ਸਿੱਖ ਬਨਾਮ ਤਾਲਿਬਾਨ !

ਸਿੱਖ ਬਨਾਮ ਤਾਲਿਬਾਨ !

ਕੀ ਕਾਰਨ ਹੈ ਪਠਾਣਾਂ ਨੂੰ ਸਿੱਖਾਂ ਕੋਲੋਂ ਭੈਭੀਤ ਹੋਣਾ ਪਿਆ

ਸਿੱਖ ਦਾ ਮਤਲਬ ਤਾਲਿਬਾਨ ਏ ਤੇ ਤਾਲਿਬਾਨ ਦਾ ਮਤਲੱਬ ਸਿੱਖ ਜੇ ਬੋਲੀ ਦਾ ਉਲੱਥਾ ਕਰਕੇ ਵੇਖੀਏ । ਕੁਹ ਇਕ ਦੋ ਗੱਲਾਂ ਨੂੰ ਛੱਡਕੇ ਸਿੰਘਾਂ ਤੇ ਪਠਾਣਾਂ ਚ, ਜ਼ਮੀਨ ਅਸਮਾਨ ਦਾ ਫ਼ਰਕ ਏ । ਇਕ ਕਹਾਵਤ ਏ ਅਖੇ, “ਕਾਬਲ ਦੇ ਜੰਮਿਆ ਨੂੰ ਨਿੱਤ ਮੁਹਿੰਮਾਂ” ਬਾਹਲੇ ਪਿਛੋਕੜ ਚ, ਨਾਂ ਜਾਈਏ ਤਾਂ ਪਿੱਛਲੇ ਦਹਾਕਿਆਂ ਚ, ਇਹਨਾਂ ਲੜਾਕੂਆਂ ਗੁਰੀਲਿਆਂ ਪਠਾਣਾਂ ਨੂੰ ਅੰਹੀ ਮਹਾਂ ਸ਼ਕਤੀਆਂ ਨਾਲ ਲੜਦੇ ਭਿੜਦੇ ਵੇਖਿਆ ਹੈ । ਸਿਆਸੀ ਪੈੰਤੜੇ ਕੀ ਹੁੰਦੇ ਇਹ ਤੇ ਰਾਜਨੀਤਕ ਤਾਕਤਾਂ ਜਾਨਣ ਪਰ ਫ਼ਤਿਹ ਅਫ਼ਗ਼ਾਨਾਂ ਦੀ ਹੁੰਦੀ ਰਹੀ ਏ ! ਆਪਣੀ ਸਰਜ਼ਮੀਨ ਲਈ ਮਰ ਮਿਟਣ ਦਾ ਜੋ ਜਜ਼ਬਾ ਇਹਨਾਂ ਚ, ਹੈ ਬਹੁਤ ਘੱਟ ਕਬੀਲਿਆਂ ਜਾਤੀਆਂ ਚ, ਪਾਇਆ ਜਾਂਦਾ ! ਆਪਣੇ ਵਤਨ ਚ, ਗੈਰਾਂ ਦੇ ਪੈਰ ਇਹਨਾਂ ਨੂੰ ਵੇਹੁ ਵਖਾਲੀ ਦਿੰਦੇ ਨੇ !