ਸੌਦਾ ਸਾਧ ਦੀ ਮੁਆਫੀ ਦੀ ਕਹਾਣੀ, ਭਾਈ ਗੁਰਮੁੱਖ ਸਿੰਘ ਦੀ ਜ਼ੁਬਾਨੀ

ਸੌਦਾ ਸਾਧ ਦੀ ਮੁਆਫੀ ਦੀ ਕਹਾਣੀ, ਭਾਈ ਗੁਰਮੁੱਖ ਸਿੰਘ ਦੀ ਜ਼ੁਬਾਨੀ

ਭਾਈ ਗੁਰਮੁੱਖ ਸਿੰਘ ਦਾ ਸਾਲ 2015 ਵਿਚ ਬੋਲਿਆ ਹੋਇਆ ਸੱਚ

ਸਾਲ 2015 ਵਿਚ ਤਖ਼ਤਾਂ ਦੇ ਜਥੇਦਾਰਾਂ ਨੇ ਡੇਰਾ ਸਿਰਸਾ ਮੁਖੀ ਨੂੰ ਬਿਨਾ ਮੰਗੇ ਮੁਆਫੀ ਪ੍ਰਦਾਨ ਕੀਤੀ। ਇਹ ਮਾਮਲਾ ਪੰਥਕ ਹਲਕਿਆਂ ਵਿਚ ਸਨਸਨੀਖੇਜ਼ ਹਲਾਤ ਪੈਦਾ ਕਰ ਗਿਆ। ਭਾਈ ਗੁਰਬਚਨ ਸਿੰਘ, ਭਾਈ ਮੱਲ ਸਿੰਘ ਤਾਂ ਚੁੱਪ ਹੀ ਧਾਰ ਗਏ। ਫਿਰ ਮੁਆਫੀ ਦੇ ਮਾਮਲੇ ਵਿਚ ਸੁਰਖੀਆਂ ਵਿਚ ਆਏ ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਭਾਈ ਗੁਰਮੁੱਖ ਸਿੰਘ। ਉਨਾਂ ਉਸ ਸਮੇ ਦੇ ਸਾਰੇ ਹਲਾਤਾਂ ਦਾ ਖੁਲਾਸਾ ਕੀਤਾ ਸੀ ਜਿਸ ਤੋ ਬਾਅਦ ਸ਼ੋ੍ਰਮਣੀ ਕਮੇਟੀ ਨੇ ਉਨਾਂ ਨੂੰ ਉਨਾਂ ਦੇ ਆਹੁੱਦੇ ਤੋ ਹਟਾ ਦਿੱਤਾ ਸੀ। ਉਸ ਸਮੇ ਵਾਪਰੇ ਹਲਾਤਾਂ ਦਾ ਖੁਲਾਸਾ ਕਰਕੇ ਭਾਈ ਗੁਰਮੁੱਖ ਸਿੰਘ ਨੇ ਦਸਿਆ ਸੀ ਕਿ ਕਿਵੇ ਰਾਜਨੀਤਕ ਆਗੂ ਆਪਣੀ ਸਿਆਸੀ ਦੁਕਾਨਦਾਰੀ ਨੂੰ ਚਲਾਉਂਣ ਲਈ ਧਰਮ ਦਾ ਸਹਾਰਾ ਲੈ ਲੈਂਦੇ ਹਨ। ਭਾਈ ਗੁਰਮੁੱਖ ਸਿੰਘ ਦੇ ਇਨਾਂ ਖੁਲਾਸਿਆਂ ਤੋ ਬਾਅਦ ਇਕ ਨਵੀ ਚਰਚਾ ਸ਼ੁਰੂ ਹੋ ਗਈ ਕਿ ਰਾਜਨੀਤਕ ਆਪਣੀ ਹੈਕੜ ਤੇ ਸਿਆਸੀ ਪੈਠ ਬਣਾਉਂਣ ਲਈ ਧਰਮ ਅਤੇ ਧਾਰਮਿਕ ਸ਼ਖਸ਼ੀਅਤਾਂ ਦੀ ਕਿਵੇ ਦੁਰਵਰਤੋ ਕਰਦੇ ਹਨ। ਇਹ ਘਟਨਾਂ ਸਾਲ 2015 ਦੇ ਅਕਤੂਬਰ ਮਹੀਨੇ ਦੀ ਹੈ। ਤਖ਼ਤਾਂ ਦੇ ਜਥੇਦਾਰਾਂ ਦੀ ਇਕ ਮੀਟਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਹੋਣ ਜਾ ਰਹੀ ਸੀ। ਭਾਈ ਗੁਰਮੁੱਖ ਸਿੰਘ ਨੇ ਮੀਟਿੰਗ ਵਿਚ ਜਾਣ ਤੋ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਇਹ ਮੀਟਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੀ ਜਾਵੇ ਤੇ ਇਹ ਵੀ ਦਸਿਆ ਜਾਵੇ ਕਿ ਬਾਬਾ ਸਤਨਾਮ ਸਿੰਘ ਪਿਪਲੀ ਵਾਲੇ ਦਾ ਪੱਤਰ ਕੋਣ ਲੈ ਕੇ ਆਇਆ ਸੀ। ਸ਼ੋ੍ਰਮਣੀ ਕਮੇਟੀ ਦੇ ਉਸ ਵੇਲੇ ਦੇ ਮੁੱਖ ਸਕਤੱਰ ਸ੍ਰ ਹਰਚਰਨ ਸਿੰਘ ਨੇ  ਭਾਈ ਗੁਰਮੁੱਖ ਸਿੰਘ ਨੂੰ ਮਨਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਉਹ ਟਸ ਤੋ ਮਸ ਨਹੀ ਸਨ ਹੋ ਰਹੇ। ਫਿਰ ਸ਼ਾਮ ਕਰੀਬ 4 ਵਜੇ ਭਾਈ ਗੁਰਮੁੱਖ ਸਿੰਘ ਨੇ ਕੁਝ ਚੋਣਵੇ ਪੱਤਰਕਾਰਾਂ ਨੂੰ ਘਰ ਬੁਲਾਇਆ ਤੇ ਦਸਿਆ ਕਿ ਉਨਾਂ ਦਾ ਡੇਰਾ ਸਿਰਸਾ ਦੇ ਮੁਖੀ ਦੇ ਪੱਤਰ ਲਿਆਉਂਣ ਵਿਚ ਬੋਲਦਾ ਨਾਮ ਸਿਰਫ ਜਲੰਧਰ ਤੋ ਛਪਦੇ ਇਕ ਵਡੇ ਪੰਜਾਬੀ ਅਖਬਾਰ ਦੇ ਸੰਪਾਦਕ ਦੇ ਕਾਰਨ ਹੀ ਵਾਰ ਵਾਰ ਉਛਾਲਿਆ ਜਾ ਰਿਹਾ ਹੈ ਜਦਕਿ ਇਹ ਸੱਚ ਨਹੀ ਹੈ।ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਡੇਰਾ ਮੁਖੀ ਨੂੰ ਮੁਆਫ ਕਰਨ ਲਈ ਸਾਰਾ ਡਰਾਮਾਂ ਤਾਂ ਬਹੁਤ ਪਹਿਲਾਂ ਹੀ ਰਚਿਆ ਜਾ ਚੁੱਕਾ ਸੀ । ਜਦ ਸਾਰੀ ਬਿਸਾਤ ਵਿਛ ਗਈ ਤਾਂ ਜਥੇਦਾਰਾਂ ਨੂੰ ਚੰਡੀਗੜ੍ਹ ਬੁਲਾ ਕੇ ਫੋਰਨ ਮੁਆਫੀ ਦੀ ਪ੍ਰਕਿਿਰਆ ਪੂਰੀ ਕਰ ਲੈਣ ਦਾ ਸਰਕਾਰੀ ਹੁਕਮ ਚਾੜ ਦਿੱਤਾ ਗਿਆ।ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ 15 ਸਤੰਬਰ 2015 ਨੂੰ ਜਦ ਉਹ ਤਖ਼ਤ ਸ੍ਰੀ ਦਮਦਮਾਂ ਸਾਹਿਬ ਵਿਖੇ ਸਨ ਤਾਂ ਉਨਾਂ ਨੂੰ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੋਨ ਆਇਆ ਕਿ ਸਵੇਰੇ ਅਸੀ ਚੰਡੀਗੜ੍ਹ ਜਾਣਾ ਹੈ, ਬਾਦਲ ਸਾਹਿਬ ਨੇ ਯਾਦ ਕੀਤਾ ਹੈ, ਇਸ ਲਈ ਅੱਜ ਸ਼ਾਮ ਨੂੰ ਹਰ ਹਾਲ ਵਿਚ ਅੰਮ੍ਰਿਤਸਰ ਆ ਜਾਓ। ਭਾਈ ਗੁਰਮੁੱਖ ਸਿੰਘ ਨੇ ਯਾਦ ਕਰਦਿਆਂ ਦਸਿਆ ਕਿ ਉਹ ਸ਼ਾਮ ਨੂੰ ਅੰਮ੍ਰਿਤਸਰ ਆ ਗਏ ਜਿਥੋ ਅਸੀ ਸਾਰੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਾਰ ਰਾਹੀ ਚੰਡੀਗੜ੍ਹ ਰਵਾਨਾ ਹੋਏ।
ਚੰਡੀਗੜ੍ਹ ਵਿਖੇ 16 ਸਤੰਬਰ 2015 ਨੂੰ ਅਸੀ ਤਿੰਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਉਹ ਸਨ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਵਿਖੇ ਪੁੱਜ ਗਏ। ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਵਿਚ ਉਸ ਸਮੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਸ੍ਰ ਦਲਜੀਤ ਸਿੰਘ ਚੀਮਾ ਵੀ ਮੌਜੂਦ ਸਨ।ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਰਸਮੀ ਗਲਬਾਤ ਤੋ ਬਾਅਦ ਸ੍ਰ ਪਕਾਸ਼ ਸਿੰਘ ਬਾਦਲ ਨੇ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਜਿਸ ਕੰਮ ਲਈ ਸਿੰਘ ਸਾਹਿਬਾਨ ਨੂੰ ਬੁਲਾਇਆ ਗਿਆ ਹੈ ਉਹ ਗਲ ਕਰੋ। ਸ੍ਰ ਬਾਦਲ ਦੇ ਇਹ ਕਹਿਣ ਤੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਸਾਡੇ ਵਲ ਇਕ ਪੱਤਰ ਵਧਾਉਂਦਿਆਂ ਕਿਹਾ ਕਿ ਇਸ ਤੇ ਤੁਰੰਤ ਕਾਰਵਾਈ ਕਰਕੇ ਇਹ ਮਾਮਲਾ ਰਫਾ ਦਫਾ ਕਰੋ।


ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਹਿੰਦੀ ਵਿਚ ਲਿਿਖਆ ਇਹ ਪੱਤਰ ਡੇਰਾ ਸਿਰਸਾ ਮੁਖੀ ਦਾ ਸੀ। ਅਸੀ ਸਾਰੇ ਸਿੰਘ ਸਾਹਿਬਾਨ ਪੱਤਰ ਦੇਖ ਕੇ ਸੋਚੀ ਪੈ ਗਏ। ਅਸੀ ਮਹਿਸੂਸ ਕਰ ਰਹੇ ਸੀ ਕਿ ਸਾਡੇ ਕੋਲੋ ਇਹ ਮਾਮਲਾ ਬੜੀ ਤੇਜੀ ਨਾਲ ਹਲ ਕਰਵਾਉਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੱਤਰ ਪੜ ਤੇ ਸੁਣ ਲੈਣ ਤੋ ਬਾਅਦ ਗਿਆਨੀ ਗੁਬਰਬਚਨ ਸਿੰਘ ਨੇ ਸਾਰੇ ਆਗੂਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਇਹ ਪੱਤਰਕਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚਾਓ ਇਸ ਤੇ ਪੰਜ ਸਿੰਘ ਸਾਹਿਬਾਨ ਵਿਚ ਵਿਚਾਰ ਤਾਂ ਹੀ ਕੀਤੀ ਜਾਵੇਗੀ। ਉਥੇ ਹੀ ਵਿਚਾਰ ਇਹ ਕੀਤੀ ਗਈ ਕਿ ਇਸ ਪੱਤਰਕਾ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੁੱਜਣ ਤੋ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੀ ਜਥੇਦਾਰਾਂ ਦੀ ਪਹਿਲੀ ਹੀ ਮੀਟਿੰਗ ਵਿਚ ਹੀ ਇਸ ਨੂੰ ਖ਼ਾਲਸਾ ਪੰਥ ਕੋਲ ਨਸ਼ਰ ਦਿੱਤਾ ਜਾਵੇਗਾ। ਅਸੀ ਕਿਹਾ ਕਿ ਇਸ ਮਾਮਲੇ ਨਾਲ ਸਾਰੀ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਇਸ ਲਈ ਇਸ ਮਾਮਲੇ ਤੇ ਕਾਹਲ ਕਰਨ ਦੀ ਬਜਾਏ ਸਾਨੂੰ ਥੋੜਾ ਸਮਾਂ ਦਿੱਤਾ ਜਾਵੇ ਤਾਂ ਕਿ ਅਸੀ ਇਸ ਮਾਮਲੇ ਤੇ ਲਏ ਜਾਣ ਵਾਲੇ ਫੈਸਲੇ ਤੇ ਘਟੋ ਘਟ ਕੌਮੀ ਰਾਏ ਤਾਂ ਬਣਾਈ ਜਾ ਸਕੇ।
ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਸ੍ਰ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਤੇ ਜ਼ਰਾ ਵੀ ਦੇਰੀ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀ ਸਨ ਉਨਾਂ ਕਿਹਾ ਕਿ ਇਸ ਮਾਮਲੇ ਤੇ ਜਿੰਨਾ ਜਲਦੀ ਹੋ ਸਕੇ ਤੁਸੀ ਫੈਸਲਾ ਸੁਣਾਓ। ਇਸ ਤੇ ਅਸੀ ਸਾਰੇ ਜਥੇਦਾਰਾਂ ਨੇ ਇਕ ਅਵਾਜ਼ ਹੋ ਕੇ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਇਸ ਚਿਠੀ ਨੂੰ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚਾਓ ਫਿਰ ਹੀ ਅਸੀ ਇਸ ਬਾਰੇ ਵਿਚਾਰ ਕਰ ਸਕਦੇ ਹਾਂ। 