ਕੋਰੋਨਾ: ਸਮਾਜ ਹੋਰ ਡਰਾਉਣਾ, ਹਿੰਸਕ ਅਤੇ ਜ਼ਾਲਮ ਕਿਉਂ ਬਣ ਗਿਆ?

ਕੋਰੋਨਾ: ਸਮਾਜ ਹੋਰ ਡਰਾਉਣਾ, ਹਿੰਸਕ ਅਤੇ ਜ਼ਾਲਮ ਕਿਉਂ ਬਣ ਗਿਆ?

ਅਪੁਰਵਾਨੰਦ

ਜਦੋਂ ਦਾ ਭਾਰਤ ਵਿਚ ਕੋਰੋਨਾ ਆਇਆ ਹੈ, ਡਰ, ਦਹਿਸ਼ਤ, ਨਫ਼ਰਤ ਸਾਡੀ ਸੋਚ ਦਾ ਆਧਾਰ ਬਣ ਗਏ ਹਨ। ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਵਲੋਂ ਕੋਰੋਨਾ ਖਿਲਾਫ਼ ਲੜਾਈ ਦਾ ਐਲਾਨ ਕੀਤਾ ਗਿਆ ਸੀ ਤਾਂ ਹਰ ਦੇਸ਼ ਵਾਸੀ ਨੂੰ ਯੋਧਾ ਦੀ ਉਪਾਧੀ ਦਿੱਤੀ ਗਈ ਸੀ। ਇਹ ਕਿਹਾ ਜਾਂਦਾ ਸੀ ਕਿ ਸਾਰੇ ਦੇਸ਼ ਨੂੰ ਮਿਲ ਕੇ ਲੜਨਾ ਹੋਵੇਗਾ। ਹੈਲੀਕਾਪਟਰਾਂ ਰਾਹੀਂ ਫੁੱਲਾਂ ਦੀ ਵਰਖਾ ਡਾਕਟਰਾਂ, ਪੁਲੀਸ ਵਾਲਿਆਂ, ਸਫਾਈ ਕਰਮਚਾਰੀਆਂ ’ਤੇ ਹੋਈ। ਪਰ ਤੁਹਾਨੂੰ ਇਨ੍ਹਾਂ ਦੋ ਮਹੀਨਿਆਂ ਵਿੱਚ ਬਹਾਦਰੀ ਦੀਆਂ ਕਿੰਨੀਆਂ ਤਸਵੀਰਾਂ ਯਾਦ ਹਨ?

ਅਮੀਰ ਲੋਕ ਜੋ ਆਰਥਿਕ ਤੌਰ ’ਤੇ ਮਜ਼ਬੂਤ ਸਾਮਾਜਿਕ ਤੌਰ ’ਤੇ ਸੁਰੱਖਿਅਤ ਸਨ, ਉਹ ਇਸ ਵਾਇਰਸ ਦੌਰਾਨ ਸਭ ਤੋਂ ਵੱਧ ਕਿਉਂ ਡਰੇ ਹੋਏ ਹਨ। ਵੱਡੀਆਂ ਗੇਟਡ ਕਲੋਨੀਆਂ ਵੱਲ ਦੇਖੋ, ਜਿਸ ਉ¤ਪਰ ਤਾਲੇ ਜੜੇ ਹੋਏ ਹਨ। ਕੋਈ ਦੂਸਰਾ ਵਿਅਕਤੀ ਆ ਜਾ ਨਹੀਂ ਸਕਦਾ। ਇਹ ਅਮੀਰ ਲੋਕ ਸਿਹਤ ਤੇ ਆਪਣੀ ਹੋਂਦ ਪੱਖੋ ਸਭ ਤੋਂ ਵੱਧ ਸੁਰੱਖਿਅਤ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਇਹ ਸਭ ਤੋਂ ਵਧ ਡਰੇ ਹੋਏ ਹਨ। ਹਾਲਾਂਕਿ ਉਨ੍ਹਾਂ ਕੋਲ ਪੈਸਾ ਵੀ ਹੈ ਅਤੇ ਸਿਆਸੀ ਤੇ ਸਰਕਾਰੀ ਪਹੁੰਚ ਵੀ ਹੈ। ਇਸ ਦੇ ਬਾਵਜੂਦ ਉਹ ਸਭ ਤੋਂ ਜ਼ਿਆਦਾ ਮੌਤ ਤੋਂ ਡਰੇ ਹੋਏ ਹਨ। ਇਸੇ ਡਰ ਕਾਰਨ ਉਨ੍ਹਾਂ ਸਮਾਜ ਨਾਲੋਂ ਨਾਤਾ ਤੋੜ ਲਿਆ ਹੈ। 

