ਕੈਨੇਡਾ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ

ਕੈਨੇਡਾ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਿਊਯਾਰਕ/ ਮਿਸੀਸਾਗਾ, 17 ਫਰਵਰੀ (ਰਾਜ ਗੋਗਨਾ/ ਕੁਲਤਰਨ ਪਧਿਆਣਾ)- ਬੀਤੇਂ ਦਿਨ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਦੇ ਇਕ ਰਾਮ ਮੰਦਿਰ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰ  ਇਸਤੋਂ ਪਹਿਲਾ ਕਰੀਬ 2 ਕੁ ਹਫ਼ਤੇ ਪਹਿਲਾਂ ਬਰੈਂਪਟਨ ਸ਼ਹਿਰ 'ਚ ਸਥਿੱਤ ਗੌਰੀ ਸ਼ੰਕਰ ਨਾਂ ਦੇ ਮੰਦਿਰ ਵਿੱਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਇਹੋ ਜਿਹੀਆ ਵਾਰਦਾਤਾ ਪਿਛਲੇ ਸਮੇਂ ਦੌਰਾਨ ਮੰਦਰਾਂ ਵਿੱਚ  ਇਹ ਨਫਰਤ ਦਾ ਮਾਮਲਾ ਕਾਫੀ ਵਧਿਆ ਹੈ ਜਦੋ ਖਾਸਕਰ ਜਦੋਂ ਕੈਨੇਡਾ ਵਿੱ ਚ ਖਾਲਿਸਤਾਨ ਰੈਫ਼ਰੰਡਮ ਦੀ ਗੱਲ ਸ਼ੁਰੂ ਹੋਈ ਹੈ । ਇੰਨਾ ਵਾਰਦਾਤਾ ਦੇ ਪਿਛੇ ਕੋਣ ਹਨ ਹਾਲੇ ਤੱਕ ਪੁਲਿਸ ਵੀ  ਪਤਾ ਲਗਾਉਣ ਚ ਨਾਕਾਮ ਰਹੀ ਹੈ। ਕੈਨੇਡਾ ਦੀ ਫ਼ੌਰਨ ਅਫੇਅਰਜ਼ ਮਨਿਸਟਰ ਮੈਲਿਨੀ ਜੌਲੀ ਨੇ ਇਸ ਸਬੰਧ ਵਿੱਚ ਕਿਹਾ ਹੈ ਕਿ ਮੰਦਿਰਾਂ ਵਿੱਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਬੰਦ ਹੋਣੀਆਂ ਚਾਹੀਦੀਆਂ ਹਨ। ਪੁਲਿਸ ਅਤੇ ਖੁਫੀਆ ਏਜੰਸੀਆ ਨੂੰ ਇੰਨਾ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆ ਤੱਕ ਜਲਦ ਪਹੁੰਚਣ ਦੀ ਲੋੜ ਹੈ ਤਾਂਕਿ ਨਫਰਤ ਫੈਲਾਉਣ ਵਾਲੇ ਦੋਸ਼ੀ ਤੁਰੰਤ ਸਲਾਖਾ ਦੇ ਪਿਛੇ ਹੋਣੇ ਚਾਹੀਦੇ ਹਨ।