ਰੇਸ਼ਮੀ ਗੁਲਾਮ - ਡਿਜੀਟਲ ਭਾਰਤ ਦੇ ਬੰਧੂਆ ਮਜ਼ਦੂਰ ਕਰਜਾ ਅਦਾ ਕਰਨ ਲਈ ਮਜ਼ਬੂਰ

ਰੇਸ਼ਮੀ  ਗੁਲਾਮ - ਡਿਜੀਟਲ ਭਾਰਤ ਦੇ  ਬੰਧੂਆ ਮਜ਼ਦੂਰ ਕਰਜਾ ਅਦਾ ਕਰਨ ਲਈ ਮਜ਼ਬੂਰ
ਨਸੀਬਾ (ਖੱਬੇ) ਅਤੇ ਹਾਦੀਆ (ਸੱਜੇ), ਜਨਵਰੀ 2020 ਵਿਚ ਖਿੱਚੀ ਗਈ ਤਸਵੀਰ

ਵਿਅਕਤੀ ਦੀਆਂ ਸੇਵਾਵਾਂ ਦਾ ਇਕਰਾਰਨਾਮਾ...

 ਸਰਬਜੀਤ ਕੌਰ ਸਰਬ  

  ਰੇਸ਼ਮੀ ਉਦਯੋਗ ਵਿੱਚ ਕੰਮ ਕਰਨ ਵਾਲੇ ਬਹੁਤਾਤ  ਲੋਕ ਬੰਧੂਆ ਮਜ਼ਦੂਰ  ਜਾਂ ਕਰਜ਼ੇ ਹੇਠ ਦੱਬੇ ਹੋਏ ਸ਼ਾਮਲ ਹਨ । ਦੱਖਣ-ਪੱਛਮ ਭਾਰਤ  ਵਿੱਚ ਸਥਿਤ ਕਰਨਾਟਕ ਰਾਜ, ਜਿਸ ਨੂੰ ਰੇਸ਼ਮ ਲਈ ਜਾਣਿਆ ਜਾਂਦਾ ਹੈ । ਰੇਸ਼ਮ ਦਾ ਉਦਯੋਗ ਇੱਥੇ ਭਰਪੂਰ ਹੈ , ਰੇਸ਼ਮ ਦੇ ਕੀੜਿਆਂ ਅਤੇ ਸਦੀਆਂ ਪੁਰਾਣੇ ਟੈਕਸਟਾਈਲ ਦੇ ਉਦਯੋਗ ਨੂੰ ਭਰਪੂਰ ਕਰਨ ਦੇ ਲਈ ਬਹੁਤਾਤ ਮਾਤਰਾ ਵਿਚ ਦਰੱਖਤ ਵਧਦੇ ਹਨ, ਪਰ ਜਦੋਂ ਰੇਸ਼ਮ ਦੇ ਕੀੜੇ ਇੱਥੇ ਖੁਸ਼ਹਾਲ ਹੁੰਦੇ ਹਨ ਉਸ ਸਮੇਂ ਉਦਯੋਗ ਵਿਚ ਸ਼ਾਮਲ ਬਹੁਤ ਸਾਰੇ ਕਿਰਤੀ ਖ਼ੁਸ਼ ਨਹੀਂ ਹੁੰਦੇ ਕਿਉਂਕਿ ਇਹ ਉਹ ਕਿਰਤੀ ਹਨ ਜੋ  ਬੰਧੂਆ ਮਜ਼ਦੂਰੀ ਹੇਠ ਕੰਮ ਕਰਦੇ ਹਨ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬੰਧੂਆ ਮਜ਼ਦੂਰੀ ਕੀ ਹੁੰਦੀ ਏ ? ਇਹ ਉਸ ਕਰਜ਼ੇ ਦੀ ਗੁਲਾਮੀ ਹੈ ,ਜੋ ਜ਼ਿੰਮੇਵਾਰੀ ਲਈ ਮੁੜ ਭੁਗਤਾਨ ਦੀ ਸੁਰੱਖਿਆ ਵਜੋਂ ਇਕ ਵਿਅਕਤੀ ਦੀਆਂ ਸੇਵਾਵਾਂ ਦਾ ਇਕਰਾਰਨਾਮਾ ਹੈ । ਜਿੱਥੇ ਮੁੜ ਅਦਾਇਗੀ ਦੀਆਂ ਸ਼ਰਤਾਂ ਸਪੱਸ਼ਟ ਤੌਰ ਤੇ ਬਿਆਨ ਨਹੀਂ ਕੀਤੀਆਂ ਜਾਂਦੀਆਂ ,ਤੇ ਜੋ ਵਿਅਕਤੀ ਕਰਜ਼ਾ ਦਿੰਦਾ ਹੈ ਉਸ ਦਾ ਮਜ਼ਦੂਰ ਉੱਤੇ ਕੁਝ ਨਿਯੰਤਰਨ ਹੋ ਜਾਂਦਾ ਹੈ।ਕਰਜ਼ੇ ਦੀ ਮੁੜ ਅਦਾਇਗੀ  ਆਜ਼ਾਦੀ ਦੀ ਸ਼ਰਤ ਮੰਨੀ ਜਾਂਦੀ ਹੈ। ਜੇਕਰ ਕਰਜ਼ੇ ਦੀ ਵਾਪਸੀ ਨਾ ਹੋਵੇ ਤਾਂ ਇਹ ਬੰਧੂਆ ਮਜ਼ਦੂਰੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹਿੰਦੀ ਹੈ । ਭਾਰਤ ਵਿੱਚ ਰੇਸ਼ਮੀ ਉਦਯੋਗ ਵਿੱਚ ਲੱਗੇ ਕਰਮਚਾਰੀ ਨੂੰ ਇਕ ਦਿਨ ਵਿਚ 3 ਡਾਲਰ ਤਨਖਾਹ ਦਿੱਤੀ ਜਾਂਦੀ ਹੈ ।ਜਦ ਕਿ  ਇਕ ਉਦਯੋਗ ਲਈ ਵਿਸ਼ਵ ਪੱਧਰ ਤੇ 14ਅਰਬ ਡਾਲਰ ਤੋਂ ਵੱਧ ਦੀ ਕੀਮਤ ਦਾ ਅਨੁਮਾਨ ਹੈ ।ਇਸ ਉਦਯੋਗ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਹਿੱਸਾ ਬੰਧੂਆ ਮਜ਼ਦੂਰੀ ਵਿਚ ਫਸਿਆ ਹੋਇਆ ਹੈ, ਜੋ ਅਜੋਕੇ ਸਮੇਂ ਦੀ ਗੁਲਾਮੀ ਦਾ ਰੂਪ ਹੈ । ਜਿਸ ਵਿਚ ਲੋਕ ਕਰਜ਼ੇ ਦੀ ਅਦਾਇਗੀ ਲਈ ਅਕਸਰ ਭਿਆਨਕ ਹਲਾਤਾਂ ਵਿਚ ਕੰਮ ਕਰਦੇ ਨਜ਼ਰ ਆਉਂਦੇ ਹਨ  । ਬੰਧੂਆ ਮਜ਼ਦੂਰੀ ਨੂੰ 1976 ਵਿੱਚ ਭਾਰਤ ਵਿੱਚ ਗੈਰਕਾਨੂੰਨੀ ਬਣਾਇਆ ਗਿਆ ਸੀ, ਗ਼ੈਰਕਾਨੂੰਨੀ ਦਾ ਨਾਮ ਤਾਂ ਦੇ ਦਿੱਤਾ ਪਰ ਇਹ ਕਦੇ ਨਹੀਂ ਚੱਲੀ ਸਗੋਂ ਸਮੇਂ ਦੇ ਨਾਲ ਬੰਧੂਆ ਮਜ਼ਦੂਰੀ ਵਿੱਚ ਵਾਧਾ ਹੁੰਦਾ ਗਿਆ । ਇਕ ਅਨੁਮਾਨ ਅਨੁਸਾਰ  2018ਦੀ ਰਿਪੋਰਟ ਵਿਚ  ਇਹ ਕਿਆਸ ਲਗਾਇਆ ਗਿਆ ਹੈ ਕਿ ਭਾਰਤ ਵਿੱਚ ਲਗਭਗ 8 ਮਿਲੀਅਨ ਲੋਕ ਬਿਨਾਂ ਤਨਖ਼ਾਹ ਵਾਲੇ ਕਾਮੇ ਸਨ ਜਾਂ ਫਿਰ ਉਹ ਕਾਮੇ ਸਨ ਜੋ ਕਰਜ਼ੇ ਹੇਠ ਦੱਬੇ ਹੋਏ ਸੀ, ਜੋ ਇਸ ਉਦਯੋਗ ਵਿੱਚ ਕੰਮ ਕਰਦੇ ਸਨ ,ਹਾਲਾਂਕਿ ਕੁਝ ਪ੍ਰਚਾਰਕ ਮੰਨਦੇ ਹਨ ਕਿ ਅਸਲ ਅੰਕੜਾ ਇਸ ਤੋਂ ਵੀ ਜ਼ਿਆਦਾ ਹੈ । ਦਰਅਸਲ ਕਿੰਨੇ ਕੁ ਰੇਸ਼ਮ ਉਦਯੋਗ ਬੰਧੂਆ ਮਜ਼ਦੂਰੀ ਵਿਚ ਸ਼ਾਮਲ ਹਨ ਇਹ ਪੱਖ ਅਜੇ ਅਣਜਾਣ ਹੈ । 

 CNN ਦੀ ਰਿਪੋਰਟ ਅਨੁਸਾਰ , ਜਨਵਰੀ 2020 ਵਿਚ, ਸੀ.ਐਨ.ਐਨ ਸੁਤੰਤਰਤਾ ਪ੍ਰਜੈਕਟ ਦੀ ਟੀਮ ਸਿਡਲਾਘੱਟਾ ਗਈ ਜੋ   ਬੰਗਲੌਰ, ਕਰਨਾਟਕ ਦੇ ਉੱਤਰ-ਪੂਰਬ ਵਿਚ ਲਗਭਗ 65 ਕਿਲੋਮੀਟਰ ਉੱਤਰ-ਪੂਰਬ ਵਿਚ ਸਥਿਤ ਹੈ ।ਇਸ  ਜਗ੍ਹਾ ਤੇ ਇਕ ਰੇਸ਼ਮ ਦਾ ਉਦਯੋਗਿਕ ਕੇਂਦਰ ਹੈ ਜਿਸ ਵਿਚ ਹਾਦੀਆ ਅਤੇ ਨਸੀਬਾ ਬੰਧੂਆ ਮਜ਼ਦੂਰੀ ਕਰਦੀਆਂ ਸਨ । ਸਿਡਲਾਘਾੱਟਾ ਵਿੱਚ ਇਹ ਟੀਮ ਇਨ੍ਹਾਂ ਨੂੰ ਹੀ ਮਿਲਣ ਗਈ , ਇਸ ਮਾਂ ਅਤੇ ਧੀ ਨੂੰ ਉਨ੍ਹਾਂ ਦੇ "ਮਾਸਟਰ" ਨੇ 11 ਘੰਟੇ ਕੰਮ ਕਰਨ ਦੇ ਬਦਲੇ ਕੇਵਲ ਦੋ ਸੌ ਰੁਪਏ (2.75 ਡਾਲਰ ) ਦਿੰਦਾ ਸੀ, ਜਿਸਦੇ ਲਈ ਉਹਨਾਂ ਨੇ 100,000 