16 ਸਤੰਬਰ ਨੂੰ ਅਸੀ ਜਦ ਚੰਡੀਗੜ੍ਹ ਤੋ ਵਾਪਸ ਆਉਂਣ ਲਗੇ ਤਾਂ ਮੈ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਤੁਸੀ ਸਾਡੇ ਬਜੁਰਗਾਂ ਦੇ ਸਮਾਨ ਹੋ ਪਰ ਸਾਨੂੰ ਇਸ ਤਰਾਂ ਨਾਲ ਸਰਕਾਰੀ ਰਿਹਾਇਸ਼ ਤੇ ਨਾ ਬੁਲਾਇਆ ਕਰੋ ਸਾਨੂੰ ਹਰ ਰੋਜ਼ ਹਜ਼ਾਰਾਂ ਲੋਕ ਮਿਲਦੇ ਹਨ ਤੁਸੀ ਵੀ ਸਾਨੂੰ ਤਖ਼ਤ ਸਾਹਿਬਾਨ ਤੇ ਮਿਲਣ ਦੀ ਖੇਚਲ ਕਰ ਲਿਆ ਕਰੋ। ਭਾਈ ਗੁਰਮੁੱਖ ਸਿੰਘ ਨੇ ਕਿਹਾ ਕਿ ਮੈ ਸ੍ਰ ਬਾਦਲ ਨੂੰ ਇਹ ਵੀ ਕਿਹਾ ਕਿ ਅੱਜ ਤਾਂ ਇਉਂ ਲਗ ਰਿਹਾ ਹੈ ਕਿ ਜਿਵੇ ਤੁਸੀ ਸਾਨੂੰ ਤਲਬ ਕਰ ਲਿਆ ਹੋਵੇ। ਇਹ ਸੁਣ ਕੇ ਸ੍ਰ ਪਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਵਿਖ ਵਿਚ ਅਜਿਹਾ ਹੀ ਹੋਵੇਗਾ।
ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਇਸ ਤੋ ਬਾਅਦ 23 ਸਤੰਬਰ 2015 ਦੀ ਸ਼ਾਮ ਨੂੰ ਮੁੜ ਇਹ ਮਾਮਲਾ ਸ਼ੁਰੂ ਹੋ ਗਿਆ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾਂ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਉਨਾਂ ਦੀ ਅੰਮ੍ਰਿਤਸਰ ਵਿਚਲੀ ਰਿਹਾਇਸ਼ ਵਿਚ ਆ ਗਏ ਤੇ ਡੇਰਾ ਸਿਰਸਾ ਮੁਖੀ ਦੀ ਮੁਆਫੀ ਵਾਲੇ ਮਾਮਲੇ ਤੇ ਸਾਡੀ ਗਲਬਾਤ ਸ਼ੁਰੂ ਹੋ ਗਈ। ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਮੈ ਸਾਥੀ ਸਿੰਘ ਸਾਹਿਬਾਨ ਨੂੰ ਵਾਰ ਵਾਰ ਇਸ ਮਾਮਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਪਰਾ ਤੇ ਮਰਿਯਾਦਾ ਬਚਾਉਂਣ ਲਈ ਦੁਹਾਈ ਦਿੱਤੀ। ਸਾਡੀ ਗਲਬਾਤ ਵਿਚਾਲੇ ਹੀ ਤਤਕਾਲੀ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦਾ ਫੋਨ ਗਿਆਨੀ ਗੁਰਬਚਨ ਸਿੰਘ ਦੇ ਮੌਬਾਇਲ ਤੇ ਆ ਗਿਆ ਜਿਸ ਤੋ ਗਿਆਨੀ ਗੁਰਬਚਨ ਸਿੰਘ ਨੇ ਮੇਰੀ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਗਲ ਕਰਵਾਈ। ਸ੍ਰ ਬਾਦਲ ਵਾਰ ਵਾਰ ਮੈਨੂੰ ਅੜੀ ਨਾ ਕਰਨ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਪ੍ਰਕਿਿਕਆ ਵਿਚ ਸਹਾਇਤਾ ਦੇਣ ਦੀ ਗਲ ਮਨ ਲੈਣ ਤੇ ਜ਼ੋਰ ਦਿੰਦੇ ਰਹੇ। ਮੈ ਕਿਹਾ ਕਿ ਡੇਰਾ ਮੁਖੀ ਨੇ ਸਾਡੇ ਗੁਰੂ ਦਾ ਸਵਾਂਗ ਬਣਾਇਆ ਹੈ ਇਸ ਲਈ ਇਸ ਮਾਮਲੇ ਤੇ ਸਾਨੂੰ ਘਟੋ ਘਟ ਫੈਸਲਾ ਲੈਣ ਸਮੇ ਪੰਥਕ ਭਾਵਨਾਵਾਂ ਦਾ ਧਿਆਨ ਜਰੂਰ ਰਖਣਾ ਚਾਹੀਦਾ ਹੈ।

ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਸਾਬਕਾ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦੇ ਨਿਜੀ ਸਹਾਇਕ ਤੇ ਕੁਝ ਹੋਰ ਨੇੜਲੇ ਸਾਥੀ ਵੀ ਉਨਾਂ ਦੀ ਰਿਹਾਇਸ਼ ਤੇ ਆ ਗਏ ਤੇ ਉਨਾਂ ਤੇ ਦਬਾਅ ਬਣਾਉਂਣ ਦਾ ਸਿਲਸਲਾ ਤੇਜ਼ ਹੁੰਦਾ ਗਿਆ। ਨਿਜੀ ਤੌਰ ਤੇ ਦਬਾਅ ਬਣਾਉਂਣ ਦੇ ਨਾਲ ਨਾਲ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਫੋਨ ਤੇ ਗਲ ਕਰਵਾਉਂਣਾ ਦੇਰ ਰਾਤ ਤਕ ਜਾਰੀ ਰਿਹਾ। ਮੈ ਮੰਨਦਾ ਨਹੀ ਸੀ ਸਾਰਾ ਦਬਾਅ ਸਿਰਫ ਮੇਰੇ ਤੇ ਹੀ ਪਾਇਆ ਜਾ ਰਿਹਾ ਸੀ, ਸ੍ਰ ਬਾਦਲ ਮੈਨੂੰ ਵਾਰ ਵਾਰ ਕਹਿ ਰਹੇ ਸਨ ਕਿ ਜਦ ਬਾਕੀ ਸਿੰਘ ਸਾਹਿਬ ਮੰਨ ਗਏ ਤੁਸੀ ਕਿਉਂ ਨਹੀ ਮੰਨ ਰਹੇ। ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਮੈ ਸੁਖਬੀਰ ਸਿੰਘ ਬਾਦਲ ਨੂੰ ਫੋਨ ਤੇ ਕਿਹਾ ਕਿ ਤੁਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ ਸਿੱਖ ਵੀ ਹੋ ਸਰਕਾਰ ਰਹੇ ਜਾਂ ਨਾ ਰਹੇ ਪ੍ਰਪਰਾਵਾਂ ਨੂੰ ਢਾਹ ਨਹੀ ਲਗਣੀ ਚਾਹੀਦੀ। ਮੈ ਤੁਹਾਨੂੰ 16 ਸਤੰਬਰ ਨੂੰ ਵੀ ਕਿਹਾ ਸੀ ਕਿ ਇਹ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਲੈਣ ਦਿਓ ਇਸ ਨੂੰ ਖਾਲਸਾ ਪੰਥ ਕੋਲ ਪੇਸ਼ ਕਰਾਗੇ ਫਿਰ ਇਸ ਸਾਰੀ ਪ੍ਰਕਿਿਰਆ ਨੂੰ ਮੁੰਕਮਲ ਹੋਣ ਤੇ 6 ਮਹੀਨੇ ਦਾ ਸਮਾਂ ਲਗ ਸਕਦਾ ਹੈ। ਮਸਲਾ ਵਡਾ ਹੈ। ਪੰਥ ਨਾਲ ਮੀਟਿੰਗਾਂ ਕਰਕੇ ਹੀ ਫੈਸਲਾ ਹੋਵੇਗਾ। ਜਿਸ ਤੇਜੀ ਨਾਲ ਤੁਸੀ ਸਾਡੇ ਕੋਲੋ ਫੈਸਲਾ ਕਰਵਾਉਂਣਾ ਚਾਹੁੰਦੇ ਹੋ ਇਸ ਤਰਾਂ ਨਾਲ ਪੰਥ ਤਖ਼ਤਾਂ ਤੋ ਬਾਗੀ ਹੋ ਜਾਵੇਗਾ। ਸ੍ਰ ਸੁਖਬੀਰ ਸਿੰਘ ਬਾਦਲ ਦੇ ਵਾਰ ਵਾਰ ਫੋਨ ਆ ਰਹੇ ਸਨ, ਗਿਆਨੀ ਗੁਰਬਚਨ ਸਿੰਘ ਖੁਦ ਗਲ ਕਰਨ ਦੀ ਬਜਾਏ ਮੈਨੂੰ ਵਾਰ ਵਾਰ ਫੋਨ ਦੇ ਰਹੇ ਸਨ। ਮੈ ਮਾਨਿਸਕ ਦਬਾਅ ਵਿਚ ਸੀ ਤੇ ਹਰ ਵਾਰ ਸਮਾਂ ਮੰਗਦਾ ਰਿਹਾ ਕਿ ਸਾਨੂੰ 2 ਮਹੀਨੇ , 1 ਮਹੀਨਾ 15 ਦਿਨ ਦਾ ਹੀ ਸਮਾਂ ਦਿਓ ਤਾਂ ਕਿ ਅਸੀ ਪੰਥ ਸਾਹਮਣੇ ਸੱਚੇ ਰਹਿ ਸਕੀਏ ਪਰ ਸੁਖਬੀਰ ਸਿੰਘ ਬਾਦਲ ਟਸ ਤੋ ਮੱਸ ਨਹੀ ਸਨ ਹੋ ਰਹੇ ਸਨ।ਮੀਟਿੰਗ ਅਗੇ ਪਾਉਂਣ ਲਈ ਕੋਈ ਵੀ ਤਿਆਰ ਨਹੀ ਸੀ।
24 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰਾਂ ਦੀ ਮੀਟਿੰਗ ਸ਼ੁਰੂ ਹੋਈ। ਉਥੇ ਪੰਜਾਬੀ ਵਿਚ ਲਿਿਖਆ ਇਕ ਪੱਤਰ ਸਾਨੂੰ ਦਿਖਾਇਆ ਗਿਆ ਜਿਸ ਬਾਰੇ ਅਸੀ ਵਿਚਾਰ ਕਰਨੀ ਸੀ। ਇਹ ਪੱਤਰ ਕੋਣ ਲਿਆਇਆ ਇਸ ਬਾਰੇ ਕੋਈ ਜਾਣਕਾਰੀ ਨਹੀ ਦੇ ਰਹੇ।
ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੱਤਰ ਲਿਆਉਂਣ ਦਾ ਇਕ ਵਿਧੀ ਵਿਧਾਨ ਹੈ ਪੱਤਰ ਕੋਣ ਲੈ ਕੇ ਆਇਆ ਕਿਸ ਨੇ ਪੱਤਰ ਪ੍ਰਪਾਤ ਕੀਤਾ, ਇਕ ਰਜਿਸਟਰ ਤੇ ਨੋਟ ਕੀਤਾ ਜਾਦਾ ਹੈ ਤੇ ਹੁਣ ਤਾਂ ਉਸ ਦੀ ਤਸਵੀਰ ਵੀ ਲਈ ਜਾਂਦੀ ਹੈ। ਇਹ ਗਿਆਨੀ ਗੁਰਬਚਨ ਸਿੰਘ ਦਸ ਸਕਦੇ ਹਨ ਕਿ ਸਿਰਸਾ ਡੇਰਾ ਮੁਖੀ ਦਾ ਇਹ ਪੱਤਰ ਉਨਾਂ ਨੂੰ ਕੋਣ ਦੇ ਕੇ ਗਿਆ।
ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਮੇਰੇ ਬਾਰੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ 22 ਸਤੰਬਰ 2015 ਨੂੰ ਮੈ ਫਿਲਮੀ ਅਦਾਕਾਰ ਅਕਸ਼ੈ ਕੁਮਾਰ ਦੀ ਕੋਠੀ ਵਿਚ ਗਿਆ ਜਿਥੇ ਸ੍ਰੁ ਸੁਖਬੀਰ ਸਿੰਘ ਬਾਦਲ, ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ, ਅਕਸ਼ੈ ਕੁਮਾਰ ਅਤੇ ਮੈ ਮੀਟਿੰਗ ਕੀਤੀ, ਤੇ ਪੱਤਰ ਹਾਸਲ ਕੀਤਾ। ਮੇਰੇ ਬਾਰੇ ਇਹ ਵੀ ਕਿਹਾ ਕਿ ਗਿਆ ਕਿ ਇਹ ਫੈਸਲਾ ਕਰਵਾਉਂਣ ਦੇ ਇਵਜ਼ ਵਿਚ ਮੈ 60 ਏਕੜ ਜਮੀਨ, 2 ਹਜਾਰ ਗਜ ਦੀ ਕੋਠੀ, 7 ਪਲਾਟ, 7 ਕਰੋੜ ਰੁਪੈ ਤੇ ਦੁਬਈ ਵਿਚ ਫਲੈਟ ਵੀ ਬਾਦਲਾਂ ਕੋਲੋ ਹਾਸਲ ਕੀਤਾ ਤੇ ਇਹ ਫੈਸਲਾ ਕਰਵਾਇਆ। 22 ਸਤੰਬਰ ਨੂੰ ਮੈ ਬਾਬਾ ਬਿੱਧੀ ਚੰਦ ਜੀ ਦੇ ਦਿਹਾੜੇ ਵਿਚ ਸ਼ਾਮਲ ਹੋਣ ਲਈ ਸੁਰ ਸਿੰਘ ਗਿਆ ਹੋਇਆ ਸੀ। ਵਾਪਸੀ ਸਮੇ ਮੇਰੇ ਨਾਲ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ ਵੀ ਸਨ।
24 ਸਤੰਬਰ ਦੀ ਮੀਟਿੰਗ ਵਿਚ ਹਰ ਮਨ ਵਿਚ ਚਿੰਤਾ ਸੀ ਕਿ ਪਾਵਨ ਤਖ਼ਤਾਂ ਤੋ ਕੌਮ ਬਾਗੀ ਹੋ ਜਾਵੇਗੀ, ਪ੍ਰੈਸ਼ਰ ਇਨਾ ਜਿਆਦਾ ਸੀ ਕਿ ਮੈ ਦਸ ਵੀ ਨਹੀ ਸਕਦਾ। ਸਮਝ ਨਹੀ ਆ ਰਹੀ ਸੀ ਕਿ ਇਨੇ ਦਬਾਅ ਵਿਚ ਵੀ ਸਾਨੂੰ ਸੇਵਾ ਕਰਨੀ ਪੈ ਸਕਦੀ ਹੈ। ਮੀਟਿੰਗ ਸ਼ੁਰੂ ਹੋਈ। ਲੰਮਾਂ ਸਮਾ ਵਿਚਾਰ ਹੋਈ ਕਿ ਇਸ ਪੱਤਰ ਦਾ ਕਰਨਾ ਕੀ ਹੈ। 2007 ਤੋ ਲੈ ਕੇ ਹੁਣ ਤਕ ਸਾਰਾ ਮਾਮਲਾ ਫਿਰ ਤੋ ਪੜਿਆ ਗਿਆ। ਕੇਸ ਕਿਵੇ ਚਲਿਆ, ਡੇਰਾ ਸਿਰਸਾ ਨਾਲ ਸੰਬਧਤ ਫਾਇਲ ਵਿਚ ਤਿੰਨ ਪੱਤਰਕਾਵਾਂ ਪਹਿਲਾਂ ਹੀ ਮੌਜੂਦ ਸਨ। ਆਖਿਰ ਫੈਸਲਾ ਹੋਇਆ ਕਿ ਪੱਤਰ ਪ੍ਰਵਾਨ ਕੀਤਾ ਜਾਵੇ ਮੁਆਫੀ ਨਹੀ ਦਿੱਤੀ ਪੱਤਰ ਹੀ ਪ੍ਰਵਾਨ ਕੀਤਾ ਸੀ। ਅਖਬਾਰਾਂ ਲਈ ਜਾਰੀ ਪ੍ਰੈਸ ਨੋਟ ਵਿਚ ਕਿਹਾ ਗਿਆ ਸੀ ਕਿ ਪੱਤਰ ਪ੍ਰਵਾਨ ਕੀਤਾ ਜਾਂਦਾ ਹੈ ਪਰ ਅਖਬਾਰਾਂ ਨੇ ਇਸ ਪ੍ਰਵਾਨਗੀ ਨੂੰ ਮੁਆਫੀ ਦਾ ਨਾਮ ਦੇ ਦਿੱਤਾ, ਤੇ ਇਸ ਨੂੰ ਬਿਨਾ ਮੰਗੀ ਮੁਆਫੀ ਛਾਪ ਦਿੱਤਾ। ਪੰਥ ਵਿਚ ਰੋਸ ਫੈਲ ਗਿਆ। ਸਾਡਾ ਸ਼ਪਸਟੀਕਰਨ ਸੁਨਣ ਲਈ ਕੋਈ ਤਿਆਰ ਨਹੀ ਸੀ। ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਕੌਮ ਵਿਚ ਤਨਾਅ ਤੇ ਜਥੇਦਾਰਾਂ ਨਾਲ ਦੂਰੀ ਵਧ ਗਈ ਸਾਨੂੰ ਜਨਤਕ ਤੌਰ ਤੇ ਸੰਗਤੀ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਧਾਰਮਿਕ ਸਮਾਗਮਾਂ ਵਿਚ ਸਾਡੀ ਸ਼ਮੂਲੀਅਤ ਖਤਮ ਹੋ ਗਈ ਜਥੇਦਾਰ ਪ੍ਰਭਾਵਹੀਣ ਹੋ ਗਏ।ਇਸ ਦੌਰਾਣ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਗਲਬਾਤ ਹੋਈ ਮੈ ਸ੍ਰ ਬਾਦਲ ਨਾਲ ਗਿਲਾ ਕੀਤਾ ਕਿ ਪੰਥ ਨੂੰ ਦਸੋ ਕਿ ਚਿਠੀ ਲੈ ਕੇ ਕੋਣ ਆਇਆ। ਸ੍ਰ ਬਾਦਲ ਨੇ ਕਿਹਾ ਕਿ 2 ਦਿਨਾਂ ਵਿਚ ਸ਼ਪਸਟ ਕਰ ਦਿਆਂਗੇ ਕਿ ਤੁਸੀ ਚਿਠੀ ਨਹੀ ਲਿਆਏ। ਹਲਾਤ ਜਿਉਂ ਦੇ ਤਿਉਂ ਸਨ। ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਮੈ ਡਾਕਟਰ ਦਲਜੀਤ ਸਿੰਘ ਚੀਮਾਂ ਨਾਲ ਗਲਬਾਤ ਕੀਤੀ। ਮੀਟਿੰਗ ਵਿਚ ਤੁਸੀ ਵੀ ਸੀ ਪੱਤਰ ਤੁਸੀ ਪੜਾਇਆ ਪਰ ਅੱਜ ਮੇਰਾ ਨਾਮ ਬੋਲ ਰਿਹਾ ਹੈ ਕਿ ਅਕਸ਼ੈ ਕੁਮਾਰ ਦੀ ਕੋਠੀ ਵਿਚੋ ਪੱਤਰ ਮੈ ਲਿਆਇਆ।
ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਸਮਾਂ ਆਪਣੀ ਚਾਲੇ ਚਲਦਾ ਰਿਹਾ। ਮੈ ਗੁਰਮਤਿ ਦੇ ਪ੍ਰਚਾਰ ਲਈ ਦੇਸ਼ ਭਰ ਵਿਚ ਜਾਂਦਾ ਰਿਹਾ ਪਰ ਜਦ ਵੀ ਸਿਰਸਾ ਵਾਲੇ ਦੀ ਕਿਧਰੇ ਵੀ ਗਲ ਹੁੰਦੀ ਤਾਂ ਚਿਠੀ ਬਾਰੇ ਵੀ ਗਲ ਚਲਦੀ। ਮੈ ਵਾਰ ਵਾਰ ਹਰ ਜਥੇਦਾਰ ਅਕਾਲੀ ਆਗੂ ਨੂੰ ਚਿਠੀ ਮਾਮਲੇ ਤੇ ਸੱਚ ਸੰਗਤਾਂ ਦੇ ਅਗੇ ਰਖਣ ਲਈ ਕਹਿੰਦਾ ਰਿਹਾ ਪਰ ਮੇਰੀ ਕਿਸੇ ਨੇ ਨਹੀ ਸੁਣੀ। ਇਸ ਸਮੇ ਦੌਰਾਣ ਮੈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੰਦ ਕਮਰਾ ਮੀਟਿੰਗਾਂ ਨਾ ਕਰਨ ਲਈ ਸਾਥੀ ਜਥੇਦਾਰਾਂ ਨੂੰ ਮਨਾਉਂਦਾ ਰਿਹਾ।
ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਪੰਜਾਬ ਵਿਧਾਨ ਸਭਾ ਚੋਣਾ ਦੋਰਾਣ 1 ਫਰਵਰੀ ਨੂੰ ਡੇਰਾ ਸਿਰਸਾ ਨੇ ਵਿਧਾਨ ਸਭਾ ਚੋਣਾ ਵਿਚ ਅਕਾਲੀ ਦਲ ਦਾ ਸਮਰਥਨ ਕਰਨ ਦਾ ਐਲਾਣ ਕੀਤਾ ਇਸ ਤੋ ਬਾਅਦ ਦਿਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਸ੍ਰ ਮਨਜਿੰਦਰ ਸਿੰਘ ਸਿਰਸਾ ਦਾ ਮੈਨੂੰ ਫੋਨ ਆਇਆ ਕਿ ਚੋਣਾ ਦਾ ਸਮਾਂ ਹੈ ਤੇ ਸਾਨੂੰ ਡੇਰਾ ਸਿਰਸਾ ਕੋਲੋ ਸਮਰਥਨ ਪੈਣਾ ਪੈ ਰਿਹਾ ਹੈ। ਡੇਰੇ ਵਲੋ ਅਕਾਲੀ ਦਲ ਦੇ ਸਮਰਥਨ ਦਾ ਐਲਾਣ ਕਰਨ ਤੋ ਬਾਅਦ ਸਿੱਖ ਸੰਗਤਾਂ ਦੇ ਮਨਾ ਵਿਚ ਰੋਸ ਦੀ ਭਾਵਨਾ ਪੇਦਾ ਹੋਈ। 2 ਫਰਵਰੀ ਨੂੰ ਫਿਰ ਸ੍ਰ ਸਿਰਸਾ ਨੇ ਫੋਨ ਕੀਤਾ ਤੇ ਕਿਹਾ ਕਿ ਤੁਸੀ ਕਾਇਮ ਰਹਿਣਾ ਅਸੀ ਮਜਬੂਰੀ ਵਸ ਡੇਰੇ ਦਾ ਸਮਰਥਨ ਲਿਆ ਹੈ। ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਮੈ ਸ੍ਰ ਸਿਰਸਾ ਨੂੰ ਦਸਿਆ ਕਿ ਹੁਣ ਕਾਇਮ ਰਹਿਣ ਦੀ ਸ਼ਕਤੀ ਨਹੀ ਰਹੀ। ਸ੍ਰ ਸਿਰਸਾ ਨੇ ਕਿਹਾ ਕਿ ਮੈ ਸਮਝਦਾ ਹਾਂ ਪਰ ਬੋਸ ਨਹੀ ਮੰਨਦਾ। ਬੋਸ ਤੋ ਭਾਵ ਸੁਖਬੀਰ ਸਿੰਘ ਬਾਦਲ। ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਮੈ ਸ੍ਰ ਸਿਰਸਾ ਨੂੰ ਕਿਹਾ ਕਿ ਤੁਸੀ ਅਕਾਲੀ ਦਲ ਵਲੋ ਐਲਾਣ ਕਰ ਦਿਓ ਕਿ ਅਸੀ ਪੰਥ ਦਾ ਸਮਰਥਨ ਲੈ ਕੇ ਚੋਣ ਲੜ ਰਹੇ ਹਾਂ ਤਾਂ ਪੰਥ ਤੁਹਾਨੂੰ ਵੋਟਾਂ ਦੇ ਕੇ ਨਿਹਾਲ ਕਰ ਦੇਵੇਗਾ। ਪਰ ਸ੍ਰ ਸਿਰਸਾ ਨਹੀ ਮੰਨੇ। ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ 3 ਫਰਵਰੀ ਨੂੰ ਮੈ ਨਿਜੀ ਚੈਨਲਾਂ ਤੇ ਆਪਣੇ ਵਿਚਾਰ ਦਿੱਤੇ ਜਿਸ ਤੋ ਬਾਅਦ ਸਿਰਸਾ ਦਾ ਫਿਰ ਫੋਨ ਆਇਆ ਕਿ ਤੁਸੀ ਸਾਡੇ ਨਾਲ ਨਹੀ ਖੜੇ ਹੁਣ ਜਥੇਦਾਰੀ ਦੀ ਵੀ ਆਸ ਨਾ ਰਖੋ । ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਮੈ ਸ੍ਰ ਸਿਰਸਾ ਨੂੰ ਕਿਹਾ ਕਿ ਇਹ ਜਥੇਦਾਰੀਆਂ ਗੁਰੂ ਪੰਥ ਦੀ ਬਖਸ਼ਿਸ਼ ਹਨ ਮੈ ਤੁਹਾਡੇ ਨਿਜੀ ਕਾਰਖਾਨੇ ਵਿਚ ਕੰਮ ਨਹੀ ਕਰਦਾ ਜੋ ਕਿਹਾ ਨਾ ਮੰਨਣ ਕਰਕੇ ਤੁਸੀ ਮੈਨੂੰ ਹਟਾ ਦਿਓਗੇ।
ਭਾਈ ਗੁਰਮੁੱਖ ਸਿੰਘ ਨੇ ਦਸਿਆ ਕਿ ਮੈ ਸਾਰਾ ਸ਼ਪਸ਼ਟ ਕਰ ਦਿੱਤਾ ਹੈ ਤੇ ਹੁਣ ਫੈਸਲਾ ਪੰਥ ਨੇ ਲੈਣਾ ਹੈ। ਭਾਈ ਗੁਰਮੁੱਖ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਸਰਪ੍ਰਸਤ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਪਿਛਲੀਆਂ ਭੁਲਾ ਮੰਨ ਕੇ ਪੰਥ ਦੀ ਸ਼ਰਨ ਵਿਚ ਆ ਜਾਣ।

ਚਰਨਜੀਤ ਸਿੰਘ ਅਰੋੜਾ

98140 ^ 71231