ਪਹਿਲਾਂ ਰੂਸ ਨੂੰ ਪੁੱਠੇ ਪੈਰੀਂ ਮੋੜਨਾਂ ਤੇ ਹੁਣ ਨਾਟੋ ਫੌਜਾਂ ਜਰਮਨ, ਫਰਾਂਸ,ਇੰਗਲੈਂਡ ਆਦਿ ਸਮੇਤ ਅਮਰੀਕਾ ਵਰਗੀ ਮਹਾਂ ਸ਼ਕਤੀ ਨੂੰ ਸ਼ਿਕਸਤ ਦੇਣੀ ਇਹਨਾਂ ਦੇ ਦ੍ਰਿੜ ਇਰਾਦੇ ਤੇ ਸਿਰੜ ਦੀ ਨਿਸ਼ਾਨੀ ਏ। ਰਾਜਨੀਤੀ ਏ ਜਾਂ ਕੁਹ ਹੋਰ ਰੌਲਾ ਇਹ ਸੱਭ ਕਿਆਸ ਅਰਾਈਆਂ ਨੇ ਤੇ ਸਮੇਂ ਦੇ ਗਰਭ ਚ, ਕੀ ਏ ਇਹ ਕਰਤਾ ਅਕਾਲ ਪੁਰਖ ਜਾਣਦਾ ! ਪਰ ਦੁਨੀਆਂ ਤੇ ਜਰਮਨ ਦੀਆਂ ਜ਼ਿਆਦਾ ਅਖ਼ਬਾਰਾਂ ਇਹਨੂੰ ਅਮਰੀਕਾ ਦੀ ਹਾਰ ਤੇ ਅਫ਼ਗ਼ਾਨਾਂ ਦੀ ਜਿੱਤ ਦੱਸ ਰਹੀਆਂ !ਅੰਹੀ ਸਿੱਖਾਂ ਘਰ ਜਨਮੇ ਬਚਪਨ ਤੋ ਹੀ ਸੁਣਦੇ ਆਏ ਆਂ ਕਿ ਸਿੱਖਾਂ ਨੇ ਪਠਾਣਾਂ ਕੇ ਰਾਜ ਕੀਤਾ ਤੇ ਦਰਾ ਖ਼ੈਬਰ ਨੂੰ ਨੱਕਾ ਲਾਇਆ ! ਇਹ ਇਤਹਾਸ ਵਿੱਚ ਦਰਜ ਹੈ ਕਿ ਪਠਾਣੀਆਂ ਆਪਣੇ ਰੋਂਦੇ ਨਿਆਣਿਆਂ ਨੂੰ “ਹਰੀਆ ਰਾਗਲੇ” ਹਰੀ ਸਿੰਘ (ਜਰਨੈਲ) ਆ ਗਿਆ ਕਹਿ ਕੇ ਚੁੱਪ ਕਰਾਉੰਦੀਆਂ ਰਹੀਆਂ ਹਨ । ਹੁਣ ਜਦੋਂ ਅੰਹੀ ਸੁਪਰ ਪਾਵਰਾਂ ਨੂੰ ਓੱਥੋ ਰੁੱਖਸਤ ਹੁੰਦਿਆਂ ਵੇਹਨੇ ਆਂ ਤੇ ਮਨ ਵਿੱਚ ਵਿਚਾਰ ਆਉੰਦਾ ਕਿ ਆਧੁਨਿਕ ਹਥਿਆਰਾਂ, ਮਾਡਰਨ ਦਿਵਯ ਆਸ਼ਤਰਾਂ, ਸ਼ਾਸਤਰਾਂ ਤੇ ਡਰੋਨ ਵਰਗੇ ਮਨੁੱਖ ਰਹਿਤ ਉੱਡਣ ਖਟੋਲੇ ਵੀ ਇਹਨਾਂ ਪਠਾਣਾਂ ਨੂੰ ਹਰਾ ਨਹੀਂ ਸਕੇ, ਕੀ ਕਾਰਨ ਹੈ ਭੂਰੀਆਂ ਆਲੇ ਇਹਨਾਂ ਤੇ ਰਾਜ ਕਰਗੇ !

ਮੁਗਲਾਂ ਜ਼ਹਿਰ ਪਿਆਲੇ ਪੀਤੇ

ਭੂਰੀਆਂ ਆਲੇ ਰਾਜੇ ਕੀਤੇ !!