ਰੁਪਏ (ਲਗਭਗ 1,370 ਡਾਲਰ) ਦਾ ਕਰਜ਼ਾ ਚੁਕਾਉਣ ਸੀ । ਤੇ ਹੁਣ ਇਹ ਕਰਜ਼ਾ ਅੱਗੇ ਤੋਂ ਅੱਗੇ ਦੁਗਣਾ ਹੋ ਰਿਹਾ ਸੀ । ਨਸੀਬਾ ਰੇਸ਼ਮ ਦੀ ਫੈਕਟਰੀ ਵਿਚ ਪਿਛਲੇ 3 ਸਾਲਾਂ ਤੋਂ ਕੰਮ ਕਰ ਰਹੀ ਸੀ ਤੇ ਉਸ ਦੀ ਮਾਂ 9 ਸਾਲਾਂ ਤੋਂ ਉਸ ਉਦਯੋਗ ਵਿੱਚ ਕੰਮ ਕਰ ਰਹੀ ਸੀ ਜਿਸ ਵਿੱਚ ਉਸ ਦਾ ਕੰਮ ਸੀ ਰੇਸ਼ਮ ਉਬਾਲ ਕੇ ਰੇਸ਼ਮ ਕੀੜੇ ਦੇ ਕੋਕੇਨ ਅਤੇ ਧਾਗਿਆਂ ਨੂੰ ਹਟਾਉਣਾ ਜਿਨ੍ਹਾਂ ਵਿਚੋਂ ਰੇਸ਼ਮ ਬਣਾਇਆ ਜਾਂਦਾ ਹੈ। ਉਸ ਨੇ ਕਿਹਾ ਕਿ ਜਿਸ ਸਮੇਂ ਰੇਸ਼ਮ ਨੂੰ ਉਬਾਲਿਆ ਜਾਂਦਾ ਹੈ ਉਸ ਵਕਤ ਉਸ ਦੀ ਭਾਫ ਏਨੀ ਜ਼ਿਆਦਾ ਖ਼ਤਰਨਾਕ ਹੁੰਦੀ ਹੈ ਕਿ ਜੇਕਰ ਭਾਫ਼ ਹੱਥ ਦੇ ਉੱਤੇ ਲੱਗ ਜਾਵੇ ਤਾਂ ਹੱਥਾਂ ਵਿੱਚੋਂ ਖੂਨ ਵਗ ਪੈਂਦਾ ਹੈ।

ਸੀ ਐਨ ਐਨ ਸੁਤੰਤਰਤਾ ਪ੍ਰੋਜੈਕਟ ਤੋਂ ਆਧੁਨਿਕ ਸਮੇਂ ਦੀ ਗੁਲਾਮੀ ਬਾਰੇ ਜੋ ਹੋਰ ਜਾਣਕਾਰੀ ਮਿਲੀ ਉਸ ਵਿੱਚ ਕਿਹਾ ਗਿਆ ਕਿ ਨਸੀਬ ਦੀਆਂ ਗੱਲਾਂ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਔਰਤਾਂ ਦੀ ਗੁਲਾਮੀ ਇਸ ਕਦਰ ਸੀ ਕਿ ,ਜੇਕਰ ਇਹ ਕਰਜ਼ਾ ਵਾਪਸ ਨਹੀਂ ਦਿੰਦੀਆਂ ਤਾਂ ਜੋ ਵੀ ਇਨ੍ਹਾਂ ਔਰਤਾਂ ਨੂੰ ਕਰਨ ਲਈ ਕਿਹਾ ਜਾਵੇ ਉਨ੍ਹਾਂ ਨੂੰ ਕਰਨਾ ਹੀ ਪੈਣਾ ਹੈ । ਨਸੀਬਾਂ ਨੇ ਆਖਿਆ ਕਿ ਮੈਂ  ਮਾਲਕ ਤੋਂ ਡਰਦੀ ਹਾਂ ਕਿਉਂਕਿ ਉਸ ਨੇ ਸਾਨੂੰ ਰਹਿਣ ਲਈ ਘਰ ਦਿੱਤਾ ਹੈ ,ਅਸੀਂ ਆਪਣੀ ਜ਼ਿੰਦਗੀ ਨਹੀਂ ਜਿਊਂਦੀਆਂ ਕਿਉਂਕਿ ਸਾਨੂੰ ਨਹੀਂ ਪਤਾ, ਕਿੱਥੇ ਜਾਣਾ ਚਾਹੀਦਾ ਹੈ,ਅਸੀਂ ਕਿਤੇ ਨਹੀਂ ਜਾ ਸਕਦੀਆਂ । ਜਿਸ ਸਮੇਂ   ਸੁਤੰਤਰਤਾ ਪ੍ਰੋਜੈਕਟ ਦੀ ਟੀਮ ਇਨ੍ਹਾਂ ਦਾ ਇੰਟਰਵਿਊ ਕਰ ਰਹੀ ਸੀ ਉਸ ਸਮੇਂ ਹਾਦੀਆ ਅਤੇ ਨਸੀਬਾ ਨੇ ਆਪਣੇ ਚਿਹਰੇ ਕੈਮਰੇ ਸਾਹਮਣੇ ਲੁਕਾਏ ਹੋਏ  ਸਨ ਕਿਉਂ ਕਿ ਸੀ ਐਨ ਐਨ ਦੁਆਰਾ ਉਨ੍ਹਾਂ ਦੇ ਮਸਲੇ ਦਾ ਹੱਲ ਹੋਣ ਤੋਂ ਬਾਅਦ ਅਤੇ ਸਰਟੀਫਿਕੇਟ ਮਿਲਣ ਤੋਂ ਬਾਅਦ ਹੀ ਉਨ੍ਹਾਂ ਦੀ ਪਛਾਣ ਕਰਨ ਲਈ ਸਹਿਮਤੀ ਦਿੱਤੀ ਸੀ ।

 ਭਾਰਤ ਵਿਚ, ਬੰਧੂਆ ਮਜ਼ਦੂਰ ਰਿਹਾਈ ਦੇ ਸਰਟੀਫਿਕੇਟ ਦੀ ਮੰਗ ਕਰਨ ਵਾਲੇ ਇਨ੍ਹਾਂ ਅਧਿਕਾਰੀਆਂ ਕੋਲ ਜਾ ਸਕਦੇ ਹਨ। ਜੇ ਜਾਂਚ ਵਿਚ ਉਨ੍ਹਾਂ ਦਾ ਕੇਸ ਸੱਚਾ ਪਾਇਆ ਜਾਂਦਾ ਹੈ, ਤਾਂ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ, ਜਿਸ ਨਾਲ ਸਾਬਤ ਹੁੰਦਾ ਹੈ ਕਿ ਉਨ੍ਹਾਂ ਦਾ ਕਰਜ਼ਾ ਰੱਦ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਸਹਾਇਤਾ ਦਾ ਹੱਕਦਾਰ ਬਣਾਇਆ ਗਿਆ ਹੈ।  ਇਹ ਪ੍ਰਕਿਰਿਆ ਲੰਬੀ ਹੋ ਸਕਦੀ ਹੈ - ਕਈ ਵਾਰ ਕਈਂ ਸਾਲ ਲੱਗ ਜਾਂਦੇ ਹਨ, ਅਤੇ ਬੰਧੂਆ ਮਜ਼ਦੂਰਾਂ ਨੂੰ ਸਮਾਜਿਕ ਦਬਾਓ ਅਤੇ ਧਮਕੀਆਂ ਦੇ ਦੌਰਾਨ ਵੀ ਅਧਿਕਾਰੀਆਂ  ਕੋਲ ਅੱਗੇ ਆਉਣ ਦੀ ਜ਼ਰੂਰਤ ਪੈ ਸਕਦੀ ਹੈ  ਪਰ ਇਸ ਦੇ ਬਾਵਜੂਦ ਵੀ ਇਕ ਬੰਧੂਆ ਮਜ਼ਦੂਰ ਇਸ ਗੁਲਾਮੀ ਤੋਂ ਆਜ਼ਾਦੀ ਪਾ ਸਕਦਾ ਹੈ।