ਇੰਡੋਨੇਸ਼ੀਆ ’ਚ ਕਿਸ਼ਤੀ ਡੁੱਬਣ ਕਾਰਨ 17 ਮੌਤਾਂ, 39 ਯਾਤਰੀ ਸੁਰੱਖਿਅਤ ਕੱਢੇ

ਇੰਡੋਨੇਸ਼ੀਆ ’ਚ ਕਿਸ਼ਤੀ ਡੁੱਬਣ ਕਾਰਨ 17 ਮੌਤਾਂ, 39 ਯਾਤਰੀ ਸੁਰੱਖਿਅਤ ਕੱਢੇ

ਚੰਡੀਗੜ੍ਹ: ਇੰਡੋਨੇਸ਼ੀਆ 'ਚ ਹੋਏ ਇਕ ਸਮੁੰਦਰੀ ਹਾਦਸੇ 'ਚ ਜਾਵਾ-ਦੀਪ 'ਤੇ ਇਕ ਯਾਤਰੀਆਂ ਦੀ ਕਿਸ਼ਤੀ ਡੁੱਬਣ ਕਾਰਨ ਘਟੋ ਘੱਟ 17 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੂਰਬੀ ਜਾਵਾ ਪੁਲਿਸ ਦੇ ਬੁਲਾਰੇ ਫ਼੍ਰੈਂਸ ਮੰਗੇਰਾ ਨੇ ਦਸਿਆ ਕਿ ਮਦੁਰਾ-ਦੀਪ ਕੋਲ ਸੋਮਵਾਰ ਨੂੰ ਜਦੋਂ ਸਮਰਥਾ ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟੀ ਤਾਂ ਉਸ ਚ ਲਗਭਗ 50 ਲੋਕ ਸਵਾਰ ਸਨ।

ਲੋਕਾਂ ਦੀ ਭਾਲ 'ਚ ਲੱਗੇ ਬਚਾਅ ਦਲਾਂ ਨੇ ਮੰਗਲਵਾਰ ਸਵੇਰ 13 ਲਾਸ਼ਾਂ ਨੂੰ ਲੱਭ ਲਿਆ ਜਿਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ। 39 ਜਿਊਂਦੇ ਲੋਕਾਂ ਨੂੰ ਬਚਾਇਆ ਗਿਆ ਹੈ। ਬਚਾਅ ਦਲ ਘੱਟੋ ਘੱਟ 3 ਲੋਕਾਂ ਦੀ ਭਾਲ ਕਰ ਰਿਹਾ ਹੈ ਜਿਹੜੇ ਹੁਣ ਵੀ ਲਾਪਤਾ ਹਨ।

ਕੌਮੀ ਖੋਜ ਤੇ ਬਚਾਅ ਏਜੰਸੀ (ਬਸਰਨਾਸ) ਨੇ ਸਮਾਚਾਰ ਏਜੰਸੀ ਨੂੰ ਦਸਿਆ ਕਿ ਕਿਸ਼ਤੀ ਰਾਸ-ਦੀਪ ਤੋਂ ਸੁਮੈਨੈਪ ਬੰਦਰਗਾਹ ਜਾ ਰਹੀ ਸੀ ਅਤੇ ਖਰਾਬ ਮੌਸਮ ਕਾਰਨ ਡੁੱਬ ਗਈ। ਉਨ੍ਹਾਂ ਕਿਹਾ ਕਿ ਕਿਸ਼ਤੀ ਦੀ ਵਰਤੋਂ ਰੋਜ਼ਾਨਾ ਖਦਾਨ ਮਜ਼ਦੂਰ ਕਰਿਆ ਕਰਦੇ ਹਨ ਜਿਹੜੇ ਆਪਣੇ ਕੰਮ ਦੇ ਚੱਕਰ 'ਚ ਦੋਨਾਂ ਦੀਪਾਂ ਵਿਚਾਲੇ ਯਾਤਰਾ ਕਰਦੇ ਹਨ।