ਕੀ ਕਾਰਨ ਹੈ ਪਠਾਣਾਂ ਨੂੰ ਸਿੱਖਾਂ ਕੋਲੋਂ ਭੈਭੀਤ ਹੋਣਾ ਪਿਆ । ਅਜੇ ਕਿ ਓਹ ਜਾਂਬਾਜ, ਜੰਗਜੂ ਲੜਾਕੇ ਤੇ ਸਿਹਤ ਸਰੀਰ ਪੱਖੋਂ ਵੀ ਸਾਡੇ ਨਾਲ਼ੋਂ ਘੱਟ ਨਹੀਂ ! ਵੱਡੀਆਂ ਤਾਕਤਾਂ ਨਾਲ ਮੱਥਾ ਲਾਉਣ ਦਾ ਮਾਦਾ ਰੱਖਦੇ ਹਨ । ਮੈਂ ਜੋ ਆਪਣੀ ਤੁੱਛ ਬੁੱਧ ਅਨੁਸਾਰ ਤੱਤ ਕੱਢਿਆ ਕਿ ਓਹ ਸਿੱਖਾਂ ਦੀ ਬਹਾਦਰੀ ਤੋ ਨਹੀਂ ਕਿਰਦਾਰ ਤੋਂ ਡਰਦੇ ਸਨ । ਉਹ ਸਿੰਘਾਂ ਨੂੰ ਉੱਚੇ ਇਖ਼ਲਾਕੀ ਲੜਾਕੇ ਮੰਨਦੇ ਸਨ ਓਹ ਸਿੱਖਾਂ ਦੇ ਅਸੂਲਾਂ ਨੂੰ ਭਾਂਪ ਚੁੱਕੇ ਸਨ ਕਿ ਇਹ ਬੱਚੇ, ਬੁੱਢਿਆਂ, ਔਰਤਾਂ, ਵਿਕਲਾਗਾਂ ਤੇ ਭੱਜੇ ਜਾਂਦੇ ਦੁਸ਼ਮਣ ਦੀ ਪਿੱਠ ਤੇ ਵਾਰ ਨਹੀਂ ਕਰਦੇ ! ਬੇਗਮ ਬਾਨੋ ਤੇ ਗੁਲਖ਼ਾਨ ਦੀ ਕਹਾਣੀ ਸ਼ਾਇਦ ਪਠਾਣ ਸੁਣ ਚੁੱਕੇ ਸਨ ਕਿ ਕਿਸ ਤਰਾਂ ਦਰ ਤੇ ਗਈ ਬੀਬੀ ਬਾਨੋ ਨੂੰ ਹਰੀ ਸਿੰਘ ਵਰਗਾ ਪੁੱਤਰ ਮਿਲਿਆ ਸੀ ਜਿਨ ਬਾਨੋ ਦੇ ਪੈਰਾਂ ਤੇ ਮੱਥਾ ਟੇਕ ਉਸਨੂੰ “ਧਰਮ ਮਾਤਾ” ਬਣਾ ਲਿਆ ਸੀ !ਬਿਨਾਂ ਸ਼ੱਕ ਉਹਨਾਂ ਨੇ ਇਕ ਅਕਾਲ ਦੇ ਪੁਜਾਰੀਆਂ ਸਿੱਖਾ ਬਾਰੇ ਹੋਰ ਵੀ ਬੜਾ ਕੁਹ ਸੁਣਿਆ ਹੋਵੇਗਾ ! ਕੁਦਰਤੀ ਹੈ ਕਿ ਜਦੋਂ ਮਨੁੱਖ ਆਪਣੇ ਤੋਂ ਉੱਚੀਆਂ ਕਦਰਾਂ ਕੀਮਤਾਂ ਤੇ ਬੁਲੰਦ ਕਿਰਦਾਰ ਵਾਲੀ ਸ਼ਖ਼ਸੀਅਤ ਦਾ ਸਾਹਮਣਾ ਕਰਦਾ ਹੈ ਤਾਂ ਆਪਣੇ ਆਪ ਨੂੰ ਬੌਣਾ ਸਮਝਦਾ ਹੈ ! ਇਹ ਬੋਣਾ ਹੋਣਾ ਹੀ ਅਧੀਨਗੀ ਹੈ ਭੈਅ ਹੈ ਤੇ ਮਨ ਚ, ਉਪਜਿਆ ਸਤਿਕਾਰ ਵੀ ! ਇਖ਼ਲਾਕਾਂ ਤੇ ਕਿਰਦਾਰਾਂ ਵਿੱਚ ਉਮਰਾਂ ਮਹਿਨੇ ਨਹੀਂ ਰੱਖਦੀਆਂ ! ਜਿਸ ਤਰਾਂ ਅਸੀਂ ਉੱਚ ਚੋਟੀ ਦੇ ਬੁਲੰਦ ਕਿਰਦਾਰਾਂ ਵਾਲ਼ੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਨੂੰ “ਬਾਬਾ ਜੀ” ਨਾਲ ਮੁਖਾਤਿਬ ਹੁਨੇ ਹਾਂ ਤਾਂ ਇਹ ਨੰਨੀਆਂ ਰੂਹਾਂ ਹੋਰ ਵੀ ਬੁਲੰਦ ਹੋ ਜਾਂਦੀਆਂ ਹਨ !ਅਜੇ ਕੱਲ ਦੀਆਂ ਗੱਲਾਂ ਨੇ ਜਦੋਂ ਉੱਚ ਇਖ਼ਲਾਕ ਤੇ ਸੁੱਚੇ ਕਿਰਦਾਰ ਦੀ ਗੱਲ ਆਉੰਦੀ ਹੈ ਤਾਂ “ਤੀਰ ਵਾਲਾ ਬਾਬਾ” ਸਾਹਮਣੇ ਆ ਜਾਂਦਾ ਹੈ । ਜਵਾਨ ਉਮਰ ਦੁਨਿਆਵੀ ਵਿੱਦਿਆ ਵੀ ਕੋਈ ਬਾਹਲੀ ਨਹੀਂ ! ਪਰ ਹਰੇਕ ਸੁੱਚੀ ਨਿਗਾਹ ਲਈ ਬਾਬਾ ਜਰਨੈਲ ਸਿੰਘ ਖਾਲਸਾ ਸਤਿਕਾਰ ਦਾ ਪਾਤਰ ਹੈ ! ਜੇ ਸੁਬਰਾਮਨੀਆਮ ਸੁਆਮੀ ਵਰਗਾ ਪੜਿਆ ਲਿਖਿਆ ਉੱਚ ਕੋਟੀ ਦਾ ਵਕੀਲ ਮਿਲਣ ਆਉੰਦਾ ਹੈ ਤਾਂ ਸਿਰ ਢੱਕ ਕੇ ਭੁੰਜੇ ਚੌਂਕੜਾ ਮਾਰ ਲੈੰਦਾ ਹੈ । ਜੇ ਜੇਤੂ ਜਰਨੈਲ ਸ਼ਾਹਬੇਗ ਸਿੰਘ ਜੀ ਮਿੱਲਣ ਆਉਣ ਤਾਂ ਸ਼ਸਤਰ ਵਾਲਾ ਡੱਬਾ ਗਾੜੀ ਰੱਖ ਕਹਿਣ ਲੱਗੇ ਬਾਬਾ ਜੀ ਦਾਸ ਤੋਂ ਜੋ ਸੇਵਾ ਮਰਜ਼ੀ ਲੈ  ਲਓ ! ਕਾਰਨ ਬੁਲੰਦ ਕਿਰਦਾਰ ਕੱਥਨੀ ਤੇ ਕਰਨੀ ਦਾ ਪੂਰਾ ਗੁਰੂ ਦਾ ਸਿੱਖ ! ਜੋ ਉਹਨਾਂ ਨੇ ਚਮਕੌਰ ਨੂੰ ਚੁਰਾਸੀ ਚ, ਦੁਹਰਾਇਆ ਸੱਭ ਦੇ ਸਨਮੁਖ ਹੈ ਨਾਂ ਇਖ਼ਲਾਕ ਨਾਲ ਸਮਝੌਤਾ ਕੀਤਾ ਨਾਂ ਝੁਕਿਆ ਨਾਂ ਵਿਕਿਆ ! ਹਾਂ ਤਸਵੀਰਾਂ ਜ਼ਰੂਰ ਵਿਕਦੀਆਂ ਨੇ ! ਬੀਤੇ ਕੱਲ ਦੀਆਂ ਗੱਲਾਂ ਨੇ ਖਾੜਕੂ ਸੰਘਰਸ਼ ਵਿੱਚ ਵੀ ਬੜੇ ਉੱਚੀਆਂ ਕਦਰਾਂ ਕੀਮਤਾਂ ਵਾਲੇ ਯੋਧੇ ਹੋਏ ! ਅਨੇਕਾਂ ਕਿੱਸੇ ਕਹਾਣੀਆਂ ਨੇ ! ਇਕ ਉਦਾਹਰਨ ਜ਼ਿੰਦੇ ਸੁੱਖੇ ਦੀ ਫਾਂਸੀ ਤੋ ਪਹਿਲਾਂ ਜੋ ਦੋ ਅਣਪਛਾਤੀਆਂ ਭੈਣਾਂ ਸ਼ਹੀਦੀ ਗਾਨੇ ਬਨਣ ਆਈਆਂ ਉਹ ਸਾਡੇ ਯੋਧਿਆਂ ਦੇ ਬੁਲੰਦ ਕਿਰਦਾਰਾਂ ਦੀਆਂ ਫੈਨ ਸਨ 

ਪਰ ਸੱਚ ਇਹ ਹੈ ਕਿ ਖਾਲਸਾ ਰਾਜ ਦੇ ਪਤਨ ਤੋ ਮਗਰੋਂ ਖ਼ੁਦਗ਼ਰਜ਼, ਸਤਾ ਦੇ ਲਾਲਚੀਆਂ, ਚੌਧਰ ਦੇ ਭੁੱਖਿਆਂ, ਗ਼ਦਾਰਾਂ ਹੁਕਮਰਾਨਾਂ ਦੇ ਚਮਚਿਆਂ ਸਿੱਖੀ ਕਦਰਾਂ ਕੀਮਤਾਂ ਨੂੰ ਢਾਹ ਲਾਈ ਤੇ ਅੰਹੀ ਨਿਗਾਰ ਵੱਲ ਜਾਂਦੇ ਗਏ ! ਬੁਲੰਦ ਕਿਰਦਾਰ ਹੀ ਖਾਲਸੇ ਦੇ ਨਿਆਰੇਪਣ ਦੀ ਨਿਸ਼ਾਨੀ ਸਨ ਓਹ ਚੱਲੇ ਗਏ ਤੇ ਗੁਲਾਮੀ ਦੀਆਂ ਜ਼ੰਜੀਰਾਂ ਕੱਸੇਦੀਆਂ ਗਈਆਂ ! ਭਾਵੇਂ ਕਿ ਬੁਲੰਦ ਕਿਰਦਾਰਾਂ ਨੇ ਵੀ ਸਮੇਂ ਸਮੇਂ ਸਿਰ ਦੇਣੋ ਕਾਣ ਨਾਂ ਕੀਤੀ ਪਰ ਗ਼ਦਾਰਾਂ ਤੇ ਪੰਥ ਦੋਖੀਆਂ ਵਾਹ ਨਾਂ ਜਾਣ ਦਿੱਤੀ ਤੇ ਅੱਜ ਜਿਸ ਕਗਾਰ ਤੇ ਖਲੋਤੇ ਆ ਹਾਲਤ ਸੱਭ ਦੇ ਸਨਮੁਖ ਆ ! ਅਕਾਲ ਦੇ ਪਜਾਰੀ ਬਾਬਿਆਂ ਦੀ ਜੱਥੇਬੰਦੀ ਅਕਾਲੀ ਦਲ ਚ, ਬੀੜੀਆਂ ਪੀੰਣ ਆਲੇ ਜੱਥੇਬੰਦਕ ਸਕੱਤਰ ਹਨ ਪਤਿਤ ਚੌਧਰੀ ਅਕਾਲੀ ਅੱਖਵਾਉੰਦੇ ਹਨ ਵੋਟਾਂ ਸਿਰਸੇ ਆਲੇ, ਨਰਕਧਾਰੀ ਤੇ ਹੋਰਨਾਂ ਦੇਹਧਾਰੀਆਂ ਤੋਂ ਮੰਗਣ ਜਾਂਦੇ ਨੇ ! ਹੋਰ ਤੇ ਹੋਰ ਸਿੱਖਾਂ ਦੇ ਮੱਕੇ ਸ੍ਰੀ ਦਰਬਾਰ ਸਾਹਿਬ ਦੀਆਂ ਕੁੰਜੀਆਂ ਬੱਜਰ ਕੁਰਹਿਤ ਕਾਰੀਆਂ ਦੇ ਹੱਥਾਂ ਵਿੱਚ ! ਕਿੱਥੇ ਰਹਿਗੇ ਇਖ਼ਲਾਕ ਕਿੱਥੇ ਗਏ ਕਿਰਦਾਰ ! ਬਿਪਰਨ ਦੀ ਰੀਤ ਤੁਰ ਪਏ ਸਾਰੇ, ਕੁਹ ਕੁ ਜਾਗਦੀਆਂ ਜ਼ਮੀਰਾਂ ਆਲਿਆਂ ਨੂੰ ਛੱਡਕੇ ! ‘ਆਪ ਤੇ ਮਰਨਾਂ ਬਾਹਮਣਾਂ ਜ਼ਜਮਾਨ ਵੀ ਡੋਬੇਂ, ਆਲ਼ੀ ਗੱਲ ! ਆਪ ਤੇ ਮਰਨਾਂ ਦੂਜਿਆਂ ਨੂੰ ਵੀ ਲੈ ਕੇ ਬਹਿਣਾ ! ਜਿਹੜੇ ਚਾਰ ਸਿਰ ਅਜ਼ਾਦੀ ਦੀ ਗੱਲ ਕਰਦੇ ਓਹਨਾਂ ਨੂੰ ਵੀ ਭੰਡਣ ਤੇ ਲੱਕ ਬੱਧਾ ! ਸਿੱਖਾਂ ਦੇ ਨਿਆਰੇ ਪਣ ਤੋ ਜਿੰਨਾ ਨੂੰ ਜਮਾਂਦਰੂ ਤਕਲੀਫ਼ ਆ ਰਹਿੰਦੀ ਕਸਰ ਓਹਨਾਂ ਕਾਮਰੇਡ ਤੇ ਅੱਪਗਰੇਡ ਪਰਚਾਰਿਕਾਂ ਨੇ ਕੱਢਤੀ ! ਅਖੇ ਜੀ ਇਹ ਸਿੱਖ ਤੇ ਕਮਲੇ ਆ ਜਿਹੜੇ ਅਜ਼ਾਦੀ ਦੀ ਗੱਲ ਕਰਦੇ ਆ ਵਿਚਾਰਾਂ ਦੀ ਲੜਾਈ ਆ ਹਥਿਆਰਾਂ ਦੀ ਨਹੀਂ ! ਸਾਲ ਹੋ ਗਿਆ ਦਿੱਲੀ ਬਾਡਰ ਤੇ ਬੈਠਿਆਂ ਵਿਚਾਰਾਂ ਆਲਾ ਬੰਬ ਚੱਲਿਆ ਕਿੰਓ ਨੀ ! ਤੇ ਜੇ ਕਿਹੇ ਨੇ ਖਾਲਸਾਈ ਜਾਹੋ ਜਲਾਲ ਵਿਖਾਲ਼ਤਾ ਫੇਰ ਵਿਚਾਰਾਂ ਆਲੇ ਭਕਾਈ ਮਾਰਨ ਲੱਗ ਜਾਂਦੇ ! ਤੇ ਨੌਜਵਾਨ ਸਿੰਘਾਂ ਨੂੰ ਨਿੰਦਦੇ ਵੀ ਉਹ ਮਰੀਆਂ ਜ਼ਮੀਰਾਂ ਆਲੇ ਜਿਨਾਂ ਦੇ ਨਾਂ ਇਖ਼ਲਾਕ ਪੱਲੇ ਨਾਂ ਕਿਰਦਾਰ ! ਕਈ ਵਿਦਵਾਨ ਤੇ ਇਹ ਵੀ ਕਹਿਣਗੇ ਜੀ ਉਦੋਂ ਸਿੰਘਾਂ ਜਮਰੌਦ ਫ਼ਤਿਹ ਤਾਂ ਕੀਤਾ ਅਖੇ ਅਰਦਾਸ ਹੋਰ ਸੀ ਹੁਣ ਵਾਲੀ ਭਗੌਤੀ ਵਾਲੀ ਨਹੀਂ ਸੀ ! ਪਤਾ ਨੀ ਲਗਦਾ ਹੱਸੀਏ ਕੇ ਰੋਈਏ ! ਓਏ ਭਲਿਓ ਪੰਜ ਬਾਣੀਆਂ ਵੀ ਓਹੋ ਆ ਤੇ ਅਰਦਾਸ ਵੀ ਉਹੋ ! ਚੁਰਾਸੀ ਚ, ਸੁਪਰ ਪਾਵਰ ਨੂੰ ਚਣੇ ਚਬਾਉਣ ਵਾਲੇ “ਪ੍ਰਿਥਮ ਭਗੌਤੀ” ਸਿਮਰਨ ਵਾਲੇ ਸੀ ! ਸ੍ਰੀ ਅਕਾਲ ਤੱਖਤ ਮੂਹਰੇ ਅਰਦਾਸ ਕਰ ਦਿੱਲੀ ਵੱਡਾ ਰੁੱਖ ਸੁੱਟਣ ਵਾਲੇ “ਪ੍ਰਿਥਮ ਭਗੌਤੀ” ਸਿਮਰਕੇ ਗੁਰ ਨਾਨਕ ਲਈਂ ਧਿਆਏ ਵਾਲੇ ਸੀ ! ਹੋਰ ਤੇ ਹੋਰ ਪੰਜ ਕਰੋੜ ਸੱਤਰ ਲੱਖ ਦੇ ਟਰੱਕ ਭਰਨ ਤੋ ਪਹਿਲਾਂ ਤਰਪਾਲ ਪਾਈ ਮੈਟਾਡੋਰ ਚ, ਜਿਹੜੀ ਅਰਦਾਸ ਹੋਈ ਸੀ ਓਹ ਵੀ “ਪ੍ਰਿਥਮ ਭਗੌਤੀ ਸਿਮਰਕੇ ਗੁਰ ਨਾਨਕ ਲਈ ਧਿਆਏ ਤੇ ਦਸਮ ਪਾਤਸ਼ਾਹ ਜੀ ਸੱਭ ਥਾਂਈਂ ਹੋਏ ਸਹਾਈ ਵਾਲੀ ਹੀ ਸੀ । ਇਸ ਲਈ ਨਾਂ ਸਿੱਖ ਬਦਲੇ ਨਾਂ ਸਿੱਖੀ ਬਦਲੀ ਨਾਂ ਨਿਤਨੇਮ ਤੇ ਨਾਂ ਅਰਦਾਸ । ਬੇੜਾ ਗਰਕ ਹੋਇਆ ਤੇ ਗ਼ਦਾਰਾਂ ਇਖ਼ਲਾਕ ਹੀਣ ਕਿਰਦਾਰਾਂ ਦਾ ! ਤੇ ਉਹਨਾਂ ਬੇਗੈਰਤ ਵੋਟਰਾਂ ਦਾ ਜੋ ਅੱਖਾਂ ਮੀਟ ਕੇ ਮੱਤ ਦਾਨ ਕਰਦੇ ਨੇ ! ਸੋ ਆਓ ਗੁਰੂ ਨੂੰ ਸਨਮੁਖ ਹੋ ਕਿ ਅਹਿਦ ਕਰੀਏ ਤੇ ਬਿਨਾਂ ਵਜਾ ਦੇ ਤਰਕ ਸ਼ੰਕੇ ਬੰਦ ਕਰੀਏ ਤੇ ਸਿੱਖ ਕਿਰਦਾਰ ਬੁਲੰਦ ਕਰੀਏ ! ਸੋ ਮੁੱਕਦੀ ਗੱਲ ਜੇ ਸਿੱਖ ਆਪਣੇ ਬੁਲੰਦ ਕਿਰਦਾਰ ਤੇ ਉੱਚੀਆਂ ਕਦਰਾਂ ਨਾਲ ਪਠਾਨਾਂ ਵਰਗੀ ਜੰਗਜੂ ਕੌਮ ਚ, ਭੈਅ ਪੈਦਾ ਕਰ ਸਕਦੇ ਬਾਕੀ ਕਿਹਦੇ ਪਾਣੀ ਹਾਰ ਆ ! ਬੱਸ ਸਿਰਫ ਉੱਚਾ ਸੁੱਚਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜ ਲੱਗ ਕੇ ਬਣਾਉਣਾ ਪੈਣਾ ਬਾਕੀ ਕੰਮ ਦਸਮ ਪਾਤਸ਼ਾਹ ਨੇ ਆਪ ਹੀ ਕਰ ਦੇਣਾ !

   ਬਿੱਟੂ ਅਰਪਿੰਦਰ ਸਿੰਘ