ਕੋਰੋਨਾ ਵਾਇਰਸ ਤੋਂ ਬਚਣ ਲਈ ਸ਼ੋਸ਼ਲ ਡਿਸਟੈਸਿੰਗ ਇਸ ਅਮੀਰ ਸ਼੍ਰੇਣੀ ਦੀ ਹੋਂਦ ਦਾ ਤਰਕ ਹੈ। ਸਮਾਜਿਕ ਦੂਰੀ ਭਾਰਤੀ ਰਾਜਨੀਤੀ ਦਾ ਇੱਕ ਸਿਧਾਂਤ ਵੀ ਹੈ। ਇਹ ਰਾਜਨੀਤਕ ਸਿਧਾਂਤ ਨੇਤਾਵਾਂ ਨੂੰ ਆਮ ਲੋਕਾਂ ਤੋਂ ਦੂਰ ਰੱਖਦਾ ਹੈ। ਸੰਯੁਕਤ ਰਾਸ਼ਟਰ ਦੇ ਮੁਖੀ ਨੇ ਇਕ ਬਿਆਨ ਜਾਰੀ ਕੀਤਾ ਕਿ ਪੂਰੀ ਦੁਨੀਆਂ ਵਿਚ ਨਸਲੀ ਰਾਸ਼ਟਰਵਾਦ ਦੀ ਸੁਨਾਮੀ ਆਈ ਹੋਈ ਹੈ। ਯਹੂਦੀ ਮੁਸਲਿਮ ਅਤੇ ਪਰਵਾਸੀ ਵਿਰੋਧੀ ਪ੍ਰਦਰਸ਼ਨ ਹੋ ਚੁੱਕੇ ਹਨ। ਉਸਨੇ ਕਿਹਾ, ‘ਵਿਦੇਸ਼ੀ ਲੋਕਾਂ ਖਿਲਾਫ ਨਸਲਵਾਦੀ ਵਰਤਾਰਾ ਜਾਰੀ ਹੈ। 

ਯਹੂਦੀਆਂ ਵਿਰੁੱਧ ਸਾਜ਼ਿਸ਼ ਦਾ ਦੌਰ ਜਾਰੀ ਹੈ  ਅਤੇ ਕੋਵਿਡ -19 ਦੇ ਬਹਾਨੇ ਮੁਸਲਮਾਨਾਂ ’ਤੇ ਵੀ ਹਮਲੇ ਹੋ ਰਹੇ ਹਨ। ਇਸ ਸਮੇਂ ਦੌਰਾਨ ਘੱਟ ਗਿਣਤੀਆਂ, ਪ੍ਰਵਾਸੀਆਂ ਤੇ ਸ਼ਰਨਾਰਥੀਆਂ ਨੂੰ ਵਾਇਰਸ ਦਾ ਸਰੋਤ ਦੱਸਿਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਡਾਕਟਰੀ ਸਹੂਲਤਾਂ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਟਲੀ ਵਿਚ ਬਜ਼ੁਰਗ ਲੋਕਾਂ ਨਾਲ ਮਾੜਾ ਵਰਤਾਰਾ ਕੀਤਾ ਗਿਆ। ਸੜਕਾਂ ’ਤੇ ਬਜ਼ੁਰਗ ਲੋਕਾਂ ਨੂੰ ਪਹਿਲਾਂ ਹੀ ਮਰਨਾ ਛੱਡ ਦਿੱਤਾ ਗਿਆ। ਇਸ ਵਾਇਰਸ ਦੌਰਾਨ ਇਹ ਸਮਾਜਿਕ ਦੂਰੀਆਂ ਜੋ ਦਿਲ ਦੀਆਂ ਦੂਰੀਆਂ ਬਣ ਗਈਆਂ ਉਹ ਕਿੰਨੀਆਂ ਖਤਰਨਾਕ ਤੇ ਘਾਤਕ ਹਨ।

ਪਰ ਇਸ ਨਫ਼ਰਤੀ ਵਾਇਰਸਾਂ ਤੇ ਅਖੌਤੀ ਰਾਸ਼ਟਰਵਾਦੀ ਪੜਾਅ ਵਿਚ ਇਹ ਮਨੁੱਖਤਾ ਨੂੰ ਸਮਝਣਾ ਮੁਸ਼ਕਲ ਹੋ ਰਿਹਾ ਹੈ। ਅਖੌਤੀ  ਰਾਸ਼ਟਰਵਾਦੀ ਪਹਿਲਾਂ ਹੀ ਆਪਣੇ ਦੇਸ਼ ਦੇ ਸਰੀਰ ਨੂੰ ਬਾਹਰੀ ਭ੍ਰਿਸ਼ਟਾਚਾਰ ਤੋਂ ਬਚਾਉਣ ਦੀ ਮੁਹਿੰਮ ਵਿਚ ਲੱਗੇ ਹੋਏ ਹਨ। ਇਸ ਲਈ ਉਨ੍ਹਾਂ ਨੂੰ ਬਿਮਾਰੀ ਦੇ ਸਰੋਤ ਦੀ ਪਛਾਣ ਕਰਨ ਦਾ ਅਧਿਕਾਰ ਮਿਲਿਆ ਹੈ ਅਤੇ ਨਵਾਂ ਜੋਸ਼ ਵੀ। ਇਹ ਫਿਰਕੂ ਹਿੰਸਾ ਨਾਲ ਉਤਸ਼ਾਹਿਤ ਤੇ ਰਾਸ਼ਟਰ ਦਾ ਰਾਖਾ ਬਣਨ ਦੀ ਇੱਛਾ ਵਿਚ ਅਖੌਤੀ ਰਾਸ਼ਟਰਵਾਦੀ ਅਨੰਦ ਵਿਚ ਡੁੱਬੇ ਹੋਏ ਹਨ। ਭਾਰਤ ਵਿਚ ਮੁਸਲਮਾਨਾਂ ਵਿਰੁੱਧ ਨਫ਼ਰਤ ਅਤੇ ਹਿੰਸਾ, ਜੋ ਕਿ ਪਹਿਲਾਂ ਹੀ ਉਨ੍ਹਾਂ ਪ੍ਰਤੀ ਨਵੇਂ ਨਾਗਰਿਕਤਾ ਕਾਨੂੰਨ ਦੇ ਵਾਤਾਵਰਨ ਵਿਚ ਜ਼ਾਹਰ ਕੀਤੀ ਜਾ ਰਹੀ ਸੀ ਤੇ ਹੁਣ ਕੋਰੋਨਾ ਵਾਇਰਸ ਕਾਰਨ ਇਹ ਨਫ਼ਰਤ ਦਾ ਭਿਅੰਕਰ ਯੁੱਧ ਖੇਡਿਆ ਜਾ ਰਿਹਾ ਹੈ। ਤਬਲੀਗੀ ਜਮਾਤ ਨੂੰ ਕੋਰੋਨਾ ਸੰਕਰਮ ਦਾ ਸਭ ਤੋਂ ਵੱਡਾ ਸਰੋਤ ਦੱਸਿਆ ਜਾ ਰਿਹਾ ਹੈ। ਮੁਸਲਮਾਨਾਂ ਦਾ ਆਰਥਿਕ ਬਾਈਕਾਟ ਕੀਤਾ ਜਾ ਰਿਹਾ ਹੈ। ਉਨ੍ਹਾਂ ’ਤੇ ਮਾਨਸਿਕ ਤੇ ਸਰੀਰਕ ਹਮਲੇ ਕੀਤੇ ਜਾ ਰਹੇ ਹਨ। ਅਸੀਂ ਜਾਣਦੇ ਹਾਂ ਕਿ ਇਸ ਕੋਰੋਨਾ ਵਾਇਰਸ ਦੇ ਲੰਘ ਜਾਣ ਤੋਂ ਬਾਅਦ ਵੀ ਹਰ ਪਿੰਡ ਵਿਚ ਮੁਸਲਮਾਨਾਂ ਵਿਚ ਇਹ ਡਰ ਬਣਿਆ ਰਹੇਗਾ। ਰੋਹਿੰਗਿਆ ਸ਼ਰਨਾਰਥੀ ਵੀ ਇਸ ਨਸਲਵਾਦੀ ਨਫ਼ਰਤ ਦਾ ਸ਼ਿਕਾਰ ਹੋਏ ਹਨ।

