ਸੰਦੀਪ ਬਿਸ਼ਨੋਈ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ
ਅੰਮ੍ਰਿਤਸਰ ਟਾਈਮਜ਼
ਮਾਨਸਾ-ਖ਼ਤਰਨਾਕ ਅਪਰਾਧੀ ਸੰਦੀਪ ਬਿਸ਼ਨੋਈ ਦੀ ਹੱਤਿਆ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗੈਂਗ ਨੇ ਲੈ ਲਈ ਹੈ ।ਦੱਸ ਦੇਈਏ ਬੀਤੇ ਦਿਨੀਂ ਰਾਜਸਥਾਨ 'ਵਿਚ ਨਿਗੌਰ ਅਦਾਲਤ ਦੇ ਬਾਹਰ ਸੰਦੀਪ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ । ਸੁਲਤਾਨ ਦਵਿੰਦਰ ਬੰਬੀਹਾ ਫੇਸਬੁੱਕ ਅਕਾਊਾਟ 'ਤੇ ਪਾਈ ਪੋਸਟ ਵਿਚ ਆਖਿਆ ਗਿਆ ਹੈ ਕਿ ਸੰਦੀਪ ਦਾ ਕੰਮ ਉਨ੍ਹਾਂ ਦੇ ਸ਼ੇਰ ਭਰਾਵਾਂ ਵਲੋਂ ਕੀਤਾ ਗਿਆ ਹੈ ।ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਦਾ ਵੀ ਇਹੋ ਹਾਲ ਹੋਵੇਗਾ ।ਇਹ ਤਿੰਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਦੋਸ਼ ਵਿਚ ਨਾਮਜ਼ਦ ਹਨ । ਲਾਰੈਂਸ ਤੇ ਜੱਗੂ ਪੰਜਾਬ ਪੁਲਿਸ ਕੋਲ ਰਿਮਾਂਡ 'ਤੇ ਚੱਲ ਰਹੇ ਹਨ ਜਦਕਿ ਗੋਲਡੀ ਬਰਾੜ ਕੈਨੇਡਾ ਵਿਖੇ ਰਹਿ ਰਿਹਾ ਹੈ, ਜਿਸ ਖ਼ਿਲਾਫ਼ ਪਹਿਲਾਂ ਹੀ ਇੰਟਰਪੋਲ ਵਲੋਂ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕਿਆ ਹੈ ।
Comments (0)