ਬਾਬਾ ਜੀਵਨ ਸਿੰੰਘ ਜੀ ਸ਼ਹੀਦ ਦੇ ਪਵਨ ਜਨਮ ਦਿਹਾੜੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਧਾਰਮਿਕ ਨਗਰ ਕੀਰਤਨ ਅਤੇ ਸਮਾਗਮ 3 ਸਿਤੰਬਰ ਨੂੰ

ਸ਼ਿਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸਰਬ ਸਮਾਜ ਭਲਾਈ ਸੰਸਥਾ (ਰਜਿਃ) ਪੰਜਾਬ ਵੱਲੋਂ ਪਵਨ ਇਤਿਹਾਸਿਕ ਗੁਰਦੁੁੁੁਆਰਾ ਤਪ ਅਸਥਾਨ ਸਾਹਿਬ ਸ਼ੀ੍ ਅਨੰਦਪੁੁਰ ਸਾਹਿਬ ਦੀ ਛੱਤਰ ਛਾਇਆ ਹੇੇਠ ਅਤੇ ਧਰਮਕੋੋਟ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਪਰਮ ਪੂਜਨੀਕ ਸੰਤ ਸ਼ਿਰੋਮਣੀ ਜਰਨੈੈਲ ਸਿੰਘ ਭਾਈ ਜੈਤਾ ਜੀ ਬਾਬਾ ਜੀਵਨ ਸਿੰੰਘ ਜੀ ਸ਼ਹੀਦ ਦੇ ਪਵਨ ਜਨਮ ਦਿਹਾੜੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਧਾਰਮਿਕ ਨਗਰ ਕੀਰਤਨ ਅਤੇ ਸਮਾਗਮ 3 ਸਿਤੰਬਰ ਨੂੰ ਗੁਰਦੁਆਰਾ ਸਾਹਿਬ ਕਮਾਲ ਕੇੇ ਖੁਰਦ (ਮੋਗਾ)  ਵਿਖੇ ਕਰਵਾਇਆ ਜਾ ਰਿਹਾ ਹੈ  !
ਜਿਸ ਦਾ ਪੋਸਟਰ  ਸ਼ਿਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਸਰਬ ਸਮਾਜ ਭਲਾਈ ਸੰਸਥਾ (ਰਜਿਃ) ਪੰਜਾਬ ਦੇ ਅਹੁੁੁਦੇਦਾਰ ਗੁਲਜਾਰ ਸਿੰੰਘ , ਗੁਰਚਰਨ ਸਿੰੰਘ , ਜਗਤਾਰ ਸਿੰਘ ਭੱਟੀ,ਦਵਿੰਦਰ ਸਿੰੰਘ ਕੈਲਾ,ਬਾਬਾ ਜਗੀਰ ਸਿੰੰਘ,ਡਾਃ ਸਤਨਾਮ ਸਿੰੰਘ ਅਤੇ ਹੋਰ ਮੁੱਖ ਸ਼ਖਸੀਅਤਾ ਨੇੇ ਜਾਰੀ ਕੀਤਾ !
ਇਸ ਮੌਕੇ ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਵਿੱਚ  ਮਹਾਨ ਕੀਰਤਨੀ ਅਤੇ ਕਥਾ ਵਾਚਕ ਬਾਬਾ ਮੰਗਾ ਸਿੰਘ (ਹਜ਼ੂਰ ਸਾਹਿਬ ਵਾਲੇ),ਸੰਤ ਬਾਬਾ ਇਕਬਾਲ ਸਿੰਘ (ਜੀਂਂਦੜੇ ਵਾਲੇ),ਬਾਬਾ ਜਗਦੇਵ ਸਿੰਘ (ਨਿਰਮਲ ਕੁਟੀਆ ਵਾਲੇ),ਬਾਬਾ ਭੋਲਾ ਸਿੰਘ (ਬੱਡੂਵਾਲ ਵਾਲੇ),ਬਾਬਾ ਅਮਰਜੀਤ ਸਿੰਘ (ਨਾਨਕਸਰ ਧਰਮਕੋਟ ਵਾਲੇ),ਬਾਬਾ ਪਵਨਦੀਪ ਸਿੰਘ (ਕੜਿਆਲ ਵਾਲੇ) ਅਤੇ ਗਿਆਨੀ ਭੁਪਿੰਦਰ ਸਿੰਘ ਜੀ ਹਾਜ਼ਰੀ ਭਰਨਗੇ।
ਉਨ੍ਹਾਂ ਦੱਸਿਆ ਕਿ ਬਾਬਾ ਜੀਵਨ ਸਿੰੰਘ ਜੀ ਸ਼ਹੀਦ ਦੇ ਪਵਨ ਜਨਮ ਦਿਹਾੜੇ ਅਤੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪਰਕਾਸ਼ ਪੁਰਬ ਨਾਲ ਸਜਾਏ ਨਗਰ ਕੀਰਤਨ ਦਾ ਅਨੰਦਪੁਰ ਸਾਹਿਬ ਪਹੁੰਚਣ 'ਤੇ ਸ਼ਰਧਾ ਅਤੇ ਧੂਮਧਾਮ ਨਾਲ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਨਗਰ ਕੀਰਤਨ ਦੌਰਾਨ ਵੱਖ-ਵੱਖ ਗੁਰੂਘਰਾਂ ਵਿਚੋਂ ਹੁੰਦੇ ਹੋਏ 4 ਸਿਤੰਬਰ ਨੂੰ ਗੁਰਦੁਆਰਾ ਤਪ ਅਸਥਾਨ ਸਾਹਿਬ ਅਨੰਦਪੁਰ ਸਾਹਿਬ ਪਹੁੰਚੇਗਾ। ਉਨ੍ਹਾਂ ਨੂੰ ਨਗਰ ਕੀਰਤਨ ਨਾਲ ਪਹੁੰਚੀਆਂ ਸੰਗਤਾਂ ਦੀ ਸੇਵਾ ਕਰਨ ਦੀਆਂ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ।ਇਸ ਨਗਰ ਕੀਰਤਨ ਨੂੰ ਲੈ ਕੇ ਇਲਾਕੇ ਦੀ ਸੰਗਤ ਵਿਚ ਭਾਰੀ ਉਤਸ਼ਾਹ ਹੈ।