ਭਾਰਤ ਵਿਚ ਨੇਤਾਵਾਂ ਦੀ ਕਮੀ ਨਹੀਂ ਹੈ। ਪਰ ਇਹ ਸਾਰੇ ਨੇਤਾ ਇਸ ਨਵੇਂ ਵਾਇਰਸ ਕੋਰੋਨਾ ਤੋਂ ਡਰੇ ਹੋਏ ਹਨ। ਉਹਨਾਂ ਕੋਲ ਲੋਕਾਂ ਦੀ ਅਗਵਾਈ ਕਰਨ ਦੀ ਹਿੰਮਤ ਨਹੀਂ ਹੈ। ਜੇ ਹਿੰਮਤ ਹੁੰਦੀ ਤਾਂ ਉਹ ਇਸ ਸੰਕਟ ਦਾ ਸ਼ਿਕਾਰ ਘੱਟ ਗਿਣਤੀਆਂ ਦੇ ਹੱਕ ਵਿਚ ਖਲੌਂਦੇ ਜੋ ਨਫ਼ਰਤੀ ਵਾਇਰਸਾਂ ਦਾ ਸ਼ਿਕਾਰ ਬਣੇ ਹੋਏ ਹਨ ਤੇ ਸਾਮਾਜਿਕ ਬਾਈਕਾਟ ਦਾ ਦੁਖਾਂਤ ਹੰਢਾ ਰਹੇ ਹਨ। ਸਾਨੂੰ ਇਸ ਬਾਰੇ ਭਾਜਪਾ ਤੋਂ ਉਮੀਦ ਨਹੀਂ ਹੈ ਕਿ ਉਹ ਕਮਜ਼ੋਰ ਲੋਕਾਂ ਦੀ ਰਾਖੀ ਕਰੇਗੀ, ਪਰ ਸੁਆਲ ਇਹ ਹੈ ਕਿ  ਦੂਜੀਆਂ ਪਾਰਟੀਆਂ ਨੇ ਇਸ ਮੁਸਲਿਮ ਵਿਰੋਧੀ ਨਫ਼ਰਤ ਵਿਰੁੱਧ ਕੋਈ ਮੁਹਿੰਮ ਕਿਉਂ ਨਹੀਂ ਚਲਾਈ। ਸੰਯੁਕਤ ਰਾਸ਼ਟਰ ਦੇ ਮੁਖੀ ਨੇ ਇਸ ਤਰ੍ਹਾਂ ਦਾ ਬਿਆਨ ਵੀ ਨਹੀਂ ਦਿੱਤਾ। ਕੀ ਇਹ ਨਫ਼ਰਤੀ ਵਰਤਾਰਾ ਇਕ ਸਾਧਾਰਨ ਗੱਲ ਹੈ?