ਬੰਧੂਆ ਮਜ਼ਦੂਰੀ ਨੂੰ ਖ਼ਤਮ ਕਰਨ ਲਈ ਕੰਮ ਕਰਨ ਵਾਲੀ ਇਕ ਸੰਸਥਾ ਦੇ ਸੰਸਥਾਪਕ ਕਿਰਨ ਕਮਲ ਪ੍ਰਸਾਦ ਨੇ ਕਿਹਾ, “ਬੰਧੂਆ ਮਜ਼ਦੂਰਾਂ (ਅਧਿਕਾਰੀਆਂ ਕੋਲ ਜਾਣਾ) ਨੂੰ ਯਕੀਨ ਦਿਵਾਉਣਾ ਬਹੁਤ ਮੁਸ਼ਕਲ ਹੈ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਉਹ ਮਾਲਕਾਂ ਜਾਂ ਮਕਾਨ ਮਾਲਕਾਂ ਵੱਲ ਵੇਖ ਰਹੇ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਜ਼ਰੂਰਤ ਦੀ ਘੜੀ ਵਿੱਚ ਉਨ੍ਹਾਂ ਦੀ ਸਹਾਇਤਾ ਕੀਤੀ ਹੈ,” । "ਅਕਸਰ ਉਹ ਅਧਿਕਾਰੀ (ਬੌਂਡਡ ਲੇਬਰ ਸਿਸਟਮ) ਐਕਟ ਲਾਗੂ ਨਹੀਂ ਕਰਦੇ," ਉਸਨੇ ਅੱਗੇ ਕਿਹਾ। "ਸਾਡੇ ਵੱਲੋਂ ਜ਼ਬਰਦਸਤ ਜਤਨ ਕਰਨ ਦੀ ਲੋੜ ਹੈ ਤਾਂ ਜੋ ਅਧਿਕਾਰੀਆਂ ਨੂੰ ਉਹ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ।"

ਜਬਰੀ ਮਜ਼ਦੂਰੀ ਤੋਂ ਬਾਅਦ ਜ਼ਿੰਦਗੀ

 ਜੀਵਿਕਾ ਦੇ ਸਿਡਲਾਘਾਟ ਵਿੱਚ ਇੱਕ ਸੀਨੀਅਰ ਸਥਾਨਕ ਸਰਕਾਰੀ ਅਧਿਕਾਰੀ ਸ਼ਿਵ ਕੁਮਾਰ ਵਰਗੇ ਲੋਕਾਂ ਵਿੱਚ ਸਹਿਯੋਗੀ ਹਨ।ਜਿਨ੍ਹਾਂ ਨੇ ਦੱਸਿਆ ਕਿ “ਮੈਂ ਇੱਕ ਬੰਧੂਆ ਮਜ਼ਦੂਰ ਦੇ ਪੁੱਤਰ ਵਜੋਂ ਵੱਡਾ ਹੋਇਆ,” ਉਸਨੇ ਸੀ ਐਨ ਐਨ ਨੂੰ ਦੱਸਿਆ।  "ਪਿੰਡ ਵਿਚ (ਬੰਧੂਆ ਮਜ਼ਦੂਰ) ਸੋਚਦੇ ਹਨ ਕਿ ਇਹ ਉਨ੍ਹਾਂ ਦੀ (ਕਿਸਮਤ) ਹੈ। ਪਰ ਜੇਕਰ ਕੋਈ ਮਾਲਕਾਂ ਦੀ ਸ਼ਿਕਾਇਤ ਲੈ ਕੇ ਅੱਗੇ ਆਉਂਦਾ ਹੈ ਤਾਂ ਉਨ੍ਹਾਂ ਦੇ ਖ਼ਿਲਾਫ਼ ਅਪਰਾਧਿਕ ਕੇਸ ਦਾਇਰ ਕੀਤੇ ਜਾਣਗੇ।  ਪ੍ਰਸਾਦ ਲਈ, ਆਜ਼ਾਦੀ ਪੀੜਤਾਂ ਲਈ ਸਿਰਫ ਪਹਿਲਾ ਕਦਮ ਹੈ.  ਉਨ੍ਹਾਂ ਕਿਹਾ, “ਅਸੀਂ ਬੰਧੂਆ ਮਜ਼ਦੂਰਾਂ ਦੀ ਏਜੰਸੀ ਬਣਾਉਣਾ ਚਾਹੁੰਦੇ ਹਾਂ ਤਾਂ ਜੋ ਉਨ੍ਹਾਂ ਨੂੰ ਆਪਣੇ ਲਈ ਇਨਸਾਫ ਦਿਵਾਉਣ ਲਈ ਸਹਾਇਤਾ ਕੀਤੀ ਜਾ ਸਕੇ।”  ਗੁਲਾਮੀ ਦੀ ਵਿਰਾਸਤ ਨੂੰ ਸਭ ਤੋਂ ਵੱਡੀ ਤਾੜਨਾ ਇਸ ਨੂੰ ਖ਼ਤਮ ਕਰਨਾ ਹੋਵੇਗਾ ਇਸ ਦੇ ਲਈ ਪਿੰਡਾਂ ਵਿੱਚ ਪ੍ਰੋਗਰਾਮ ਉਲੀਕੇ ਜਾਣ ਜਿੱਥੇ ਸਾਬਕਾ ਗੁਲਾਮਾਂ ਦੀਆਂ  ਕਮੇਟੀਆਂ ਨੂੰ ਇਕੱਤਰ ਕਰ ਕੇ   ਸੁਨੇਹਾ ਦੇਣਾ ਚਾਹੀਦਾ ਹੈ ਕਿ ਉਹ ਆਪਣੀ ਬੱਚਤ ਨੂੰ ਇਕ ਸਮੂਹਿਕ ਫੰਡ ਵਿਚ ਰੱਖਣ ਤਾਂ ਜੋ ਉਸ ਫੰਡ ਦਾ ਪ੍ਰਯੋਗ ਉਸ ਲੋੜ ਵੰਦ  ਇਨਸਾਨ ਨੂੰ ਦਿੱਤਾ ਜਾਵੇ  ਜੋ ਅਜਿਹੇ ਕਰਜ਼ੇ ਦੀ ਮਾਰ ਹੇਠ ਦੱਬਿਆ ਹੋਇਆ ਹੈ  । 

ਇਸੇ ਸੰਸਥਾ ਨੇ ਪਿਛਲੇ ਛੇ ਸਾਲਾਂ ਵਿਚ ਭਾਰਤ ਵਿਚ ਤਕਰੀਬਨ 7,000 ਬੰਧਨ ਮਜ਼ਦੂਰਾਂ ਦੀ ਆਜ਼ਾਦੀ ਸੁਰੱਖਿਅਤ ਕਰਨ ਵਿਚ ਸਹਾਇਤਾ ਕੀਤੀ ਹੈ ਅਤੇ ਪਿਛਲੇ ਸਾਲ ਇਸ ਨੇ ਹਾਦੀਆ ਅਤੇ ਨਸੀਬਾਂ ਦੀ ਮਦਦ ਵੀ ਕੀਤੀ ।