ਕੈਨੇਡਾ ਦੇ ਬਰੈਂਪਟਨ ਚ’ ਪਾਣੀ ਚ ਡੁੱਬਣ ਨਾਲ ਇਕ ਮੋਗਾ ਜਿਲ੍ਹੇ ਦੇ ਪੰਜਾਬੀ ਵਿਦਿਆਰਥੀ ਦੀ ਹੋਈ ਮੌਤ 

ਕੈਨੇਡਾ ਦੇ ਬਰੈਂਪਟਨ ਚ’ ਪਾਣੀ ਚ ਡੁੱਬਣ ਨਾਲ ਇਕ ਮੋਗਾ ਜਿਲ੍ਹੇ ਦੇ ਪੰਜਾਬੀ ਵਿਦਿਆਰਥੀ ਦੀ ਹੋਈ ਮੌਤ 
ਫ਼ਾਈਲ ਫੋਟੋ ਨਵਕਿਰਨ ਸਿੰਘ

ਅੰਮ੍ਰਿਤਸਰ ਟਾਈਮਜ਼

ਨਿਊਯਾਰਕ/ਬਰੈਂਪਟਨ, 16 ਮਈ (ਰਾਜ ਗੋਗਨਾ/ ਕੁਲਤਰਨ ਪਧਿਆਣਾ)—ੳਨਟਾਰੀੳ ਸੂਬੇ ਦੇ ਬਰੈਂਪਟਨ ਦੇ ਏਲਡਰੇਡੋ ਪਾਰਕ (Eldorado Park) ਵਿਖੇ ਕ੍ਰੈਡਿਟ ਵੈਲੀ ਨਦੀ ਚ  ਅੱਜ ਡੁੱਬ ਜਾਣ ਕਰਕੇ ਪੰਜਾਬ ਤੋਂ ਆਏ ਇਕ ਪੰਜਾਬੀ ਮੂਲ ਦੇ ਨੋਜਵਾਨ ਅੰਤਰਰਾਸ਼ਟਰੀ  ਵਿਦਿਆਰਥੀ ਨਵਕਿਰਨ ਸਿੰਘ ਉਮਰ (20) ਸਾਲ  ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦੀ ਲਾਸ਼ ਸਟੀਲਜ਼/ ਕ੍ਰੈਡਿਟ ਵਿਉ ( Steeles/ Credit View) ਲਾਗੇ   ਏਲਡਰੇਡੋ ਪਾਰਕ ਚੋਂ ਬਰਾਮਦ ਹੋਈ ਹੈ।

ਪੀਲ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਅਤੇ  ਇਹ ਹਾਦਸਾ ਕਿਵੇਂ ਵਾਪਰਿਆ, ਇਸ ਗੱਲ ਦਾ ਪਤਾ ਲਗਾਉਣ ਦੀਆਂ ਕੌਸ਼ਿਸ਼ਾ ਹੋ ਰਹੀਆ ਹਨ। ਨੌਜਵਾਨ ਦਾ ਪੰਜਾਬ ਤੋ ਪਿਛੋਕੜ  ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾਂ ਦੱਸਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਬਹੁਤ ਵਾਰੀ ਦੱਸਣ ਦੇ ਬਾਵਜੂਦ ਵੀ ਡੂੰਘੇ ਪਾਣੀਆ ਤੋਂ ਬਚਾਅ ਪ੍ਰਤੀ ਅਣਗਹਿਲੀ ਵਰਤਣ ਦੀਆ ਘਟਨਾਵਾ ਇੱਥੇ ਆਮ ਵਾਪਰਦੀਆਂ ਰਹਿੰਦੀਆਂ ਹਨ ਜਿਸ ਕਾਰਨ ਕੈਨੇਡਾ ਚ ਪੜਨ ਆਏ ਵਿਦਿਆਰਥੀਆ ਦੀਆਂ ਹਰ ਸਾਲ ਦਰਜਨਾਂ ਦੇ ਕਰੀਬ ਮੌਤਾਂ ਪਾਣੀ ਚ’ ਡੁੱਬ ਜਾਣ ਕਾਰਨ ਹੋ ਜਾਂਦੀਆ ਹਨ।