ਬਾਹਰਲੇ ਵਿਅਕਤੀ ਕੈਨੇਡਾ ਵਿਚ ਹੁਣ ਨਹੀਂ ਲੈ ਸਕਣਗੇ ਘਰ ਮੁੱਲ,1 ਜਨਵਰੀ ਤੋਂ ਲਾਗੂ ਕੀਤਾ ਜਾਵੇਗਾ ਫੈਸਲਾ

ਬਾਹਰਲੇ ਵਿਅਕਤੀ ਕੈਨੇਡਾ ਵਿਚ ਹੁਣ ਨਹੀਂ ਲੈ ਸਕਣਗੇ  ਘਰ ਮੁੱਲ,1 ਜਨਵਰੀ ਤੋਂ ਲਾਗੂ ਕੀਤਾ ਜਾਵੇਗਾ ਫੈਸਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਐਡਮਿੰਟਨ਼-ਕੈਨੇਡਾ ਸਰਕਾਰ ਵਲੋਂ ਘਰਾਂ ਦੀਆਂ ਵਧ ਰਹੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਹੁਣ ਇਕ ਸਖ਼ਤ ਫ਼ੈਸਲਾ ਕੀਤਾ ਗਿਆ ਹੈ, ਜਿਸ ਨੂੰ 1 ਜਨਵਰੀ ਤੋਂ ਲਾਗੂ ਕੀਤਾ ਜਾਵੇਗਾ ।ਕੈਨੇਡਾ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਕੈਨੇਡਾ ਵਿਚ ਕੇਵਲ ਉਹ ਸ਼ਖ਼ਸ ਘਰ ਦੀ ਖ਼ਰੀਦ ਕਰ ਸਕਦਾ ਹੈ ਜੋ ਕੈਨੇਡਾ ਦੀ ਧਰਤੀ ਉੱਤੇ ਪੱਕਾ ਵਸਨੀਕ ਹੈ ਜਾਂ ਕਿਸੇ ਸਕੀਮ ਤਹਿਤ ਉਹ ਕੰਮ ਕਰਕੇ ਕੈਨੇਡਾ ਸਰਕਾਰ ਨੂੰ ਟੈਕਸ ਦੇ ਰਿਹਾ ਹੈ ।ਸਰਕਾਰ ਦਾ ਮੰਨਣਾ ਹੈ ਕਿ ਦੇਸ਼ ਤੋਂ ਬਾਹਰ ਬੈਠੇ ਲੋਕ ਆਪਣਾ ਪੈਸਾ ਕੈਨੇਡਾ ਵਿਚ ਖ਼ਰਚ ਕਰਕੇ ਘਰ ਖਰੀਦ ਕੇ ਅੱਗੇ ਕਿਰਾਏ 'ਤੇ ਦਿੰਦੇ ਹਨ ਤੇ ਉਸ ਨਾਲ ਘਰਾਂ ਦੀਆਂ ਕੀਮਤਾਂ ਆਸਮਾਨ 'ਤੇ ਪਹੁੰਚ ਗਈਆਂ ਹਨ ।ਇਸ ਨੂੰ ਰੋਕਣ ਲਈ ਹੁਣ ਇਹ ਕਦਮ ਚੁੱਕਿਆ ਗਿਆ ਜੋ 1 ਜਨਵਰੀ ਤੋਂ ਲਾਗੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਵਾਹੀਯੋਗ ਜ਼ਮੀਨ ਜਾਂ ਮਾਲ ਜਾਂ ਵੱਡੀਆਂ ਇਮਾਰਤਾਂ ਪਹਿਲਾਂ ਵਾਂਗ ਹੀ ਖ਼ਰੀਦ ਸਕਦੇ ਹਨ ।ਉਸ 'ਤੇ ਹਾਲੇ ਤੱਕ ਕੋਈ ਰੋਕ ਨਹੀਂ ਲੱਗੀ ।