ਐਂਥਨੀ ਵਾਰਵਾਰੋ, ਇੱਕ ਸਾਬਕਾ MLB ਪਿੱਚਰ, ਇੱਕ ਕਾਰ ਹਾਦਸੇ ਵਿੱਚ ਮਾਰਿਆ ਗਿਆ ਜਦੋਂ ਉਹ 9/11 ਦੀ ਯਾਦਗਾਰ 'ਤੇ ਨਿਊਯਾਰਕ ਜਾ ਰਿਹਾ ਸੀ 

ਐਂਥਨੀ ਵਾਰਵਾਰੋ, ਇੱਕ ਸਾਬਕਾ MLB ਪਿੱਚਰ, ਇੱਕ ਕਾਰ ਹਾਦਸੇ ਵਿੱਚ ਮਾਰਿਆ ਗਿਆ ਜਦੋਂ ਉਹ 9/11 ਦੀ ਯਾਦਗਾਰ 'ਤੇ ਨਿਊਯਾਰਕ ਜਾ ਰਿਹਾ ਸੀ 

ਅੰਮ੍ਰਿਤਸਰ ਟਾਈਮਜ਼

ਨਿਊਯਾਰਕ,12 ਸਤੰਬਰ (ਰਾਜ ਗੋਗਨਾ )— ਬੀਤੇਂ ਦਿਨ ਐਂਥਨੀ ਵਾਰਵਾਰੋ ਇੱਕ ਸਾਬਕਾ ਮੇਜਰ ਲੀਗ ਬੇਸਬਾਲ ਪਿੱਚਰ ਸੀ।ਐਥਨੀ  ਵਾਰਵਾਰੋ, 37 ਸਾਲ, ਨਿਊਯਾਰਕ ਦੀ ਪੋਰਟ ਅਥਾਰਟੀ ਵਿੱਚ ਇੱਕ ਪੁਲਿਸ ਅਧਿਕਾਰੀ ਸੀ। ਯੈਂਕੀਜ਼ ਲਈ ਰਾਹਤ ਪਿਚਿੰਗ ਪਿਚਰ ਵਜੋਂ ਮੇਜਰਜ਼ ਵਿੱਚ ਉਸ ਨੇ ਆਪਣੇ ਛੇ ਸਾਲ ਦੇ ਕਾਰਜਕਾਲ ਤੋਂ ਪਹਿਲਾਂ, ਵਾਰਵਾਰੋ ਨੇ ਸੇਂਟ ਜੌਨਜ਼ ਵਿਖੇ ਬੇਸਬਾਲ ਖੇਡਿਆ। ਜਿਸ ਵਿੱਚ ਸੀਏਟਲ ਮਰੀਨਰਸ, ਅਟਲਾਂਟਾ ਬ੍ਰੇਵਜ਼ ਅਤੇ ਬੋਸਟਨ ਰੈੱਡ ਸਾਮਿਲ ਹਨ।ਬੀਤੇ ਦਿਨ ਉਹ 9/11 ਦੀ ਯਾਦਗਰ ਤੇ ਜਾ ਰਿਹਾ ਸੀ। ਵਾਰਵਾਰੋ ਨਿਊਯਾਰਕ ਸਿਟੀ ਦਾ ਇਕ ਮੂਲ ਨਿਵਾਸੀ ਅਤੇ ਇਕ ਪੋਰਟ ਅਥਾਰਟੀ ਪੁਲਿਸ ਅਧਿਕਾਰੀ ਵਜੋਂ ਕੰਮ ਕਰਨ ਲਈ ਉਹ ਬੇਸਬਾਲ ਛੱਡ ਗਿਆ ਸੀ ਜਦੋ ਉਹ  ਇਕ ਅਸਾਈਨਮੈਂਟ ਲਈ ਜਾ ਰਿਹਾ ਸੀ ਜਦੋ ਉਸ ਨਾਲ ਇਹ ਹਾਦਸਾ ਵਾਪਰ ਗਿਆ ਅਤੇ ਉਸ ਦੀ ਮੋਤ ਹੋ ਗਈ।ਉਹ ਜਿਸ ਵਾਹਨ ਵਿੱਚ ਸੀ ਉਸ ਨੂੰ ਗਲਤ ਮਾਰਗ ਤੇ ਜਾ ਰਹੇ ਇਕ ਡਰਾਈਵਰ ਨੇ ਸਿੱਧੀ ਟੱਕਰ ਮਾਰ ਦਿੱਤੀ। ਉਹ ਵਰਲਡ ਟ੍ਰੇਡ ਸੈਂਟਰ ਸਮਾਰੋਹ ਵਿੱਚ ਇਕ ਅਸਾਈਨਮੈਂਟ ਲਈ ਜਾ ਰਿਹਾ ਸੀ ਜਦੋ ਇਕ ਟੋਇਟਾ ਗੱਡੀ ਨੇ ਨਿਉੂਜਰਸੀ ਟਰਨਪਾਈਕ ਹੁਡਸਨ ਬੇ ਐਕਸਟੈਸ਼ਨ ਈਸਟ ਤੇ ਜੋ ਗਲਤ ਤਰੀਕੇ ਨਾਲ ਜਾ ਰਿਹਾ ਸੀ ਉਸ ਦੇ ਵਾਹਨ ਨੂੰ ਸਿੱਧੀ ਟੱਕਰ ਮਾਰ ਦਿੱਤੀ ਟੱਕਰ ਮਾਰਨ ਵਾਲੇ ਟੋਇਟਾ ਦੇ ਡਰਾਈਵਰ ਦੀ ਪਹਿਚਾਣ ਬ੍ਰਿਜਵਾਟਰ ਨਿਉੂਜਰਸੀ ਦੇ ਹੈਨਰੀ. ਏ. ਪਲਾਜਾ (30) ਸਾਲ ਦੇ ਵਜੋਂ ਹੋਈ ਹੈ ਅਤੇ ਉਸ ਦੀ ਵੀ ਮੋਤ ਹੋ ਗਈ।