ਬਲੋਚਾਂ ਵੱਲੋਂ 'ਖਾਲਿਸਤਾਨ' ਦਾ ਸਮਰਥਨ (ਵੇਖੋ ਵੀਡੀਓ)

ਕੋਇਟਾ: ਪਾਕਿਸਤਾਨ ਦੇ ਪ੍ਰਬੰਧ ਅਧੀਨ ਪੈਂਦੇ ਬਲੋਚਿਸਤਾਨ ਦੀ ਮੂਲ ਬਲੋਚੀ ਕੌਮ ਦੇ ਲੋਕਾਂ ਨੇ ਸਿੱਖ ਕੌਮ ਦੇ ਅਜ਼ਾਦ ਦੇਸ਼ ਖਾਲਿਸਤਾਨ ਦੇ ਹੱਕ ਦਾ ਸਮਰਥਨ ਕੀਤਾ ਹੈ। ਕੋਇਟਾ ਵਿੱਚ ਬਲੋਚੀਆਂ ਦੀ ਜਥੇਬੰਦੀ ਪਾਕਿ ਬਲੋਚ ਯੂਨਿਟੀ ਵੱਲੋਂ ਖਾਲਿਸਤਾਨ ਦੇ ਸਮਰਥਨ ਵਿੱਚ ਅਤੇ ਭਾਰਤ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਖਾਲਿਸਤਾਨ ਦੇ ਸਮਰਥਨ ਵਿੱਚ ਇੱਕ ਕਾਰ ਰੈਲੀ ਵੀ ਕੱਢੀ ਗਈ ਤੇ ਖਾਲਿਸਤਾਨ ਦਾ ਝੰਡਾ ਵੀ ਝੁਲਾਇਆ ਗਿਆ। ਇਸ ਮੌਕੇ ਬਲੌਚੀ ਆਗੂਆਂ ਨੇ ਭਾਰਤ ਵੱਲੋਂ ਬਲੌਚਿਸਤਾਨ ਵਿੱਚ ਆਪਣੀਆਂ ਖੂਫੀਆਂ ਅਜੈਂਸੀਆਂ ਰਾਹੀਂ ਕੀਤੀ ਜਾ ਰਹੀ ਦਖਲਅੰਦਾਜ਼ੀ ਖਿਲਾਫ ਬੋਲਦਿਆਂ ਭਾਰਤੀ ਝੰਡੇ ਨੂੰ ਅੱਗ ਵੀ ਲਾਈ।

ਪਾਕਿ ਬਲੋਚ ਯੂਨਿਟੀ ਵੱਲੋਂ ਕੱਢੀ ਗਈ ਰੈਲੀ ਦਾ ਸ਼ਹਿਰ ਸਿੱਬੀ ਪਹੁੰਚਣ 'ਤੇ ਲੋਕਾਂ ਨੇ ਸਵਾਗਤ ਕੀਤਾ ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਚੇਅਰਮੂਨ ਡਾ. ਜੁੱਮਾ ਖਾਨ ਮਰੀ ਨੇ ਭਾਰਤ ਨੂੰ ਅੱਤਵਾਦੀ ਰਾਜ ਦੱਸਦਿਆਂ ਖਾਲਿਸਤਾਨ ਦੇ ਪੂਰਨ ਸਮਰਥਨ ਦਾ ਐਲਾਨ ਕੀਤਾ। 

ਪਾਰਟੀ ਦੇ ਉੱਪ ਚੇਅਰਮੈਨ ਨੇ ਕਿਹਾ ਕਿ ਭਾਰਤ ਆਪਣੇ ਕੁੱਝ ਖਰੀਦੇ ਹੋਏ ਲੋਕਾਂ ਰਾਹੀਂ ਬਲੋਚਿਸਤਾਨ ਦੀ ਅਲਹਿਦਗੀ ਦਾ ਪ੍ਰੋਪੇਗੰਢਾ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਕੁੱਝ ਲੋਕਾਂ ਨੂੰ ਛੱਡ ਕੇ ਸਮੂਹ ਬਲੋਚੀਆਂ ਨੇ ਇਸ ਪ੍ਰੋਪੇਗੰਢੇ ਨੂੰ ਹਮੇਸ਼ਾ ਰੱਦ ਕੀਤਾ। 

ਇਸ ਮੌਕੇ ਬਰਤਾਨੀਆ ਵਿੱਚ ਰਹਿੰਦੇ ਸਿੱਖ ਅਤੇ ਰੈਫਰੈਂਡਮ 2020 ਮੁਹਿੰਮ ਨਾਲ ਜੁੜੇ ਹੋਏ ਪਰਮਜੀਤ ਸਿੰਘ ਪੰਮਾ ਨੇ ਵੀਡੀਓ ਕਾਨਫਰੰਸਿਗ ਰਾਹੀਂ ਖਾਲਿਸਤਾਨ ਦਾ ਸਮਰਥਨ ਕਰਨ ਲਈ ਬਲੋਚ ਕੌਮ ਦਾ ਧੰਨਵਾਦ ਕੀਤਾ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