ਬਾਬਾ ਬੁੱਢਣ ਸ਼ਾਹ ਦੇ ਸਥਾਨ 'ਤੇ ਸੰਗਤ ਦੀ ਬੱਸ ਹਾਦਸੇ ਦਾ ਸ਼ਿਕਾਰ; 1 ਦੀ ਮੌਤ, 8 ਜ਼ਖਮੀ

ਬਾਬਾ ਬੁੱਢਣ ਸ਼ਾਹ ਦੇ ਸਥਾਨ 'ਤੇ ਸੰਗਤ ਦੀ ਬੱਸ ਹਾਦਸੇ ਦਾ ਸ਼ਿਕਾਰ; 1 ਦੀ ਮੌਤ, 8 ਜ਼ਖਮੀ

ਕੀਰਤਪੁਰ ਸਾਹਿਬ: ਇੱਥੇ ਅੱਜ ਪੀਰ ਬਾਬਾ ਬੁੱਢਣ ਸ਼ਾਹ ਦੇ ਸਥਾਨ 'ਤੇ ਸੰਗਤਾਂ ਦੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਇੱਕ ਬੀਬੀ ਦੀ ਮੌਤ ਹੋ ਗਈ ਜਦਕਿ 8 ਹੋਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਬਲਜੀਤ ਕੌਰ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਪਰਿਵਾਰ ਅੱਜ ਆਪਣੇ ਸਕੇ ਦੇ ਫੁੱਲ ਪਾਉਣ ਲਈ ਫਰੀਦਕੋਟ ਤੋਂ ਇੱਕ ਬੱਸ ਰਾਹੀਂ ਕੀਰਤਪੁਰ ਸਾਹਿਬ ਆਇਆ ਸੀ। ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਫੁੱਲ ਪਾਉਣ ਮਗਰੋਂ ਇਹ ਲੋਕ ਬਾਬਾ ਬੁੱਢਣ ਸ਼ਾਹ ਜੀ ਦੇ ਸਥਾਨ 'ਤੇ ਦਰਸ਼ਨ ਕਰਨ ਗਏ ਤਾਂ ਉੱਥੋਂ ਵਾਪਿਸ ਚੱਲਣ ਮੌਕੇ ਬੱਸ ਸਟਾਰਟ ਨਾ ਹੋਣ 'ਤੇ ਡਰਾਈਵਰ ਨੇ ਬੱਸ ਨੂੰ ਧੱਕਾ ਲਾਉਣ ਲਈ ਕਿਹਾ। ਇਸ ਮੌਕੇ ਮ੍ਰਿਤਕ ਬੀਬੀ ਅਤੇ ਕੁੱਝ ਹੋਰ ਲੋਕ ਬੱਸ ਵਿੱਚ ਬੈਠੇ ਰਹੇ। ਬੱਸ ਡਰਾਈਰ ਤੋਂ ਉਤਰਾਈ ਵਿੱਚ ਬੱਸ ਨਹੀਂ ਸੰਭਾਲ ਹੋਈ ਤੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। 

ਇਸ ਘਟਨਾ ਬਾਰੇ ਪਤਾ ਲੱਗਣ ਮਗਰੋਂ ਰੋਪੜ ਦੇ ਡਿਪਟੀ ਕਮਿਸ਼ਨਰ ਮੌਕੇ 'ਤੇ ਪਹੁੰਚੇ ਤੇ ਉਹਨਾਂ ਮ੍ਰਿਤਕ ਲਈ 1 ਲੱਖ ਰੁਪਏ ਤੇ ਜ਼ਖਮੀਆਂ ਲਈ 25,000 ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ। 

ਇਸ ਤੋਂ ਇਲਾਵਾ ਬਾਬਾ ਬੁੱਢਣ ਸ਼ਾਹ ਟਰੱਸਟ ਵੱਲੋਂ ਮ੍ਰਿਤਕ ਨੂੰ 50,000 ਰੁਪਏ ਤੇ ਜ਼ਖਮੀਆਂ ਨੂੰ 5,000 ਰੁਪਏ ਦੇਣ ਦਾ ਐਲਾਨ ਕੀਤਾ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