ਦੀਪ ਸਿੱਧੂ ਦੇ ਜਨਮ ਦਿਨ 'ਤੇ ਨੌਜਵਾਨਾਂ ਵੱਲੋਂ ਲਗਾਏ ਗਏ ਖੂਨ ਦਾਨ ਕੈਂਪ 

ਦੀਪ ਸਿੱਧੂ ਦੇ ਜਨਮ ਦਿਨ 'ਤੇ ਨੌਜਵਾਨਾਂ ਵੱਲੋਂ ਲਗਾਏ ਗਏ ਖੂਨ ਦਾਨ ਕੈਂਪ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ:  ਦੀਪ ਸਿੱਧੂ ਦੇ ਜਨਮ ਦਿਨ ਉੱਤੇ 90 ਜਗ੍ਹਾ ਖੂਨ ਦਾਨ ਕੈਂਪ ਲਗਾਏ ਗਏ ਜਿਸ ਵਿਚ ਮੁਕਤਸਰ, ਨਵਾਂਸ਼ਹਿਰ, ਮੋਗਾ, ਮੁਹਾਲੀ, ਅੰਮ੍ਰਿਤਸਰ, ਜ਼ੀਰਕਪੁਰ ਤੋਂ ਇਲਾਵਾ ਹੋਰ ਅਨੇਕਾਂ ਜਗ੍ਹਾ ਉੱਤੇ ਖ਼ੂਨਦਾਨ ਕੈਂਪ ਨੌਜੁਆਨਾਂ ਵੱਲੋਂ ਲਗਾਏ ਗਏ।

ਖ਼ਬਰ ਛਪਣ ਤਕ ਮਿਲੀ ਜਾਣਕਾਰੀ ਦੇ ਅਨੁਸਾਰ ਨਵਾਂਸ਼ਹਿਰ ਦੇ ਪਿੰਡ ਬਘੋਰਾ ਵਿੱਚ 200 ਯੂਨਿਟ ਤੋਂ ਉਪਰ ਖ਼ੂਨ ਆ ਗਿਆ ਸੀ, ਪਰ ਅਜੇ ਵੀ ਨੌਜਵਾਨਾਂ ਦੀਆਂ ਲੰਬੀਆਂ ਕਤਾਰਾਂ  ਖ਼ੂਨਦਾਨ ਦੇ ਲਈ ਲੱਗੀਆਂ ਹੋਈਆਂ ਹਨ ।

ਨੌਜਵਾਨਾਂ ਨਾਲ ਕੀਤੀ ਗੱਲਬਾਤ ਰਾਹੀਂ ਪਤਾ ਚੱਲਿਆ ਹੈ ਕਿ ਉਨ੍ਹਾਂ ਵਿੱਚ ਇਸ ਗੱਲ ਦਾ ਬਹੁਤ ਹੀ ਜ਼ਿਆਦਾ ਰੋਸ ਹੈ ਕੀ ਦੀਪ ਸਿੱਧੂ ਦੀ ਜ਼ਮਾਨਤ ਹੋ ਜਾਣੀ ਚਾਹੀਦੀ ਸੀ ।ਪਰ ਦੇਸ਼ ਵਿੱਚ ਸਿਆਸਤ ਹੋਣ ਦੇ ਕਾਰਨ ਅਜਿਹਾ ਨਾ ਹੋ ਸਕਿਆ ।ਦੀਪ ਸਿੱਧੂ ਲਈ  ਨੌਜਵਾਨ ਸ਼ਕਤੀ ਦਾ ਇਕੱਠ  ਇਸ ਗੱਲ ਨੂੰ ਸਪਸ਼ਟ ਕਰਦਾ ਹੈ ਕਿ ਉਹ  ਦਾ ਦੀਪ ਸਿੱਧੂ ਨਾਲ  ਅੱਜ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਏ ਹਨ.


  ਦੱਸਣਯੋਗ ਹੈ ਕਿ ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 ਨੂੰ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਹੋਇਆ। ਸ਼ੁਰੂਆਤੀ ਪੜ੍ਹਾਈ ਪੰਜਾਬ ਵਿੱਚ ਹੋਈ। ਉਸ ਤੋਂ ਬਾਅਦ ਉਹਨਾਂ ਨੇ ਲਾਅ ਦੀ ਡਿਗਰੀ ਹਾਸਲ ਕੀਤੀ। ਕੁਝ ਸਮੇਂ ਲਈ ਉਹ 'ਕਿੰਗਫ਼ਿਸ਼ਰ ਮਾਡਲ ਹੰਟ' ਤੇ 'ਗਰੇਸਿੰਮ ਮਿਸਟਰ ਇੰਡੀਆ ਕਾਂਪੀਟਿਸ਼ਨ ਜਿੱਤਿਆ ਅਤੇ ਮਾਡਲਿੰਗ ਲਾਈਨ ਵਿੱਚ ਚਲਾ ਗਿਆ।

ਹਾਲਾਂਕਿ ਮਾਡਲਿੰਗ ਵਿੱਚ ਸਿੱਧੂ ਨੂੰ ਕਾਮਯਾਬੀ ਨਹੀ ਮਿਲੀ ਤੇ ਵਾਪਸ ਲਾਅ ਫ਼ਿਲਡ ਵਿੱਚ ਹੀ ਆ ਗਿਆ। ਇਸ ਦੌਰਾਨ ਬ੍ਰਿਟਿਸ਼ ਫ਼ਰਮ 'ਹੈਂਮਡਜ਼' ਦੇ ਨਾਲ ਕੰਮ ਕਰਦੇ ਹੋਏ 'ਡਿਜ਼ਨੀ','ਸੋਨੀ ਪਿਕਚਰਜ਼' ਅਤੇ  'ਬਾਲਾਜੀ ਟੈਲੀਫ਼ਿਲਮਜ਼' ਵਿੱਚ ਲੀਗਲ ਹੈੱਡ ਦੇ ਤੌਰ ਤੇ ਕੰਮ ਕੀਤਾ। ਇਸ ਦੇ ਨਾਲ ਹੀ ਐਕਟਿੰਗ ਦੀ ਸ਼ੁਰੂਆਤ ਪੰਜਾਬੀ ਫ਼ਿਲਮਾਂ ਦੇ ਵਿੱਚ ਕੀਤੀ।