਼ਾ ਨੂੰ ਸ਼ਾਮਲ ਕਰਨ ਦੀ ਸੰਭਾਵਨਾ ਉੱਤੇ ਵਿਚਾਰ ਕੀਤਾ ਜਾਵੇ। ਯੂਜੀਸੀ ਤੋਂ ਉਸ ਪੱਤਰ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਖੱਬੇ ਪੱਖੀ ਧਿਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਿੰਦੀ ਥੋਪਣ ਦਾ ਯਤਨ ਅਸਫ਼ਲ ਰਿਹਾ ਹੈ। 

ਇਸ ਦੇ ਨਾਲ ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਪ੍ਰਸ਼ਾਸਨ ਦੇ ਗ੍ਰੈਜੂਏਸ਼ਨ ਦੇ ਸਿਲੇਬਸ ਵਿਚ ਹਿੰਦੀ ਨੂੰ ਇਕ ਵਿਸ਼ੇ ਦੇ ਤੌਰ ’ਤੇ ਥੋਪੇ ਜਾਣ ਦੇ ਦੋਸ਼ਾਂ ਦਰਮਿਆਨ ਯੂਨੀਵਰਸਿਟੀ ਨੇ ਕਿਹਾ ਕਿ ਇਹ ‘ਮੰਦਭਾਗਾ’ ਹੈ। 

ਵਿਦਿਆਰਥੀ ਸੰਘ ਨੇ ਯੂਨੀਵਰਸਿਟੀ ’ਤੇ ਦੋਸ਼ ਲਾਇਆ ਸੀ ਕਿ ਬੀਏ/ਬੀਟੈੱਕ ਦੇ ਸਿਲੇਬਸ ਵਿਚ ਹਿੰਦੀ ਨੂੰ ਜ਼ਰੂਰੀ ਵਿਸ਼ਾ ਬਣਾ ਕੇ ਥੋਪਣ ਦਾ ਯਤਨ ਕੀਤਾ ਜਾ ਰਿਹਾ ਹੈ। ਜੇਐਨਯੂ ਨੇ ਕਿਹਾ ਕਿ ਅਜਿਹੇ ਗ਼ੈਰ-ਜ਼ਿੰਮੇਵਰਾਨਾ ਬਿਆਨ ‘ਸਵੀਕਾਰਯੋਗ’ ਨਹੀਂ ਹਨ ਤੇ ਯੂਨੀਵਰਸਿਟੀ ਇਨ੍ਹਾਂ ਦੀ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ‘ਕੂੜ ਪ੍ਰਚਾਰ’ ਕੀਤਾ ਜਾ ਰਿਹਾ ਹੈ ਮਾਮਲੇ ਉੱਤੇ ਚਰਚਾ ਟਾਲ ਦਿੱਤੀ ਗਈ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