ਕਰੋਨਾ !ਆਰਥਿਕ ਮੰਦੀ ,ਮੋਬਾਈਲ ਦੀ ਹੋ ਰਹੀ ਦੁਰਵਰਤੋਂ

ਕਰੋਨਾ !ਆਰਥਿਕ ਮੰਦੀ ,ਮੋਬਾਈਲ ਦੀ ਹੋ ਰਹੀ ਦੁਰਵਰਤੋਂ

ਗਲਤ ਸੋਸ਼ਲ ਨੈੱਟਵਰਕਿੰਗ ਸਾਈਟਸ

ਭਾਰਤ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ । ਕਰੋਨਾ  ਵਾਇਰਸ ਨਾਮੁਰਾਦ ਬਿਮਾਰੀ ਨੇ 2020ਫਰਵਰੀ ਵਿੱਚ ਭਾਰਤ ਵਿੱਚ ਦਸਤਕ ਦਿੱਤੀ ।ਜਿਸ ਕਰਕੇ ਭਾਰਤ ਦੀ ਅਰਥ ਵਿਵਸਥਾ ਡਾਵਾਂਡੋਲ ਹੋ ਗਈ ।ਰੋਟੀ ਕੱਪੜਾ ਤੇ ਮਕਾਨ ਹਰ ਆਦਮੀ ਦੀਆਂ ਅਹਿਮ ਜ਼ਰੂਰਤਾਂ ਹਨ ।22, 2020ਮਾਰਚ ਤੋਂ ਭਾਰਤ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਸੀ ।ਜਿਵੇਂ ਜਿਵੇਂ ਤਾਲਾਬੰਦੀ ਵਿੱਚ ਛੋਟ ਦਿੱਤੀ ਗਈ ਉਵੇਂ ਹੀ ਮਹਿੰਗਾਈ ਵਧਦੀ ਗਈ ।ਜਿਸ ਕਾਰਨ ਕਾਲਾ ਬਾਜ਼ਾਰੀ ਵੀ ਸ਼ੁਰੂ ਹੋ ਗਈ ।ਪਿਛਲੇ ਸਾਲ ਨਵੰਬਰ- ਦਸੰਬਰ ਵਿੱਚ ਪਿਆਜ਼ ਦੀ ਕੀਮਤਾਂ ਅਸਮਾਨ ਛੂਹ ਗਈਆਂ ।ਹੁਣ ਤਾਲਾਬੰਦੀ ਦੌਰਾਨ ਮਹਿੰਗਾਈ ਸਿਖ਼ਰਾਂ ਤੇ ਪੁੱਜ ਗਈ ।ਫਲ ਤਾਂ ਦੂਰ ਦੀ ਗੱਲ ਰਹੀ, ਇੰਨੀ ਮਹਿੰਗਾਈ ਵਿੱਚ ਦਾਲਾਂ ਸਬਜ਼ੀਆਂ ਦੀ ਭਰਪਾਈ ਕਰਨਾ ਹੀ ਮੁਸ਼ਕਿਲ ਹੋ ਗਿਆ ਹੈ ।ਪਿਆਜ਼ ਤੇ ਟਮਾਟਰ ਹਮੇਸ਼ਾ ਹੀ ਲੋਕਾਂ ਨੂੰ ਰਵਾਉਂਦੇ ਰਹਿੰਦੇ ਹਨ ।ਅੱਜ ਮਾਰਕੀਟ ਵਿਚ ਫ਼ਲ ਬਹੁਤ ਮਹਿੰਗਾ ਵਿੱਕ ਰਿਹਾ ਹੈ ।ਸਮਾਂ ਅਜਿਹਾ ਆ ਚੁੱਕਿਆ ਹੈ ਕਿ ਗਰੀਬ ਆਦਮੀ ਸੇਬ , ਅੰਬ ਦਾ ਸੁਆਦ ਵੀ ਨਹੀਂ ਚਕ ਸਕਦਾ ।ਗੈਸ ਸਿਲੰਡਰ ਦੀ ਕੀਮਤਾਂ ਵੀ ਵੱਧ ਰਹੀਆਂ ਹਨ । ਫਰਵਰੀ ਮਹੀਨੇ 21 ਦਿਨ ਲਗਾਤਾਰ ਪੈਟਰੋਲ ਡੀਜ਼ਲ ਦੀ ਕੀਮਤ ਵਧੀਆਂ। ਜਦੋਂ ਪੰਜ ਸੂਬਿਆਂ ਵਿੱਚ ਵੋਟਾਂ ਸਨ ਤਾਂ, ਇੱਕ ਪੈਸੇ ਵੀ ਪੈਟਰੋਲ, ਡੀਜਲ ਦੀ ਕੀਮਤ ਨਹੀਂ ਵਧੀ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਲਗਾਤਾਰ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ। ਕਈ ਸੂਬਿਆਂ ਵਿੱਚ ਤਾਂ ਪੈਟਰੋਲ ਦੀ ਕੀਮਤ ਸੌ ਰੁਪਏ ਦੇ ਨੇੜੇ ਜਾਂ ਉੱਪਰ ਹੋ ਚੁੱਕੀ ਹੈ। ਸਰਕਾਰ ਨੂੰ ਤਾਂ ਚਾਹੀਦਾ ਸੀ ਕਿ ਉਹ ਇਸ ਮਹਿੰਗਾਈ ਵਿਚ ਲੋਕਾਂ ਨੂੰ ਕੁੱਝ ਰਾਹਤ ਦਿੰਦੀ,ਉਲੱਟਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਆਮ ਆਦਮੀ ਦੀ ਜੇਬ ਢਿੱਲੀ ਕਰ ਦਿੱਤੀ ਹੈ। ਖਾਣ ਵਾਲੀਆਂ ਵਸਤਾਂ, ਸਰੋਂ ਦੇ ਤੇਲ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਪਰਦੇਸਾਂ ਨੂੰ ਚਾਲੇ ਪਾ ਲਏ ਹਨ। ਪਿਛਲੇ ਸਾਲ ਅਸੀਂ ਦੇਖਿਆ  ਹੈ ਕਿ ਕਈ ਪ੍ਰਵਾਸੀ ਮਜ਼ਦੂਰਾਂ ਦੀ ਰਾਹ ਵਿਚ ਹੀ ਮੌਤ ਹੋ ਗਈ। ਕਈ ਪ੍ਰਵਾਸੀ ਮਜ਼ਦੂਰਾਂ ਦੀਆਂ ਪਤਨੀਆਂ ਨੇ ਰਸਤੇ ਵਿੱਚ ਬੱਚਿਆਂ ਨੂੰ ਜਨਮ ਦਿੱਤਾ। ਹੁਣ ਜਦੋਂ ਦੇਸ਼ ਦੇ ਕਈ ਸੂਬਿਆਂ ਵਿੱਚ ਤਾਲਾਬੰਦੀ ਸ਼ੁਰੂ ਹੋਈ, ਤਾਂ ਇਨ੍ਹਾਂ ਪਰਵਾਸੀ ਮਜ਼ਦੂਰਾ ਨੇ ਫਿਰ ਆਪਣੇ ਪਰਦੇਸਾਂ ਨੂੰ ਜਾਣਾ ਸ਼ੁਰੂ ਕਰ ਦਿੱਤਾ। ਅੱਜ ਮਹਿੰਗਾਈ ਸਿਖਰਾਂ ਤੇ ਪੁੱਜ ਗਈ ਹੈ।ਸੜਕੀ ਆਵਾਜਾਈ ਰੇਲ ਆਵਾਜਾਈ ਦਾ ਬੰਦ ਹੋਣਾ ਵੀ ਮਹਿੰਗਾਈ ਦਾ ਇੱਕ ਬਹੁਤ ਵੱਡਾ ਕਾਰਨ ਹੈ ।ਤਾਲਾਬੰਦੀ ਦੌਰਾਨ ਬੇਰੁਜ਼ਗਾਰੀ ਪੈਦਾ ਹੋ ਚੁੱਕੀ ਹੈ। ਨੌਕਰੀਆਂ ਸੀਮਤ ਹੀ ਰਹਿ ਚੁੱਕੀਆਂ ਹਨ। ਹਰ ਇੱਕ ਕਾਰੋਬਾਰ ਨੂੰ ਨੁਕਸਾਨ ਪਹੁੰਚਿਆ ਹੈ। ਸਨਅਤ ਨੂੰ ਮੁੜ ਲੀਹ ਤੇ ਆਉਣ ਲਈ ਸਮਾਂ ਲੱਗੇਗਾ ।ਚਾਹੇ ਸਰਕਾਰ ਨੇ  ਆਰਥਿਕ ਰਾਹਤ ਪੈਕੇਜ਼ ਘੋਸ਼ਿਤ ਕੀਤਾ ਸੀ ।ਅਜਿਹੇ ਸਮੇਂ ਵਿੱਚ ਸਰਕਾਰ ਦੀ ਅਹਿਮ ਜ਼ਿੰਮੇਵਾਰੀ ਹੈ ਕਿ ਜੋ ਜ਼ਰੂਰੀ ਵਸਤਾਂ ਹਨ ਉਨ੍ਹਾਂ ਨੂੰ ਆਮ ਆਦਮੀ ਦੇ ਬਜਟ ਦੇ ਮੁਤਾਬਕ ਉਨ੍ਹਾਂ ਕੋਲ ਮੁਹੱਈਆ ਕਰਵਾਇਆ ਜਾਣ ।ਦੂਜਾ ਅਸੀਂ ਦੇਖ ਰਹੇ ਹਨ ਕਿ ਸਕੂਲਾਂ ਵੱਲੋਂ ਮੋਬਾਈਲ ਤੇ ਹੀ ਬੱਚਿਆਂ ਨੂੰ ਘਰ ਬੈਠੇ ਹੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ।ਇੱਕ ਸਰਵੇਖਣ ਮੁਤਾਬਕ 58 ਫ਼ੀਸਦੀ ਬੱਚੇ ਮੋਬਾਇਲ ਦੇ ਆਦੀ ਹੋ ਚੁੱਕੇ ਹਨ। ਜਿਸ ਕਾਰਨ ਬੱਚਿਆਂ ਦੇ ਵਿਵਹਾਰ ਚਿੜਚਿੜਾ ਹੋ ਚੁੱਕਿਆ ਹੈ ।ਬੱਚਿਆਂ ਦੀ ਸਿਹਤ ਤੇ ਬੁਰਾ ਪ੍ਰਭਾਵ ਪਿਆ ਹੈ।ਬੱਚੇ ਮਾਂ ਬਾਪ ਨੂੰ ਕੱਬਾ ਬੋਲਦੇ ਹਨ। ਬਾਹਰ ਖੇਡਣ ਦੀ ਦਿਲਚਸਪੀ  ਉਨ੍ਹਾਂ ਦੇ ਅੰਦਰ ਖਤਮ ਹੋ ਚੁੱਕੀ ਹੈ।  ਬੱਚਿਆਂ ਦੀਆਂ ਅੱਖਾਂ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ । ਬੱਚੇ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ ।ਮੋਬਾਈਲ ਦੇ ਤਾਂ ਬੱਚੇ ਇੰਨੇ ਆਦੀ ਹੋ ਚੁੱਕੇ ਹਨ ਕਿ ਉਨ੍ਹਾਂ ਕੋਲ ਰੋਟੀ ਖਾਣ ਲਈ ਸਮਾਂ ਵੀ ਨਹੀਂ ਹੈ ।ਤਾਜ਼ਾ ਤਾਜ਼ਾ ਖ਼ਬਰ ਪੜ੍ਹਨ ਨੂੰ ਮਿਲੀ ਸੀ ਕਿ ਖਰੜ ਵਿਖੇ ਇੱਕ ਬੱਚੇ ਨੇ  ਆਪਣੇ ਮਾਤਾ ਪਿਤਾ ਦੀ ਸਾਰੀ ਕਮਾਈ 16 ਲੱਖ  ਪਬ ਜੀ  ਗੇਮ ਤੇ ਰੋੜ ਦਿੱਤੀ ।ਦੂਜਾ ਕੇਸ ਮੁਹਾਲੀ ਵਿੱਚ ਆਇਆ ਜਿੱਥੇ ਬਾਰਾਂ ਸਾਲ ਦੇ ਬੱਚੇ ਨੇ ਆਪਣੇ ਬਜ਼ੁਰਗਾਂ ਦੀ ਪੈਨਸ਼ਨ ਸਬਜ਼ੀ ਗੇਮ ਤੇ ਲਗਾ ਦਿੱਤੀ।ਪਹਿਲੇ ਵੀ ਇਸ ਗੇਮ ਨਾਲ ਬੱਚਿਆਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਕਈਆਂ ਨੇ ਆਪਣੀ ਜਾਨ ਵੀ ਗੁਆ ਲਈ । ਮਾਂ ਬਾਪ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਬੱਚੇ ਮੋਬਾਈਲ ਤੇ ਪੜ੍ਹਾਈ ਕਰ ਰਹੇ ਹਨ ਜਾਂ ਕੁਝ ਹੋਰ ਕਰ ਰਹੇ ਹਨ। ਪਿਓ ਨੇ ਤਾਂ ਬਾਹਰ ਕਮਾਉਣ ਲਈ ਚਲੇ ਜਾਣਾ ਹੈ ,ਮਾਂ ਨੇ ਤਾ ਘਰ ਦੇ ਕੰਮ ਵੀ ਕਰਨੇ ਹੁੰਦੇ ਹਨ।ਆਖਿਰ ਮਾਂ ਬਾਪ ਕਦੋਂ ਤੱਕ ਪਰਛਾਵੇਂ ਦੀ ਤਰ੍ਹਾਂ ਬੱਚਿਆਂ ਦੇ ਕੋਲ ਬੈਠੇ ਰਹਿਣਗੇ । ਇਹ ਤਾਂ ਹੁਣ ਬੱਚਿਆਂ ਨੂੰ ਆਪ ਹੀ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਸਿਰਫ਼ ਮੋਬਾਈਲ ਤੇ ਪੜ੍ਹਾਈ ਹੀ ਕਰਨੀ ਹੈ।ਨਾ ਕਿ ਗਲਤ ਸੋਸ਼ਲ ਨੈੱਟਵਰਕਿੰਗ ਸਾਈਟਸ ਤੇ ਜਾ ਕੇ ਕੋਈ ਅਜਿਹਾ ਕਾਰਾ ਕਰਨਾ ਹੈ ,ਜਿਸ ਕਾਰਨ ਮਾਂ ਬਾਪ ਨੂੰ ਵੀ ਬੱਚਿਆਂ ਕਰਕੇ ਸ਼ਰਮਿੰਦਾ ਹੋਣਾ ਪਵੇ।

ਸੰਜੀਵ ਸਿੰਘ ਸੈਣੀ ,ਮੋਹਾਲੀ