ਇਸ ਮਾਂ ਅਤੇ ਧੀ ਨੇ ਮਈ 2020 ਵਿਚ ਆਪਣੇ ਕਾਗਜ਼ ਜਮ੍ਹਾ ਕੀਤੇ ਸਨ । ਉਨ੍ਹਾਂ ਦੀ ਇਸ ਬੰਧੂਆ ਮਜ਼ਦੂਰੀ ਦੀ ਜਾਂਚ ਪਡ਼ਤਾਲ ਕਰ ਕੇ ਉਨ੍ਹਾਂ ਨੂੰ ਰਿਹਾਈ ਦੇ ਸਰਟੀਫਿਕੇਟ ਰਿਲੀਜ਼ ਕੀਤੇ ਤੇ ਹਾਦੀਆ ਅਤੇ ਨਸੀਬਾ ਨੇ ਇਸ ਰੇਸ਼ਮੀ ਗੁਲਾਮੀ ਤੋਂ ਨਿਜਾਤ ਪਾ ਲਈ ।ਸਰਕਾਰੀ ਅਧਿਕਾਰੀਆਂ ਨੇ  ਉਨ੍ਹਾਂ ਨੂੰ ਇਸ ਰੇਸ਼ਮ ਦੀ ਫੈਕਟਰੀ ਤੋਂ ਬਾਹਰ ਕੱਢਿਆ ਜਿਸ ਵਿਚ ਉਹ ਸਾਲਾਂ ਤੋਂ ਸਖਤ ਮਿਹਨਤ ਕਰ ਕੇ ਗ਼ੁਲਾਮੀ ਦਾ ਜੀਵਨ ਬਤੀਤ ਕਰ ਰਹੀਆਂ ਸਨ ।ਆਖਰਕਾਰ ਸੀ ਐਨ ਐਨ ਨੇ ਆਪਣੇ ਵਾਅਦੇ ਅਨੁਸਾਰ ਉਨ੍ਹਾਂ ਨੂੰ ਸਰਟੀਫਿਕੇਟ ਜਾਰੀ ਹੋਣ ਉਪਰੰਤ  ਸੰਸਾਰ ਦੇ ਸਾਹਮਣੇ ਉਨ੍ਹਾਂ ਦਾ ਚਿਹਰਾ ਲਿਆਂਦਾ ।

ਅਜਿਹੀ ਜ਼ਿੰਦਗੀ ਜਿਉਣ ਵਾਲੇ ਲੋਕ ਇਸ ਧਰਤੀ ਉੱਤੇ ਇਕ ਗੁਲਾਮੀ ਦੀ ਜ਼ਿੰਦਗੀ ਬਤੀਤ ਕਰਦੇ ਹਨ ਜੋ ਕਿ ਉਨ੍ਹਾਂ ਦੇ  ਮਾਲਕਾਂ ਦੁਆਰਾ ਉਨ੍ਹਾਂ ਨੂੰ ਬਖ਼ਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਦੇ ਬਾਵਜੂਦ  ਉਹ ਮਾਲਕ ਹੀ ਇਨ੍ਹਾਂ ਉੱਤੇ ਅੱਤਿਆਚਾਰ ਕਰਦੇ ਹਨ, ਭਾਰਤ ਵਿਚ ਇਸ ਬੰਧੂਆ ਮਜ਼ਦੂਰੀ ਦਾ ਅਜੋਕੇ ਸਮੇਂ ਵਿੱਚ ਵੀ ਚੱਲਣਾ ਇਸ ਪੱਖ ਨੂੰ ਜ਼ਾਹਿਰ ਕਰਦਾ ਹੈ ਕਿ ਲੋਕ ਅਜੇ ਵੀ ਮਾਨਸਿਕਤਾ ਦੀ  ਗੁਲਾਮੀ  ਸਹਿਣ ਕਰ ਰਹੇ ਹਨ ।