ਅਮਰੀਕਾ ਵਿਚ ਟਰੰਪ ਦੀ ਜਿੱਤ ਤੋਂ ਬਾਅਦ  ਈਰਾਨ ਨੇ ਇਜ਼ਰਾਈਲ ਨੂੰ  ਦਿੱਤੀ ਹਮਲੇ ਦੀ  ਧਮਕੀ

ਅਮਰੀਕਾ ਵਿਚ ਟਰੰਪ ਦੀ ਜਿੱਤ ਤੋਂ ਬਾਅਦ  ਈਰਾਨ ਨੇ ਇਜ਼ਰਾਈਲ ਨੂੰ  ਦਿੱਤੀ ਹਮਲੇ ਦੀ  ਧਮਕੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਤਹਿਰਾਨ: ਇਜਰਾਈਲ ਪਖੀ ਡੋਨਾਲਡ ਟਰੰਪ  ਦੀ ਜਿੱਤ ਦੇ ਬਾਵਜੂਦ ਈਰਾਨ ਡਰਿਆ ਨਹੀਂ ਹੈ ਅਤੇ ਉਸ ਨੇ ਇਜ਼ਰਾਈਲ 'ਤੇ ਵੱਡਾ ਹਮਲਾ ਕਰਨ ਦੀ ਹੁਣੇ ਜਿਹੇ ਧਮਕੀ ਦਿੱਤੀ ਹੈ। ਇਹ ਹਮਲਾ ਪਿਛਲੇ ਮਹੀਨੇ ਈਰਾਨ 'ਤੇ ਇਜ਼ਰਾਈਲ ਦੇ ਹਮਲੇ ਦੇ ਜਵਾਬ ਵਿਚ ਕੀਤਾ ਜਾਵੇਗਾ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰ  ਦੇ ਉਪ ਮੁਖੀ ਅਲੀ ਫਦਾਵੀ ਨੇ ਕਿਹਾ, 'ਇਜਰਾਈਲੀਆਂ ਕੋਲ ਸਾਡਾ ਮੁਕਾਬਲਾ ਕਰਨ ਦੀ ਤਾਕਤ ਨਹੀਂ ਹੈ ਅਤੇ ਉਨ੍ਹਾਂ ਨੂੰ ਸਾਡੇ ਜਵਾਬ ਦੀ ਉਡੀਕ ਕਰਨੀ ਪਵੇਗੀ। ਸਾਡੇ ਡਿਪੂ ਕੋਲ  ਕਾਫ਼ੀ ਹਥਿਆਰ ਹਨ।

ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਟਰੰਪ ਈਰਾਨ ਦੇ ਤੇਲ ਉਦਯੋਗ 'ਤੇ ਹੋਰ ਪਾਬੰਦੀਆਂ ਦੇ ਨਾਲ ਮੁੜ ਤੋਂ ਵੱਧ ਤੋਂ ਵੱਧ ਦਬਾਅ ਪਾ ਸਕਦੇ ਹਨ। ਇਸ ਤੋਂ ਇਲਾਵਾ ਇਜ਼ਰਾਈਲ ਨੂੰ ਈਰਾਨ ਦੇ ਪਰਮਾਣੂ ਕੇਂਦਰ 'ਤੇ ਹਮਲਾ ਕਰਨ ਅਤੇ ਸੀਨੀਅਰ ਈਰਾਨੀ ਅਧਿਕਾਰੀਆਂ ਦੀ ਹੱਤਿਆ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾ ਸਕਦਾ ਹੈ।