ਮੀਰੀ ਪੀਰੀ ਦੇ ਸੰਕਲਪ ਨੂੰ ਸਮਝਦਿਆਂ ਸਿਖ ਧਰਮ ਦਾ ਸਿਆਸੀਕਰਨ ਰੋਕਣ ਦੀ ਲੋੜ

ਮੀਰੀ ਪੀਰੀ ਦੇ ਸੰਕਲਪ ਨੂੰ ਸਮਝਦਿਆਂ ਸਿਖ ਧਰਮ ਦਾ ਸਿਆਸੀਕਰਨ ਰੋਕਣ ਦੀ ਲੋੜ

ਇਤਿਹਾਸ ਵਿਚ ਮੀਰੀ ਪੀਰੀ ਦੇ ਵੇਰਵੇ ਤਾਂ ਮਿਲਦੇ ਹਨ, ਪਰ ਇਸ ਦੀ ਸਿਧਾਂਤਕ-ਸਥਾਪਨਾ ਹੋਈ ਨਹੀਂ ਮਿਲਦੀ।

ਸਿੱਖ ਧਰਮ ਨੂੰ ਸੰਪੂਰਨ ਜੀਵਨ ਦਾ ਧਰਮ ਸਥਾਪਤ ਕਰਨ ਵਾਸਤੇ ਮੀਰੀ ਪੀਰੀ ਦੀ ਵਰਤੋਂ ਪਰੰਪਰਿਕ ਸੁਰ ਵਿੱਚ ਹੁੰਦੀ ਰਹੀ ਹੈ। ਗੁਰਬਾਣੀ ਵਿੱਚ ‘ਗੁਰ ਪੀਰ’ ਦੇ ਹਵਾਲੇ ਤਾਂ ਮਿਲਦੇ ਹਨ, ਪਰ ਗੁਰ ਮੀਰ ਜਾਂ ਸਿੱਖ-ਮੀਰ ਦੇ ਹਵਾਲੇ ਨਹੀਂ ਮਿਲਦੇ। ਇਸੇ ਕਰਕੇ ਭਾਈ ਕਾਨ੍ਹ ਸਿੰਘ ਨਾਭਾ ਨੇ ਮੀਰੀ ਪੀਰੀ ਦੀ ਸੰਕਲਪੀ ਸਥਾਪਤੀ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਪੀਰ, ਧਰਮ ਦੇ ਅਰਥਾਂ ਵਿੱਚ ਉਸ ਤਰ੍ਹਾਂ ਨਹੀਂ ਵਰਤਿਆ ਗਿਆ ਜਿਵੇਂ ਮੀਰ, ਸਿਆਸਤ (ਬਾਦਸ਼ਾਹਤ) ਦੇ ਅਰਥਾਂ ਵਿੱਚ ਵਰਤਿਆ ਗਿਆ ਪ੍ਰਾਪਤ ਹੈ। ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ‘ਸੱਚਾ ਪਾਤਸ਼ਾਹ’ ਹੋਣ ਦੀ ਸੁਰ ਵਿੱਚ ਮੀਰੀ ਪੀਰੀ ਦੇ ਮਾਲਕ ਸਨ ਅਤੇ ਇਸ ਨੂੰ ਉਸੇ ਤਰ੍ਹਾਂ ਸਮਝਿਆ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ‘ਕਲਗੀਆਂ ਵਾਲਾ’, ‘ਬਾਜਾਂ ਵਾਲਾ’ ਅਤੇ ‘ਨੀਲੇ ਘੋਡ਼ੇ ਵਾਲਾ’ ਸਮਝਦੇ ਹਾਂ। ਮੀਰੀ ਤਾਂ ਸੰਗਯਾ ਹੈ ਅਤੇ ਅਮੀਰੀ ਜਾਂ ਸਰਦਾਰੀ ਦੇ ਅਰਥਾਂ ਵਿੱਚ ਵਰਤੀ ਜਾਂਦੀ ਹੈ। ਜਿਵੇਂ ਪੀਰੀ ਦਾ ਅਰਥ ਧਰਮ ਨਹੀਂ ਹੈ, ਇਸੇ ਤਰ੍ਹਾਂ ਮੀਰੀ ਦਾ ਅਰਥ ਵੀ ਸਿਆਸਤ ਨਹੀਂ ਹੈ। ਭਾਈ ਨੱਥਾ ਅਤੇ ਭਾਈ ਅਬਦੁੱਲਾ ਨੇ ‘ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ....’ ਢਾਡੀ ਸੁਰ ਵਿੱਚ ਬਿਰਤਾਂਤ ਦਾ ਹਿੱਸਾ ਤਾਂ ਹੈ, ਪਰ ਸਿਧਾਂਤ ਨਹੀਂ ਹੈ। ਭਾਈ ਗੁਰਦਾਸ ਨੇ ਵੀ ਮੀਰੀ ਪੀਰੀ ਦੀ ਉਸ ਤਰ੍ਹਾਂ ਪੁਸ਼ਟੀ ਨਹੀਂ ਕੀਤੀ ਜਿਸ ਤਰ੍ਹਾਂ ਇਸ ਵੇਲੇ ਸਿਆਸਤ ਅਤੇ ਧਰਮ ਨੂੰ ਲੈ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ‘‘ਦਲ ਭੰਜਨ ਗੁਰੁ ਸੂਰਮਾ ਬਡ ਜੋਧਾ ਬਹੁ ਪਰਉਕਾਰੀ” (੧:੪੮) ਰਾਹੀਂ ਦੱਸਿਆ ਹੋਇਆ ਹੈ ਕਿ ਜਿਸ ਤਰ੍ਹਾਂ ਪੀਰ ਵਿੱਚ ਮੀਰ ਹੋ ਸਕਦਾ ਹੈ, ਉਸ ਤਰ੍ਹਾਂ ਮੀਰ ਵਿੱਚ ਪੀਰ ਨਹੀਂ ਹੋ ਸਕਦਾ। ਮੀਰੀ ਪੀਰੀ ਦੇ ਹਵਾਲੇ ਨਾਲ ਗੱਲ ਕਰਦਿਆਂ ਇਹ ਧਿਆਨ ਵਿੱਚ ਰਹਿਣਾ ਚਾਹੀਦਾ ਹੈ ਕਿ ਸਿੱਖ ਧਰਮ ਨੇ ਧਰਮ ਦੀ ਅਗਵਾਈ ਵਿੱਚ ਸਿਆਸਤ ਦੇ ਸੰਘਰਸ਼ ਦਾ ਇਤਿਹਾਸ ਸਿਰਜਿਦਿਆਂ ਜਿਹੋ ਜਿਹਾ ਨਾਬਰੀ-ਸੱਭਿਆਚਾਰ ਸਿਰਜਿਆ ਹੋਇਆ ਹੈ, ਉਸੇ ਦੀਆਂ ਪਰਤਾਂ ਮੀਰੀ ਪੀਰੀ ਅਤੇ ਰਾਜ ਕਰੇਗਾ ਖ਼ਾਲਸਾ ਸਮਝੀਆਂ ਜਾਣੀਆਂ ਚਾਹੀਦੀਆਂ ਹਨ। ਸਿਆਸੀ-ਆਤੰਕ ਨਾਲ ਨਜਿੱਠਣ ਲਈ ਲੋਕ-ਉਭਾਰ ਅਤੇ ਲੋਕ-ਉਸਾਰ, ਸਿੱਖ ਧਰਮ ਦਾ ਹਿੱਸਾ ਰਹੇ ਹਨ। ਸਿੱਖਾਂ ਦੀਆਂ ਖਮੀਰੀ-ਵਿਸ਼ੇਸ਼ਤਾਈਆਂ ਸੁਭਾਅ ਅਤੇ ਪ੍ਰਗਟਾਵੇ ਵਿੱਚ ਜਿਸ ਤਰ੍ਹਾਂ ਧਾਰਮਿਕ ਰਹੀਆਂ ਹਨ, ਉਸ ਤਰ੍ਹਾਂ ਸਿਆਸੀ ਕਦੇ ਵੀ ਨਹੀਂ ਰਹੀਆਂ। ਧਰਮ ਵਿੱਚ ਸਿਆਸਤ ਦੇ ਦਖ਼ਲ ਨੂੰ ‘‘ਅੰਤਰ ਪੂਜਾ ਪਡ਼ਹਿ ਕਤੇਬਾ ਸੰਜਮ ਤੁਰਕਾ ਭਾਈ…” ਦੇ ਹਵਾਲੇ ਨਾਲ ਵੇਖੀਏ ਤਾਂ ਧਰਮ ਅਤੇ ਸਿਆਸਤ ਦੀ ਇਕਸੁਰਤਾ ਦੀਆਂ ਸੰਭਾਵਨਾਵਾਂ ਸਥਾਪਤ ਕਰਨੀਆਂ ਔਖੀਆਂ ਹੋ ਜਾਣਗੀਆਂ। ਮੀਰੀ ਪੀਰੀ ਵਰਗੇ ਸਿੱਖ-ਬਿੰਬ, ਜੇ ਪਰੰਪਰਿਕ ਪ੍ਰਸੰਗ ਵਿੱਚ ਸਿਧਾਂਤ ਵਰਗੀ ਭੂਮਿਕਾ ਨਿਭਾਉਂਦੇ ਮਿਲ ਵੀ ਜਾਣ ਤਾਂ ਵੀ ਇਨ੍ਹਾਂ ਨੂੰ ਸਿਧਾਂਤ ਵਰਗੀ ਪ੍ਰਮਾਣਿਕਤਾ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਗੁਰੂ-ਸਿਰਜਤ ਸਿਧਾਂਤਾਂ ਦਾ ਅਮਲ ਜੇ ਪੰਥ-ਸਿਰਜਤ ਵਿਧੀਆਂ ਦੁਆਰਾ ਸਾਹਮਣੇ ਆਉਂਦਾ ਵੀ ਰਿਹਾ ਹੈ ਤਾਂ ਵੀ ਉਸ ਦੀ ਸਿਧਾਂਤ ਨੂੰ ਛਡ਼ੱਪ ਕੇ ਸਿਆਸਤ ਦੇ ਹੱਕ ਵਿੱਚ ਉਲਾਰ ਵਰਤੋਂ ਦੀ ਆਗਿਆ ਨਹੀਂ ਦੇਣੀ ਚਾਹੀਦੀ। ਸਿਆਸਤ ਦੇ ਦਖ਼ਲ ਨਾਲ ਸਿੱਖ-ਸੰਸਥਾਵਾਂ ਦੇ ਪ੍ਰਬੰਧਕਾਂ ਵਾਸਤੇ ਜੋ ਸਥਿਤੀ ਹੋ ਗਈ ਹੈ, ਉਸ ਨਾਲ ਇਹ ਸੱਚ ਸਾਹਮਣੇ ਆ ਗਿਆ ਹੈ ਕਿ ਕਿਸੇ ਵੀ ਕਿਸਮ ਦੀ ਸਿੱਖ-ਸਿਆਸਤ, ਸਿੱਖ-ਸੰਸਥਾਵਾਂ ਨੂੰ ਕਦੇ ਰਾਸ ਨਹੀਂ ਆਈ। ਇਸ ਹਾਲਤ ਵਿੱਚੋਂ ‘‘ਇਤਿਹਾਸਕ ਨਿਆਂ ਸ਼ਾਸਤਰ ਜਾਂ ਧਰਮ ਸ਼ਾਸਤਰ ਦੇ ਨਿਯਮਾਂ ਦੀਆਂ ਸ਼ਰਤਾਂ ਪੂਰੀਆਂ ਕਰਕੇ” ਨਹੀਂ ਨਿਕਲਿਆ ਜਾ ਸਕਦਾ ਕਿਉਂਕਿ ਮਸਲਾ ਧਰਮ ਅਤੇ ਸਿਆਸਤ ਦੇ ਅਪਵਿੱਤਰ ਗੱਠਜੋਡ਼ ਨਾਲ ਜੁਡ਼ਿਆ ਹੋਇਆ ਹੈ। ਇਸ ਗੱਠਜੋਡ਼ ਵਿੱਚ ਸਿੱਖਾਂ ਦੀ ਉਹ ਕੋਮਲ ਮਾਨਸਿਕਤਾ ਸ਼ਾਮਿਲ ਨਹੀਂ ਹੈ, ਜਿਹਡ਼ੀ ਸਰਬੱਤ ਖ਼ਾਲਸਾ ਇਕੱਠ ਵਿੱਚ ਹੁੰਮ ਹੁੰਮਾ ਕੇ ਸ਼ਾਮਿਲ ਹੋਈ ਸੀ। ਉੱਥੇ ਵੀ ਸਟੇਜ ’ਤੇ ਬੈਠੇ ਸਿਆਸਤਦਾਨਾਂ ਅਤੇ ਪੰਡਾਲ ਵਿੱਚ ਬੈਠੇ ਸਿਆਸਤਦਾਨਾਂ ਵਿਚਕਾਰ ਕਸ਼ਮਕਸ਼ ਕਾਰਨ ਨਤੀਜੇ ਸਿੱਖ-ਸੁਰ ਵਿੱਚ ਨਹੀਂ ਨਿਕਲ ਸਕੇ ਸਨ। ਉਹੀ ਕਸ਼ਮਕਸ਼ ਪੰਜ ਪਿਆਰਿਆਂ ਨੂੰ ਲੈ ਕੇ ਆਪਣੀ ਆਪਣੀ ਸਿਆਸਤ ਕਰਨ ਦੇ ਰਾਹ ਪਈ ਹੋਈ ਹੈ। ਇਹ ਠੀਕ ਹੈ ਕਿ ਵਰਤਮਾਨ ਸਥਿਤੀ ਵਿੱਚ ਸਿਆਸੀ ਕਸ਼ਮਕਸ਼ ਨੇ ਅਕਾਲ ਤਖ਼ਤ ਸਾਹਿਬ ਵਾਂਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹਾਸ਼ੀਏ ’ਤੇ ਧੱਕ ਦਿੱਤਾ ਹੈ। ਪੰਜ ਪਿਆਰਿਆਂ ਦਾ ‘ਫ਼ੈਸਲਾ ਅਤੇ ਪ੍ਰੋਗਰਾਮ’ ਵੀ ਇਸ ਸਥਿਤੀ ਵਿੱਚੋਂ ਨਿਕਲਣ ਦੀ ਥਾਂ ਇਸ ਸਥਿਤੀ ਦੀ ਸਿਆਸਤ ਕਰਨ ਵਾਸਤੇ ਹੀ ਸਹਾਇਤਾ ਕਰ ਰਿਹਾ ਹੈ। ਇਸ ਨੂੰ ‘ਜ਼ਰਖੇਜ਼ ਚੇਤਨਾ ਦਾ ਰੂਹਾਨੀ ਇਨਕਲਾਬ’ ਕਹਿਣ ਦੀ ਥਾਂ ਸਿਆਸੀ ਸੁਰ ਵਿੱਚ ਸਿੱਖ ਜਜ਼ਬਿਆਂ ਦਾ ਅਪਹਰਣ ਕਹਿਣਾ ਚਾਹੀਦਾ ਹੈ। ‘ਸੂਖ਼ਮ ਤਰੰਗਾਂ ਵਿੱਚ ਰੂਹਾਨੀ ਇਨਕਲਾਬ ਦੇ ਬੀਜ’ ਬਿਲਕੁਲ ਹੁੰਦੇ ਹਨ, ਪਰ ਇਨ੍ਹਾਂ ਦੇ ਪ੍ਰਗਟਾਵੇ ਨੂੰ ਕਿਸੇ ਕਿਸਮ ਦੀ ਸਿਆਸਤ ਸਦਾ ਹੀ ਰੋਕਦੀ ਰਹੀ ਹੈ। ਕਾਰਨ ਇਹ ਹੈ ਕਿ ਵਰਤਮਾਨ ਵਿੱਚ ਸਿਆਸੀ ਵਰਤਾਰਾ ਆਪਣੀ ਧਾਰਮਿਕ ਪ੍ਰਸੰਗਕਤਾ ਗੁਆ ਕੇ ਹਰ ਕਿਸਮ ਦੀ ਸ਼ੋਸ਼ਣੀ-ਵਿਧੀ ਨੂੰ ਸਿਆਸੀ ਵਿਧੀ ਵਜੋਂ ਵਰਤਦਾ ਆ ਰਿਹਾ ਹੈ। ਇਸ ਦਾ ਸਾਰਿਆਂ ਧਰਮਾਂ ਨੂੰ ਨੁਕਸਾਨ ਹੋ ਰਿਹਾ ਹੈ, ਪਰ ਸਿੱਖ ਧਰਮ ਇਸ ਦਾ ਨਵਾਂ ਨਵਾਂ ਸ਼ਿਕਾਰ ਹੋਇਆ ਹੋਣ ਕਰਕੇ ਅਣਸੁਲਝੇ ਸਵਾਲਾਂ ਵਿੱਚ ਘਿਰਦਾ ਜਾ ਰਿਹਾ ਹੈ। ਜੋ ਕੁਝ ਪੰਜਾਬ ਵਿੱਚ ਵਾਪਰਿਆ ਹੈ, ਉਸ ਦੇ ਜਾਣਕਾਰਾਂ ਨੂੰ ਪਤਾ ਹੈ ਕਿ ਸਾਰੀਆਂ ਸੁੱਚੀਆਂ ਕੋਸ਼ਿਸ਼ਾਂ ਸਿਆਸਤ ਨੇ ਆਪਣੀ ਇੱਛਤ ਲੀਹੇ ਤੁਰਨ ਲਈ ਮਜਬੂਰ ਕਰ ਦਿੱਤੀਆਂ ਹਨ। ਇਸੇ ਵਾਸਤੇ ਜੋ ਕੁਝ ਵੀ ਗੁਰੂ ਦੀ ਭੈਅ ਭਾਵਨੀ ਵਿੱਚੋਂ ਪੈਦਾ ਹੋਇਆ ਜਾਂ ਹੋ ਸਕਦਾ ਜਾਂ ਚਿਤਵਿਆ ਜਾ ਸਕਦਾ ਹੈ, ਉਹ ਵੀ ਸਿਆਸੀ ਮਜਬੂਰੀ ਅਤੇ ਸਿਆਸੀ-ਹਉਮੈ ਨਾਲ ਕਿਸੇ ਨ ਕਿਸੇ ਰੂਪ ਵਿੱਚ ਜੁਡ਼ਿਆ ਹੋਇਆ ਲੱਗਣ ਲੱਗ ਪਿਆ ਹੈ। ਧਾਰਮਿਕ-ਮੁੱਦਿਆਂ ਦੀ ਆਡ਼ ਵਿੱਚ ਸਿੱਖ-ਸਿਆਸਤ ਦੀਆਂ ਸਾਰੀਆਂ ਪਰਤਾਂ ਆਪਣੇ ਆਪਣੇ ਸਿਆਸੀ-ਪੈਂਤਡ਼ਿਆਂ ਨੂੰ ਬਚਾਉਣ ਅਤੇ ਚਮਕਾਉਣ ਵਿੱਚ ਲੱਗੀਆਂ ਹੋਈਆਂ ਹਨ। ਪੰਜ-ਪਿਆਰਿਆਂ ਦੇ ਫ਼ੈਸਲੇ ਨਾਲ ਇੱਕ ਅਣਸੁਲਝਿਆ ਸਵਾਲ ਇਹ ਵੀ ਪੈਦਾ ਹੋ ਗਿਆ ਹੈ ਕਿ ਲਿਆ ਗਿਇਤਿਹਾਸ ਵਿਚ ਮੀਰੀ ਪੀਰੀ ਦੇ ਵੇਰਵੇ ਤਾਂ ਮਿਲਦੇ ਹਨ, ਪਰ ਇਸ ਦੀ ਸਿਧਾਂਤਕ-ਸਥਾਪਨਾ ਹੋਈ ਨਹੀਂ ਮਿਲਦੀ। ਸਿੱਖ ਧਰਮ ਨੂੰ ਸੰਪੂਰਨ ਜੀਵਨ ਦਾ ਧਰਮ ਸਥਾਪਤ ਕਰਨ ਵਾਸਤੇ ਮੀਰੀ ਪੀਰੀ ਦੀ ਵਰਤੋਂ ਪਰੰਪਰਿਕ ਸੁਰ ਵਿੱਚ ਹੁੰਦੀ ਰਹੀ ਹੈ। ਗੁਰਬਾਣੀ ਵਿੱਚ ‘ਗੁਰ ਪੀਰ’ ਦੇ ਹਵਾਲੇ ਤਾਂ ਮਿਲਦੇ ਹਨ, ਪਰ ਗੁਰ ਮੀਰ ਜਾਂ ਸਿੱਖ-ਮੀਰ ਦੇ ਹਵਾਲੇ ਨਹੀਂ ਮਿਲਦੇ। ਇਸੇ ਕਰਕੇ ਭਾਈ ਕਾਨ੍ਹ ਸਿੰਘ ਨਾਭਾ ਨੇ ਮੀਰੀ ਪੀਰੀ ਦੀ ਸੰਕਲਪੀ ਸਥਾਪਤੀ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਪੀਰ, ਧਰਮ ਦੇ ਅਰਥਾਂ ਵਿੱਚ ਉਸ ਤਰ੍ਹਾਂ ਨਹੀਂ ਵਰਤਿਆ ਗਿਆ ਜਿਵੇਂ ਮੀਰ, ਸਿਆਸਤ (ਬਾਦਸ਼ਾਹਤ) ਦੇ ਅਰਥਾਂ ਵਿੱਚ ਵਰਤਿਆ ਗਿਆ ਪ੍ਰਾਪਤ ਹੈ। ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ‘ਸੱਚਾ ਪਾਤਸ਼ਾਹ’ ਹੋਣ ਦੀ ਸੁਰ ਵਿੱਚ ਮੀਰੀ ਪੀਰੀ ਦੇ ਮਾਲਕ ਸਨ ਅਤੇ ਇਸ ਨੂੰ ਉਸੇ ਤਰ੍ਹਾਂ ਸਮਝਿਆ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ‘ਕਲਗੀਆਂ ਵਾਲਾ’, ‘ਬਾਜਾਂ ਵਾਲਾ’ ਅਤੇ ‘ਨੀਲੇ ਘੋਡ਼ੇ ਵਾਲਾ’ ਸਮਝਦੇ ਹਾਂ। ਮੀਰੀ ਤਾਂ ਸੰਗਯਾ ਹੈ ਅਤੇ ਅਮੀਰੀ ਜਾਂ ਸਰਦਾਰੀ ਦੇ ਅਰਥਾਂ ਵਿੱਚ ਵਰਤੀ ਜਾਂਦੀ ਹੈ। ਜਿਵੇਂ ਪੀਰੀ ਦਾ ਅਰਥ ਧਰਮ ਨਹੀਂ ਹੈ, ਇਸੇ ਤਰ੍ਹਾਂ ਮੀਰੀ ਦਾ ਅਰਥ ਵੀ ਸਿਆਸਤ ਨਹੀਂ ਹੈ। ਭਾਈ ਨੱਥਾ ਅਤੇ ਭਾਈ ਅਬਦੁੱਲਾ ਨੇ ‘ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ....’ ਢਾਡੀ ਸੁਰ ਵਿੱਚ ਬਿਰਤਾਂਤ ਦਾ ਹਿੱਸਾ ਤਾਂ ਹੈ, ਪਰ ਸਿਧਾਂਤ ਨਹੀਂ ਹੈ। ਭਾਈ ਗੁਰਦਾਸ ਨੇ ਵੀ ਮੀਰੀ ਪੀਰੀ ਦੀ ਉਸ ਤਰ੍ਹਾਂ ਪੁਸ਼ਟੀ ਨਹੀਂ ਕੀਤੀ ਜਿਸ ਤਰ੍ਹਾਂ ਇਸ ਵੇਲੇ ਸਿਆਸਤ ਅਤੇ ਧਰਮ ਨੂੰ ਲੈ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ‘‘ਦਲ ਭੰਜਨ ਗੁਰੁ ਸੂਰਮਾ ਬਡ ਜੋਧਾ ਬਹੁ ਪਰਉਕਾਰੀ” (੧:੪੮) ਰਾਹੀਂ ਦੱਸਿਆ ਹੋਇਆ ਹੈ ਕਿ ਜਿਸ ਤਰ੍ਹਾਂ ਪੀਰ ਵਿੱਚ ਮੀਰ ਹੋ ਸਕਦਾ ਹੈ, ਉਸ ਤਰ੍ਹਾਂ ਮੀਰ ਵਿੱਚ ਪੀਰ ਨਹੀਂ ਹੋ ਸਕਦਾ। ਮੀਰੀ ਪੀਰੀ ਦੇ ਹਵਾਲੇ ਨਾਲ ਗੱਲ ਕਰਦਿਆਂ ਇਹ ਧਿਆਨ ਵਿੱਚ ਰਹਿਣਾ ਚਾਹੀਦਾ ਹੈ ਕਿ ਸਿੱਖ ਧਰਮ ਨੇ ਧਰਮ ਦੀ ਅਗਵਾਈ ਵਿੱਚ ਸਿਆਸਤ ਦੇ ਸੰਘਰਸ਼ ਦਾ ਇਤਿਹਾਸ ਸਿਰਜਿਦਿਆਂ ਜਿਹੋ ਜਿਹਾ ਨਾਬਰੀ-ਸੱਭਿਆਚਾਰ ਸਿਰਜਿਆ ਹੋਇਆ ਹੈ, ਉਸੇ ਦੀਆਂ ਪਰਤਾਂ ਮੀਰੀ ਪੀਰੀ ਅਤੇ ਰਾਜ ਕਰੇਗਾ ਖ਼ਾਲਸਾ ਸਮਝੀਆਂ ਜਾਣੀਆਂ ਚਾਹੀਦੀਆਂ ਹਨ। ਸਿਆਸੀ-ਆਤੰਕ ਨਾਲ ਨਜਿੱਠਣ ਲਈ ਲੋਕ-ਉਭਾਰ ਅਤੇ ਲੋਕ-ਉਸਾਰ, ਸਿੱਖ ਧਰਮ ਦਾ ਹਿੱਸਾ ਰਹੇ ਹਨ। ਸਿੱਖਾਂ ਦੀਆਂ ਖਮੀਰੀ-ਵਿਸ਼ੇਸ਼ਤਾਈਆਂ ਸੁਭਾਅ ਅਤੇ ਪ੍ਰਗਟਾਵੇ ਵਿੱਚ ਜਿਸ ਤਰ੍ਹਾਂ ਧਾਰਮਿਕ ਰਹੀਆਂ ਹਨ, ਉਸ ਤਰ੍ਹਾਂ ਸਿਆਸੀ ਕਦੇ ਵੀ ਨਹੀਂ ਰਹੀਆਂ। ਧਰਮ ਵਿੱਚ ਸਿਆਸਤ ਦੇ ਦਖ਼ਲ ਨੂੰ ‘‘ਅੰਤਰ ਪੂਜਾ ਪਡ਼ਹਿ ਕਤੇਬਾ ਸੰਜਮ ਤੁਰਕਾ ਭਾਈ…” ਦੇ ਹਵਾਲੇ ਨਾਲ ਵੇਖੀਏ ਤਾਂ ਧਰਮ ਅਤੇ ਸਿਆਸਤ ਦੀ ਇਕਸੁਰਤਾ ਦੀਆਂ ਸੰਭਾਵਨਾਵਾਂ ਸਥਾਪਤ ਕਰਨੀਆਂ ਔਖੀਆਂ ਹੋ ਜਾਣਗੀਆਂ। ਮੀਰੀ ਪੀਰੀ ਵਰਗੇ ਸਿੱਖ-ਬਿੰਬ, ਜੇ ਪਰੰਪਰਿਕ ਪ੍ਰਸੰਗ ਵਿੱਚ ਸਿਧਾਂਤ ਵਰਗੀ ਭੂਮਿਕਾ ਨਿਭਾਉਂਦੇ ਮਿਲ ਵੀ ਜਾਣ ਤਾਂ ਵੀ ਇਨ੍ਹਾਂ ਨੂੰ ਸਿਧਾਂਤ ਵਰਗੀ ਪ੍ਰਮਾਣਿਕਤਾ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਗੁਰੂ-ਸਿਰਜਤ ਸਿਧਾਂਤਾਂ ਦਾ ਅਮਲ ਜੇ ਪੰਥ-ਸਿਰਜਤ ਵਿਧੀਆਂ ਦੁਆਰਾ ਸਾਹਮਣੇ ਆਉਂਦਾ ਵੀ ਰਿਹਾ ਹੈ ਤਾਂ ਵੀ ਉਸ ਦੀ ਸਿਧਾਂਤ ਨੂੰ ਛਡ਼ੱਪ ਕੇ ਸਿਆਸਤ ਦੇ ਹੱਕ ਵਿੱਚ ਉਲਾਰ ਵਰਤੋਂ ਦੀ ਆਗਿਆ ਨਹੀਂ ਦੇਣੀ ਚਾਹੀਦੀ। ਸਿਆਸਤ ਦੇ ਦਖ਼ਲ ਨਾਲ ਸਿੱਖ-ਸੰਸਥਾਵਾਂ ਦੇ ਪ੍ਰਬੰਧਕਾਂ ਵਾਸਤੇ ਜੋ ਸਥਿਤੀ ਹੋ ਗਈ ਹੈ, ਉਸ ਨਾਲ ਇਹ ਸੱਚ ਸਾਹਮਣੇ ਆ ਗਿਆ ਹੈ ਕਿ ਕਿਸੇ ਵੀ ਕਿਸਮ ਦੀ ਸਿੱਖ-ਸਿਆਸਤ, ਸਿੱਖ-ਸੰਸਥਾਵਾਂ ਨੂੰ ਕਦੇ ਰਾਸ ਨਹੀਂ ਆਈ। ਇਸ ਹਾਲਤ ਵਿੱਚੋਂ ‘‘ਇਤਿਹਾਸਕ ਨਿਆਂ ਸ਼ਾਸਤਰ ਜਾਂ ਧਰਮ ਸ਼ਾਸਤਰ ਦੇ ਨਿਯਮਾਂ ਦੀਆਂ ਸ਼ਰਤਾਂ ਪੂਰੀਆਂ ਕਰਕੇ” ਨਹੀਂ ਨਿਕਲਿਆ ਜਾ ਸਕਦਾ ਕਿਉਂਕਿ ਮਸਲਾ ਧਰਮ ਅਤੇ ਸਿਆਸਤ ਦੇ ਅਪਵਿੱਤਰ ਗੱਠਜੋਡ਼ ਨਾਲ ਜੁਡ਼ਿਆ ਹੋਇਆ ਹੈ। ਇਸ ਗੱਠਜੋਡ਼ ਵਿੱਚ ਸਿੱਖਾਂ ਦੀ ਉਹ ਕੋਮਲ ਮਾਨਸਿਕਤਾ ਸ਼ਾਮਿਲ ਨਹੀਂ ਹੈ, ਜਿਹਡ਼ੀ ਸਰਬੱਤ ਖ਼ਾਲਸਾ ਇਕੱਠ ਵਿੱਚ ਹੁੰਮ ਹੁੰਮਾ ਕੇ ਸ਼ਾਮਿਲ ਹੋਈ ਸੀ। ਉੱਥੇ ਵੀ ਸਟੇਜ ’ਤੇ ਬੈਠੇ ਸਿਆਸਤਦਾਨਾਂ ਅਤੇ ਪੰਡਾਲ ਵਿੱਚ ਬੈਠੇ ਸਿਆਸਤਦਾਨਾਂ ਵਿਚਕਾਰ ਕਸ਼ਮਕਸ਼ ਕਾਰਨ ਨਤੀਜੇ ਸਿੱਖ-ਸੁਰ ਵਿੱਚ ਨਹੀਂ ਨਿਕਲ ਸਕੇ ਸਨ। ਉਹੀ ਕਸ਼ਮਕਸ਼ ਪੰਜ ਪਿਆਰਿਆਂ ਨੂੰ ਲੈ ਕੇ ਆਪਣੀ ਆਪਣੀ ਸਿਆਸਤ ਕਰਨ ਦੇ ਰਾਹ ਪਈ ਹੋਈ ਹੈ। ਇਹ ਠੀਕ ਹੈ ਕਿ ਵਰਤਮਾਨ ਸਥਿਤੀ ਵਿੱਚ ਸਿਆਸੀ ਕਸ਼ਮਕਸ਼ ਨੇ ਅਕਾਲ ਤਖ਼ਤ ਸਾਹਿਬ ਵਾਂਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹਾਸ਼ੀਏ ’ਤੇ ਧੱਕ ਦਿੱਤਾ ਹੈ। ਪੰਜ ਪਿਆਰਿਆਂ ਦਾ ‘ਫ਼ੈਸਲਾ ਅਤੇ ਪ੍ਰੋਗਰਾਮ’ ਵੀ ਇਸ ਸਥਿਤੀ ਵਿੱਚੋਂ ਨਿਕਲਣ ਦੀ ਥਾਂ ਇਸ ਸਥਿਤੀ ਦੀ ਸਿਆਸਤ ਕਰਨ ਵਾਸਤੇ ਹੀ ਸਹਾਇਤਾ ਕਰ ਰਿਹਾ ਹੈ। ਇਸ ਨੂੰ ‘ਜ਼ਰਖੇਜ਼ ਚੇਤਨਾ ਦਾ ਰੂਹਾਨੀ ਇਨਕਲਾਬ’ ਕਹਿਣ ਦੀ ਥਾਂ ਸਿਆਸੀ ਸੁਰ ਵਿੱਚ ਸਿੱਖ ਜਜ਼ਬਿਆਂ ਦਾ ਅਪਹਰਣ ਕਹਿਣਾ ਚਾਹੀਦਾ ਹੈ। ‘ਸੂਖ਼ਮ ਤਰੰਗਾਂ ਵਿੱਚ ਰੂਹਾਨੀ ਇਨਕਲਾਬ ਦੇ ਬੀਜ’ ਬਿਲਕੁਲ ਹੁੰਦੇ ਹਨ, ਪਰ ਇਨ੍ਹਾਂ ਦੇ ਪ੍ਰਗਟਾਵੇ ਨੂੰ ਕਿਸੇ ਕਿਸਮ ਦੀ ਸਿਆਸਤ ਸਦਾ ਹੀ ਰੋਕਦੀ ਰਹੀ ਹੈ। ਕਾਰਨ ਇਹ ਹੈ ਕਿ ਵਰਤਮਾਨ ਵਿੱਚ ਸਿਆਸੀ ਵਰਤਾਰਾ ਆਪਣੀ ਧਾਰਮਿਕ ਪ੍ਰਸੰਗਕਤਾ ਗੁਆ ਕੇ ਹਰ ਕਿਸਮ ਦੀ ਸ਼ੋਸ਼ਣੀ-ਵਿਧੀ ਨੂੰ ਸਿਆਸੀ ਵਿਧੀ ਵਜੋਂ ਵਰਤਦਾ ਆ ਰਿਹਾ ਹੈ। ਇਸ ਦਾ ਸਾਰਿਆਂ ਧਰਮਾਂ ਨੂੰ ਨੁਕਸਾਨ ਹੋ ਰਿਹਾ ਹੈ, ਪਰ ਸਿੱਖ ਧਰਮ ਇਸ ਦਾ ਨਵਾਂ ਨਵਾਂ ਸ਼ਿਕਾਰ ਹੋਇਆ ਹੋਣ ਕਰਕੇ ਅਣਸੁਲਝੇ ਸਵਾਲਾਂ ਵਿੱਚ ਘਿਰਦਾ ਜਾ ਰਿਹਾ ਹੈ। ਜੋ ਕੁਝ ਪੰਜਾਬ ਵਿੱਚ ਵਾਪਰਿਆ ਹੈ, ਉਸ ਦੇ ਜਾਣਕਾਰਾਂ ਨੂੰ ਪਤਾ ਹੈ ਕਿ ਸਾਰੀਆਂ ਸੁੱਚੀਆਂ ਕੋਸ਼ਿਸ਼ਾਂ ਸਿਆਸਤ ਨੇ ਆਪਣੀ ਇੱਛਤ ਲੀਹੇ ਤੁਰਨ ਲਈ ਮਜਬੂਰ ਕਰ ਦਿੱਤੀਆਂ ਹਨ। ਇਸੇ ਵਾਸਤੇ ਜੋ ਕੁਝ ਵੀ ਗੁਰੂ ਦੀ ਭੈਅ ਭਾਵਨੀ ਵਿੱਚੋਂ ਪੈਦਾ ਹੋਇਆ ਜਾਂ ਹੋ ਸਕਦਾ ਜਾਂ ਚਿਤਵਿਆ ਜਾ ਸਕਦਾ ਹੈ, ਉਹ ਵੀ ਸਿਆਸੀ ਮਜਬੂਰੀ ਅਤੇ ਸਿਆਸੀ-ਹਉਮੈ ਨਾਲ ਕਿਸੇ ਨ ਕਿਸੇ ਰੂਪ ਵਿੱਚ ਜੁਡ਼ਿਆ ਹੋਇਆ ਲੱਗਣ ਲੱਗ ਪਿਆ ਹੈ। ਧਾਰਮਿਕ-ਮੁੱਦਿਆਂ ਦੀ ਆਡ਼ ਵਿੱਚ ਸਿੱਖ-ਸਿਆਸਤ ਦੀਆਂ ਸਾਰੀਆਂ ਪਰਤਾਂ ਆਪਣੇ ਆਪਣੇ ਸਿਆਸੀ-ਪੈਂਤਡ਼ਿਆਂ ਨੂੰ ਬਚਾਉਣ ਅਤੇ ਚਮਕਾਉਣ ਵਿੱਚ ਲੱਗੀਆਂ ਹੋਈਆਂ ਹਨ। ਪੰਜ-ਪਿਆਰਿਆਂ ਦੇ ਫ਼ੈਸਲੇ ਨਾਲ ਇੱਕ ਅਣਸੁਲਝਿਆ ਸਵਾਲ ਇਹ ਵੀ ਪੈਦਾ ਹੋ ਗਿਆ ਹੈ ਕਿ ਲਿਆ ਗਿਆ ਫ਼ੈਸਲਾ, ਗੁਰਮਤਾ ਕਿਵੇਂ ਹੋਇਆ? ਗੁਰਮਤਾ ਤਾਂ ਪਕਾਇਆ ਜਾਂਦਾ ਹੈ ਅਤੇ ਇਹ ਪੱਕਿਆ ਪਕਾਇਆ ਕਥਿਤ-ਗੁਰਮਤਾ, ਪੰਥਕ ਪ੍ਰਸੰਗ ਵਿੱਚ ਕਿਵੇਂ ਟਿਕਾਉਣਾ ਹੈ, ਇਸ ਬਾਰੇ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ। ਸਿੱਖ-ਧਰਮ ਨੇ ਬੰਦ-ਧਰਮਾਂ ਦੇ ਪ੍ਰਾਪਤ ਇਤਿਹਾਸ ਵਿੱਚ ਖੁੱਲ੍ਹੇ ਧਰਮ ਵਜੋਂ ਪ੍ਰਵੇਸ਼ ਕੀਤਾ ਸੀ। ਬਿਨਾਂ ਧਰਮ-ਪਰਿਵਰਤਨ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦਾ ਜਜ਼ਬਾ, ਸਰਬੱਤ ਦੇ ਭਲੇ ਵਜੋਂ ਸਿੱਖ-ਸੱਭਿਆਚਾਰ ਦੇ ਰੂਪ ਵਿੱਚ ਸਾਹਮਣੇ ਲਿਆਂਦਾ ਹੋਇਆ ਹੈ। ਵਿਚਾਰੇ ਜਾ ਰਹੇ ਫ਼ੈਸਲੇ ਦੀ ਰੌਸ਼ਨੀ ਵਿੱਚ ਤਾਂ ਇਸ ਸਿਰ-ਜੋਡ਼ੂ ਭਾਵਨਾ ਨੂੰ ਸਿੱਖ-ਭਾਈਚਾਰੇ ਵਿੱਚ ਵੀ ਕਾਇਮ ਰੱਖਣਾ ਔਖਾ ਹੋ ਗਿਆ ਜਾਪਦਾ ਹੈ। ਇਹ ਸਮਾਂ ਰੋਸ ਕਰਨ ਨਾਲ ਸੰਭਲਦਾ ਨਜ਼ਰ ਨਹੀਂ ਆਉਂਦਾ। ਇਸ ਮੌਕੇ ਨੂੰ ਅਪਹਰਣ ਦੀ ਸਿੱਖ ਸਿਅਸਤ ਤੋਂ ਪਾਸੇ ਹਟ ਕੇ ਧਰਮ ਨੂੰ ਧਰਮ ਦੀ ਸੁਰ ਵਿੱਚ ਵਿਚਾਰੇ ਜਾਣ ਦੀ ਲੋਡ਼ ਹੈ। ਜਿਨ੍ਹਾਂ ਨੇ ਵਿਵਾਦੀ-ਅਵਸਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਜਿਹਡ਼ੇ ਇਸ ਨੂੰ ਸਿਆਸਤ ਵਾਸਤੇ ਵਰਤਣਾ ਚਾਹੁੰਦੇ ਹਨ, ਉਨ੍ਹਾਂ ਸਭ ਦੇ ਹੱਥਾਂ ਵਿੱਚੋਂ ਵੀ ਸਥਿਤੀ ਨਿਕਲ ਚੁੱਕੀ ਹੈ।.

ਆ ਫ਼ੈਸਲਾ, ਗੁਰਮਤਾ ਕਿਵੇਂ ਹੋਇਆ? ਗੁਰਮਤਾ ਤਾਂ ਪਕਾਇਆ ਜਾਂਦਾ ਹੈ ਅਤੇ ਇਹ ਪੱਕਿਆ ਪਕਾਇਆ ਕਥਿਤ-ਗੁਰਮਤਾ, ਪੰਥਕ ਪ੍ਰਸੰਗ ਵਿੱਚ ਕਿਵੇਂ ਟਿਕਾਉਣਾ ਹੈ, ਇਸ ਬਾਰੇ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ। ਸਿੱਖ-ਧਰਮ ਨੇ ਬੰਦ-ਧਰਮਾਂ ਦੇ ਪ੍ਰਾਪਤ ਇਤਿਹਾਸ ਵਿੱਚ ਖੁੱਲ੍ਹੇ ਧਰਮ ਵਜੋਂ ਪ੍ਰਵੇਸ਼ ਕੀਤਾ ਸੀ। ਬਿਨਾਂ ਧਰਮ-ਪਰਿਵਰਤਨ ਸਾਰਿਆਂ ਨੂੰ ਨਾਲ ਲੈ ਕੇ ਤੁਰਨ ਦਾ ਜਜ਼ਬਾ, ਸਰਬੱਤ ਦੇ ਭਲੇ ਵਜੋਂ ਸਿੱਖ-ਸੱਭਿਆਚਾਰ ਦੇ ਰੂਪ ਵਿੱਚ ਸਾਹਮਣੇ ਲਿਆਂਦਾ ਹੋਇਆ ਹੈ। ਵਿਚਾਰੇ ਜਾ ਰਹੇ ਫ਼ੈਸਲੇ ਦੀ ਰੌਸ਼ਨੀ ਵਿੱਚ ਤਾਂ ਇਸ ਸਿਰ-ਜੋਡ਼ੂ ਭਾਵਨਾ ਨੂੰ ਸਿੱਖ-ਭਾਈਚਾਰੇ ਵਿੱਚ ਵੀ ਕਾਇਮ ਰੱਖਣਾ ਔਖਾ ਹੋ ਗਿਆ ਜਾਪਦਾ ਹੈ। ਇਹ ਸਮਾਂ ਰੋਸ ਕਰਨ ਨਾਲ ਸੰਭਲਦਾ ਨਜ਼ਰ ਨਹੀਂ ਆਉਂਦਾ। ਇਸ ਮੌਕੇ ਨੂੰ ਅਪਹਰਣ ਦੀ ਸਿੱਖ ਸਿਅਸਤ ਤੋਂ ਪਾਸੇ ਹਟ ਕੇ ਧਰਮ ਨੂੰ ਧਰਮ ਦੀ ਸੁਰ ਵਿੱਚ ਵਿਚਾਰੇ ਜਾਣ ਦੀ ਲੋਡ਼ ਹੈ। ਜਿਨ੍ਹਾਂ ਨੇ ਵਿਵਾਦੀ-ਅਵਸਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਜਿਹਡ਼ੇ ਇਸ ਨੂੰ ਸਿਆਸਤ ਵਾਸਤੇ ਵਰਤਣਾ ਚਾਹੁੰਦੇ ਹਨ, ਉਨ੍ਹਾਂ ਸਭ ਦੇ ਹੱਥਾਂ ਵਿੱਚੋਂ ਵੀ ਸਥਿਤੀ ਨਿਕਲ ਚੁੱਕੀ ਹੈ।

ਬਲਕਾਰ ਸਿੰਘ (ਪ੍ਰੋ.)