ਉਰਵਿਸ਼ ਕੋਠਾਰੀ ਦੱਖਣੀ ਅਫਰੀਕਾ ਵਿੱਚ ਗਾਂਧੀ ਦੇ ਦਿਨਾਂ ਨੂੰ ਯਾਦ ਕਰਦੇ ਹਨ।1904 ਦੌਰਾਨ ਗਾਂਧੀ ਨੇ ਜੋਹਾਨਸਬਰਗ ਵਿਚ ਫੈਲ ਰਹੀ ਮਹਾਂਮਾਰੀ ਦੇ ਦੌਰਾਨ ਬਿਮਾਰ ਲੋਕਾਂ ਦੀ ਸੇਵਾ ਕਰਕੇ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਦਿੱਤਾ ਤੇ ਨਸਲਵਾਦ ਵਿਰੁਧ ਮੁਹਿੰਮ ਵੀ ਛੇੜੀ। ਪਰ ਅੱਜ ਦੇ ਨੇਤਾ ਕੀ ਕਰ ਰਹੇ ਹਨ ਅਤੇ ਉਹ ਕਿੱਥੇ ਦਿਖਾਈ ਦਿੰਦੇ ਹਨ? ਮੁਸਲਮਾਨਾਂ ’ਤੇ ਹਮਲਿਆਂ ਦੇ ਵਿਰੁੱਧ ਸਾਡੇ ਨੇਤਾ ਕਿੱਥੇ ਹਨ? ਕੌਣ ਹੈ ਉਨ੍ਹਾਂ ਮਨੁੱਖਾਂ ਦੇ ਨੇੜੇ ਜੋ ਭੁੱਖੇ, ਪਿਆਸੇ, ਰੇਲ ਦੇ ਹੇਠਾਂ ਤੁਰਦੇ, ਮਰ ਰਹੇ ਹਨ। ਉਨ੍ਹਾਂ ਦਾ ਹੌਂਸਲਾ ਤੋੜਿਆ ਜਾ ਰਿਹਾ ਹੈ। ਪਰ ਸਾਡੇ ਨੇਤਾ ਕਿੱਥੇ ਹਨ?

ਦੋ ਮਹੀਨਿਆਂ ਦੌਰਾਨ ਕੋਰੋਨਾ ਦੀ ਲਾਗ ਦੀ ਦਹਿਸ਼ਤ ਕਾਰਨ ਭਾਰਤੀ ਸਮਾਜ ਪਹਿਲਾਂ ਨਾਲੋਂ ਵਧੇਰੇ ਡਰਾਉਣਾ ਹੋ ਗਿਆ ਹੈ। ਇਸ ਲਈ ਉਹ ਵਧੇਰੇ ਸੁਆਰਥੀ, ਵਧੇਰੇ ਸ਼ੱਕੀ, ਦੂਜਿਆਂ ਨਾਲੋਂ ਵਧੇਰੇ ਦੂਰ ਹੈ ਅਤੇ ਇਨ੍ਹਾਂ ਕਾਰਨਾਂ ਕਰਕੇ ਵਧੇਰੇ ਹਿੰਸਕ ਅਤੇ ਜ਼ਾਲਮ ਹੈ। ਇਸ ਲਈ ਨਫ਼ਰਤ ਫੈਲਾ ਰਿਹਾ ਹੈ। ਸਾਨੂੰ ਉਨ੍ਹਾਂ ਨਾਲ ਗੱਲ ਨਹੀਂ ਕਰਨੀ ਚਾਹੀਦੀ ਜੋ ਇਸ ਵਾਰ ਮਨੁੱਖਤਾ ਦੀ ਯਾਦ ਨੂੰ ਕਾਇਮ ਰੱਖਣ ਲਈ ਭੱਜੇ ਭੁੱਖੇ ਪਿਆਸੇ ਲੋਕਾਂ ਨੂੰ ਕੁਝ ਰਾਹਤ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 

ਉਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਜੋ ਲੋਕਾਂ ਲਈ ਖੜੇ ਹਨ ਤੇ ਸੰਘਰਸ਼ ਕਰ ਰਹੇ ਹਨ। ਚਾਹੇ ਉਹ ਪੱਤਰਕਾਰ ਹਨ, ਬੁੱਧੀਜੀਵੀ ਹਨ ਜਾਂ ਮਨੁੱਖੀ ਅਧਿਕਾਰ ਸੰਗਠਨਾਂ ਦੇ ਆਗੂ ਹਨ। ਇਹ ਸਰਕਾਰ ਦੀ ਅਕਲ ਹੈ ਜੋ ਉਨ੍ਹਾਂ ’ਤੇ ਨਜ਼ਰ ਰੱਖ ਰਹੀ ਹੈ, ਅਤੇ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੀ ਹੈ। ਕਿਤੇ ਸਾਡਾ ਸਮਾਜ ਕਾਇਰਤਾਪੂਰਣ ਸਮਾਜ ਦੀ ਸਿਰਜਨਾ ਵਲ ਤਾਂ ਨਹੀਂ ਵੱਧ ਰਿਹਾ?

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।