ਕੈਨੇਡਾ ਸਰਕਾਰ ਨੇ ਕੋਰੋਨਾਵਾਇਰਸ ਖਿਲਾਫ ਲੜਾਈ ਵਿਚ ਫੜ੍ਹੀ ਆਪਣੇ ਵਸ਼ਿੰਦਿਆਂ ਦੀ ਬਾਂਹ

ਓਟਾਵਾ: ਮਹਾਂਮਾਰੀ ਕੋਰੋਨਾਵਾਇਰਸ ਕਾਰਨ ਕੈਨੇਡਾ ਵਿਚ ਠੱਪ ਹੋਈ ਜ਼ਿੰਦਗੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਵਿਚ ਉਹਨਾਂ ਦੇ ਨਾਲ ਖੜ੍ਹਨ ਲਈ ਕੈਨੇਡਾ ਸਰਕਾਰ ਨੇ ਕੁੱਝ ਅਹਿਮ ਐਲਾਨ ਕੀਤੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਕੈਨੇਡਾ ਦੇ ਕਾਮਿਆਂ ਅਤੇ ਕਾਰੋਬਾਰਾਂ ਲਈ ਵਧੇਰੀ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। 

ਕੈਨੇਡਾ ਸਰਕਾਰ ਵੱਲੋਂ ਠੱਪ ਹੋਈ ਵਪਾਰਕ ਅਤੇ ਆਮ ਜ਼ਿੰਦਗੀ ਵਿਚ ਆਰਥਿਕਤਾ ਅਤੇ ਸਾਰੇ ਕੈਨੇਡੀਅਨਾਂ ਦੀ ਸਿਹਤ, ਸੁਰੱਖਿਆ ਅਤੇ ਨੌਕਰੀਆਂ ਦੀ ਰੱਖਿਆ ਲਈ ਸਖਤ ਅਤੇ ਤੇਜ਼ ਕਾਰਵਾਈ ਕਰ ਰਹੀ ਹੈ।

ਪ੍ਰਧਾਨ ਮੰਤਰੀ, ਜਸਟਿਨ ਟਰੂਡੋ, ਨੇ ਅਰਥਚਾਰੇ ਨੂੰ ਸਥਿਰ ਕਰਨ ਅਤੇ ਇਸ ਚੁਣੌਤੀਪੂਰਨ ਦੌਰ ਦੇ ਪ੍ਰਭਾਵਾਂ ਤੋਂ ਪ੍ਰਭਾਵਤ ਕੈਨੇਡੀਅਨਾਂ ਦੀ ਸਹਾਇਤਾ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਸਰਕਾਰ ਨੇ 27 ਬਿਲੀਅਨ ਤੱਕ ਦੀ ਸਿੱਧੀ ਮਦਦ, ਕਈ ਤਰ੍ਹਾਂ ਦੀਆਂ ਟੈਕਸ ਛੋਟਾਂ ਦਾ ਐਲਾਨ ਕੀਤਾ ਹੈ। ਇਸ ਲਈ ਕੁੱਲ 82 ਮਿਲੀਅਨ ਡਾਲਰ ਦਾ ਖਰਚ ਮੰਨਿਆ ਜਾ ਰਿਹਾ ਹੈ ਜੋ ਕੈਨੇਡਾ ਦੀ ਜੀਡੀਪੀ ਦਾ 3 ਫੀਸਦੀ ਬਣਦਾ ਹੈ। ਇਸ ਮਦਦ ਨਾਲ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਲੋਕਾਂ ਨੂੰ ਆਪਣੇ ਘਰਾਂ ਦਾ ਕਿਰਾਇਆ ਅਤੇ ਖਾਣ ਪੀਣ ਦੀਆਂ ਵਸਤਾਂ ਪੂਰੀਆਂ ਕਰਨ ਵਿਚ ਸਮੱਸਿਆ ਨਾ ਆਵੇ। 

ਇਹਨਾਂ ਮਦਦਾਂ ਤੋਂ ਇਲਾਵਾ ਕੈਨੇਡਾ ਸਰਕਾਰ ਨੇ 1 ਬਿਲੀਅਨ ਡਾਲਰ ਦਾ ਕੋਵਿਡ-19 ਰਿਸਪਾਂਸ ਫੰਡ ਵੀ ਮਨਜ਼ੂਰ ਕੀਤਾ ਹੈ ਜਿਸ ਰਾਹੀਂ ਸਿਹਤ ਸੇਵਾਵਾਂ ਪੂਰੀਆਂ ਕਰਨ ਲਈ ਸੂਬਿਆਂ ਨੂੰ ਫੰਡ ਮੁਹੱਈਆ ਕਰਵਾਇਆ ਜਾਵੇਗਾ। 

ਕੈਨੇਡਾ ਸਰਕਾਰ ਵੱਲੋਂ ਕੀਤੇ ਗਏ ਇਹਨਾਂ ਫੈਂਸਲਿਆਂ ਸਬੰਧੀ ਪੰਜਾਬੀ ਵਿਚ ਜਾਰੀ ਕੀਤਾ ਗਿਆ ਸੁਨੇਹਾ ਤੁਸੀਂ ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹ ਸਕਦੇ ਹੋ: 
https://docs.google.com/viewer?url=https://www.amritsartimes.com/uploads/epaper/PM_NR_COVID19_Stimulus_PUN_5e72f6690c862.pdf