ਬਾਰਡਰ ਗਸ਼ਤ ਦੋਰਾਨ ਅਧਿਕਾਰੀਆਂ ਨੂੰ  ਟੈਕਸਾਸ ਸੂਬੇ ਦੇ ਰੀਓ ਗ੍ਰਾਂਡੇ ਵਿੱਚ 8 ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ

ਬਾਰਡਰ ਗਸ਼ਤ ਦੋਰਾਨ ਅਧਿਕਾਰੀਆਂ ਨੂੰ  ਟੈਕਸਾਸ ਸੂਬੇ ਦੇ ਰੀਓ ਗ੍ਰਾਂਡੇ ਵਿੱਚ 8 ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ

ਅੰਮ੍ਰਿਤਸਰ ਟਾਈਮਜ਼

ਵਾਸ਼ਿੰਗਟਨ,3 ਸਤੰਬਰ (ਰਾਜ ਗੋਗਨਾ )— ਅਧਿਕਾਰੀਆਂ ਨੇ ਅੱਜ ਸ਼ੁੱਕਰਵਾਰ ਨੂੰ ਦੱਸਿਆ ਕਿ ਟੈਕਸਾਸ ਦੇ ਈਗਲ ਪਾਸ ਦੇ ਨੇੜੇ ਦਰਜਨਾਂ ਲੋਕਾਂ ਨੇ ਅਮਰੀਕਾ ਵਿੱਚ ਖਤਰਨਾਕ ਕਰਾਸਿੰਗ ਦੀ ਕੋਸ਼ਿਸ਼ ਕਰਨ ਤੋਂ ਬਾਅਦ ਰੀਓ ਗ੍ਰਾਂਡੇ ਵਿੱਚ ਘੱਟੋ-ਘੱਟ  8  ਪ੍ਰਵਾਸੀ ਮ੍ਰਿਤਕ ਪਾਏ ਗਏ। ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਤੇ ਮੈਕਸੀਕਨ ਅਧਿਕਾਰੀਆਂ ਨੇ ਬੀਤੇਂ ਦਿਨ ਵੀਰਵਾਰ ਨੂੰ ਭਾਰੀ ਬਾਰਿਸ਼ ਦੇ ਦਿਨਾਂ ਤੋਂ ਬਾਅਦ ਦਰਿਆ ਪਾਰ ਕਰਕੇ ਅਮਰੀਕਾ ਵਿੱਚ ਦਾਖਿਲ ਹੋਣ ਵਾਲੇ ਲੋਕਾਂ ਦੇ ਇੱਕ ਵੱਡੇ ਇਕੱਠ  ਨੂੰ ਦਾਖਿਲ ਹੋਣ ਲਈ ਰੋਕਿਆ, ਅਤੇ ਜਦੋ ਗਸ਼ਤ ਅਧਿਕਾਰੀਆਂ ਨੇ ਖੋਜ ਕੀਤੀ ਤਾਂ , ਯੂਐਸ ਅਧਿਕਾਰੀਆਂ ਨੇ 6 ਲਾਸ਼ਾਂ ਬਰਾਮਦ ਕੀਤੀਆਂ, ਜਦੋਂ ਕਿ ਮੈਕਸੀਕਨ ਟੀਮਾਂ ਨੇ 2 ਬਰਾਮਦ ਕੀਤੀਆਂ ।

ਏਜੰਸੀ ਨੇ ਕਿਹਾ ਕਿ ਅਮਰੀਕੀ ਅਮਲੇ ਨੇ ਨਦੀ ਤੋਂ 37 ਹੋਰ ਲੋਕਾਂ ਨੂੰ ਬਚਾਇਆ ਅਤੇ 16 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਜਦੋਂ ਕਿ ਮੈਕਸੀਕਨ ਅਧਿਕਾਰੀਆਂ ਨੇ 39 ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ। ਸੀਬੀਪੀ ਨੇ ਕਿਹਾ ਕਿ ਸਰਹੱਦ ਦੇ ਦੋਵਾਂ ਪਾਸਿਆਂ ਦੇ ਅਧਿਕਾਰੀ ਕਿਸੇ ਵੀ ਸੰਭਾਵਿਤ ਪੀੜਤਾਂ ਦੀ ਭਾਲ ਜਾਰੀ ਰੱਖਦੇ ਹਨ। ਅਧਿਕਾਰੀਆ ਨੇ ਇਹ ਨਹੀਂ ਦੱਸਿਆ ਕਿ ਪ੍ਰਵਾਸੀ ਕਿਹੜੇ ਕਿਹੜੇ ਦੇਸ਼ ਜਾਂ ਦੇਸ਼ਾਂ ਦੇ ਸਨ ਅਤੇ ਬਚਾਅ ਜਾਂ ਖੋਜ ਬਾਰੇ ਕੋਈ ਵਾਧੂ ਜਾਣਕਾਰੀ ਨਹੀਂ ਦਿੱਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਰਡਰ ਪੈਟਰੋਲ ਦਾ ਡੇਲ ਰੀਓ ਸੈਕਟਰ, ਜਿਸ ਵਿੱਚ ਈਗਲ ਪਾਸ ਸ਼ਾਮਲ ਹੈ, ਹੁਣ ਗੈਰ-ਕਾਨੂੰਨੀ ਕਰਾਸਿੰਗ ਲਈ ਬੜੀ ਤੇਜ਼ੀ ਨਾਲ ਸਭ ਤੋਂ ਵਿਅਸਤ ਗਲਿਆਰਾ ਬਣਦਾ ਜਾ ਰਿਹਾ ਹੈ।