ਗੈਰਕਾਨੂਨੀ ਹਥਿਆਰਾਂ ਅਤੇ ਨਸ਼ੇ ਸਮੇਤ ਤਿੰਨ ਨੋਜਵਾਨ ਪੰਜਾਬੀ ਗ੍ਰਿਫਤਾਰ 

ਗੈਰਕਾਨੂਨੀ ਹਥਿਆਰਾਂ ਅਤੇ ਨਸ਼ੇ ਸਮੇਤ ਤਿੰਨ ਨੋਜਵਾਨ ਪੰਜਾਬੀ ਗ੍ਰਿਫਤਾਰ 

ਅੰਮ੍ਰਿਤਸਰ ਟਾਈਮਜ਼

ਨਿਊਯਾਰਕ/ ਬਰੈਂਪਟਨ,14 ਮਈ (ਰਾਜ ਗੋਗਨਾ/ ਕੁਲਤਰਨ ਪਧਿਆਣਾ)—ਬਰੈਂਪਟਨ ਕੈਨੇਡਾ  ਚ ਗੈਰ-ਕਾਨੂਨੀ ਹਥਿਆਰਾ ਅਤੇ ਨਸ਼ਿਆ ਸਮੇਤ ਤਿੰਨ ਜਣਿਆ ਨੂੰ ਪੀਲ ਪੁਲਿਸ ਵੱਲੋ ਗ੍ਰਿਫਤਾਰ ਅਤੇ ਚਾਰਜ਼ ਕੀਤਾ ਗਿਆ ਹੈ। ਸ਼ੁਕਰਵਾਰ 13 ਮਈ ਵਾਲੇ ਦਿਨ ਪੀਲ ਪੁਲਿਸ ਵੱਲੋ ਬਰੈਂਪਟਨ ਦੇ ਚਿੰਗੁਆਕੌਸੀ ਅਤੇ ਸਟੀਲਜ਼ (Chinguacousy Road and Steeles Avenue West) ਵਿਖੇ ਇੱਕ ਰਿਹਾਇਸ਼ ਤੇ ਛਾਪਾ ਮਾਰਿਆ ਗਿਆ ਸੀ ਜਿੱਥੇ ਇਹ ਬਰਾਮਦਗੀ ਕੀਤੀ ਗਈ ਹੈ। ਇਸ ਛਾਪੇ ਚ ਗੈਰ- ਕਾਨੂੰਨੀ ਹਥਿਆਰ ਅਤੇ ਨਸ਼ੇ ਬਰਾਮਦ ਹੋਏ ਹਨ। ਇਸ ਮਾਮਲੇ ਚ ਪੀਲ ਪੁਲਿਸ ਵੱਲੋ ਬਰੈਂਪਟਨ ਦੇ 20 ਸਾਲਾਂ ਕੁਲਦੀਪ ਸਿੰਘ,21 ਸਾਲਾਂ ਸਹਿਜਜੋਤ ਸਿੰਘ ਅਤੇ 22 ਸਾਲਾਂ ਤਰਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਨਾ ਦੀਆਂ ਪੇਸ਼ੀਆ ਆਉਣ ਵਾਲੇ ਸਮੇਂ ਦੌਰਾਨ ਬਰੈਂਪਟਨ ਦੀ ਕਚਿਹਰੀ ਚ ਪੈੰਦੀਆ ਰਹਿਣਗੀਆਂ।