ਏਬੀਵੀਪੀ ਦੇ ਪ੍ਰਧਾਨ ਨੇ 62 ਸਾਲਾ ਔਰਤ ਨਾਲ ਕੀਤੀ ਬਦਸਲੂਕੀ; ਦਰਵਾਜ਼ੇ 'ਤੇ ਪਿਸ਼ਾਬ ਕਰਨ ਦੇ ਦੋਸ਼

ਏਬੀਵੀਪੀ ਦੇ ਪ੍ਰਧਾਨ ਨੇ 62 ਸਾਲਾ ਔਰਤ ਨਾਲ ਕੀਤੀ ਬਦਸਲੂਕੀ; ਦਰਵਾਜ਼ੇ 'ਤੇ ਪਿਸ਼ਾਬ ਕਰਨ ਦੇ ਦੋਸ਼


ਅੰਮ੍ਰਿਤਸਰ ਟਾਈਮਜ਼ ਬਿਊਰੋ

ਆਰ.ਐਸ.ਐਸ ਦੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਦੇ ਪ੍ਰਧਾਨ ਵੱਲੋਂ ਇਕ 62 ਸਾਲਾ ਔਰਤ ਨਾਲ ਬਦਸਲੂਕੀ ਕਰਨ ਅਤੇ ਉਸਦੇ ਘਰ ਦੇ ਦਰਵਾਜ਼ੇ 'ਤੇ ਪਿਸ਼ਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਏਬੀਵੀਪੀ ਦੇ ਪ੍ਰਧਾਨ ਸੁਬੀਆ ਸ਼ਨਮੁਗਮ ਖਿਲਾਫ ਚੇਨੱਈ ਵਿਚ ਔਰਤ ਨੇ ਸ਼ਿਕਾਇਤ ਦਰਜ ਕਰਾਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਏਬੀਵੀਪੀ ਪ੍ਰਧਾਨ ਵੱਲੋਂ ਸੋਸਾਇਟੀ ਵਿਚ ਉਪਰੋਕਤ ਔਰਤ ਦੀ ਕਾਰ ਪਾਰਕਿੰਗ ਵਾਲੀ ਥਾਂ 'ਤੇ ਆਪਣੀ ਗੱਡੀ ਖੜੀ ਕੀਤੀ ਜਾਂਦੀ ਸੀ, ਜਿਸਦਾ ਔਰਤ ਵੱਲੋਂ ਵਿਰੋਧ ਕੀਤਾ ਗਿਆ। ਇਸ 'ਤੇ ਗੁੱਸੇ ਵਿਚ ਆਏ ਏਬੀਵੀਪੀ ਪ੍ਰਧਾਨ ਨੇ ਇਹ ਘਟੀਆ ਹਰਕਤ ਕੀਤੀ। ਸ਼ਿਕਾਇਤ ਕਰਤਾ ਵੱਲੋਂ ਬਤੌਰ ਸਬੂਤ ਸੀਸੀਟਵੀ ਕੈਮਰੇ ਦੀ ਵੀਡੀਓ ਵੀ ਜਾਰੀ ਕੀਤੀ ਗਈ ਹੈ।

ਹਲਾਂਕਿ ਪੁਲਸ ਨੇ ਇਸ ਮਾਮਲੇ ਵਿਚ ਐਫਆਈਆਰ ਦਰਜ ਨਹੀਂ ਕੀਤੀ ਹੈ ਅਤੇ ਮਹਿਜ਼ ਸਿਕਾਇਤ ਹੀ ਲਿਖੀ ਗਈ ਹੈ। ਏਬੀਵੀਪੀ ਨੇ ਬਿਆਨ ਜਾਰੀ ਕਰਦਿਆਂ ਮੰਨਿਆ ਹੈ ਕਿ ਦੋਵਾਂ ਵਿਚਾਲੇ ਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ ਪਰ ਲਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ।